ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਯੂਟਿਊਬ ’ਤੇ ਡੀਡੀ ਇੰਡੀਆ ਦੇ 2 ਲੱਖ ਅਤੇ ਪ੍ਰਸਾਰ ਭਾਰਤੀ ਦੇ 20 ਮਿਲੀਅਨ ਸਬਸਕ੍ਰਾਇਬਰਸ
Posted On:
09 MAY 2022 5:57PM by PIB Chandigarh
ਪ੍ਰਸਾਰ ਭਾਰਤੀ ਦੇ ਅੰਗ੍ਰੇਜ਼ੀ ਨਿਊਜ਼ ਚੈਨਲ ਡੀਡੀ ਇੰਡੀਆ ਨੇ ਹਾਲ ਹੀ ਵਿੱਚ ਟੀਵੀ ਅਤੇ ਡਿਜੀਟਲ ਦੋਵੇਂ ਪਲੈਟਫਾਰਮਾਂ ’ਤੇ ਸ਼ਾਨਦਾਰ ਵਾਧਾ ਦੇਖਿਆ ਹੈ। ਹਾਲ ਹੀ ਵਿੱਚ, ਇਸ ਨੇ ਯੂਟਿਊਬ ’ਤੇ 2 ਲੱਖ ਸਬਸਕ੍ਰਾਇਬਰਸ ਨੂੰ ਪਾਰ ਕਰ ਲਿਆ ਹੈ। ਟੀਵੀ ਰੀਚ ਦੇ ਮਾਮਲੇ ਵਿੱਚ, ਡੀਡੀ ਇੰਡੀਆ ਦੇਸ਼ ਵਿੱਚ ਨੰਬਰ ਇੱਕ ਅੰਗ੍ਰੇਜ਼ੀ ਨਿਊਜ਼ ਚੈਨਲ ਹੈ। ਬੀਏਆਰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਡੀਡੀ ਇੰਡੀਆ ਦੀ 8 ਮਿਲੀਅਨ ਤੋਂ ਵੱਧ ਦਰਸ਼ਕਾਂ ਤੱਕ ਪਹੁੰਚ ਗਈ ਹੈ, ਜੋ ਅੰਗ੍ਰੇਜ਼ੀ ਨਿਊਜ਼ ਸ਼ੈਲੀ ਵਿੱਚ ਸਭ ਤੋਂ ਵੱਧ ਹੈ। ਇਸ ਦਾ ਸਭ ਤੋਂ ਨਜ਼ਦੀਕੀ ਪ੍ਰਤੀਯੋਗੀ ਡੀਡੀ ਇੰਡੀਆ ਦੀ ਲਗਭਗ ਅੱਧੀ ਰੀਚ ਤੱਕ ਹੀ ਪਹੁੰਚ ਸਕਦਾ ਹੈ। ਇੱਥੋਂ ਤੱਕ ਕਿ ਡੀਡੀ ਇੰਡੀਆ ਲਈ ਦਰਸ਼ਕਾਂ ਦੀ ਗਿਣਤੀ ਵਿੱਚ ਵੀ ਪਿਛਲੇ ਅੱਠ ਹਫ਼ਤਿਆਂ ਵਿੱਚ ਲਗਭਗ 150% ਦਾ ਕੁੱਲ ਵਾਧਾ ਦਰਜ ਕਰਦੇ ਹੋਏ, ਲਗਾਤਾਰ ਉੱਪਰ ਵੱਲ ਹਫ਼ਤਾਵਰੀ ਵਾਧਾ ਦੇਖਿਆ ਗਿਆ ਹੈ।
ਪ੍ਰਸਾਰ ਭਾਰਤੀ ਦੁਆਰਾ ਜਨਵਰੀ 2019 ਵਿੱਚ ਲਾਂਚ ਕੀਤੇ ਗਏ ਆਪਣੇ ਆਦੇਸ਼ ਉੱਤੇ ਚੱਲਦੇ ਹੋਏ, ਡੀਡੀ ਇੰਡੀਆ ਹੁਣ ਸੈਟੇਲਾਈਟ, ਓਟੀਟੀ ਪਲੈਟਫਾਰਮਾਂ ਅਤੇ ਨਿਊਜ਼ ਆਨ ਏਅਰ ਐਪ ਰਾਹੀਂ 190 ਤੋਂ ਵੱਧ ਦੇਸ਼ਾਂ ਤੱਕ ਪਹੁੰਚ ਦੇ ਨਾਲ ਦੁਨੀਆ ਲਈ ਭਾਰਤ ਦੀ ਖਿੜਕੀ ਬਣ ਗਿਆ ਹੈ। ਜਿਵੇਂ ਕਿ ਕਲਪਨਾ ਕੀਤੀ ਗਈ ਹੈ, ਡੀਡੀ ਇੰਡੀਆ ਨੇ ਆਪਣੇ ਤਿੱਖੇ ਵਿਸ਼ਲੇਸ਼ਣ ਅਤੇ ਟਿੱਪਣੀਆਂ ਦੁਆਰਾ, ਵਿਚਾਰਾਂ ਨੂੰ ਉਤੇਜਿਤ ਕਰਨ ਵਾਲੇ ਵਿਚਾਰਾਂ/ਰਾਇਆਂ ਅਤੇ ਅਤਿ-ਆਧੁਨਿਕ ਵਿਜ਼ੂਅਲ ਪੇਸ਼ਕਾਰੀ ਦੁਆਰਾ ਭਾਰਤ ਨਾਲ ਸਬੰਧਿਤ ਮੁੱਦਿਆਂ ’ਤੇ ਆਪਣੇ ਆਪ ਨੂੰ ਇੱਕ ਗਲੋਬਲ ਪ੍ਰਭਾਵਕ ਵਜੋਂ ਸਥਾਪਿਤ ਕੀਤਾ ਹੈ।
ਇੱਥੇ ਇੱਕ ਸਮਾਂਰੇਖਾ ਦਿੱਤੀ ਗਈ ਹੈ ਕਿ ਕਿਵੇਂ ਡੀਡੀ ਇੰਡੀਆ ਨੰਬਰ ਇੱਕ ਅੰਗ੍ਰੇਜ਼ੀ ਨਿਊਜ਼ ਚੈਨਲ ਬਣਿਆ:
ਮਿਆਦ
|
ਮੀਲ-ਪੱਥਰ
|
ਜਨਵਰੀ 2019
|
ਪ੍ਰਸਾਰ ਭਾਰਤੀ ਬੋਰਡ ਤੋਂ ਮਨਜ਼ੂਰੀ ਲੈਣ ਤੋਂ ਬਾਅਦ, ਡੀਡੀ ਇੰਡੀਆ ਨੂੰ ਅੰਗ੍ਰੇਜ਼ੀ ਨਿਊਜ਼ ਚੈਨਲ ਵਜੋਂ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ
|
ਫ਼ਰਵਰੀ 2019
|
ਡੀਡੀ ਨਿਊਜ਼ ਨੂੰ ਹਿੰਦੀ ਨਿਊਜ਼ ਚੈਨਲ ਵਜੋਂ ਅਤੇ ਡੀਡੀ ਇੰਡੀਆ ਨੂੰ ਅੰਗ੍ਰੇਜ਼ੀ ਨਿਊਜ਼ ਚੈਨਲ ਵਜੋਂ ਵੱਖ ਕਰਨਾ ਸ਼ੁਰੂ ਹੋਇਆ
|
ਸਤੰਬਰ 2019
|
ਡੀਡੀ ਇੰਡੀਆ ਨੂੰ ਦੱਖਣੀ ਕੋਰੀਆ ਦੇ ਪਬਲਿਕ ਬਰੌਡਕਾਸਟਰ ਕੇਬੀਐੱਸ ਦੇ ਓਟੀਟੀ ਪਲੈਟਫਾਰਮ ’ਤੇ ਸ਼ੁਰੂ ਕੀਤਾ ਗਿਆ
|
ਸਤੰਬਰ 2019
|
ਬੰਗਲਾਦੇਸ਼ ਵਿੱਚ ਪ੍ਰਾਈਵੇਟ ਕੇਬਲ ਅਪਰੇਟਰਾਂ ਨੇ ਆਪਣੇ ਪਲੈਟਫਾਰਮਾਂ ਰਾਹੀਂ ਡੀਡੀ ਇੰਡੀਆ ਦਾ ਪ੍ਰਸਾਰਣ ਕਰਨਾ ਸ਼ੁਰੂ ਕਰ ਦਿੱਤਾ
|
ਫ਼ਰਵਰੀ 2020
|
ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਸਮੇਂ ਡੀਡੀ ਇੰਡੀਆ ਕਵਰੇਜ ਕਈ ਵਿਦੇਸ਼ੀ ਟੀਵੀ ਚੈਨਲਾਂ ਦੁਆਰਾ ਚਲਾਈ ਗਈ ਸੀ
|
ਮਾਰਚ 2020
|
