ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਖਿਡਾਰੀਆਂ ਅਤੇ ਆਯੋਜਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ, ਮੇਜ਼ਬਾਨ ਜੈਨ ਯੂਨੀਵਰਸਿਟੀ ਨੇ ਵਿਜੇਤਾ ਦਾ ਤਾਜ ਪਹਿਨਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਸੁਨਿਸ਼ਚਿਤ ਕਰਨ ਲਈ ਇੱਕ ਰੋਡਮੈਪ ਵਿਕਸਿਤ ਕੀਤਾ ਹੈ ਕਿ 2047 ਤੱਕ ਜਦ ਭਾਰਤ ਆਪਣੀ ਆਜ਼ਾਦੀ ਦਾ 100ਵਾਂ ਵਰ੍ਹੇ ਮਨਾਏਗਾ, ਭਾਰਤ ਓਲੰਪਿਕ ਵਿੱਚ ਮੋਹਰੀ ਪੰਜ ਦੇਸ਼ਾਂ ਵਿੱਚ ਸ਼ਾਮਲ ਹੋਵੇਗਾ: ਗ੍ਰਹਿ ਮੰਤਰੀ
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੂੰ ਓਲੰਪਿਕ ਵਿੱਚ ਉਨ੍ਹਾਂ ਦੀ ਇਤਿਹਾਸਿਕ ਉਪਲਬਧੀ ਲਈ ਸਨਮਾਨਿਤ ਕੀਤਾ ਗਿਆ
ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, ਫਿਟ ਇੰਡੀਆ ਅਤੇ ਖੇਲੋ ਇੰਡੀਆ ਯੂਥ ਗੇਮਸ ਪੀਐੱਮ ਮੋਦੀ ਦੀ ਦੂਰਗਾਮੀ ਸੋਚ ਦਾ ਨਤੀਜਾ ਹੈ: ਸ਼੍ਰੀ ਅਨੁਰਾਗ ਠਾਕੁਰ
Posted On:
03 MAY 2022 9:03PM by PIB Chandigarh
ਇੱਕ ਸ਼ਾਨਦਾਰ ਸਮਾਪਨ ਸਮਾਰੋਹ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਇੱਕ ਹੋਰ ਯਾਦਗਾਰ ਸੰਸਕਰਣ ਦਾ ਉਦਘਾਟਨ ਕੀਤਾ, ਜਿਸ ਵਿੱਚ ਦੇਸ਼ ਦੇ ਯੁਵਾ ਅਤੇ ਮਹੱਤਵਅਕਾਂਖੀ ਖਿਡਾਰੀਆਂ ਨੇ ਮੰਚ ਦਾ ਉਪਯੋਗ ਆਪਣੀਆਂ-ਆਪਣੀਆਂ ਯੂਨੀਵਰਸਿਟੀਆਂ ਲਈ ਪ੍ਰਸਿੱਧੀ ਅਰਜਿਤ ਕਰਨ ਵਿੱਚ ਕੀਤਾ।
ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮੇਜ਼ਬਾਨ ਜੈਨ ਡੀਮਡ-ਟੂ-ਬੀ ਯੂਨੀਵਰਸਿਟੀ ਨੂੰ ਪੂਰੇ ਆਯੋਜਨ ਦੇ ਮੁੱਖ ਵਿਜੇਤਾ ਦਾ ਖਿਤਾਬ ਪ੍ਰਦਾਨ ਕੀਤਾ ਜਿਨ੍ਹਾਂ ਨੇ 20 ਗੋਲਡ, 7 ਸਿਲਵਰ ਅਤੇ 5 