ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਉੱਚ ਸਿੱਖਿਆ ਨੂੰ ਗ੍ਰਾਮੀਣ ਖੇਤਰਾਂ ਤੱਕ ਲਿਜਾਣ ਦਾ ਸੱਦਾ ਦਿੱਤਾ ਤਾਂ ਜੋ ਇਸ ਨੂੰ ਵਧੇਰੇ ਸਮਾਵੇਸ਼ੀ ਅਤੇ ਸਮਾਨਤਾ ਵਾਲਾ ਬਣਾਇਆ ਜਾ ਸਕੇ


ਰਾਸ਼ਟਰ-ਨਿਰਮਾਣ ਅਤੇ ਖੁਸ਼ਹਾਲ ਆਲਮੀ ਭਵਿੱਖ ਦੀ ਸਿਰਜਣਾ ਵਿੱਚ ਸਿੱਖਿਆ ਅਹਿਮ ਭੂਮਿਕਾ ਨਿਭਾਉਂਦੀ ਹੈ: ਉਪ ਰਾਸ਼ਟਰਪਤੀ

ਖੋਜ ਦਾ ਅੰਤਮ ਉਦੇਸ਼ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਵਧੇਰੇ ਅਰਾਮਦਾਇਕ ਬਣਾਉਣਾ ਹੈ: ਉਪ ਰਾਸ਼ਟਰਪਤੀ

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਦੇਸ਼ ਦੇ ਵਿੱਦਿਅਕ ਖ਼ੇਤਰ ਵਿੱਚ ਕ੍ਰਾਂਤੀ ਲਿਆਵੇਗੀ: ਉਪ ਰਾਸ਼ਟਰਪਤੀ

ਮਾਂ-ਬੋਲੀ 'ਚ ਸਿੱਖਿਆ ਦੇਣ 'ਤੇ ਐੱਨਈਪੀ ਦਾ ਜ਼ੋਰ ਗੇਮ ਚੇਂਜਰ ਸਾਬਤ ਹੋਵੇਗਾ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ

ਉਪ ਰਾਸ਼ਟਰਪਤੀ ਨੇ ਭਾਰਤੀ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ 'ਤੇ ਚੋਟੀ ਦੀ ਰੈਂਕਿੰਗ ਲਈ ਇੱਛਾ ਰੱਖਣ ਲਈ ਕਿਹਾ

Posted On: 01 MAY 2022 4:17PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਉੱਚ ਸਿੱਖਿਆ ਨੂੰ ਗ੍ਰਾਮੀਣ ਖੇਤਰਾਂ ਵਿੱਚ ਲਿਜਾਣ ਅਤੇ ਇਸ ਨੂੰ ਹੋਰ ਸਮਾਵੇਸ਼ੀ ਅਤੇ ਸਮਾਨ ਬਣਾਉਣ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਗ੍ਰਾਮੀਣ ਨੌਜਵਾਨਾਂ ਲਈ ਸਿੱਖਿਆ ਤੱਕ ਸਮਾਵੇਸ਼ ਅਤੇ ਬਰਾਬਰ ਪਹੁੰਚ ਦਾ ਇਹ ਪਹਿਲੂ ਮਹੱਤਵਪੂਰਨ ਹੈ ਕਿਉਂਕਿ ਸਿੱਖਿਆ ਮਨੁੱਖੀ ਵਿਕਾਸਰਾਸ਼ਟਰ ਨਿਰਮਾਣ ਅਤੇ ਇੱਕ ਖੁਸ਼ਹਾਲ ਅਤੇ ਟਿਕਾਊ ਆਲਮੀ ਭਵਿੱਖ ਦੀ ਸਿਰਜਣਾ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।

ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਵਿੱਚ ਬੋਲਦਿਆਂਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੂਨੀਵਰਸਿਟੀਆਂ ਨੂੰ ਸਮਾਜ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵਾਚਾਰੀ ਅਤੇ ਖੁੱਲ੍ਹੇ ਵਿਚਾਰਾਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਦਾ ਅੰਤਮ ਉਦੇਸ਼ ਲੋਕਾਂ ਦੇ ਜੀਵਨ ਨੂੰ ਵਧੇਰੇ ਅਰਾਮਦਾਇਕ ਅਤੇ ਖੁਸ਼ਹਾਲ ਬਣਾਉਣਾ ਹੋਣਾ ਚਾਹੀਦਾ ਹੈ।

ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਹੈਉਪ ਰਾਸ਼ਟਰਪਤੀ ਨੇ ਰਾਸ਼ਟਰ ਨਿਰਮਾਣ ਲਈ ਸਾਡੇ ਮਾਨਵੀ ਸੰਸਾਧਨਾਂ ਦੀ ਸਮੂਹਿਕ ਸ਼ਕਤੀ ਨੂੰ ਵਰਤਣ ਦਾ ਸੱਦਾ ਦਿੱਤਾ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-2020) ਨੂੰ ਦੇਸ਼ ਦੇ ਵਿੱਦਿਅਕ ਖ਼ੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਕੀਤਾ ਗਿਆ ਇੱਕ ਦੂਰ-ਦ੍ਰਿਸ਼ਟੀ ਵਾਲਾ ਦਸਤਾਵੇਜ਼ ਦੱਸਦਿਆਂ ਉਨ੍ਹਾਂ ਕਿਹਾ ਕਿ ਸਕੂਲਾਂਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਾਗੂ ਹੋਣ 'ਤੇ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ 'ਤੇ ਜ਼ੋਰ ਇੱਕ ਗੇਮ ਚੇਂਜਰ ਸਾਬਤ ਹੋਵੇਗਾ। ਬੱਚੇ ਦੀ ਮਾਤ ਭਾਸ਼ਾ ਵਿੱਚ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਦਾ ਸੱਦਾ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਅਦਾਲਤਾਂ ਵਿੱਚ ਸਥਾਨਕ ਭਾਸ਼ਾ ਸੰਚਾਰ ਦਾ ਮੁੱਖ ਸਾਧਨ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਹਰ ਗਜ਼ਟ ਨੋਟੀਫਿਕੇਸ਼ਨ ਅਤੇ ਸਰਕਾਰੀ ਆਦੇਸ਼ ਸਥਾਨਕ ਜਾਂ ਮੂਲ ਭਾਸ਼ਾ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਆਮ ਆਦਮੀ ਇਸ ਨੂੰ ਸਮਝ ਸਕੇ

