ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੂਪੇਂਦ੍ਰ ਯਾਦਵ ਨੇ ਸੰਯੁਕਤ ਰਾਸ਼ਟਰ ਕਨਵੈਂਸ਼ਨ ਟੂ ਕੌਮਬੈਟ ਡੇਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਪਾਰਟੀਆਂ ਦੇ 15ਵੇਂ ਸੈਸ਼ਨ ਸੰਮੇਲਨ, ਕੋਟੇ ਡੀ ਆਈਵਰ ਨੂੰ ਸੰਬੋਧਿਤ ਕੀਤਾ


ਸਮੁਦਾਏ ਦੀਆਂ ਜ਼ਰੂਰਤਾਂ ਨੂੰ ਏਕੀਕ੍ਰਿਤ ਕਰਨ ਅਤੇ ਵਿਗਿਆਨ ਤੇ ਟੈਕਨੋਲੋਜੀ ਦੀ ਕਰੀਬੀ ਸਹਾਇਤਾ ਦੇ ਨਾਲ ਸਥਾਨਕ ਤੇ ਸਵਦੇਸ਼ੀ ਗਿਆਨ ਦੀ ਸ਼ਕਤੀ ਨੂੰ ਏਕੀਕ੍ਰਿਤ ਕਰਨ ਦਾ ਸੱਦਾ

ਇਹ ਜ਼ਰੂਰੀ ਹੈ ਕਿ ਅਸੀਂ ਸਮੂਹਿਕ ਤੌਰ ‘ਤੇ ਉਪਭੋਗ-ਉਨਮੁਖ ਦ੍ਰਿਸ਼ਟੀਕੋਣ ਤੋਂ ਦੂਰ ਰਹੀਏ, ਵਾਤਾਵਰਣ ਦੀਆਂ ਜ਼ਰੂਰਤਾਂ ਦੇ ਅਨੁਰੂਪ ਜੀਵਨ ਸ਼ੈਲੀ ਨੂੰ ਹੁਲਾਰਾ ਦਈਏ: ਸ਼੍ਰੀ ਭੂਪੇਂਦ੍ਰ ਯਾਦਵ

ਦੁਨੀਆ ਦੇ ਬਾਕੀ ਕਾਰਬਨ ਬਜਟ ਦੀ ਤੇਜ਼ੀ ਨਾਲ ਕਟੌਤੀ ਹੋ ਰਹੀ ਹੈ ਜਿਸ ਨਾਲ ਅਸੀਂ ਪੈਰਿਸ ਸਮਝੌਤੇ ਵਿੱਚ ਨਿਰਧਾਰਿਤ ਤਾਪਮਾਨ ਦੀ ਸੀਮਾ ਦੇ ਕਰੀਬ ਪਹੁੰਚ ਰਹੇ ਹਾਂ

Posted On: 10 MAY 2022 5:34PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦ੍ਰ ਯਾਦਵ ਨੇ ਅੱਜ ਕਿਹਾ ਕਿ ਭੂਮੀ ਦੀ ਦੇਖਭਾਲ ਕਰਨ ਨਾਲ ਅਸੀਂ ਗਲੋਬਲ ਵਾਰਮਿੰਗ ਦੇ ਖਿਲਾਫ ਲੜਾਈ ਵਿੱਚ ਮਦਦ ਮਿਲ ਸਕਦੀ ਹੈ, ਉਨ੍ਹਾਂ ਨੇ ਵਾਤਾਵਰਣ ਦੇ ਅਨੁਰੂਪ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਦੇ ਲਈ ਜ਼ੋਰ ਦਿੱਤਾ। ਕੇਂਦਰੀ ਮੰਤਰੀ ਕੋਟੇ ਡੀ ਆਈਵਰ ਦੇ 15ਵੇਂ ਸੈਸ਼ਨ ਵਿੱਚ ਸੰਯੁਕਤ ਰਾਸ਼ਟਰ ਕਨਵੈਂਸ਼ਨ ਟੂ ਕੌਮਬੈਟ ਡੇਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਪਾਰਟੀਆਂ ਦੇ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ।

