ਪ੍ਰਧਾਨ ਮੰਤਰੀ ਦਫਤਰ
ਅਸਾਮ ਵਿੱਚ ਕੈਂਸਰ ਹਸਪਤਾਲਾਂ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
28 APR 2022 7:18PM by PIB Chandigarh
ਅਸਾਮ ਦੇ ਰਾਜਪਾਲ ਸ਼੍ਰੀ ਜਗਦੀਸ਼ ਮੁਖੀ ਜੀ, ਅਸਾਮ ਦੇ ਲੋਕਪ੍ਰਿਯ ਅਤੇ ਊਰਜਾਵਾਨ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸੀਨੀਅਰ ਸਹਿਯੋਗੀ ਸ਼੍ਰੀ ਸਰਬਾਨੰਦ ਸੋਨੋਵਾਲ ਜੀ, ਸ਼੍ਰੀ ਰਾਮੇਸ਼ਵਰ ਤੇਲੀ ਜੀ, ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਸ਼੍ਰੀ ਰਤਨ ਟਾਟਾ ਜੀ, ਅਸਾਮ ਸਰਕਾਰ ਵਿੱਚ ਮੰਤਰੀ ਸ਼੍ਰੀ ਕੇਸ਼ਬ ਮਹੰਤਾ ਜੀ, ਅਜੰਤਾ ਨਿਓਗ ਜੀ, ਅਤੁਲ ਬੋਰਾ ਜੀ ਅਤੇ ਇਸ ਧਰਤੀ ਦੀ ਸੰਤਾਨ ਅਤੇ ਭਾਰਤ ਦੇ ਨਿਆਂ ਅਤੇ ਜਗਤ ਨੂੰ ਜਿੰਨ੍ਹਾਂ ਨੇ ਉੱਤਮ ਤੋਂ ਉੱਤਮ ਸੇਵਾਵਾਂ ਦਿੱਤੀਆਂ ਅਤੇ ਅੱਜ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿੱਚ ਸੰਸਦ ਵਿੱਚ ਸਾਡਾ ਸਾਥ ਦੇ ਰਹੇ ਸ਼੍ਰੀਮਾਨ ਰੰਜਨ ਗੋਗੋਈ ਜੀ, ਸ਼੍ਰੀ ਸਾਂਸਦਗਣ, ਵਿਧਾਇਕ ਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !
ਪ੍ਰੋਠੋਮੋਟੇ ਮੋਈ ਰੋਂਗਾਲੀ ਬਿਹੂ, ਆਰੁ ਆਸੋਮਿਆ ਨਾਬੋ-ਬਾਰਖੋਰ ਸ਼ੁੱਭੇੱਸਾ ਜੋਨਾਇਸੁ ! (प्रोठोमोटे मोई रोंगाली बिहू, आरु ऑसोमिया नॉबो-बॉर्खोर शुब्भेस्सा जोनाइसु !)
ਉਤਸਵ ਅਤੇ ਉਮੰਗ ਦੇ ਇਸ ਮੌਸਮ ਵਿੱਚ, ਅਸਾਮ ਦੇ ਵਿਕਾਸ ਦੀ ਧਾਰਾ ਨੂੰ ਹੋਰ ਗਤੀ ਦੇਣ ਦਾ ਅੱਜ ਇਹ ਜੋ ਭਵਯ ਸਮਾਰੋਹ ਹੈ, ਉਸ ਵਿੱਚ ਮੈਨੂੰ ਵੀ ਤੁਹਾਡੀ ਉਸ ਉਮੰਗ ਦੇ ਨਾਲ ਜੁੜਨ ਦਾ ਅਵਸਰ ਮਿਲਿਆ ਹੈ। ਅੱਜ ਇਸ ਇਤਿਹਾਸਕ ਨਗਰ ਤੋਂ ਮੈਂ ਅਸਮਿਆ ਗੌਰਵ, ਅਸਾਮ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਵਾਲੀਆਂ ਇੱਥੋਂ ਦੀਆਂ ਸਾਰੀਆਂ ਮਹਾਨ ਸੰਤਾਨਾਂ ਦਾ ਸਮਰਣ ਕਰਦਾ ਹਾਂ ਅਤੇ ਆਦਰਪੂਰਵਕ ਉਨ੍ਹਾਂ ਸਾਰਿਆਂ ਨੂੰ ਨਮਨ ਕਰਦਾ ਹਾਂ।
ਸਾਥੀਓ,
ਭਾਰਤ ਰਤਨ ਭੂਪੇਨ ਹਜ਼ਾਰਿਕਾ ਜੀ ਦਾ ਗੀਤ ਹੈ-
ਬੋਹਾਗ ਮਾਠੋ ਏਟਿ ਰਿਤੂ ਨੋਹੋਏ ਨੋਹੋਏ ਬੋਹਾਗ ਏਟੀ ਮਾਹ
ਅਖੋਮਿਆ ਜਾਤੀਰ ਈ ਆਯੁਸ਼ ਰੇਖਾ ਗੋਨੋ ਜੀਯੋਨੋਰ ਈ ਖਾਹ !
