ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਯੁਵਾ ਨੀਤੀ ਦੇ ਡ੍ਰਾਫਟ ‘ਤੇ ਸੁਝਾਅ ਮੰਗੇ ਗਏ

Posted On: 05 MAY 2022 11:41AM by PIB Chandigarh

 

ਕੇਂਦਰ ਸਰਕਾਰ ਨੇ ਰਾਸ਼ਟਰੀ ਯੁਵਾ ਨੀਤੀ, 2014 ਦੇ ਮੌਜੂਦਾ ਡ੍ਰਾਫਟ ਦੀ ਸਮੀਖਿਆ ਕੀਤੀ ਹੈ ਅਤੇ ਰਾਸ਼ਟਰੀ ਯੁਵਾ ਨੀਤੀ ਦਾ ਨਵਾਂ ਡ੍ਰਾਫਟ ਤਿਆਰ ਕੀਤਾ ਹੈ। ਨੀਤੀ ਦੇ ਡ੍ਰਾਫਟ ਵਿੱਚ ਯੁਵਾ ਵਿਕਾਸ ਲਈ ਦਸ ਸਾਲ ਦੀ ਪਰਿਕਲਪਨਾ ਨੂੰ ਸ਼ਾਮਲ ਕੀਤਾ ਹੈ। ਭਾਰਤ ਇਸ ਟੀਚੇ ਨੂੰ 2030 ਤੱਕ ਪੂਰਾ ਕਰਨਾ ਚਾਹੁੰਦਾ ਹੈ। ਇਹ ਟਿਕਾਊ ਵਿਕਾਸ ਟੀਚਿਆਂ ਦੇ ਅਨੁਕੂਲ ਹੈ। ਅਤੇ ‘ਭਾਰਤ ਦੇ ਵਿਕਾਸ ਲਈ ਨੌਜਵਾਨਾਂ ਦੀ ਸਮਰੱਥਾ-ਪ੍ਰਗਟਾਉਣ’ ਨੂੰ ਪੂਰਾ ਕਰੇਗਾ। ਡ੍ਰਾਫਟ ਵਿੱਚ ਨੌਜਵਾਨਾਂ ਦੇ ਵਿਕਾਸ ਲਈ ਵਿਸਤ੍ਰਿਤ ਕਾਰਵਾਈ ਕਰਨ ਦਾ ਮੰਤਵ ਹੈ। ਸਿੱਖਿਆ, ਰੋਜ਼ਗਾਰ ਅਤੇ ਉੱਦਮਤਾ, ਯੁਵਾ ਅਗਵਾਈ ਅਤੇ ਵਿਕਾਸ, ਸਿਹਤ, ਫਿੱਟਨੈੱਸ ਅਤੇ ਖੇਡ ਅਤੇ ਸਮਾਜਿਕ ਨਿਆਂ ਜਿਹੇ ਵਿਸ਼ੇ ਇਸ ਵਿੱਚ ਸ਼ਾਮਲ ਕੀਤੇ ਗਏ ਹਨ। ਹਰ ਪ੍ਰਾਥਮਿਕ ਪ੍ਰਾਪਤ ਖੇਤਰ ਨੂੰ ਸਮਾਜਿਕ ਸਮਾਵੇਸ਼ ਦੇ ਨਾਲ ਜੋੜਿਆ ਗਿਆ ਹੈ। ਇਸ ਲਈ ਵੰਚਿਤ ਵਰਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। 

ਯੁਵਾ ਮਾਮਲੇ ਵਿਭਾਗ ਨੇ ਰਾਸ਼ਟਰੀ ਯੁਵਾ ਨੀਤੀ ਦੇ ਡ੍ਰਾਫਟ ‘ਤੇ ਸਾਰੇ ਹਿੱਤਧਾਰਕਾਂ ਦੀਆਂ ਟਿੱਪਣੀਆਂ /ਦ੍ਰਿਸ਼ਟੀਕੋਣ/ਸੁਝਾਵਾਂ ਦੀ ਮੰਗ ਕੀਤੀ ਹੈ।

 ਰਾਸ਼ਟਰੀ ਯੁਵਾ ਨੀਤੀ ਦੇ ਡ੍ਰਾਫਟ ‘ਤੇ ਟਿੱਪਣੀਆਂ /ਦ੍ਰਿਸ਼ਟੀਕੋਣ/ਸੁਝਾਵਾਂ ਨੂੰ 45 ਦਿਨਾਂ ਦੇ ਅੰਦਰ (13 ਜੂਨ, 2022 ਤੱਕ) ਈ-ਮੇਲ ਦੁਆਰਾdev.bhardwaj[at]gov[dot]in ਜਾਂ policy-myas[at]gov[dot]in ‘ਤੇ ਭੇਜਿਆ ਜਾ ਸਕਦਾ ਹੈ।

Click here for draft National Youth Policy.

 

********

ਐੱਨਬੀ/ਯੂਡੀ


(Release ID: 1823137) Visitor Counter : 159