ਕਾਂਸੀ ਮੈਡਲ ਦੇ ਨਾਲ ਆਪਣੇ ਅਭਿਯਾਨ ਦਾ ਸਮਾਪਨ ਕੀਤਾ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ ਨੇ 17 ਗੋਲਡ, 15 ਸਿਲਵਰ ਅਤੇ 19 ਕਾਂਸੀ ਮੈਡਲ ਜਿੱਤਿਆ। ਪਿਛਲੇ ਖੇਡਾਂ ਦੀ ਵਿਜੇਤਾ ਪੰਜਾਬ ਯੂਨੀਵਰਸਿਟੀ 15 ਗੋਲਡ, 9 ਸਿਲਵਰ ਤੇ 24 ਕਾਂਸੀ ਮੈਡਲ ਦੇ ਨਾਲ ਮੈਡਲ ਤਾਲਿਕਾ ਵਿੱਚ ਤੀਜੇ ਸਥਾਨ ‘ਤੇ ਰਹੀ।
ਸਿਤਾਰਿਆਂ ਨਾਲ ਸਜੇ ਸਮਾਪਨ ਸਮਾਰੋਹ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮੰਈ, ਗ੍ਰਹਿ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਮੌਜੂਦ ਸਨ।
ਟੋਕੀਓ ਓਲੰਪਿਕ ਖੇਡਾਂ ਵਿੱਚ ਇਤਿਹਾਸਿਕ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੀ ਉਪਸਥਿਤੀ ਸਮਾਰੋਹ ਦਾ ਮੁੱਖ ਆਕਰਸ਼ਣ ਸੀ, ਅਤੇ ਦੋਨਾਂ ਟੀਮਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਸਨਮਾਨਿਤ ਕੀਤਾ ਗਿਆ। ਕੰਨੜ, ਸਿਨੇਮਾ ਦੇ ਮਸ਼ਹੂਰ ਨਾਮ ਕਿੱਚਾ ਸੁਦੀਪ ਨੇ ਵੀ ਇਸ ਅਵਸਰ ਦੀ ਸ਼ੌਭਾ ਵਧਾਈ।
ਦੇਸ਼ ਦੇ ਯੁਵਾ ਬ੍ਰਿਗੇਡ ਦੇ ਪ੍ਰਦਰਸ਼ਨ ਨੂੰ ਕ੍ਰੈਡਿਟ ਦਿੰਦੇ ਹੋਏ, ਸ਼੍ਰੀ ਅਮਿਤ ਸ਼ਾਹ, ਜਿਨ੍ਹਾਂ ਨੇ ਏਆਈਯੂ ਦੁਆਰਾ ਤਿਆਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ‘ਤੇ ਕੌਫੀ ਟੇਬਲ ਬੁੱਕ ਰਿਲੀਜ਼ ਮੌਕੇ ਨੇ ਕਿਹਾ “ਮੈਂ ਉਨ੍ਹਾਂ ਸਾਰਿਆਂ ਯੂਨੀਵਰਸਿਟੀਆਂ ਅਤੇ ਐਥਲੀਟਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਹਿੱਸਾ ਲਿਆ। ਹਿੱਸਾ ਲੈਣ ਵਾਲੇ ਸਾਰੇ ਐਥਲੀਟ ਪ੍ਰਸ਼ੰਸਾ ਦੇ ਯੋਗ ਹਨ।