ਅਸਾਮ ਦੀ ਜੀਵਨਰੇਖਾ ਨੂੰ ਅਮਿੱਟ ਅਤੇ ਤੀਬਰ ਬਣਾਉਣ ਦੇ ਲਈ ਅਸੀਂ ਦਿਨ-ਰਾਤ ਤੁਹਾਡੀ ਸੇਵਾ ਕਰਨ ਦਾ ਪ੍ਰਯਾਸ ਕਰਦੇ ਰਹਿੰਦੇ ਹਾਂ। ਇਸ ਸੰਕਲਪ ਦੇ ਨਾਲ ਵਾਰ-ਵਾਰ ਤੁਹਾਡੇ ਵਿੱਚ ਆਉਣ ਦਾ ਮਨ ਕਰਦਾ ਹੈ। ਅਸਾਮ ਅੱਜ ਸ਼ਾਂਤੀ ਦੇ ਲਈ, ਵਿਕਾਸ ਦੇ ਲਈ ਇੱਕਜੁਟ ਹੋ ਕੇ ਉਤਸ਼ਾਹ ਨਾਲ ਭਰਿਆ ਹੋਇਆ ਹੈ, ਅਤੇ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਕਾਰਬੀ ਆਂਗਲੋਂਗ ਵਿੱਚ ਦੇਖਿਆ ਹੈ ਅਤੇ ਅਤੇ ਮੈਂ ਅਨੁਭਵ ਕਰ ਰਿਹਾ ਸੀ ਕੀ ਉਮੰਗ, ਕੀ ਉਤਸਾਹ, ਕੀ ਸੁਪਨੇ, ਕੀ ਸੰਕਲਪਂ।
ਸਾਥੀਓ,
ਥੋੜ੍ਹੀ ਦੇਰ ਪਹਿਲਾਂ ਮੈਂ ਡਿਬਰੂਗੜ੍ਹ ਵਿੱਚ ਨਵੇਂ ਬਣੇ ਕੈਂਸਰ ਹਸਪਤਾਲ ਅਤੇ ਉੱਥੇ ਬਣੀਆਂ ਸੁਵਿਧਾਵਾਂ ਨੂੰ ਵੀ ਦੇਖਿਆ। ਅੱਜ ਇੱਥੇ ਅਸਾਮ ਦੇ 7 ਨਵੇਂ ਕੈਂਸਰ ਹਸਪਤਾਲਾਂ ਦਾ ਲੋਕਅਰਪਣ ਕੀਤਾ ਗਿਆ ਹੈ। ਇੱਕ ਜ਼ਮਾਨਾ ਸੀ, ਸੱਤ ਸਾਲ ਵਿੱਚ ਇੱਕ ਹਸਪਤਾਲ ਖੁੱਲ੍ਹ ਜਾਵੇ ਤਾਂ ਵੀ ਬਹੁਤ ਵੱਡਾ ਉਤਸਵ ਮੰਨਿਆ ਜਾਂਦਾ ਸੀ। ਅੱਜ ਵਕਤ ਬਦਲ ਚੁੱਕਿਆ ਹੈ, ਇੱਕ ਦਿਨ ਵਿੱਚ ਇੱਕ ਰਾਜ ਵਿੱਚ 7 ਹਸਪਤਾਲ ਖੁੱਲ੍ਹ ਰਹੇ ਹਨ। ਅਤੇ ਮੈਨੂੰ ਦੱਸਿਆ ਗਿਆ ਹੈ ਕਿ 3 ਹੋਰ ਕੈਂਸਰ ਹਸਪਤਾਲ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋਰ ਤਿਆਰ ਹੋ ਜਾਣਗੇ ਤੁਹਾਡੀ ਸੇਵਾ ਵਿੱਚ। ਇਨ੍ਹਾਂ ਦੇ ਇਲਾਵਾ ਅੱਜ ਰਾਜ ਦੇ 7 ਨਵੇਂ ਆਧੁਨਿਕ ਹਸਪਤਾਲਾਂ ਦਾ ਨਿਰਮਾਣ ਕਾਰਜ ਵੀ ਅਰੰਭ ਹੋ ਰਿਹਾ ਹੈ। ਇਨ੍ਹਾਂ ਹਸਪਤਾਲਾਂ ਤੋਂ ਅਸਾਮ ਦੇ ਅਨੇਕ ਜ਼ਿਲ੍ਹਿਆਂ ਵਿੱਚ ਹੁਣ ਕੈਂਸਰ ਦੇ ਇਲਾਜ ਦੀ ਸੁਵਿਧਾ ਹੋਰ ਵਧੇਗੀ। ਹਸਪਤਾਲ ਆਵਸ਼ਯਕ ਤਾਂ ਹੈ ਅਤੇ ਸਰਕਾਰ ਬਣਾ ਵੀ ਰਹੀ ਹੈ।
ਲੇਕਿਨ ਮੈਂ ਜਰਾ ਕੁਝ ਉਲਟੀ ਹੀ ਸ਼ੁਭਕਾਮਨਾ ਦੇਣਾ ਚਾਹੁੰਦਾ ਹਾਂ। ਹਸਪਤਾਲ ਤੁਹਾਡੇ ਚਰਨਾਂ ਵਿੱਚ ਹੈ, ਲੇਕਿਨ ਮੈਂ ਨਹੀਂ ਚਾਹੁੰਦਾ ਹਾਂ ਅਸਾਮ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਹਸਪਤਾਲ ਜਾਣ ਦੀ ਮੁਸੀਬਤ ਆ ਜਾਵੇ । ਮੈਂ ਆਪ ਸਭ ਦੀ ਸਿਹਤ ਦੀ ਕਾਮਨਾ ਕਰਦਾ ਹਾਂ। ਤੁਹਾਡੇ ਪਰਿਵਾਰ ਦੇ ਕਿਸੇ ਨੂੰ ਵੀ ਹਸਪਤਾਲ ਜਾਣਾ ਨਾ ਪਵੇ ਅਤੇ ਮੈਨੂੰ ਖੁਸ਼ੀ ਹੋਵੋਗੇ ਕਿ ਸਾਡੇ ਸਾਰੇ ਨਵੇਂ ਬਣਾਏ ਹਸਪਤਾਲ ਖਾਲੀ ਹੀ ਰਹਿਣ। ਲੇਕਿਨ ਅਗਰ ਜ਼ਰੂਰਤ ਪੈ ਜਾਵੇ, ਕੈਂਸਰ ਦੇ ਮਰੀਜ਼ਾਂ ਨੂੰ ਅਸੁਵਿਧਾ ਦੇ ਕਾਰਨ ਮੌਤ ਨਾਲ ਮੁਕਾਬਲਾ ਕਰਨ ਦੀ ਨੌਬਤ ਨਹੀਂ ਆਉਣੀ ਚਾਹੀਦੀ ਹੈ ਅਤੇ ਇਸ ਲਈ ਤੁਹਾਡੀ ਸੇਵਾ ਦੇ ਲਈ ਵੀ ਅਸੀਂ ਤਿਆਰ ਰਹਾਂਗੇ।
ਭਾਈਓ ਅਤੇ ਭੈਣੋਂ,
ਅਸਾਮ ਵਿੱਚ ਕੈਂਸਰ ਦੇ ਇਲਾਜ ਦੇ ਲਈ ਇਨ੍ਹਾਂ ਵਿਸਤ੍ਰਿਤ, ਇਤਨੀ ਵਿਆਪਕ ਵਿਵਸਥਾ ਇਸ ਲਈ ਅਹਿਮ ਹੈ, ਕਿਉਂਕਿ ਇੱਥੇ ਬਹੁਤ ਬੜੀ ਸੰਖਿਆ ਵਿੱਚ ਕੈਂਸਰ ਡਿਟੈਕਟ ਹੁੰਦਾ ਰਿਹਾ ਹੈ। ਅਸਾਮ ਹੀ ਨਹੀਂ ਨੌਰਥ ਈਸਟ ਵਿੱਚ ਕੈਂਸਰ ਇੱਕ ਬਹੁਤ ਬੜੀ ਸਮੱਸਿਆ ਬਣ ਰਿਹਾ ਹੈ। ਇਸ ਨਾਲ ਸਭ ਤੋਂ ਅਧਿਕ ਪ੍ਰਭਾਵਿਤ ਸਾਡੇ ਗ਼ਰੀਬ ਪਰਿਵਾਰ ਹੁੰਦੇ ਹਨ, ਗ਼ਰੀਬ ਭਾਈ-ਭੈਣ ਹੁੰਦੇ ਹਨ, ਸਾਡੇ ਮੱਧ ਵਰਗ ਦੇ ਪਰਿਵਾਰ ਹੁੰਦੇ ਹਨ। ਕੈਂਸਰ ਦੇ ਇਲਾਜ ਦੇ ਲਈ ਕੁਝ ਸਾਲ ਪਹਿਲਾਂ ਤੱਕ ਇੱਥੋਂ ਦੇ ਮਰੀਜਾਂ ਨੂੰ ਬੜੇ- ਬੜੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਅਤੇ ਇਸ ਦੇ ਕਾਰਨ ਇੱਕ ਬਹੁਤ ਬੜਾ ਆਰਥਕ ਬੋਝ ਗ਼ਰੀਬ ਅਤੇ ਮਿਡਿਲ ਕਲਾਸ ਪਰਿਵਾਰਾਂ ’ਤੇ ਪੈਂਦਾ ਸੀ।
ਗ਼ਰੀਬ ਅਤੇ ਮਿਡਲ ਕਲਾਸ ਦੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਬੀਤੇ 5-6 ਸਾਲਾਂ ਤੋਂ ਜੋ ਕਦਮ ਇੱਥੇ ਚੁੱਕੇ ਗਏ ਹਨ, ਉਸ ਦੇ ਲਈ ਮੈਂ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਜੀ ਨੂੰ ਅਤੇ ਵਰਤਮਾਨ ਮੁੱਖ ਮੰਤਰੀ ਹਿਮੰਤ ਜੀ ਅਤੇ ਟਾਟਾ ਟਰੱਸਟ ਨੂੰ ਬਹੁਤ-ਬਹੁਤ ਸਾਧੂਵਾਦ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਸਾਮ ਕੈਂਸਰ ਕੇਅਰ ਫਾਊਂਡੇਸ਼ਨ ਦੇ ਰੂਪ ਵਿੱਚ ਕੈਂਸਰ ਦੇ ਸਸਤੇ ਅਤੇ ਪ੍ਰਭਾਵੀ ਇਲਾਜ ਦਾ ਇਤਨਾ ਬੜਾ ਨੈੱਟਵਰਕ ਹੁਣ ਇੱਥੇ ਤਿਆਰ ਹਨ। ਇਹ ਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ।
