ਨੀਤੀ ਆਯੋਗ

ਨੀਤੀ ਆਯੋਗ ਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਸੁਮਨ ਬੇਰੀ ਦਾ ਸੁਆਗਤ ਕੀਤਾ

Posted On: 01 MAY 2022 9:23AM by PIB Chandigarh

ਨੀਤੀ ਆਯੋਗ ਨੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਸੁਮਨ ਬੇਰੀ ਦਾ ਸੁਆਗਤ ਕੀਤਾ। ਉਨ੍ਹਾਂ ਦੀ ਨਿਯੁਕਤੀ 1 ਮਈ, 2022 ਤੋਂ ਪ੍ਰਭਾਵੀ ਹੈ। ਸ਼੍ਰੀ ਬੇਰੀ ਇੱਕ ਅਨੁਭਵੀ ਨੀਤੀ ਅਰਥਸ਼ਾਸਤਰੀ ਅਤੇ ਖੋਜ ਪ੍ਰਸ਼ਾਸਕ ਹਨ। ਸ਼੍ਰੀ ਬੇਰੀ ਭਾਰਤ ਸਰਕਾਰ ਦੇ ਇੱਕ ਮਹੱਤਵਪੂਰਨ ਥਿੰਕ ਟੈਂਕ ਦੇ ਪ੍ਰਮੁੱਖ ਦੇ ਰੂਪ ਵਿੱਚ ਡਾ. ਰਾਜੀਵ ਕੁਮਾਰ ਤੋਂ ਅਹੁਦਾ ਗ੍ਰਹਿਣ ਕਰਨਗੇ।

ਸ਼੍ਰੀ ਬੇਰੀ ਨੇ ਕਿਹਾ “ਸ਼੍ਰੀ ਰਾਜੀਵ ਕੁਮਾਰ ਨੇ ਮੈਨੂੰ ਇੱਕ ਸਸ਼ਕਤ ਸੰਗਠਨ ਸੌਂਪਿਆ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ, ਯੁਵਾ ਪ੍ਰਤੀਭਾਵਾਂ ਸ਼ਾਮਲ ਹਨ ਅਤੇ ਸਰਕਾਰ ਦੇ ਅੰਦਰ ਅਤੇ ਬਾਹਰ ਹਿਤਧਾਰਕਾਂ ਦੇ ਨਾਲ ਮਜ਼ਬੂਤੀ ਨਾਲ ਜੁੜਿਆ ਹੈ।” ਉਨ੍ਹਾਂ ਨੇ ਕਿਹਾ ਮੈਂ ਇਸ ਵੱਡੀ ਗਲੋਬਲ ਅਨਿਸ਼ਚਿਤਤਾ ਦੇ ਦੌਰੇ ਵਿੱਚ ਇਸ ਦਾ ਪ੍ਰਭਾਵ ਸੌਂਪਿਆ ਜਾਣ ‘ਤੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

ਗਹਿਰੇ ਵਿਸ਼ਲੇਸ਼ਣ ਅਤੇ ਵਿਆਪਕ ਬਹਿਸ ਦੇ ਅਧਾਰ ‘ਤੇ ਭਵਿੱਖ ਦੇ ਮਾਰਗ ਬਾਰੇ ਇੱਕ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਅਤੇ ਭਾਰਤ ਦੇ ਰਾਜਾਂ ਦੇ ਨਾਲ ਕੰਮ ਕਰਨਾ ਜਿੱਥੇ ਅੰਤ ਵਿੱਚ ਅਰਥਿਕ ਵਿਕਾਸ ਹੋਣਾ ਹੈ ਨੀਤੀ ਆਯੋਗ ਦੀ ਚੁਣੌਤੀ ਹੈ। ਭਾਰਤ ਦੀ ਆਰਥਿਕ ਅਤੇ ਸਮਾਜਿਕ ਪਸੰਦ ਪੂਰੀ ਦੁਨੀਆ ਲਈ ਮਹੱਤਵਪੂਰਨ ਹੈ।