ਡੀਡੀ ਇੰਡੀਆ ਨੂੰ ਇੱਕ ਮੁਕੰਮਲ ਅੰਗ੍ਰੇਜ਼ੀ ਨਿਊਜ਼ ਚੈਨਲ ਵਜੋਂ ਲਾਂਚ ਕੀਤਾ ਗਿਆ - ਡੀਡੀ ਨਿਊਜ਼ ਨੂੰ ਹਿੰਦੀ ਨਿਊਜ਼ ਚੈਨਲ ਵਜੋਂ ਅਤੇ ਡੀਡੀ ਇੰਡੀਆ ਨੂੰ ਅੰਗ੍ਰੇਜ਼ੀ ਨਿਊਜ਼ ਚੈਨਲ ਵਜੋਂ ਪੂਰਾ ਅਲੱਗ ਕੀਤਾ ਗਿਆ। ਡੀਡੀ ਨਿਊਜ਼ ਤੋਂ ਡੀਡੀ ਇੰਡੀਆ ਦੇ ਪ੍ਰੋਡਕਸ਼ਨ ਅਤੇ ਸ਼ੋਅ ਪੂਰੀ ਤਰ੍ਹਾਂ ਵੱਖ ਕੀਤੇ ਗਏ ਹਨ
|
ਜਨਵਰੀ 2021
|
ਡੀਡੀ ਇੰਡੀਆ ਨੂੰ ਅਮਰੀਕਾ, ਯੂਕੇ ਅਤੇ ਕੈਨੇਡਾ ਵਿੱਚ ਹੌਟਸਟਾਰ ’ਤੇ ਲਾਂਚ ਕੀਤਾ ਹੈ
|
ਜਨਵਰੀ 2021
|
ਡੀਡੀ ਇੰਡੀਆ ਨੂੰ ਅਮਰੀਕਾ ਦੇ 23 ਰਾਜਾਂ ਵਿੱਚ ਪ੍ਰਸਾਰਣ ਲਈ ਆਈਟੀਵੀ ’ਤੇ ਲਾਂਚ ਕੀਤਾ ਗਿਆ
|
ਜਨਵਰੀ 2022
|
ਸਲੋਵੇਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਦੀ ਡੀਡੀ ਇੰਡੀਆ ਇੰਟਰਵਿਊ ਦਾ ਅੰਤਰਰਾਸ਼ਟਰੀ ਮੀਡੀਆ ਦੁਆਰਾ ਵਿਆਪਕ ਤੌਰ ’ਤੇ ਹਵਾਲਾ ਦਿੱਤਾ ਗਿਆ ਸੀ
|
ਫ਼ਰਵਰੀ - ਮਾਰਚ 2022
|
ਰੂਸ-ਯੂਕ੍ਰੇਨ ਯੁੱਧ ਦੇ ਦੌਰਾਨ ਯੁੱਧ ਨੂੰ, ਅਤੇ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਦੁਆਰਾ ਚਲਾਏ ਗਏ ਅਪਰੇਸ਼ਨ ਗੰਗਾ ਮਿਸ਼ਨ ਨੂੰ ਕਵਰ ਕਰਨ ਲਈ ਡੀਡੀ ਇੰਡੀਆ ਦੇ ਸੰਵਾਦਦਾਤਾ ਯੂਕ੍ਰੇਨ ਦੇ 4 ਗੁਆਂਢੀ ਦੇਸ਼ਾਂ ਵਿੱਚ ਤੈਨਾਤ ਸਨ।
|
ਮਾਰਚ 2022
|
130 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਚਲਾਉਣ ਲਈ ਡੀਡੀ ਇੰਡੀਆ ਨੂੰ ਯੱਪ ਟੀਵੀ ’ਤੇ ਲਾਂਚ ਕੀਤਾ ਗਿਆ
|
ਅਪ੍ਰੈਲ 2022
|
ਰੀਚ ਦੇ ਮਾਮਲੇ ਵਿੱਚ ਡੀਡੀ ਇੰਡੀਆ ਦੇਸ਼ ਦਾ ਨੰਬਰ ਇੱਕ ਅੰਗ੍ਰੇਜ਼ੀ ਨਿਊਜ਼ ਚੈਨਲ ਬਣ ਗਿਆ ਹੈ
|
ਅਪ੍ਰੈਲ - ਮਈ 2022
|