ਸਾਥੀਓ,
ਅਸਾਮ ਸਹਿਤ ਪੂਰੇ ਨੌਰਥ ਈਸਟ ਵਿੱਚ ਕੈਂਸਰ ਦੀ ਇਸ ਬਹੁਤ ਬੜੀ ਚੁਣੌਤੀ ਨਾਲ ਨਿਪਟਣ ਦੇ ਲਈ ਕੇਂਦਰ ਸਰਕਾਰ ਵੀ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਰਾਜਧਾਨੀ ਗੁਵਾਹਾਟੀ ਵਿੱਚ ਵੀ ਕੈਂਸਰ ਟ੍ਰੀਟਮੈਂਟ ਨਾਲ ਜੁੜੇ ਇੰਫ੍ਰਾਸਟ੍ਰਕਚਰ ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਬਜਟ ਵਿੱਚ ਨੌਰਥ ਈਸਟ ਦੇ ਵਿਕਾਸ ਲਈ 1500 ਕਰੋੜ ਰੁਪਏ ਦੀ ਇੱਕ ਵਿਸ਼ੇਸ਼ ਯੋਜਨਾ, PM-DevINE ਵਿੱਚ ਵੀ ਕੈਂਸਰ ਦੇ ਇਲਾਜ ’ਤੇ ਫੋਕਸ ਕੀਤਾ ਗਿਆ ਹੈ। ਇਸ ਦੇ ਤਹਿਤ ਕੈਂਸਰ ਦੇ ਇਲਾਜ ਦੇ ਲਈ ਇੱਕ ਡੈਡਿਕੇਟਿਡ ਫੈਸਿਲਿਟੀ ਗੁਵਾਹਾਟੀ ਵਿੱਚ ਤਿਆਰ ਹੋਵੇਗੀ।
ਭਾਈਓ ਅਤੇ ਭੈਣੋਂ,
ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਇੱਕ ਪਰਿਵਾਰ ਦੇ ਰੂਪ ਵਿੱਚ ਅਤੇ ਇੱਕ ਸਮਾਜ ਦੇ ਰੂਪ ਵਿੱਚ ਸਾਨੂੰ ਭਾਵਨਾਤਮਕ ਰੂਪ ਤੋਂ ਅਤੇ ਆਰਥਕ ਰੂਪ ਤੋਂ ਕਮਜ਼ੋਰ ਕਰਦੀਆਂ ਹਨ। ਇਸ ਲਈ ਬੀਤੇ 7-8 ਸਾਲ ਤੋਂ ਦੇਸ਼ ਵਿੱਚ ਸਿਹਤ ਨੂੰ ਲੈ ਕੇ ਬਹੁਤ ਬੜੇ ਅਤੇ ਵਿਆਪਕ ਰੂਪ ਤੋਂ ਕੰਮ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਨੇ ਸੱਤ ਵਿਸ਼ਿਆਂ ’ਤੇ ਜਾਂ ਇਹ ਕਹਿ ਸਕਦੇ ਹਾਂ ਸਿਹਤ ਦੇ ਸਪਤਰਿਸ਼ੀਆਂ ’ਤੇ ਫੋਕਸ ਕੀਤਾ ਹੈ।
ਪਹਿਲੀ ਕੋਸ਼ਿਸ਼ ਇਹ ਹੈ ਕਿ ਬਿਮਾਰੀ ਦੀ ਨੌਬਤ ਹੀ ਨਾ ਆਵੇ। ਇਸ ਲਈ Preventive Healthcare ’ਤੇ ਸਾਡੀ ਸਰਕਾਰ ਨੇ ਬਹੁਤ ਜ਼ੋਰ ਦਿੱਤਾ ਹੈ। ਇਹ ਯੋਗ, ਫਿਟਨੈੱਸ, ਸਵੱਛਤਾ, ਅਜਿਹੇ ਕਈ ਪ੍ਰੋਗਰਾਮ ਇਸ ਦੇ ਲਈ ਚਲ ਰਹੇ ਹਨ। ਦੂਸਰਾ, ਅਗਰ ਬਿਮਾਰੀ ਹੋ ਗਈ ਤਾਂ ਸ਼ੁਰੂਆਤ ਵਿੱਚ ਹੀ ਪਤਾ ਚਲ ਜਾਵੇ। ਇਸ ਦੇ ਲਈ ਦੇਸ਼ ਭਰ ਵਿੱਚ ਨਵੇਂ ਟੈਸਟਿੰਗ ਸੈਂਟਰ ਬਣਾਏ ਜਾ ਰਹੇ ਹਨ।