ਸ਼੍ਰੀ ਨਾਇਡੂ ਨੇ ਯਾਦ ਦਿਵਾਇਆ ਕਿ ਪ੍ਰਾਚੀਨ ਭਾਰਤ ਨੇ ਇੱਕ ਵਿਸ਼ਵਗੁਰੂ ਹੋਣ ਦੀ ਸਾਖ ਦਾ ਆਨੰਦ ਮਾਣਿਆ ਸੀ ਅਤੇ ਇੱਕ ਸੱਭਿਆਚਾਰ ਦਾ ਪ੍ਰਸਿੱਧ ਪੰਘੂੜਾ ਸੀ। ਉਨ੍ਹਾਂ ਕਿਹਾ ਕਿ ਗਿਆਨ ਦੇ ਪ੍ਰਸਿੱਧ ਕੇਂਦਰਜਿਨ੍ਹਾਂ ਤੋਂ ਮਨੁੱਖਤਾ ਸਭ ਤੋਂ ਪਹਿਲਾਂ ਜਾਣੂ ਹੈਜਿਵੇਂ ਕਿ ਨਾਲੰਦਾਤਕਸ਼ਸ਼ਿਲਾਵਿਕਰਮਸ਼ਿਲਾਵੱਲਭੀ ਅਤੇ ਓਦੰਤਪੁਰੀ ਦੀਆਂ ਯੂਨੀਵਰਸਿਟੀਆਂ ਇਸ ਤੱਥ ਦੀ ਭਰਪੂਰ ਗਵਾਹੀ ਭਰਦੀਆਂ ਹਨ। ਇਹ ਘੋਸ਼ਣਾ ਕਰਦੇ ਹੋਏ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਵਿਸ਼ਵ ਦੀਆਂ ਚੋਟੀ ਦੀਆਂ 10 ਯੂਨੀਵਰਸਿਟੀਆਂ ਵਿੱਚ ਦਰਜਾ ਮਿਲਣਾ ਉਨ੍ਹਾਂ ਦੀ ਭਰਪੂਰ ਇੱਛਾ ਹੈਉਪ ਰਾਸ਼ਟਰਪਤੀ ਨੇ ਸਾਰੇ ਹਿਤਧਾਰਕਾਂ ਨੂੰ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਰੋਜ਼ਗਾਰ ਲਈ ਨਹੀਂਇਹ ਗਿਆਨ ਅਤੇ ਤਾਲੀਮ ਵਧਾਉਣ ਲਈ ਹੈ। ਸਿੱਖਿਆਸਿੱਖਣ ਦੀ ਜੀਵਨ ਭਰ ਦੀ ਪ੍ਰਕਿਰਿਆ ਹੈ ਅਤੇ ਸਿਰਫ਼ ਡਿਗਰੀਆਂ ਦੀ ਪ੍ਰਾਪਤੀ ਨਾਲ ਖ਼ਤਮ ਨਹੀਂ ਹੁੰਦੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਵੱਡੇ ਸੁਪਨੇਉੱਚ ਟੀਚਾ ਰੱਖਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਸਰਬਪੱਖੀ ਪ੍ਰਗਤੀ ਹਾਸਲ ਕਰਨ ਲਈ ਸ਼ਾਂਤੀ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਤਣਾਅ ਹੋਣ 'ਤੇ ਕਿਸੇ ਵੀ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਾ ਸਕਦਾ।

ਸਾਡੀ ਸਿੱਖਿਆ ਪ੍ਰਣਾਲੀ ਦੇ ਭਾਰਤੀਕਰਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਉਪ ਰਾਸ਼ਟਰਪਤੀ ਚਾਹੁੰਦੇ ਸਨ ਕਿ ਵਿੱਦਿਅਕ ਸੰਸਥਾਵਾਂ ਭਾਰਤੀ ਸੰਸਕ੍ਰਿਤੀ ਅਤੇ ਰਵਾਇਤੀ ਕਦਰਾਂ-ਕੀਮਤਾਂ ਜਿਵੇਂ ਕਿ ਬਜ਼ੁਰਗਾਂ ਦਾ ਸਤਿਕਾਰਅਧਿਆਪਕਾਂ ਦਾ ਸਤਿਕਾਰ ਅਤੇ ਕੁਦਰਤ ਪ੍ਰਤੀ ਪਿਆਰ ਨੂੰ ਉਤਸ਼ਾਹਿਤ ਕਰਨ। ਚੱਲ ਰਹੀ ਗਰਮੀ ਦੀ ਲਹਿਰ ਜਿਹੀਆਂ ਅਤਿਅੰਤ ਮੌਸਮੀ ਘਟਨਾਵਾਂ ਦੀ ਵੱਧ ਰਹੀ ਬਾਰੰਬਾਰਤਾ ਦਾ ਹਵਾਲਾ ਦਿੰਦੇ ਹੋਏਉਨ੍ਹਾਂ ਸਾਰਿਆਂ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਇਕਸੁਰਤਾ ਵਿੱਚ ਰਹਿਣ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਲਈ ਖੇਡਾਂ ਅਤੇ ਯੋਗ ਨੂੰ ਬਰਾਬਰ ਮਹੱਤਵ ਦੇਣ ਅਤੇ ਸਥਿਰ ਜੀਵਨ ਸ਼ੈਲੀ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਚਾਹਿਆ ਕਿ ਕਿ ਉਹ ਸਾਡੀਆਂ ਸਰੀਰਕ ਜ਼ਰੂਰਤਾਂ ਅਤੇ ਮੌਸਮ ਦੀਆਂ ਸਥਿਤੀਆਂ ਦੇ ਅਨੁਸਾਰ ਪੂਰਵਜਾਂ ਦੁਆਰਾ ਦੱਸੇ ਅਨੁਸਾਰ ਸਹੀ ਢੰਗ ਨਾਲ ਪਕਾਇਆ ਹੋਇਆ ਪਰੰਪਰਾਗਤ ਭੋਜਨ ਖਾਣ।