ਇਸ ਗੱਲ ਦਾ ਦ੍ਰਿੜ੍ਹਤਾ ਨਾਲ ਜ਼ਿਕਰ ਕਰਦੇ ਹੋਏ ਕਿ ਭੂਮੀ ਦੀ ਡਿਗਦੀ ਸਥਿਤੀ ਦੇ ਬਾਵਜੂਦ, ਵਿਸ਼ਵ ਉਪਭੋਗਤਾਵਾਦ ਨਾਲ ਪ੍ਰੇਰਿਤ ਜੀਵਨਸ਼ੈਲੀ ਦੇ ਨਾਲ ਚਲ ਰਿਹਾ ਹੈ ਅਤੇ ਹੁਣ ਵੀ ਉਮੀਦ ਕਰਦਾ ਹੈ ਕਿ ਸਾਡੀ ਭੂਮੀ ਦੇਣਾ ਜਾਰੀ ਰੱਖੇਗੀ, ਸ਼੍ਰੀ ਯਾਦਵ ਨੇ ਕਿਹਾ, ਇਹ ਜ਼ਰੂਰੀ ਹੈ ਕਿ ਅਸੀਂ ਸਮੂਹਿਕ ਤੌਰ ‘ਤੇ ਉਪਭੋਗ-ਮੁਖੀ ਦ੍ਰਿਸ਼ਟੀਕੋਣ ਤੋਂ ਦੂਰ ਹੋ ਜਾਈਏ। ਉਪਯੋਗ ਕਰੋ ਅਤੇ ਸੁੱਟ ਦੇ ਦੀ ਮਾਨਸਿਕਤਾ ਗ੍ਰਹਿ ਦੇ ਲਈ ਹਾਨੀਕਾਰਕ ਹੈ।

https://ci6.googleusercontent.com/proxy/P27angfs3ijQGyWrUnqBRcKZcnMtHVgaN3mevPMGRysyWbjqU2GetXRqlW_jmTZM3sjjZqdcO6pLD5flheR193KBDlz7D64bMK4fNbJAUXNcJjovA5LcmeKG7A=s0-d-e1-ft#https://static.pib.gov.in/WriteReadData/userfiles/image/image001CCL4.jpg

ਭੂਮੀ ‘ਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ‘ਤੇ ਬੋਲਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦੁਆਰਾ ਉਤਸਿਰਜਣ ਵਿੱਚ ਭਾਰੀ ਕਮੀ ਦੀ ਅਗਾਵਾਈ ਕੀਤੇ ਬਿਨਾ ਲੋਕਾਂ ਅਤੇ ਗ੍ਰਹਿ ਦੋਵਾਂ ਦੀ ਰੱਖਿਆ ਕਰਨਾ ਸੰਭਵ ਨਹੀਂ ਹੋਵੇਗਾ, ਕਿਉਂਕਿ ਗਲੋਬਲ ਵਾਰਮਿੰਗ ਦੇ ਲਈ ਉਨ੍ਹਾਂ ਦੀ ਜ਼ਿੰਮੇਦਾਰੀ ਇਤਿਹਾਸਿਕ ਅਤੇ ਵਰਤਮਾਨ ਦੋਵਾਂ ਵਿੱਚ ਸਭ ਤੋਂ ਅਧਿਕ ਹੈ।