ਤੀਸਰਾ ਫੋਕਸ ਇਹ ਹੈ ਕਿ ਲੋਕਾਂ ਨੂੰ ਘਰ ਦੇ ਪਾਸ ਹੀ ਪ੍ਰਾਥਮਿਕ ਉਪਚਾਰ ਦੀ ਬਿਹਤਰ ਸੁਵਿਧਾ ਹੋਵੇ। ਇਸ ਦੇ ਲਈ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਪੂਰੇ ਦੇਸ਼ ਵਿੱਚ ਵੈਲਨੈੱਸ ਸੈਂਟਰ ਦੇ ਰੂਪ ਵਿੱਚ ਇੱਕ ਨਵੀਂ ਤਾਕਤ ਦੇ ਨਾਲ ਉਸ ਦਾ ਇੱਕ ਨੈੱਟਵਰਕ ਅੱਗੇ ਵਧਾਇਆ ਜਾ ਰਿਹਾ ਹੈ। ਚੌਥਾ ਪ੍ਰਯਾਸ ਹੈ ਕਿ ਗ਼ਰੀਬ ਨੂੰ ਅੱਛੇ ਤੋਂ ਅੱਛੇ ਹਸਪਤਾਲ ਵਿੱਚ ਮੁਫ਼ਤ ਇਲਾਜ ਮਿਲੇ। ਇਸ ਦੇ ਲਈ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਅੱਜ ਭਾਰਤ ਸਰਕਾਰ ਦੀ ਤਰਫ਼ ਤੋਂ ਦਿੱਤਾ ਰਿਹਾ ਹੈ।
ਸਾਥੀਓ,
ਸਾਡਾ ਪੰਜਵਾ ਫੋਕਸ ਇਸ ਗੱਲ ’ਤੇ ਹੈ ਕਿ ਚੰਗੇ ਇਲਾਜ ਦੇ ਲਈ ਵੱਡੇ-ਵੱਡੇ ਸ਼ਹਿਰਾਂ ’ਤੇ ਨਿਰਭਰਤਾ ਘੱਟ ਤੋਂ ਘੱਟ ਹੋਵੇ। ਇਸ ਦੇ ਲਈ ਹੈਲਥ ਇੰਫ੍ਰਾਸਟ੍ਰਕਚਰ ’ਤੇ ਸਾਡੀ ਸਰਕਾਰ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਅਸੀਂ ਦੇਖਿਆ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਜਿਤਨੇ ਵੀ ਅੱਛੇ ਹਸਪਤਾਲ ਬਣਨ, ਉਹ ਬੜੇ ਸ਼ਹਿਰਾਂ ਵਿੱਚ ਹੀ ਬਣਨ। ਥੋੜ੍ਹੀ ਜਿਹੀ ਵੀ ਤਬੀਅਤ ਵਿਗੜੇ ਤਾਂ ਬੜੇ ਸ਼ਹਿਰ ਭੱਜੋ। ਇਹੀ ਹੁੰਦਾ ਰਿਹਾ ਹੈ। ਲੇਕਿਨ 2014 ਦੇ ਬਾਅਦ ਤੋਂ ਸਾਡੀ ਸਰਕਾਰ ਇਸ ਸਥਿਤੀ ਨੂੰ ਬਦਲਣ ਵਿੱਚ ਜੁਟੀ ਹੋਈ ਹੈ। ਸਾਲ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ 7 ਏਮਸ ਸਨ। ਇਸ ਵਿੱਚੋਂ ਵੀ ਇੱਕ ਦਿੱਲੀ ਵਾਲਿਆਂ ਨੂੰ ਛੱਡ ਦਿਓ, ਤਾਂ ਕਿਤੇ MBBS ਦੀ ਪੜ੍ਹਾਈ ਨਹੀਂ ਹੁੰਦੀ ਸੀ, ਕਿਤੇ OPD ਨਹੀਂ ਲਗਦੀ ਸੀ, ਕੁਝ ਅਧੂਰੇ ਬਣੇ ਪਏ ਸਨ। ਅਸੀਂ ਇਨ੍ਹਾਂ ਸਾਰਿਆਂ ਨੂੰ ਸੁਧਾਰਿਆ ਅਤੇ ਦੇਸ਼ ਵਿੱਚ 16 ਨਵੇਂ ਏਮਸ ਐਲਾਨ ਕੀਤੇ।
ਏਮਸ ਗੁਵਾਹਾਟੀ ਵੀ ਇਨ੍ਹਾਂ ਵਿੱਚੋਂ ਇੱਕ ਹੈ। ਸਾਡੀ ਸਰਕਾਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਜ਼ਰੂਰ ਹੋਵੇ, ਇਸ ਲਕਸ਼ ’ਤੇ ਕੰਮ ਕਰ ਰਹੀ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ। ਹੁਣ ਇਨ੍ਹਾਂ ਦੀ ਸੰਖਿਆ ਵਧ ਕੇ ਕਰੀਬ-ਕਰੀਬ 600 ਤੱਕ ਪਹੁੰਚ ਰਹੀ ਹੈ।
ਸਾਥੀਓ,
