ਕਬਾਇਲੀ ਮਾਮਲੇ ਮੰਤਰਾਲਾ
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਵਿਸ਼ਵ ਥੈਲੇਸੀਮੀਆ ਦਿਵਸ ਦੇ ਮੌਕੇ ‘ਤੇ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ “ਥੈਲੇਸੀਮੀਆ 2022 ਦੀਆਂ ਚੁਣੌਤੀਆਂ” ਵਿਸ਼ੇ ‘ਤੇ ਆਯੋਜਿਤ ਵੈਬੀਨਾਰ ਨੂੰ ਸੰਬੋਧਿਤ ਕੀਤਾ
ਥੈਲੀਸੀਮੀਆ ਨਾਲ ਨਿਪਟਨ ਲਈ ਵੱਖ-ਵੱਖ ਸਰਕਾਰੀ ਹਿਤਧਾਰਕਾਂ ਦੇ ਸੰਯੁਕਤ ਯਤਨਾਂ ਦੇ ਰਾਹੀਂ ਰਾਸ਼ਟਰਵਿਆਪੀ ਜਾਗਰੂਕਤਾ ਅਭਿਯਾਨ ਦੀ ਜ਼ਰੂਰਤ ਹੈ: ਸ਼੍ਰੀ ਅਰਜੁਨ ਮੁੰਡਾ
Posted On:
08 MAY 2022 6:18PM by PIB Chandigarh
ਵਿਸ਼ਵ ਥੈਲੇਸੀਮੀਆ ਦਿਵਸ ਦੇ ਅਵਸਰ ‘ਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਨਵੀਂ ਦਿੱਲੀ ਵਿੱਚ “ਥੈਲੇਸੀਮੀਆ 2022 ਦੀਆਂ ਚੁਣੌਤੀਆਂ” ਵਿਸ਼ੇ ‘ਤੇ ਆਯੋਜਿਤ ਵੈਬੀਨਾਰ ਨੂੰ ਵਰਚੁਅਲੀ ਸੰਬੋਧਿਤ ਕੀਤਾ। ਇਹ ਵੈਬੀਨਾਰ ਵੱਖ-ਵੱਖ ਮੰਤਰਾਲਿਆਂ ਅਤੇ ਥੈਲੇਸੀਮੀਆ ਸੰਘ ਦੇ ਨਾਲ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਸੰਯੁਕਤ ਰੂਪ ਤੋਂ ਆਯੋਜਿਤ ਕੀਤਾ ਗਿਆ ਸੀ। ਸੰਮੇਲਨ ਵਿੱਚ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਮਾਹਰਾਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ, ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ, ਸ਼੍ਰੀ ਅਨਿਲ ਕੁਮਾਰ ਝਾਅ, ਕਬਾਇਲੀ ਮਾਮਲੇ ਮੰਤਰਾਲੇ ਦੇ ਸੰਯੁਕਤ ਸੱਕਤਰ ਸ਼੍ਰੀ ਨਵਲ ਜੀਤ ਕਪੂਰ, ਦਿੱਵਿਯਾਂਗਤਾ ਵਿਭਾਗ ਦੇ ਸੰਯੁਕਤ ਸਕੱਤਰ, ਸ਼੍ਰੀ ਰਾਜੇਸ਼ ਕੁਮਾਰ ਯਾਦਵ, ਨੇ ਵੀ ਵੈਬੀਨਾਰ ਨੂੰ ਸੰਬੋਧਿਤ ਕੀਤਾ।
ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਾਂ ਇਹ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਹੈ ਕਿ ਅਸੀਂ ਨਵੇਂ ਸੰਕਲਪ ਕਰੀਏ ਜੋ ਭਾਰਤ ਨੂੰ ਅੰਮ੍ਰਿਤ ਕਾਲ ਦੀ ਮਿਆਦ ਦੇ ਦੌਰਾਨ ਆਤਮਨਿਰਭਰ ਭਾਰਤ ਵੱਲ ਪ੍ਰੇਰਿਤ ਕਰੇਗਾ। ਇਸ ਦਿਸ਼ਾ ਵਿੱਚ ਸਾਨੂੰ ਥੈਲੇਸੀਮੀਆ ਦੀਆਂ ਸਮੱਸਿਆਵਾਂ ਨਾਲ ਨਿਪਟਨ ਲਈ ਵੀ ਨਵੇਂ ਸੰਕਲਪ ਲੈਣ ਚਾਹੀਦੇ ਹਨ।