ਕੋਵਿਡ ਮਹਾਮਾਰੀ ਦੇ ਪ੍ਰਭਾਵਾਂ ‘ਤੇ ਬੋਲਦੇ ਹੋਏ, ਭਾਰਤੀ ਵਾਤਾਵਰਣ ਮੰਤਰੀ ਨੇ ਕਿਹਾ ਕਿ ਇਸ ਨੇ ਗਲੋਬਲ ਵਾਰਮਿੰਗ ਨਾਲ ਲੜਣ ਦੀ ਚੁਣੌਤੀ ਨੂੰ ਵਧਾ ਦਿੱਤਾ ਹੈ ਕਿਉਂਕਿ ਆਰਥਿਕ ਦਬਾਵਾਂ ਨੇ ਦੁਨੀਆ ਭਰ ਵਿੱਚ ਜਲਵਾਯੂ ਕਾਰਵਾਈ ਵਿੱਚ ਦੇਰੀ ਕੀਤੀ ਜਾਂ ਹੌਲੀ ਕਰ ਦਿੱਤੀ ਹੈ, ਉਨ੍ਹਾਂ ਨੇ ਨਾਲ ਹੀ ਆਈਪੀਸੀਸੀ ਦੀ ਰਿਪੋਰਟ ਦੀ ਖੋਜ ਦੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਬਾਕੀ ਕਾਰਬਨ ਬਜਟ ਦੀ ਤੇਜ਼ੀ ਨਾਲ ਕਟੌਤੀ ਹੋ ਰਹੀ ਹੈ ਜਿਸ ਨਾਲ ਅਸੀਂ ਪੈਰਿਸ ਸਮਝੌਤੇ ਵਿੱਚ ਨਿਰਧਾਰਿਤ ਤਾਪਮਾਨ ਦੀ ਸੀਮਾ ਦੇ ਕਰੀਬ ਪਹੁੰਚ ਰਹੇ ਹਾਂ।

2019 ਤੋਂ ਸੀਓਪੀ ਦੀ ਭਾਰਤ ਦੀ ਪ੍ਰਧਾਨਗੀ ‘ਤੇ ਬੋਲਦੇ ਹੋਏ, ਸ਼੍ਰੀ ਯਾਦਵ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ-ਦਰਸ਼ੀ ਅਗਵਾਈ ਵਿੱਚ ਸੀਓਪੀ ਪ੍ਰੈਸੀਡੈਂਸੀ ਦੌਰਾਨ, ਭਾਰਤ ਨੇ 2030 ਤੱਕ 26 ਮਿਲੀਅਨ ਹੈਕਟੇਅਰ ਖਰਾਬ ਭੂਮੀ ਨੂੰ ਬਹਾਲ ਕਰਨ ਦੀ ਆਪਣੀ ਪ੍ਰਤੀਬੱਧਤਾ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਹ ਦੱਸਿਆ ਕਿ ਸਾਡੀ ਭੂਮੀ ਕਟੌਤੀ ਨਿਰਪੱਖਤਾ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਪ੍ਰਮੁੱਖ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਮੌਜੂਦਾ ਪ੍ਰੋਗਰਾਮਾਂ ਨੂੰ ਮਜਬੂਤ ਕੀਤਾ ਗਿਆ ਹੈ।

ਮੰਤਰੀ ਸ਼੍ਰੀ ਯਾਦਵ ਨੇ ਅੱਗੇ ਕਿਹਾ ਕਿ ਭਾਰਤ ਨੇ ਪੂਰੇ ਦੇਸ਼ ਵਿੱਚ ਲਾਗੂ ਕੀਤੇ ਗਏ ਸੋਇਲ ਹੈਲਥ ਕਾਰਡ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੀ ਮਿੱਟੀ ਦੀ ਸਿਹਤ ਦੀ ਨਿਗਰਾਨੀ ਵਿੱਚ ਵਾਧਾ ਕੀਤਾ ਹੈ। 2015 ਅਤੇ 2019 ਦਰਮਿਆਨ ਕਿਸਾਨਾਂ ਨੂੰ 229 ਮਿਲੀਅਨ ਤੋਂ ਵੱਧ ਸੋਇਲ ਹੈਲਥ ਕਾਰਡ ਜਾਰੀ ਕੀਤੇ ਗਏ ਹਨ ਅਤੇ ਇਸ ਪ੍ਰੋਗਰਾਮ ਨਾਲ ਕੈਮੀਕਲ ਫਰਟੀਲਾਈਜ਼ਰਸ ਦੇ ਉਪਯੋਗ ਵਿੱਚ 8-10% ਦੀ ਗਿਰਾਵਟ ਆਈ ਹੈ ਅਤੇ ਉਤਪਾਦਕਤਾ ਵਿੱਚ 5-6% ਦਾ ਵਾਧਾ ਹੋਇਆ ਹੈ।