ਸਾਡੀ ਸਰਕਾਰ ਦਾ ਛੇਵਾਂ ਫੋਕਸ ਇਸ ਗੱਲ ’ਤੇ ਵੀ ਹੈ ਕਿ ਡਾਕਟਰਾਂ ਦੀ ਸੰਖਿਆ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਇਆ ਜਾਵੇ। ਬੀਤੇ ਸੱਤ ਸਾਲ ਵਿੱਚ MBBS ਅਤੇ PG ਦੇ ਲਈ 70 ਹਜ਼ਾਰ ਤੋਂ ਜ਼ਿਆਦਾ ਨਵੀਆਂ ਸੀਟਾਂ ਜੁੜੀਆਂ ਹਨ। ਸਾਡੀ ਸਰਕਾਰ ਨੇ 5 ਲੱਖ ਤੋਂ ਜ਼ਿਆਦਾ ਆਯੁਸ਼ ਡਾਕਟਰਸ ਨੂੰ ਵੀ ਐਲੋਪੈਥਿਕ ਡਾਕਟਰਾਂ ਦੇ ਬਰਾਬਰ ਮੰਨਿਆ ਹੈ। ਇਸ ਨਾਲ ਭਾਰਤ ਵਿੱਚ ਡਾਕਟਰ ਅਤੇ ਮਰੀਜ਼ਾਂ ਦਰਮਿਆਨ ratio ਵਿੱਚ ਵੀ ਸੁਧਾਰ ਹੋਇਆ ਹੈ। ਹਾਲ ਹੀ ਵਿੱਚ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ 50 ਪ੍ਰਤੀਸ਼ਤ ਸੀਟਾਂ ’ਤੇ ਓਨੀ ਹੀ ਫੀਸ ਲਈ ਜਾਵੇਗੀ, ਜਿਤਨੀ ਕਿਸੇ ਸਰਕਾਰੀ ਮੈਡੀਕਲ ਕਾਲਜ ਵਿੱਚ ਲਈ ਜਾਂਦੀ ਹੈ। ਇਸ ਦਾ ਫਾਇਦਾ ਹਜ਼ਾਰਾਂ ਨੌਜਵਾਨਾਂ ਨੂੰ ਮਿਲ ਰਿਹਾ ਹੈ। ਦੇਸ਼ ਨੂੰ ਆਜ਼ਾਦੀ ਦੇ ਬਾਅਦ ਜਿਤਨੇ ਡਾਕਟਰ ਮਿਲੇ, ਸਾਡੀ ਸਰਕਾਰ ਦੇ ਪ੍ਰਯਾਸਾਂ ਨਾਲ, ਹੁਣ ਉਸ ਤੋਂ ਵੀ ਜ਼ਿਆਦਾ ਡਾਕਟਰ ਅਗਲੇ 10 ਵਰ੍ਹਿਆਂ ਵਿੱਚ ਮਿਲਣ ਜਾ ਰਹੇ ਹਨ।
ਸਾਥੀਓ,
ਸਾਡੀ ਸਰਕਾਰ ਦਾ ਸੱਤਵਾਂ ਫੋਕਸ ਸਿਹਤ ਸੇਵਾਵਾਂ ਦੇ ਡਿਜੀਟਾਈਜੇਸ਼ਨ ਦਾ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਲਾਜ ਦੇ ਲਈ ਲੰਮੀਆਂ-ਲੰਮੀਆਂ ਲਾਈਨਾਂ ਤੋਂ ਮੁਕਤੀ ਹੋਵੇ, ਇਲਾਜ ਦੇ ਨਾਮ ’ਤੇ ਹੋਣ ਵਾਲੀਆਂ ਦਿੱਕਤਾਂ ਤੋਂ ਮੁਕਤੀ ਮਿਲੇ। ਇਸ ਦੇ ਲਈ ਇੱਕ ਦੇ ਬਾਅਦ ਇੱਕ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਕੋਸ਼ਿਸ਼ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਦੇਸ਼ ਵਿੱਚ ਕਿਤੇ ਵੀ ਮਿਲ ਸਕੇ, ਇਸ ਦੇ ਲਈ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ ਹੈ। ਇਹੀ ਵਨ ਨੇਸ਼ਨ, ਵਨ ਹੈਲਥ ਦੀ ਭਾਵਨਾ ਹੈ। ਇਸ ਨੇ 100 ਸਾਲ ਦੀ ਸਭ ਤੋਂ ਬੜੀ ਮਹਾਮਾਰੀ ਵਿੱਚ ਵੀ ਦੇਸ਼ ਨੂੰ ਸੰਬਲ ਦਿੱਤਾ, ਚੁਣੌਤੀ ਨਾਲ ਨਿੱਪਟਣ ਦੀ ਤਾਕਤ ਦਿੱਤੀ।