ਸ਼੍ਰੀ ਬੇਰੀ ਨੇ ਪਹਿਲੇ ਨੈਸ਼ਨਲ ਕਾਉਂਸਿਲ ਆਵ੍ ਐਪਲਾਈਡ ਇਕਨੌਮਿਕ ਰਿਸਰਚ (ਐੱਨਸੀਏਈਆਰ) ਦੇ ਡਾਇਰੈਕਟਰ ਜਨਰਲ (ਮੁੱਖ ਕਾਰਜਕਾਰੀ) ਅਤੇ ਰਾੱਘਲ ਡਚ ਸ਼ੇਲ ਦੇ ਗਲੋਬਲ ਚੀਫ ਇਕਨੌਮਿਸਟ ਦੇ ਰੂਪ ਵਿੱਚ ਕਾਰਜ ਕੀਤਾ ਹੈ। ਉਹ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ, ਸਟੈਟਿਸਟੀਕਲ ਕਮਿਸ਼ਨ ਅਤੇ ਮੌਦ੍ਰਿਕ ਨੀਤੀ ‘ਤੇ ਭਾਰਤੀ ਰਿਜਰਵ ਬੈਂਕ ਦੀ ਤਕਨੀਕੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਸਨ। ਐੱਨਸੀਏਈਆਰ ਤੋਂ ਪਹਿਲੇ ਸ਼੍ਰੀ ਬੇਰੀ ਵਾਸ਼ਿੰਗਟਨ ਡੀਸੀ ਵਿੱਚ ਵਿਸ਼ਵ ਬੈਂਕ ਨਾਲ ਜੁੜੇ ਸਨ ਅਤੇ ਲੈਟਿਨ ਅਮਰੀਕਾ ‘ਤੇ ਕੇਂਦ੍ਰਿਤ ਮੈਕ੍ਰੋ-ਇਕਨੌਮੀ, ਵਿੱਤੀ ਬਜ਼ਾਰ ਅਤੇ ਜਨਤਕ ਕਰਜ਼ ਪ੍ਰਬੰਧਨ ਉਨ੍ਹਾਂ ਨੇ ਖੇਤਰਾਂ ਵਿੱਚ ਸ਼ਾਮਲ ਸਨ।

ਹਾਲ ਵਿੱਚ ਉਹ ਸੈਂਟਰ ਫਾਰ ਪਾਲਿਸੀ ਰਿਸਰਚ, ਨਵੀਂ ਦਿੱਲੀ ਵਿੱਚ ਸੀਨੀਅਰ ਵਿਜੀਟਿੰਗ ਫੋਲੋ, ਬ੍ਰੂਗਲ, ਬ੍ਰੁਸੇਲਸ ਵਿੱਚ ਨੌਨ-ਰੇਜ਼ੀਡੇਂਟ ਫੋਲੋ, ਅਤੇ ਵੁਡਰੋ ਵਿਲਸਨ ਸੈਂਟਰ, ਵਾਸ਼ਿੰਗਟਨ ਡੀਸੀ ਵਿੱਚ ਗਲੋਬਲ ਫੇਲੋ ਦੇ ਰੂਪ ਵਿੱਚ ਸੰਬੰਧਿਤ ਰਹੇ ਹਨ। ਉਨ੍ਹਾਂ ਨੇ ਸ਼ਕਤੀ ਸਸਟੇਨੇਬਲ ਐਨਰਜੀ ਫਾਉਂਡੇਸ਼ਨ, ਨਵੀਂ ਦਿੱਲੀ ਦੇ ਬੋਰਡ ਵਿੱਚ ਵੀ ਕੰਮ ਕੀਤਾ ਹੈ।

*********

 

ਡੀਐੱਸ/ਐੱਲਪੀ/ਏਕੇ



(Release ID: 1822054) Visitor Counter : 180