ਭਾਰਤ ਦੁਆਰਾ ਕੀਤੇ ਗਏ ਮਹੱਤਵਪੂਰਨ ਕਾਰਜਾਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਵਿਸ਼ਵ ਬਹਾਲੀ ਫਲੈਗਸ਼ਿਪ ਦੇ ਲਈ ਨਾਜ਼ਦਗੀ ਜਮ੍ਹਾਂ ਕਰਨ ਦੇ ਆਲਮੀ ਸੱਦੇ ਦੇ ਬਾਅਦ, ਭਾਰਤ ਸਰਕਾਰ ਨੇ 6 ਫਲੈਗਸ਼ਿਪ ਦਾ ਸਮਰਥਨ ਕੀਤਾ ਜੋ 12.5 ਮਿਲੀਅਨ ਹੈਕਟੇਅਰ ਖਰਾਬ ਭੂਮੀ ਦਾ ਬਹਾਲੀ ਦਾ ਟੀਚਾ ਰੱਖਦੇ ਹਨ।

ਸੀਓਪੀ ਪ੍ਰਧਾਨ ਨੇ ਕਿਹਾ ਮੈਂ ਇਹ ਦੱਸਣਾ ਚਾਹਾਂਗਾ ਕਿ ਭਾਰਤ ਦੇ ਗ੍ਰਾਮੀਣ ਆਜੀਵਿਕਾ ਪ੍ਰੋਗਰਾਮਾਂ ਵਿੱਚ ਕੁਦਰਤੀ ਸੰਸਾਧਨ ਸੰਭਾਲ ਅਤੇ ਬਹਾਲੀ ਦਾ ਇੱਕ ਬੁਨਿਆਦੀ ਲੋਕਚਾਰ ਹੈ। ਮਹਾਮਾਰੀ ਤੋਂ ਉਬਰਣ ਵਿੱਚ, ਅਸੀਂ ਭੂਮੀ ਦੀ ਬਹਾਲੀ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਆਪਣੀ ਆਜੀਵਿਕਾ ਪ੍ਰੋਗਰਾਮਾਂ ਦਾ ਵਿਆਪਕ ਤੌਰ ‘ਤੇ ਉਪਯੋਗ ਕੀਤਾ ਹੈ। ਬਿਹਤਰ ਅਤੇ ਹਰਿਤ ਭਾਈਚਾਰਿਆਂ ਦਾ ਨਿਰਮਾਣ, ਖਾਸ ਤੌਰ ‘ਤੇ ਕਮਜ਼ੋਰ ਸਮੂਹਾਂ ਦੀ ਬਹਾਲੀ ਦੇ ਏਜੰਡੇ ਦੇ ਕੇਂਦਰ ਵਿੱਚ ਹੈ।

ਸ਼੍ਰੀ ਯਾਦਵ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਲੈਂਡਸਕੇਪ ਦੀ ਬਹਾਲੀ ਰੁੱਖ ਲਗਾਉਣ ਨਾਲੋਂ ਜ਼ਿਆਦਾ ਹੈ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵਿਗਿਆਨ ਅਤੇ ਟੈਕਨੋਲੋਜੀ ਦੀ ਸਹਾਇਤਾ ਨਾਲ ਸਥਾਨਕ ਤੇ ਸਵਦੇਸ਼ੀ ਗਿਆਨ ਦੀ ਸ਼ਕਤੀ ਨੂੰ ਪਹਿਚਾਣੋ ਅਤੇ ਪ੍ਰਕਿਰਿਆ ਦੇ ਸਾਰੇ ਹਿੱਸਿਆਂ ਵਿੱਚ ਭਾਈਚਾਰੇ ਦੀਆਂ ਜ਼ਰੂਰਤਾਂ, ਪ੍ਰਾਥਮਿਕਤਾਵਾਂ ਅਤੇ ਮਾਹਿਰਤਾ ਨੂੰ ਏਕੀਕ੍ਰਿਤ ਕਰੀਏ।

