ਰੇਲ ਮੰਤਰਾਲਾ

ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ ਪਰੀਖਿਆ ਲਈ ਸੀਬੀਟੀ (ਕੰਪਿਊਟਰ ਅਧਾਰਿਤ ਟੈਸਟ) ਦਾ ਦੂਜਾ ਪੜਾਅ 09 ਅਤੇ 10 ਮਈ ਨੂੰ ਆਯੋਜਿਤ ਕੀਤਾ ਗਿਆਲੇਵਲ 6 ਸੀਬੀਟੀ 25 ਰਾਜਾਂ ਦੇ 111 ਸ਼ਹਿਹਾਂ ਦੇ 156 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ

ਲੇਵਲ 4 ਸੀਬੀਟੀ 17 ਰਾਜਾਂ ਦੇ 56 ਸ਼ਹਿਰਾਂ ਦੇ 89 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ

ਨਿਰਧਾਰਿਤ 1,80,882 ਉਮੀਦਵਾਰਾਂ ਵਿੱਚੋਂ ਕੁੱਲ 1,28,708 ਉਮੀਦਵਾਰ ਸੀਬੀਟੀ ਲਈ ਉਪਸਥਿਤ ਹੋਏ

ਪਹਿਲੀ ਬਾਰ ਉਮੀਦਵਾਰਾਂ ਦਾ ਆਧਾਰ ਅਧਾਰਿਤ ਤਸਦੀਕ ਕੀਤਾ ਗਿਆ

ਅਲੱਗ-ਅਲੱਗ ਆਰਆਰਬੀ ਦੇ ਆਧਾਰ ‘ਤੇ ਸੈਡੁਊਲਿੰਗ ਦੇ ਕਾਰਨ ਸਧਾਰਨੀਕਰਣ ਦੀ ਜ਼ਰੂਰਤ ਨਹੀਂ ਹੈ

Posted On: 11 MAY 2022 5:11PM by PIB Chandigarh

ਭਾਰਤੀ ਰੇਲਵੇ ਨੇ ਲੇਵਲ 6 (7124 ਪੋਸਟਾਂ) ਅਤੇ ਲੇਵਲ 4 (161 ਪੋਸਟਾਂ) ਲਈ 09 ਅਤੇ 10 ਮਈ, 2022 ਨੂੰ ਸੀਈਐੱਨ 01/2019 ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (ਐੱਨਟੀਪੀਸੀ) ਭਰਤੀ ਦੇ ਦੂਜੇ ਪੜਾਅ ਦੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦਾ ਆਯੋਜਨ ਕੀਤਾ। ਕੁੱਲ ਨਿਰਧਾਰਿਤ ਉਮੀਦਵਾਰ 1,80,882 ਸਨ, ਜਿਨ੍ਹਾਂ ਵਿੱਚੋਂ 1,28,708 ਉਮੀਦਵਾਰ ਸੀਬੀਟੀ ਲਈ ਉਪਸਥਿਤ ਹੋਏ। ਪਹਿਲੀ ਵਾਰ , ਉਮੀਦਵਾਰਾਂ ਦਾ ਆਧਾਰ ਅਧਾਰਿਤ ਤਸਦੀਕ ਕੀਤਾ ਗਿਆ। ਦੂਜੇ ਪੜਾਅ ਦੀ ਸੀਬੀਟੀ ਤਿੰਨ ਪਾਲਿਆਂ ਵਿੱਚ ਆਯੋਜਿਤ ਕੀਤੀ ਗਈ, ਯਾਨੀ 09 ਮਈ ਨੂੰ ਲੇਵਲ 6 ਲਈ ਦੋ ਪਾਲੀ ਅਤੇ 10 ਮਈ ਨੂੰ ਲੇਵਲ 4 ਲਈ ਇੱਕ ਪਾਲੀ ਰੱਖੀ ਗਈ ।

ਸ਼ੈਡਊਲਿੰਗ ਇਸ ਤਰ੍ਹਾਂ ਨਾਲ ਕੀਤੀ ਗਈ ਕਿ ਇੱਕ ਆਰਆਰਬੀ ਦੇ ਉਮੀਦਵਾਰਾਂ ਨੂੰ ਇੱਕ ਹੀ ਪ੍ਰਕਾਰ ਦਾ ਪ੍ਰਸ਼ਨ-ਪੱਤਰ ਦਿੱਤਾ ਗਿਆ ਤਾਕਿ ਸਧਾਰਨੀਕਰਣ ਦੀ ਕੋਈ ਜ਼ਰੂਰਤ ਨਾ ਹੋਵੇ।

ਲੇਵਲ 6 ਸੀਬੀਟੀ 25 ਰਾਜਾਂ ਦੇ  111 ਸ਼ਹਿਰਾਂ ਵਿੱਚ 156 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ। ਲੇਵਲ 6 ਲਈ ਕੁੱਲ ਉਪਸਥਿਤੀ ਲਗਭਗ 74% ਰਹੀ।

ਲੇਵਲ 4 ਸੀਬੀਟੀ 17 ਰਾਜਾਂ ਦੇ  56 ਸ਼ਹਿਰਾਂ ਦੇ 89 ਕੇਂਦਰਾਂ ‘ਤੇ ਆਯੋਜਿਤ ਕੀਤਾ ਗਿਆ । ਕੁੱਲ ਉਪਸਥਿਤੀ ਲਗਭਗ 60.5% ਰਹੀ।

ਉਮੀਦਵਾਰਾਂ  ਨੂੰ ਆਉਣ-ਜਾਣ ਦੀ ਸੁਵਿਧਾ ਲਈ ਭਾਰਤੀ ਰੇਲਵੇ ਦੁਆਰਾ ਸਪੈਸ਼ਲ ਟ੍ਰੇਨਾਂ ਚਲਾਇਆ ਗਈਆ। 

***************

ਆਰਕੇਜੇ/ਐੱਮ(Release ID: 1824744) Visitor Counter : 140