ਸ਼੍ਰੀ ਅਰਜੁਨ ਮੁੰਡਾ ਨੇ ਇਹ ਵੀ ਕਿਹਾ ਕਿ “ਵੱਖ-ਵੱਖ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਹਿਤਧਾਰਕਾਂ ਜਿਵੇਂ ਅਧਿਆਪਕ-ਵਿਦਿਆਰਥੀਆਂ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦੇ ਰਾਹੀਂ ਇੱਕ ਰਾਸ਼ਟਰਵਿਆਪੀ ਜਾਗਰੂਕਤਾ ਅਭਿਯਾਨ ਚਲਾਉਣ ਦੀ ਜ਼ਰੂਰਤ ਹੈ, ਜੋ ਥੈਲੇਸੀਮੀਆ ਦੀਆਂ ਸਮੱਸਿਆ ਨੂੰ ਸਮਾਪਤ ਕਰਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹੋਰ 5 ਮਿੰਟ ਦਾ ਸਮਾਂ ਦੇਣਾ ਚਾਹੀਦਾ ਹੈ ਅਤੇ ਆਂਗਨਵਾੜੀ ਕਰਮਚਾਰੀਆਂ ਨੂੰ ਗ੍ਰਾਮੀਣਾਂ ਨੂੰ ਰੋਗ ਅਤੇ ਇਸ ਦੀ ਰੋਕਥਾਮ ਬਾਰੇ ਸੂਚਿਤ ਕਰਨਾ ਚਾਹੀਦਾ ਹੈ।
ਕੇਂਦਰੀ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਸਥਾਨਕ ਪੱਧਰ ਦੇ ਵਰਕਰਾਂ ਦਾ ਇਸ ਰੋਗ ਬਾਰੇ ਮਾਰਗਦਰਸ਼ਨ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਰਲ ਅਤੇ ਸਥਾਨਕ ਭਾਸ਼ਾ ਵਿੱਚ ਆਮ ਸਾਹਿਤ ਹੋਣਾ ਚਾਹੀਦਾ ਹੈ।
ਮੰਤਰੀ ਮਹੋਦਯ ਨੇ ਬੇਨਤੀ ਕੀਤੀ “ਜਾਗਰੂਕਤਾ ਅਤੇ ਸਲਾਹ-ਮਸ਼ਵਾਰੇ ਦੇ ਇਲਾਵਾ ਗ੍ਰਾਮੀਣ ਖੇਤਰਾਂ ਵਿੱਚ ਸਸਤੀਆਂ ਦਵਾਈਆਂ ਦੀ ਉਪਲਬਧਤਾ ਅਤੇ ਸਾਮੁਦਾਇਕ ਖੂਨ ਲਈ ਲੋਕਾਂ ਨੂੰ ਪ੍ਰੋਤਸਹਿਤ ਕੀਤਾ ਜਾਣਾ ਚਾਹੀਦਾ ਹੈ।”
ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਕੁਮਾਰ ਝਾਅ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਾਗਰੂਕਤਾ, ਪ੍ਰਭਾਵੀ ਭਾਗੀਦਾਰੀ ਅਤੇ ਪੂਰੇ ਸਰਕਾਰੀ ਦ੍ਰਿਸ਼ਟੀਕੋਣ ਦੇ ਰਾਹੀਂ ਭਾਰਤ ਇਸ ਬਿਮਾਰੀ ਤੇ ਕੰਟਰੋਲ ਕਰ ਸਕਦਾ ਹੈ, ਉਸ ਦੀ ਰੋਕਥਾਮ ਅਤੇ ਇਲਾਜ ਕਰ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰਾਲੇ ਥੈਲੇਸੀਮੀਆ ਨੂੰ ਕੰਟਰੋਲ ਕਰਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਨਿਜੀ ਅਤੇ ਜਨਤਕ ਸੰਸਥਾਵਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ।