ਬਿਆਨ ਨੂੰ ਸਮਾਪਤ ਕਰਦੇ ਹੋਏ, ਸ਼੍ਰੀ ਯਾਦਵ ਨੇ ਆਸ਼ਾ ਵਿਅਕਤ ਕੀਤੀ ਕਿ ਸਮੂਹਿਕ ਪ੍ਰਤੀਬੱਧਤਾਵਾਂ ਨੂੰ ਸਾਰੇ ਦੇਸ਼ਾਂ ਅਤੇ ਜਨਤਕ, ਨਿਜੀ ਅਤੇ ਨਾਗਰਿਕ ਸਮਾਜ ਦੇ ਕਾਰਜਕਰਤਾ ਦੁਆਰਾ ਕਾਰਵਾਈ ਵਿੱਚ ਬਦਲ ਦਿੱਤਾ ਜਾਂਦਾ ਹੈ, ਭੂਮੀ ਕਟੌਤੀ ਨੂੰ ਕੰਟਰੋਲ ਕਰਨ ਦੀ ਆਲਮੀ ਚੁਣੌਤੀ ਨੂੰ ਦੂਰ ਕਰਨ ਦੇ ਲਈ ਸੰਸਾਧਨਾਂ ਵਿੱਚ ਜ਼ਿਕਰਯੋਗ ਵਾਧਾ ਕੀਤਾ ਜਾਂਦਾ ਹੈ, ਅਤੇ ਭਾਰਤ ਦੇ ਨਿਰੰਤਰ ਸਮਰਥਨ ਤੇ ਤਤਪਰਤਾ ਦਾ ਭਰੋਸਾ ਦਿੱਤਾ। ਇਸ ਸੰਮੇਲਨ ਦੇ ਸਕਾਰਾਤਮਕ ਪਰਿਣਾਮ ਵਿੱਚ ਯੋਗਦਾਨ ਦੇਵੋ।

9 ਤੋਂ 20 ਮਈ 2022 ਤੱਕ ਅਬਿਡਜਾਨ, ਕੋਟੇ ਡੀ ਆਈਵਰ ਵਿੱਚ ਸੰਯੁਕਤ ਰਾਸ਼ਟਰ ਕਨਵੈਂਸ਼ਨ ਟੂ ਕੌਮਬੈਟ ਡੇਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਦੇ ਪਾਰਟੀਆਂ ਦੇ ਸੰਮੇਲਨ (ਕੌਪ15) ਦਾ ਪੰਦਰਵਾਂ ਸੈਸ਼ਨ, ਨਿਜੀ ਖੇਤਰ, ਨਾਗਰਿਕ ਸਮਾਜ ਦੇ ਕਾਰਜਕਰਤਾਵਾਂ ਨੂੰ ਇਕੱਠੇ ਲਿਆਵੇਗਾ। ਸਮਾਜ ਅਤੇ ਦੁਨੀਆ ਭਰ ਦੇ ਹੋਰ ਪ੍ਰਮੁੱਖ ਹਿਤਧਾਰਕ ਭੂਮੀ ਦੇ ਭਵਿੱਖ ਦੇ ਸਥਾਈ ਪ੍ਰਬੰਧਨ ਵਿੱਚ ਪ੍ਰਗਤੀ ਨੂੰ ਅੱਗੇ ਵਧਾਉਣ ਦੇ ਲਈ ਅਤੇ ਭੂਮੀ ਤੇ ਹੋਰ ਪ੍ਰਮੁੱਖ ਸਥਿਰਤਾ ਸੰਬੰਧੀ ਮੁੱਦਿਆਂ ਦਰਮਿਆਨ ਸੰਬੰਧਾਂ ਦਾ ਪਤਾ ਲਗਾਉਣਗੇ।