ਜਿੱਤ ਜਾਂ ਹਾਰ ਖੇਡ ਦਾ ਹਿੱਸਾ ਹੈ। ਲੇਕਿਨ ਖੇਡਾਂ ਵਿੱਚ ਮੁਕਾਬਲਾ ਕਰਨਾ ਅਧਿਕ ਮਹੱਤਵਪੂਰਨ ਗੱਲ ਹੈ। 2014 ਦੇ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਖੇਡ ਸਹਿਤ ਹਰ ਖੇਤਰ ਵਿੱਚ ਸਰਵਸ਼੍ਰੇਸ਼ਠ ਰਾਸ਼ਟਰ ਬਣਾਉਣ ਨੂੰ ਆਪਣੇ ਜੀਵਨ ਦਾ ਇੱਕ ਮਿਸ਼ਨ ਬਣਾਇਆ। ਉਨ੍ਹਾਂ ਨੇ ਸਮੱਸਿਆਵਾਂ ਬਾਰੇ ਵਿੱਚ ਕਦੀ ਚਿੰਤਾ ਨਹੀਂ ਕੀਤੀ, ਲੇਕਿਨ ਯੋਜਨਾ ਬਣਾਈ, ਸਖਤ ਮਿਹਨਤ ਕੀਤੀ ਅਤੇ ਪਰਿਣਾਮ ਲਿਆਉਣ ਦੇ ਤਰੀਕੇ ਖੋਜੇ। ਪੀਐੱਮ ਮੋਦੀ ਨੇ ਖੇਡਾਂ ਵਿੱਚ ਕਈ ਪਹਿਲ ਕੀਤੀ ਅਤੇ ਅੱਜ ਅਸੀਂ ਉਸ ਪਹਿਲ ਦਾ ਸੁੰਦਰ ਨਤੀਜਾ ਦੇਖ ਸਕਦੇ ਹਨ।
“ਮੈਂ ਖਿਡਾਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਜੋ ਖੇਡ ਖੇਡਦਾ ਹੈ ਉਸ ਨੂੰ ਹੀ ਜੀਵਨ ਵਿੱਚ ਸਫਲਤਾ ਮਿਲੇਗੀ। ਕਿਉਂਕਿ ਖੇਡ ਸਾਡੇ ਜੀਵਨ ਵਿੱਚ ਹਾਰ ਦਾ ਸਾਹਮਣਾ ਕਰਨ ਦਾ ਸਾਹਸ ਦਿੰਦੇ ਹਨ। ਉਦੋਂ ਤੁਹਾਨੂੰ ਜਿੱਤਣ ਦੀ ਇੱਛਾ ਵਿਕਸਿਤ ਕਰ ਸਕਦੇ ਹਨ ਸਾਰੇ ਐਥਲੀਟ ਇਨ੍ਹਾਂ ਦਿਨੀਂ ਓਲੰਪਿਕ ਵਿੱਚ ਸਾਨੂੰ ਮਾਣ ਮਹਿਸੂਸ ਕਰਾ ਰਹੇ ਹਨ ਜੋ ਕਿ ਟੋਕੀਓ ਓਲੰਪਿਕ 2020 ਅਤੇ ਪੈਰਾਲੰਪਿਕ ਵਿੱਚ ਭਾਰਤ ਦੇ ਅਭੂਤਪੂਰਵ ਮੈਡਲ ਤਾਲਿਕਾ ਤੋਂ ਸਪਸ਼ਟ ਹੈ ਅਤੇ ਪੀਐੱਮ ਮੋਦੀ ਨੇ 2047 ਤੱਕ ਇਹ ਸੁਨਿਸ਼ਚਿਤ ਕਰਨ ਲਈ ਇੱਕ ਰੋਡਮੈਪ ਵਿਕਸਿਤ ਕੀਤਾ ਹੈ ਕਿ ਜਦ ਭਾਰਤ ਆਪਣੀ ਆਜ਼ਾਦੀ ਦਾ 100ਵਾਂ ਵਰ੍ਹੇ ਮਨਾਏਗਾ। ਭਾਰਤ ਓਲੰਪਿਕ ਵਿੱਚ ਮੋਹਰੀ ਪੰਜ ਦੇਸ਼ਾਂ ਵਿੱਚ ਸ਼ਾਮਲ ਹੋਣਗੇ, “ਸ਼੍ਰੀ ਅਮਿਤ ਸ਼ਾਹ ਨੇ ਕਿਹਾ।
ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਮੇਜ਼ਬਾਨ ਜੈਨ ਯੂਨੀਵਰਸਿਟੀ ਦੇ ਯਤਨਾਂ ਨੂੰ ਵਧਾਈ ਦਿੰਦੇ ਹੋਏ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, ਫਿਟ ਇੰਡੀਆ ਅਤੇ ਖੇਲੋ ਇੰਡੀਆ ਯੂਥ ਗੇਮਸ ਪੀਐੱਮ ਮੋਦੀ ਦੀ ਦੂਰਗਾਮੀ ਸੋਚ ਦਾ ਨਤੀਜਾ ਹੈ।
ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਸਾਲ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਦੂਜਾ ਸੰਸਕਰਣ ਬੰਗਲੁਰੂ ਵਿੱਚ ਆਯੋਜਿਤ ਕਰਨ ਦਾ ਫੈਸਲਾ ਲਿਆ। ਮੈਂ ਅਤਿਅੰਤ ਮਾਣ ਦੇ ਨਾਲ ਕਹਿ ਸਕਦਾ ਹਾਂ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ, ਕੇਆਈਯੂਜੀ 2021 ਇੱਕ ਉਤਕ੍ਰਿਸ਼ਟ ਅਤੇ ਸਫਲ ਆਯੋਜਨ ਰਿਹਾ ਹੈ। ਖਿਡਾਰੀਆਂ ਨੇ ਇੱਥੇ ਇਸ ਸਾਲ 2 ਰਾਸ਼ਟਰੀ ਰਿਕਾਰਡ ਅਤੇ ਯੂਨੀਵਰਸਿਟੀ ਖੇਡਾਂ ਦੇ 76 ਪਿਛਲੇ ਰਿਕਾਰਡ ਤੋੜੇ।
ਰਾਜ ਸਰਕਾਰ ਅਤੇ ਜੈਨ ਯੂਨੀਵਰਸਿਟੀ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੰਈ ਨੇ ਖੇਲੋ ਇੰਡੀਆ ਯੂਥ ਗੇਮਸ 2021 ਦੇ ਪੋਸਟਲ ਕਵਰ ਦੇ ਜਾਰੀ ਕਰਨ ਦੇ ਬਾਅਦ ਕਿਹਾ, “ਖੇਡ ਮਨੁੱਖ ਦਾ ਕੁਦਰਤੀ ਪਹਿਲੂ ਹੈ। ਇਹ ਸਾਰੇ ਇਨਸਾਨਾਂ ਦੇ ਚਰਿੱਤਰ ਨੂੰ ਦਿਖਾਉਂਦਾ ਹੈ ਅਤੇ ਉਨ੍ਹਾਂ ਦਾ ਨਿਰਮਾਣ ਕਰਦਾ ਹੈ।
ਇਹ ਵਿਅਕਤੀ ਨੂੰ ਖੇਡ ਕੌਸ਼ਲ ਦਾ ਮਹੱਤਵ ਸਿਖਾਉਂਦਾ ਹੈ। ਤੁਸੀਂ ਜਿੱਤਣ ਲਈ ਖੇਡਣਾ ਹੈ ਅਤੇ ਹਾਰਨਾ ਨਹੀਂ ਹੈ। ਤੁਸੀਂ ਡਰਨਾ ਨਹੀਂ ਚਾਹੀਦਾ। ਸਾਨੂੰ ਹਾਰਨ ਦਾ ਡਰ ਨਹੀਂ ਬਲਕਿ ਜਿੱਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਖੇਲੋ ਇੰਡੀਆ ਦੀ ਸੋਚ ਦੇ ਨਾਲ ਆਏ ਹਨ। ਖੇਡ ਵਿੱਚ ਦੇਸ਼ ਦੀ ਦਿਸ਼ਾ ਬਦਲਣ ਦੀ ਸ਼ਕਤੀ ਹੈ ਅਤੇ ਮੈਂ ਭਾਰਤ ਦੇ ਸਾਰੇ ਯੁਵਾਵਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਦੇਸ਼ ਦਾ ਨਾਮ ਰੋਸ਼ਨ ਕਰਨ।
*******
ਐੱਨਬੀ/ਓਏ
(Release ID: 1822757)
Visitor Counter : 157