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੇ ਯਾਦਗਾਰੀ ਸ਼ਤਾਬਦੀ ਮੋਹਰਯਾਦਗਾਰੀ ਸ਼ਤਾਬਦੀ ਸਿੱਕਾਯਾਦਗਾਰੀ ਸ਼ਤਾਬਦੀ ਖੰਡ ਅਤੇ ਦਿੱਲੀ ਯੂਨੀਵਰਸਿਟੀ ਅੰਡਰਗਰੈਜੂਏਟ ਪਾਠਕ੍ਰਮ ਫ੍ਰੇਮਵਰਕ-2022 (ਹਿੰਦੀਸੰਸਕ੍ਰਿਤ ਅਤੇ ਤੇਲਗੂ ਸੰਸਕਰਣ) ਨੂੰ ਵੀ ਜਾਰੀ ਕੀਤਾ। ਉਨ੍ਹਾਂ ਯੂਨੀਵਰਸਿਟੀ ਦੀ ਸ਼ਤਾਬਦੀ ਵੈੱਬਸਾਈਟ ਵੀ ਲਾਂਚ ਕੀਤੀ ਅਤੇ ਗਾਰਗੀ ਕਾਲਜ ਦੀ ਵਿਦਿਆਰਥਣ ਅਤੇ ਦਿੱਲੀ ਯੂਨੀਵਰਸਿਟੀ ਲਈ ਸ਼ਤਾਬਦੀ ਚਿੰਨ੍ਹ ਦੀ ਨਿਰਮਾਤਾ ਕ੍ਰਿਤਿਕਾ ਖਿੰਚੀ ਨੂੰ ਸਨਮਾਨਿਤ ਕੀਤਾ।

ਸ਼੍ਰੀ ਧਰਮੇਂਦਰ ਪ੍ਰਧਾਨਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀਪ੍ਰੋ. ਯੋਗੇਸ਼ ਸਿੰਘਵਾਈਸ ਚਾਂਸਲਰਦਿੱਲੀ ਯੂਨੀਵਰਸਿਟੀਪ੍ਰੋ. ਸ਼੍ਰੀ ਪ੍ਰਕਾਸ਼ ਸਿੰਘਡਾਇਰੈਕਟਰ ਦੱਖਣੀ ਦਿੱਲੀ ਕੈਂਪਸਸ਼੍ਰੀਮਤੀ ਮੰਜੂ ਕੁਮਾਰਚੀਫ ਪੋਸਟ ਮਾਸਟਰ ਜਨਰਲਦਿੱਲੀ ਸਰਕਲਪ੍ਰੋ. ਬਲਰਾਮ ਪਾਨੀਕਾਲਜਾਂ ਦੇ ਡੀਨਡਾ. ਵਿਕਾਸ ਗੁਪਤਾਰਜਿਸਟਰਾਰਪ੍ਰੋ: ਰਜਨੀ ਅੱਬੀਪ੍ਰੋ: ਨੇਰਾ ਅਗਨੀਮਿੱਤਰਾਕਨਵੀਨਰਸ਼ਤਾਬਦੀ ਸਮਾਗਮਫੈਕਲਟੀਸਟਾਫ਼ਵਿਦਿਆਰਥੀ ਅਤੇ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ।

*****

ਐੱਮਐੱਸ/ਐੱਨਐੱਸ/ਡੀਪੀ


(Release ID: 1822037) Visitor Counter : 185