ਰੇਲ ਮੰਤਰਾਲਾ

ਮਿਸ਼ਨ ਰੇਲ ਕਰਮਯੋਗੀ ਦੇ ਤਹਿਤ 51,000 ਤੋਂ ਅਧਿਕ ਫਰੰਟ ਲਾਈਨ ਦੇ ਰੇਲਵੇ ਕਰਮਚਾਰੀਆਂ ਨੂੰ ਟ੍ਰੇਂਡ ਕੀਤਾ ਗਿਆ

Posted On: 05 MAY 2022 3:11PM by PIB Chandigarh

ਮਿਸ਼ਨ ਰੇਲ ਕਰਮਯੋਗੀ ਦੇ ਤਹਿਤ 51,000 ਤੋਂ ਅਧਿਕ ਫਰੰਟ ਲਾਈਨ ਦੇ ਰੇਲਵੇ ਕਰਮਚਾਰੀਆਂ ਨੂੰ ਟ੍ਰੇਂਡ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ‘ਮਾਸਟਰ ਟ੍ਰੇਨਰਾਂ’ ਦੁਆਰਾ ਟ੍ਰੇਂਡ ਕੀਤਾ ਗਿਆ ਹੈ ਜਿਨ੍ਹਾਂ ਨੇ ਖੁਦ ਇੰਡੀਅਨ ਰੇਲਵੇ ਇੰਸਟੀਟਿਊਟ ਆਵ੍ ਟ੍ਰਾਂਸਪੋਰਟ ਮੈਨੇਜਮੈਂਟ (ਆਈਆਰਆਈਟੀਐੱਮ) ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇੰਡੀਅਨ ਰੇਲਵੇ ਇੰਸਟੀਟਿਊਟ ਆਵ੍ ਟ੍ਰਾਂਸਪੋਰਟ ਮੈਨੇਜਮੈਂਟ (ਆਈਆਰਆਈਟੀਐੱਮ) ਰੇਲ ਮੰਤਰਾਲੇ ਦੇ ਤਹਿਤ ਇੱਕ ਕੇਂਦਰੀਕ੍ਰਿਤ ਟ੍ਰੇਨਿੰਗ ਸੰਸਥਾ ਹੈ।

ਆਈਆਰਆਈਟੀਐੱਮ ਵਿੱਚ 28 ਫਰਵਰੀ, 2022 ਵਿੱਚ ਮਾਸਟਰ ਟ੍ਰੇਨਰਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਇੰਡੀਅਨ ਰੇਲਵੇ ਇੰਸਟੀਟਿਊਟ ਆਵ੍ ਟ੍ਰਾਂਸਪੋਰਟ ਮੈਨੇਜਮੈਂਟ (ਆਈਆਰਆਈਟੀਐੱਮ) ਦੇ ਹਰੇਕ ਬੈਚ ਵਿੱਚ ਅਲੱਗ-ਅਲੱਗ ਜ਼ੋਨ ਦੇ ਸੱਤ ਡਿਵੀਜਨਾਂ ਦੇ ਮਾਸਟਰ ਟ੍ਰੇਨਰ ਸ਼ਾਮਲ ਹਨ। ਹੁਣ ਤੱਕ 49 ਡਿਵੀਜਨਾਂ (ਅੱਧੇ ਤੋਂ ਅਧਿਕ ਭਾਰਤੀ ਰੇਲ ਡਿਵੀਜਨਾਂ) ਦੇ ਮਾਸਟਰ ਟ੍ਰੇਨਰ ਦੇ ਅੱਠ ਬੈਚਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਵਰਤਮਾਨ ਵਿੱਚ 8ਵਾਂ ਬੈਚ ਆਈਆਰਆਈਟੀਐੱਮ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਿਹਾ ਹੈ। ਇਹ ਮਾਸਟਰ ਟ੍ਰੇਨਰ ਪਹਿਲਾਂ ਹੀ ਖੇਤਰ ਵਿੱਚ 51,000 ਤੋਂ ਅਧਿਕ ਫੀਲਡ ਟ੍ਰੇਨਰ ਨੂੰ ਟ੍ਰੇਂਡ ਕਰ ਚੁੱਕੇ ਹਨ।