ਡੀਡੀ ਇੰਡੀਆ ਨੇ 8 ਹਫ਼ਤਿਆਂ ਵਿੱਚ ਲਗਭਗ 150% ਦਾ ਦਰਸ਼ਕ (ਵਿਊਅਰਸ਼ਿਪ) ਵਾਧਾ ਦਰਜ ਕੀਤਾ। ਡੀਡੀ ਇੰਡੀਆ ਦੇ ਯੂਟਿਊਬ ਚੈਨਲ ਨੇ ਯੂਟਿਊਬ ’ਤੇ 2 ਲੱਖ ਸਬਸਕ੍ਰਾਇਬਰਸ ਨੂੰ ਪਾਰ ਕਰ ਲਿਆ ਹੈ
|
ਭਾਰਤ ਅਤੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਡਾਇਸਪੋਰਾ ਵਿਚਕਾਰ ਡੀਡੀ ਇੰਡੀਆਇੱਕ ਪੁਲ਼ ਵਜੋਂ ਵੀ ਕੰਮ ਕਰਦਾ ਹੈ। ਚੈਨਲ ਆਪਣੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਆਪਣੇ ਘਰੇਲੂ ਅਤੇ ਗਲੋਬਲ ਮੁੱਦਿਆਂ ’ਤੇ ਭਾਰਤ ਦੇ ਨਜ਼ਰੀਏ ਨੂੰ ਪੇਸ਼ਕਰਦਾ ਹੈ। ਡੀਡੀ ਇੰਡੀਆ ’ਤੇ ਕੁਝ ਜ਼ਿਆਦਾ ਵਿਊਅਰਸ਼ਿਪ ਵਾਲੇ ਸ਼ੋਅ ਹਨ ਜਿਵੇਂ ਕਿ ਇੰਡੀਆ ਆਈਡੀਆਜ਼, ਵਰਲਡ ਟੂਡੇ, ਇੰਡੀਅਨ ਡਿਪਲੋਮੇਸੀ, ਡੀਡੀ ਡਾਇਲੌਗ, ਨਿਊਜ਼ ਨਾਈਟ ਆਦਿ। ਡੀਡੀ ਇੰਡੀਆ ਦੇਖਣ ਲਈ ਹੇਠਾਂ ਦਿੱਤੇ ਕਿਊਆਰ ਕੋਡ ਨੂੰ ਸਕੈਨ ਕਰੋ।
ਡੀਡੀ ਇੰਡੀਆ ਤੋਂ ਇਲਾਵਾ, ਦੇਸ਼ ਭਰ ਵਿੱਚ ਪ੍ਰਸਾਰ ਭਾਰਤੀ ਦੇ ਡਿਜੀਟਲ ਪਲੈਟਫਾਰਮ ਮਿਲਿਅਨ ਕਲੱਬ ਵਿੱਚ ਪਹਿਲਾਂ ਤੋਂ ਹੀ ਇਸ ਦੇ ਕਈ ਯੂਟਿਊਬ ਚੈਨਲਾਂ ਦੇ ਨਾਲ ਇੱਕ ਸ਼ਾਨਦਾਰ ਵਾਧਾ ਦਰਸ਼ਾ ਰਹੇ ਹਨ ਅਤੇ ਕਈ ਹੋਰ ਚੈਨਲ ਇਸ ਮੀਲ-ਪੱਥਰ ਦੇ ਨੇੜੇ ਪਹੁੰਚ ਰਹੇ ਹਨ। ਮੌਜੂਦਾ ਸਮੇਂ ਵਿੱਚ ਇਸ ਦੇ ਕੁੱਲ ਯੂਟਿਊਬ ਸਬਸਕ੍ਰਾਇਬਰਸ 2 ਕਰੋੜ ਤੋਂ ਵੱਧ ਹਨ।
ਪ੍ਰਸਾਰ ਭਾਰਤੀ ਦੇ 190+ ਯੂਟਿਊਬ ਚੈਨਲਾਂ ਵਿੱਚੋਂ, ਖੇਤਰੀ ਚੈਨਲ - ਖਾਸ ਕਰਕੇ ਦੱਖਣ ਅਤੇ ਉੱਤਰ-ਪੂਰਬ ਦੇ ਖੇਤਰੀ ਚੈਨਲਸਭ ਤੋਂ ਨਵੀਨਤਮ ਅਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇਚੈਨਲ ਹਨ।
************
ਸੌਰਭ ਸਿੰਘ
(Release ID: 1824041)
Visitor Counter : 146