ਸਾਥੀਓ,
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇਸ਼ ਵਿੱਚ ਕੈਂਸਰ ਦੇ ਇਲਾਜ ਨੂੰ ਸੁਲਭ ਅਤੇ ਸਸਤਾ ਬਣਾ ਰਹੀਆਂ ਹਨ। ਇੱਕ ਹੋਰ ਮਹੱਤਵਪੂਰਨ ਕੰਮ ਸਾਡੀ ਸਰਕਾਰ ਨੇ ਫ਼ੈਸਲਾ ਕੀਤਾ ਹੈ, ਗ਼ਰੀਬ ਦੀ ਬੇਟਾ-ਬੇਟੀ ਵੀ ਡਾਕਟਰ ਕਿਉਂ ਨਾ ਬਣ ਸਕੇ, ਪਿੰਡ ਵਿੱਚ ਰਹਿਣ ਵਾਲਾ ਬਚਾਏ ਵੀ ਜਿਸ ਨੂੰ ਜ਼ਿੰਦਗੀ ਵਿੱਚ ਅੰਗਰੇਜ਼ੀ ਵਿੱਚ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ, ਉਹ ਡਾਕਟਰ ਕਿਉਂ ਨਾ ਬਣ ਸਕੇ। ਅਤੇ ਇਸ ਲਈ ਹੁਣ ਭਾਰਤ ਸਰਕਾਰ ਉਸ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਕਿ ਜੋ ਆਪਣੀ ਮਾਤ੍ਰਭਾਸ਼ਾ ਵਿੱਚ, ਸਥਾਨਕ ਭਾਸ਼ਾ ਵਿੱਚ ਮੈਡੀਕਲ ਐਜੂਕੇਸ਼ਨ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਵੀ ਸਰਕਾਰ ਸੁਵਿਧਾਵਾਂ ਖੜ੍ਹੀਆਂ ਕਰਨ, ਤਾਂਕਿ ਗ਼ਰੀਬ ਦਾ ਬੱਚਾ ਵੀ ਡਾਕਟਰ ਬਣ ਸਕੇ।
ਬੀਤੇ ਵਰ੍ਹਿਆਂ ਵਿੱਚ ਕੈਂਸਰ ਦੀਆਂ ਅਨੇਕਾਂ ਅਜਿਹੀਆਂ ਜ਼ਰੂਰੀ ਦਵਾਈਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਲੱਗਭਗ ਅੱਧੀਆਂ ਹੋ ਗਈਆਂ ਹਨ। ਇਸ ਨਾਲ ਹਰ ਸਾਲ ਕੈਂਸਰ ਮਰੀਜ਼ਾਂ ਦੇ ਲੱਗਭਗ 1 ਹਜ਼ਾਰ ਕਰੋੜ ਰੁਪਏ ਬਚ ਰਹੇ ਹਨ। ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਦੇ ਮਾਧਿਅਮ ਨਾਲ 900 ਤੋਂ ਜ਼ਿਆਦਾ ਦਵਾਈਆਂ ਸਸਤੇ ਵਿੱਚ ਉਪਲਬਧ ਹੋਣ, ਜੋ ਦਵਾਈਆਂ 100 ਰੁਪਏ ਵਿੱਚ ਮਿਲਦੀਆਂ ਹਨ, ਉਹ 10 ਰੁਪਏ, 20 ਰੁਪਏ ਵਿੱਚ ਮਿਲ ਜਾਣ, ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਅਨੇਕਾਂ ਦਵਾਈਆਂ ਕੈਂਸਰ ਦੇ ਇਲਾਜ ਨਾਲ ਜੁੜੀਆਂ ਹਨ। ਇਨ੍ਹਾਂ ਸੁਵਿਧਾਵਾਂ ਨਾਲ ਵੀ ਮਰੀਜ਼ਾਂ ਦੇ ਸੈਂਕੜੇ ਕਰੋੜ ਰੁਪਏ ਬੱਚ ਰਹੇ ਹਨ। ਕਿਸੇ ਪਰਿਵਾਰ ਵਿੱਚ ਬਜ਼ੁਰਗ ਮਾਂ-ਬਾਪ ਹੋਣ, ਡਾਇਬਿਟੀਜ਼ ਵਰਗੀ ਬਿਮਾਰੀ ਹੋਵੇ ਤਾਂ ਮੱਧ ਵਰਗ, ਨਿਮਨ-ਮੱਧ ਪਰਿਵਾਰ ਦਾ ਮਹੀਨੇ ਦਾ 1000, 1500, 2 ਹਜ਼ਾਰ ਰੁਪਏ ਦਵਾਈ ਦਾ ਖਰਚਾ ਹੁੰਦਾ ਹੈ। ਜਨ-ਔਸ਼ਧੀ ਕੇਂਦਰ ਵਿੱਚ ਉਹ ਖਰਚਾ 80, 90, 100 ਰੁਪਏ ਵਿੱਚ ਪੂਰਾ ਹੋ ਜਾਂਦਾ ਹੈ, ਇਹ ਚਿੰਤਾ ਅਸੀਂ ਕੀਤੀ ਹੈ।