ਭਾਰਤ ਸਰਕਾਰ ਦੁਆਰਾ ਮਿਸ਼ਨ ਕਰਮਯੋਗੀ ਦਾ ਸ਼ੁਭਾਰੰਭ 20 ਸਤੰਬਰ, 2020 ਨੂੰ ਦੁਨੀਆ ਵਿੱਚ ਸਮਰੱਥਾ ਨਿਰਮਾਣ ਦੇ ਸਭ ਤੋਂ ਮਹੱਤਵਪੂਰਨ ਪਹਿਲੂ ਵਿੱਚੋਂ ਇੱਕ ਦੇ ਰੂਪ ਵਿੱਚ ਕੀਤਾ ਗਿਆ ਸੀ। ਰੇਲ ਮੰਤਰਾਲੇ ਨੇ ਸਰਕਾਰੀ ਕਰਮਚਾਰੀਆਂ ਦੇ ਦ੍ਰਿਸ਼ਟੀਕੋਣ ਅਤੇ ਕੌਸ਼ਲ ਵਿੱਚ ਬਦਲਾਅ ਦੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਅਨੁਰੂਪ ਸਭ ਤੋਂ ਪਹਿਲਾ ਕਦਮ ਉਠਾਇਆ। ਟ੍ਰੇਨਿੰਗ ਪ੍ਰਦਾਨ ਕਰਨ ਲਈ। 

ਅਨੁਕੂਲਿਤ ਟੈਕਸਟ ਤੇ ਆਡੀਓ-ਵਿਜੁਅਲ ਸਮੱਗਰੀ ਤਿਆਰ ਕਰਨ ਲਈ ਸਮਰੱਥਾ ਨਿਰਮਾਣ ਅਤੇ ਵਿਵਹਾਰ ਪਰਿਵਤਰਨ ਦੇ ਮਾਹਰਾਂ ਦੀ ਮਦਦ ਲਈ ਗਈ ਹੈ। ਸੂਚਨਾ ਟੈਕਨੋਲੋਜੀ ਦੇ ਵਿਆਪਕ ਉਪਯੋਗ ਨੂੰ ਇੱਕ ‘ਗੇਮ-ਚੇਂਜਰ’ ਦੇ ਰੂਪ ਵਿੱਚ ਪਰਿਕਲਪਿਤ ਕੀਤਾ ਗਿਆ ਹੈ ਕਿਉਂਕਿ ਇਹ ਨਿਗਰਾਨੀ ਅਤੇ ਮੁਲਾਂਕਣ ਦੇ ਸਖਤ ਮਾਨਦੰਡਾਂ ਨੂੰ ਬਣਾਏ ਰੱਖਦੇ ਹੋਏ ‘ਕਿਸੇ ਵੀ ਸਮੇਂ, ਕਿਸੇ ਵੀ ਸਥਾਨ ‘ਤੇ ਅਤੇ ਕਿਸੇ ਵੀ ਉਪਕਰਣ ਨੂੰ ਸਿੱਖਣਾ’ ਸੁਨਿਸ਼ਚਿਤ ਕਰੇਗਾ।