ਇਸ ਪ੍ਰੋਗਰਾਮ ਨੇ ਥੈਲੇਸੀਮੀਆ ਨੂੰ ਸਮਝਣ ਦੇ ਮਹੱਤਵਪੂਰਨ ਪਹਿਲੂਆਂ ‘ਤੇ ਚਾਨਣਾ ਪਾਇਆ, ਇਸ ਦੇ ਬਾਅਦ ਇਸ ਬਾਰੇ ਸਿੱਖਿਆ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ ਜਿਸ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਮਾਹਰਾਂ ਅਤੇ ਥੈਲੇਸੀਮੀਆ ਇੰਡੀਆ ਅਤੇ ਥੈਲੇਸੀਮੀਆ ਅਤੇ ਸਕਿਲ ਸੈਲ ਸੋਸਾਇਟੀ (ਟੀਐੱਸਸੀਐੱਸ) ਜਿਹੇ ਹੋਰ ਭਾਗੀਦਾਰਾਂ ਦੁਆਰਾ ਮੁੰਬਾਈ ਹੇਮਾਟੋਲੌਜੀ ਗਰੁੱਪ ਦੇ ਸਹਿਯੋਗ ਨਾਲ ਸਕ੍ਰੀਨਿੰਗ ਅਤੇ ਪ੍ਰਬੰਧਨ ਵੀ ਸ਼ਾਮਲ ਹੈ।
ਭਾਰਤ ਵਿੱਚ ਥੈਲੇਸੀਮੀਆ ਅਤੇ ਸਿਕਲ ਸੈੱਲ ਖੂਨ ਦੀ ਕਮੀ ਇੱਕ ਬਹੁਤ ਵੱਡਾ ਬੋਝ ਹੈ, ਜਿਸ ਵਿੱਚ β ਥੈਲੇਸੀਮੀਆ ਸਿੰਡ੍ਰੌਮ ਵਾਲੇ ਅਨੁਮਾਨਿਤ 100,000 ਰੋਗੀ ਅਤੇ ਸਿਕਲ ਸੈੱਲ ਰੋਗ/ਲੱਛਣ ਵਾਲੇ ਲਗਭਗ 150,0000 ਰੋਗੀ ਹਨ, ਲੇਕਿਨ ਉਨ੍ਹਾਂ ਵਿੱਚੋਂ ਕੁੱਝ ਨੂੰ ਹੀ ਬਿਹਤਰ ਢੰਗ ਨਾਲ ਪ੍ਰਬੰਧਿਤ ਕੀਤਾ ਜਾਂਦਾ ਹੈ ਅਤੇ ਐਲੋਜੇਨਿਕ ਸਟੈਮ ਸੈੱਲ ਟ੍ਰਾਂਸਪਲਾਂਟ (ਬੀਐੱਮਟੀ) ਦਾ ਬੋਝ ਵਧੇਰੇ ਪਰਿਵਾਰਾਂ ਲਈ ਸਹਿਣ ਯੋਗ ਨਹੀਂ ਹੈ।
ਥੈਲੇਸੀਮੀਆ ਦੇ ਪ੍ਰਬੰਧਨ ਦਾ ਇੱਕ ਪ੍ਰਮੁੱਖ ਪਹਿਲੂ ਸਿੱਖਿਆ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣਾ ਹੈ, ਜੋ ਇਸ ਬਿਮਾਰੀ ਨਾਲ ਨਿਪਟਨ ਲਈ ਸਫਲਤਾ ਦੀ ਕੁੰਜੀ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨ ਪਿਛਲੇ 3 ਤੋਂ 4 ਦਹਾਕਿਆਂ ਨਾਲ ਇਸ ਟੀਚੇ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ, ਲੇਕਿਨ ਇਸ ਰੋਗ ਦੇ ਸੰਬੰਧ ਵਿੱਚ ਇੱਕ ਰਾਸ਼ਟਰਵਿਆਪੀ ਸਹਿਯੋਗੀ ਯਤਨ, ਸਾਰੇ ਗ੍ਰਾਮੀਣ ਖੇਤਰਾਂ ਤੱਕ ਪਹੁੰਚਣਾ ਜਿੱਥੇ ਲਗਭਗ 70% ਆਬਾਦੀ ਨਿਵਾਸ ਕਰਦੀ ਹੈ, ਸਮੇਂ ਦੀ ਜ਼ਰੂਰਤ ਹੈ।
*****
ਐੱਨਬੀ/ਐੱਸਕੇ
(Release ID: 1823898)
Visitor Counter : 139