ਬਿਜਲੀ ਮੰਤਰਾਲਾ
ਆਰਈਸੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਤਿੰਨ ਰਾਜਾਂ ਵਿੱਚ ‘ਬਿਜਲੀ ਉਤਸਵ’ ਦਾ ਆਯੋਜਨ ਕੀਤਾ
प्रविष्टि तिथि:
29 APR 2022 1:15PM by PIB Chandigarh
ਭਾਰਤ ਦੀ ਆਜ਼ਾਦੀ ਕੇ 75 ਸਾਲ ਹੋਣ ਦੇ ਜਸ਼ਨ ਵਿੱਚ ਮਨਾਏ ਜਾ ਰਹੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ- ਗ੍ਰਾਮੀਣ ਬਿਜਲੀਕਰਣ ਨਿਗਮ ਲਿਮਿਟਿਡ (ਆਰਈਸੀ) ਨੇ ਮਣੀਪੁਰ, ਓਡੀਸ਼ਾ ਅਤੇ ਛੱਤੀਸਗੜ੍ਹ ਵਿੱਚ ‘ਬਿਜਲੀ ਉਤਸਵ’ ਦਾ ਆਯੋਜਨ ਕੀਤਾ। ਆਰਈਸੀ, ਬਿਜਲੀ ਮੰਤਰਾਲੇ ਦੇ ਤਹਿਤ ਇੱਕ ਜਨਤਕ ਖੇਤਰ ਦੀ ਬੁਨਿਆਦੀ ਢਾਂਚਾ ਵਿੱਤੀ ਕੰਪਨੀ ਹੈ। ਇਸ ਆਯੋਜਨ ਲਈ ਵਿਸ਼ੇਸ਼ ਰੂਪ ਤੋਂ 28 ਅਪ੍ਰੈਲ, 2022 ਨੂੰ ਤੈਅ ਕੀਤਾ ਗਿਆ।
ਕਿਉਂਕਿ ਇਹ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (ਡੀਡੀਯੂਜੀਜੇਵਾਈ) ਦੇ ਤਹਿਤ ਸਾਰੇ ਪਿੰਡਾਂ ਤੱਕ ਸਫਲਤਾਪੂਰਵਕ ਬਿਜਲੀ ਖੋਜ ਪਹੁੰਚਾਉਣ ਦੀ ਚੌਥੀ ਵਰ੍ਹੇਗੰਢ ਦਾ ਦਿਨ ਹੈ। ਇਸ ਅਵਸਰ ‘ਤੇ ਮਣੀਪੁਰ ਦੇ ਲੀਸਾਂਗ ਪਿੰਡ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪਿੰਡ ਨੂੰ 28 ਅਪ੍ਰੈਲ, 2018 ਨੂੰ ਡੀਡੀਯੂਜੀਜੇਵਾਈ ਯੋਜਨਾ ਦੇ ਤਹਿਤ ਗ੍ਰਿਡ ਨਾਲ ਜੋੜਿਆ ਗਿਆ ਸੀ। ਇਹ ਗ੍ਰਿਡ ਨਾਲ ਜੁੜਣ ਵਾਲੇ ਆਖਿਰੀ ਪਿੰਡਾਂ ਵਿੱਚੋਂ ਇੱਕ ਸੀ। ਅੰਤਰਰਾਸ਼ਟਰੀ ਊਰਜਾ ਏਜੰਸੀ ਨੇ ਦੇਸ਼ ਦੇ ਇਸ ਗ੍ਰਾਮੀਣ ਬਿਜਲੀਕਰਣ ਅਭਿਯਾਨ ਨੂੰ ਸਭ ਤੋਂ ਵੱਡੀਆਂ ਸਫਲਤਾ ਦੀਆਂ ਕਹਾਣੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਸੀ।

ਇਸ ਅਵਸਰ ‘ਤੇ ਕਈ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਪ੍ਰੋਗਰਾਮ ਦੀ ਗਰਿਮਾ ਵਧਾਈ। ਇਸ ਦੇ ਇਲਾਵਾ ਆਸ ਪਾਸ ਦੇ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਵੀ ਵੱਡੀ ਸੰਖਿਆ ਵਿੱਚ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਬਿਜਲੀ ਦੇ ਲਾਭਾਂ, ਗ੍ਰਾਮੀਣ ਖੇਤਰਾਂ ਵਿੱਚ ਬਿਜਲੀਕਰਣ ਦੇ ਦੌਰਾਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਬਿਜਲੀ ਤੱਕ ਪਹੁੰਚ ਦੇ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਨੂੰ ਰੇਖਾਂਕਿਤ ਕੀਤਾ। ਇਸ ਪ੍ਰੋਗਰਾਮ ਵਿੱਚ ਡੀਡੀਯੂਜੀਜੇਵਾਈ ਯੋਜਨਾ ਦੇ ਕਈ ਲਾਭਾਰਥੀ ਵੀ ਸ਼ਾਮਲ ਹੋਏ। ਇਨ੍ਹਾਂ ਸਾਰਿਆਂ ਨੂੰ ਮੰਚ ‘ਤੇ ਆਪਣੇ ਅਨੁਭਵ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਗਿਆ ਸੀ।
ਗ੍ਰਾਮੀਣਾਂ ਨੂੰ ਨਾਲ ਜੋੜਨ ਲਈ ਬਿਜਲੀ ਦੇ ਉਪਯੋਗ ਅਤੇ ਬਿਲਿੰਗ ਊਰਜਾ ਕੁਸ਼ਲਤਾ ਆਦਿ ਬਾਰੇ ਜਾਗਰੂਕਤਾ ਉਤਪੰਨ ਕਰਨ ਲਈ ਨਾਚ ਅਤੇ ਲੋਕ ਗਿਆਨ ਜਿਹੇ ਵੱਖ-ਵੱਖ ਸੱਭਿਆਚਾਰ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਦੇ ਇਲਾਵਾ ਜਨਤਾ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ‘ਤੇ ਇੱਕ ਕੁਵਿਜ਼ ਦਾ ਵੀ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਵੱਡੀ ਸੰਖਿਆ ਨੂੰ ਦੇਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਸਮਾਜਿਕ ਦੂਰੀ ਅਤੇ ਮਾਸਕ ਪਹਿਣਨ ਜਿਹੇ ਸਾਰੇ ਕੋਵਿਡ ਸੁਰੱਖਿਆ ਪ੍ਰੋਟੋਕਾਲ ਦਾ ਅਨੁਪਾਲਨ ਕੀਤਾ ਜਾਵੇ। ਇਸ ਦੇ ਇਲਾਵਾ ਸਾਰੇ ਮੌਜੂਦ ਲੋਕਾਂ ਦਰਮਿਆਨ ਮਾਸਕ ਵੀ ਵੰਡੇ ਗਏ ।
***
ਐੱਨਜੀ/ਆਈਜੀ
(रिलीज़ आईडी: 1821344)
आगंतुक पटल : 236