ਇਸ ਪ੍ਰੋਜੈਕਟਾਂ ਦੇ ਤਹਿਤ ਛੇ ਮਹੀਨੇ ਦੀ ਮਿਆਦ ਵਿੱਚ ਲਗਭਗ ਇੱਕ ਲੱਖ ਫਰੰਟ ਲਾਈਨ ਦੇ ਰੇਲਵੇ ਕਰਮਚਾਰੀਆਂ ਨੂੰ ਟ੍ਰੇਨਿੰਗ ਕਰਨ ਦਾ ਯਤਨ ਕੀਤਾ ਜਾਂਦਾ ਹੈ। ਮਿਸ਼ਨ ਰੇਲ ਕਰਮਯੋਗੀ ਦਾ ਉਦੇਸ਼ ਨਾਗਰਿਕ ਕੇਂਦ੍ਰਿਤ ਟ੍ਰੇਨਿੰਗ ਪ੍ਰਦਾਨ ਕਰਕੇ ਇਨ੍ਹਾਂ ਫਰੰਟ ਲਾਈਨ ਦੇ ਕਰਮਚਾਰੀਆਂ ਦੇ ਦ੍ਰਿਸ਼ਟੀਕੋਣ ਵਿੱਚ ਬਦਲਾਅ ਲਿਆਉਣਾ ਪਹਿਲਾ ਉਨ੍ਹਾਂ ਨੇ “ਸੇਵਾ ਕਰਨ ਦਾ ਇਰਾਦਾ” ਵਿਕਸਿਤ ਕਰਨ ਵਿੱਚ ਮਦਦ ਕਰਨਾ ਅਤੇ ਦੂਜਾ ਉਨ੍ਹਾਂ ਦੀ “ਸੇਵਾ ਕਰਨ ਦੀ ਸਮਰੱਥਾ” ਦਾ ਨਿਰਮਾਣ ਕਰਨਾ ਹੈ। ਇਸ ਪ੍ਰੋਜੈਕਟ ਨੂੰ ਫਰੰਟ ਲਾਈਨ ਦੇ ਰੇਲਵੇ ਕਰਮਚਾਰੀਆਂ ਦੇ ਵਿਅਕਤੀਗਤ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਇੱਕ ਉੱਤਰਦਾਈ ਅਤੇ ਕੁਸ਼ਲ ਸੰਗਠਨ ਦੇ ਰੂਪ ਵਿੱਚ ਭਾਰਤੀ ਰੇਲ ਦੇ ਅਕਸ਼ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਡਿਜਾਇਨ ਕੀਤਾ ਗਿਆ ਹੈ। 

ਭਾਰਤੀ ਰੇਲ ਦੇ ਸਾਰੀਆਂ 68 ਡਿਵੀਜਨਾਂ ਤੋਂ ਨਾਮਜ਼ਦ ਇੱਕ ਹਜ਼ਾਰ ਫਰੰਟ ਲਾਈਨ ਦੇ ਰੇਲਵੇ ਕਰਮਚਾਰੀਆਂ ਨੂੰ ਰੇਲ ਮੰਤਰਾਲੇ ਦੇ ਤਹਿਤ ਇੱਕ ਕੇਂਦਰੀਕ੍ਰਿਤ ਟ੍ਰੇਨਿੰਗ ਸੰਸਥਾ, ਭਾਰਤੀ ਰੇਲਵੇ ਟ੍ਰਾਂਸਪੋਰਟ ਪ੍ਰਬੰਧਨ ਸੰਸਥਾ (ਆਈਆਰਆਈਟੀਐੱਮ) ਵਿੱਚ ‘ਮਾਸਟਰ ਟ੍ਰੇਨਰ’ ਦੇ ਰੂਪ ਵਿੱਚ ਟ੍ਰੇਂਡ ਕੀਤਾ ਜਾਵੇਗਾ। ਇਹ ‘ਮਾਸਟਰ ਟ੍ਰੇਨਰ ’ ਬਾਕੀ ਰੇਲਵੇ ਕਰਮਚਾਰੀਆਂ ਨੂੰ ਸਮਾਂਬੱਧ ਤਰੀਕੇ ਨਾਲ ਫੀਲਡ ਵਿੱਚ ਟ੍ਰੇਂਡ ਕਰਨਗੇ। ਸਾਰੇ ਟ੍ਰੇਂਡ ਕਰਮਚਾਰੀਆਂ ਦਾ ਮੁਲਾਂਕਣ ਇੱਕ ਅਤਿਆਧੁਨਿਕ ਤਕਨੀਕੀ ਪਲੈਟਫਾਰਮ ਦਾ ਉਪਯੋਗ ਕਰਕੇ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਿਧੀਵਤ ਪ੍ਰਮਾਣਿਤ ਕੀਤਾ ਜਾਵੇਗਾ। ਰੇਲ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਤਿਆਰ ਕੀਤੇ ਗਏ ਕੋਰਸ ਸਮੱਗਰੀ ਨੂੰ ਬਾਅਦ ਦੇ ਸਾਲਾਂ ਵਿੱਚ ਭਾਰਤ ਸਰਕਾਰ ਦੇ ਔਨਲਾਈਨ ਟ੍ਰੇਨਿੰਗ ਪਲੈਟਫਾਰਮ ਆਈਜੀਓਟੀ ‘ਤੇ ਰੱਖਿਆ ਜਾਵੇਗਾ।

****

ਆਰਕੇਜੇ/ਐੱਮ



(Release ID: 1823240) Visitor Counter : 112