ਇਨ੍ਹਾਂ ਮੁੱਦਿਆਂ ਦੀ ਹਾਈ ਲੈਵਲ ਸੈਗਮੈਂਟ ਦੇ ਦੌਰਾਨ ਚਰਚਾ ਕੀਤੀ ਜਾਵੇਗੀ, ਜਿਸ ਵਿੱਚ ਸਟੇਟਾਂ ਦੇ ਮੁਖੀਆਂ ਦੇ ਸਿਖਰ ਸੰਮੇਲਨ, ਹਾਈ ਲੈਵਲ ਰਾਉਂਡਟੇਬਲਸ ਸੰਮੇਲਨ ਅਤੇ ਸੰਵਾਦ ਸੈਸ਼ਨ, ਨਾਲ ਦੇ ਨਾਲ ਕਈ ਹੋਰ ਵਿਸ਼ੇਸ਼ ਤੇ ਪੱਖ ਪ੍ਰੋਗਰਾਮ ਸ਼ਾਮਲ ਹਨ।

ਸੁੱਕਾ, ਭੂਮੀ ਦੀ ਬਹਾਲੀ, ਅਤੇ ਭੂਮੀ ਅਧਿਕਾਰ, ਲੈਂਗਿਕ ਸਮਾਨਤਾ ਅਤੇ ਯੁਵਾ ਸਸ਼ਕਤੀਕਰਣ ਜਿਹੇ ਸੰਬੰਧਿਤ ਸਮਰਥਕ ਸੰਮੇਲਨ ਦੇ ਏਜੰਡੇ ਵਿੱਚ ਟੋਪ ਇਕਾਇਆਂ ਵਿੱਚੋਂ ਹੈ। ਯੂਐੱਨਸੀਸੀਡੀ ਦੀ 197 ਪਾਰਟੀਆਂ ਦੁਆਰਾ ਅਪਣਾਏ ਗਏ ਆਪਣੇ ਫੈਸਲਿਆਂ ਦੇ ਮਾਧਿਅਮ ਨਾਲ, ਕੌਪ15 ਤੋਂ ਭੂਮੀ ਦੀ ਬਹਾਲੀ ਅਤੇ ਸੁੱਕੇ ਤੋਂ ਬਚਾਵ ਦੇ ਲਈ ਸਥਾਈ ਸਮਾਧਾਨ ਤਿਆਰ ਕਰਨ ਦੀ ਉਮੀਦ ਹੈ, ਜਿਸ ਵਿੱਚ ਭਵਿੱਖ ਦੇ ਲਈ ਭੂਮੀ ਦੇ ਉਪਯੋਗ ‘ਤੇ ਧਿਆਨ ਦਿੱਤਾ ਜਾਵੇਗਾ। ਸ਼੍ਰੀ ਭੂਪੇਂਦ੍ਰ ਯਾਦਵ ਨੇ ਸੰਯੁਕਤ ਰਾਸ਼ਟਰ ਕਨਵੈਂਸ਼ਨ ਟੂ ਕੌਮਬੈਟ ਡੇਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਪਰਾਇਆਂ ਦੇ 15ਵੇਂ ਸੈਸ਼ਨ ਸੰਮੇਲਨ, ਕੋਟੇ ਡੀ ਆਈਵਰ ਨੂੰ ਸੰਬੋਧਿਤ ਕੀਤਾ।

******

ਬੀਵਾਈ/ਆਈਜੀ
 (Release ID: 1824466) Visitor Counter : 122