ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤੀ ਸੌਰ ਊਰਜਾ ਨਿਗਮ (ਐੱਸਈਸੀਆਈ) ਨੇ ਸੌਰ ਊਰਜਾ ਪੈਨਲ ਸਥਾਪਿਤ ਕਰਨ ਲਈ ਗ੍ਰਹਿ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ


ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਪਰਿਸਰਾਂ ਵਿੱਚ ਰੂਫਟੌਪ ਪੈਨਲ ਸਥਾਪਿਤ ਕੀਤੇ ਜਾਣਗੇ


ਇਹ ਸਥਾਈ ਭਵਿੱਖ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ

Posted On: 09 MAY 2022 1:29PM by PIB Chandigarh

ਭਾਰਤੀ ਸੌਰ ਊਰਜਾ ਨਿਗਮ (ਐੱਸਈਸੀਆਈ) ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਅਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਪਰਿਸਰਾਂ ਵਿੱਚ ਉਪਲਬਧ ਛੱਤ ਖੇਤਰਾਂ ‘ਤੇ ਸੌਰ ਊਰਜਾ ਦੀ ਸਮਰੱਥਾ ਦਾ ਲਾਭ ਉਠਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ (ਐੱਮਐੱਨਆਰਈ) ਸਕੱਤਰ ਸ਼੍ਰੀ ਇੰਦੂ ਸ਼ੇਖਰ ਚਤੁਰਵੇਦੀ ਮੌਜੂਦ ਸਨ।

ਇਸ ਸਹਿਮਤੀ ਪੱਤਰ ‘ਤੇ ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਸਿੰਘ ਅਤੇ ਐੱਸਈਸੀਆਈ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੁਮਨ ਸ਼ਰਮਾ ਨੇ ਹਸਤਾਖਰ ਕੀਤੇ। ਇਸ ਅਵਸਰ ‘ਤੇ ਸੁਸ਼੍ਰੀ ਸੁਮਨ ਸ਼ਰਮਾ ਨੇ ਕਿਹਾ ਕਿ ਐੱਸਈਸੀਆਈ ਭਾਰਤ ਦੀ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਭਾਰਤ ਸਰਕਾਰ ਦੀ ਸੇਵਾ ਕਰਨ ਲਈ ਪ੍ਰਸੰਨਤਾ ਅਨੁਭਵ ਕਰ ਰਿਹਾ ਹੈ ਅਤੇ ਇਹ ਨਿਗਮ ਦੇਸ਼ ਦੇ ਦੂਰ ਦਰਾਜ ਦੇ ਖੇਤਰਾਂ ਵਿੱਚ ਰੂਫਟੌਪ ਸੌਰ ਖੇਤਰ ਦਾ ਵਿਸਤਾਰ ਕਰਨ ਲਈ ਤਤਪਰ ਹੈ।

ਇਹ ਸਹਿਮਤੀ ਪੱਤਰ ਦੇਸ਼ ਦੇ ਸੁਰੱਖਿਆ ਬਲਾਂ ਲਈ ਹਰਿਤ ਊਰਜਾ ਦੀ ਸਪਲਾਈ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ ਜੋ ਟਿਕਾਊ ਭਵਿੱਖ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। ਇਸ ਸਹਿਮਤੀ ਪੱਤਰ ਵਿੱਚ ਆਰਈਐੱਸਸੀਓ ਮਾਡਲ ਦੇ ਤਹਿਤ ਰੂਫਟੌਪ ਸੋਲਰ ਪਲਾਂਟ ਨੂੰ ਲਾਗੂ ਕਰਨ ਵਿੱਚ ਗ੍ਰਹਿ ਮੰਤਰਾਲੇ ਦੀ ਸਹਾਇਤਾ ਕਰੇਗਾ।

ਭਾਰਤੀ ਸੌਰ ਊਰਜਾ ਨਿਗਮ (ਐੱਸਈਸੀਆਈ), ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਤਹਿਤ ਇੱਕ ਜਨਤਕ ਉਪਕ੍ਰਮ ਹੈ ਜੋ ਵੱਖ-ਵੱਖ ਨਵਿਆਉਣਯੋਗ ਊਰਜਾ ਸੰਸਾਧਨਾਂ, ਵਿਸ਼ੇਸ਼ ਰੂਪ ਤੋਂ ਸੌਰ ਊਰਜਾ, ਬਿਜਲੀ ਵਪਾਰ, ਖੋਜ ਅਤੇ ਵਿਕਾਸ ਆਦਿ ਦੇ ਪਰਮੋਸ਼ਨ ਅਤੇ ਵਿਕਾਸ ਕਾਰਜ ਵਿੱਚ ਰੁੱਝਿਆ ਹੋਇਆ ਹੈ। ਇਹ ਨਿਗਮ ਵੀਜੀਐੱਫ ਯੋਜਨਾਵਾਂ, ਆਈਐੱਸਟੀਐੱਸ ਯੋਜਨਾਵਾਂ, ਸੀਪੀਐੱਸਯੂ ਯੋਜਨਾਵਾਂ ਜਿਹੀਆਂ ਸਰਕਾਰ ਦੀਆਂ ਵੱਖ-ਵੱਖ ਆਰਈ ਯੋਜਨਾਵਾਂ ਲਈ ਇੱਕ ਨਾਮਜ਼ਦ ਲਾਗੂਕਰਨ ਏਜੰਸੀ ਵੀ ਹੈ।

 *** *** ***

ਐੱਨਜੀ/ਆਈਜੀ



(Release ID: 1823963) Visitor Counter : 100