ਇਹੀ ਨਹੀਂ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭ ਪਾਉਣ ਵਾਲਿਆਂ ਵਿੱਚ ਬਹੁਤ ਬੜੀ ਸੰਖਿਆ ਵਿੱਚ ਕੈਂਸਰ ਦੇ ਪੇਸ਼ੈਂਟਸ ਹਨ। ਜਦੋਂ ਇਹ ਯੋਜਨਾ ਨਹੀਂ ਸੀ ਤਾਂ ਬਹੁਤ ਸਾਰੇ ਗ਼ਰੀਬ ਪਰਿਵਾਰ ਕੈਂਸਰ ਦੇ ਇਲਾਜ ਤੋਂ ਬਚਦੇ ਸਨ। ਉਹ ਸੋਚਦੇ ਸਨ ਕਿ ਅਗਰ ਹਸਪਤਾਲ ਜਾਓ ਤਾਂ ਬੇਟੇ ਦੇ ਲਈ ਕਰਜ਼ ਕਰਨਾ ਪਵੇਗਾ ਅਤੇ ਇਹ ਕਰਜ਼ ਮੇਰੇ ਬੱਚਿਆਂ ਨੂੰ ਭੁਗਤਨਾ ਪਵੇਗਾ। ਬੁੱਢੇ ਮਾਂ-ਬਾਪ ਮਰਨਾ ਪਸੰਦ ਕਰਦੇ ਸਨ, ਲੇਕਿਨ ਬੱਚਿਆਂ ’ਤੇ ਬੋਝ ਬਨਣਾ ਪਸੰਦ ਨਹੀਂ ਕਰਦੇ ਸਨ, ਹਸਪਤਾਲ ਨਹੀਂ ਜਾਂਦੇ ਸਨ, ਇਲਾਜ ਨਹੀਂ ਕਰਵਾਉਂਦੇ ਸਨ। ਗ਼ਰੀਬ ਮਾਂ-ਬਾਪ ਅਗਰ ਇਲਾਜ ਦੇ ਅਭਾਵ ਵਿੱਚ ਮਰੇ ਤਾਂ ਫਿਰ ਅਸੀਂ ਕਿਸ ਕੰਮ ਦੇ ਲਈ ਹਾਂ। ਵਿਸ਼ੇਸ਼ ਰੂਪ ਤੋਂ ਸਾਡੀਆਂ ਮਾਵਾਂ-ਭੈਣਾਂ, ਉਹ ਤਾਂ ਇਲਾਜ ਹੀ ਨਹੀਂ ਕਰਵਾਉਂਦੀਆਂ ਸਨ। ਉਹ ਦੇਖਦੀਆਂ ਸਨ ਕਿ ਇਲਾਜ ਦੇ ਲਈ ਕਰਜ਼ ਲੈਣਾ ਪੈਂਦਾ ਹੈ, ਘਰ ਅਤੇ ਜ਼ਮੀਨ ਵੇਚਣੀ ਪੈਂਦੀ ਹੈ। ਸਾਡੀਆਂ ਮਾਤਾਵਾਂ-ਭੈਣਾਂ-ਬੇਟੀਆਂ ਨੂੰ ਇਸ ਚਿੰਤਾ ਤੋਂ ਵੀ ਮੁਕਤ ਕਰਨ ਦਾ ਵੀ ਕੰਮ ਸਾਡੀ ਸਰਕਾਰ ਨੇ ਕੀਤਾ ਹੈ।
ਭਾਈਓ ਅਤੇ ਭੈਣੋਂ,
ਆਯੁਸ਼ਮਾਨ ਭਾਰਤ ਯੋਜਨਾ ਨਾਲ ਸਿਰਫ ਮੁਫਤ ਇਲਾਜ ਹੀ ਨਹੀਂ ਮਿਲ ਰਿਹਾ ਹੈ, ਬਲਕਿ ਕੈਂਸਰ ਜਿਹੀ ਗੰਭੀਰ ਬਿਮਾਰੀਆਂ ਨੂੰ ਸ਼ੁਰੂਆਤ ਵਿੱਚ ਹੀ ਡਿਟੈਕਟ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ। ਅਸਾਮ ਸਹਿਤ ਪੂਰੇ ਦੇਸ਼ ਵਿੱਚ ਜੋ ਹੈਲਥ ਐਂਡ ਵੈੱਲਨੈੱਸ ਸੈਂਟਰ ਖੁਲ ਰਹੇ ਹਨ, ਉਨ੍ਹਾਂ ਵਿੱਚ 15 ਕਰੋੜ ਤੋਂ ਵੱਧ ਸਾਥੀਆਂ ਦੀ ਕੈਂਸਰ ਨਾਲ ਜੁੜੀ ਜਾਂਚ ਹੋ ਚੁੱਕੀ ਹੈ। ਕੈਂਸਰ ਦੀ ਸਥਿਤੀ ਵਿੱਚ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਬਿਮਾਰੀ ਦਾ ਪਤਾ ਚਲੇ। ਇਸ ਨਾਲ ਬਿਮਾਰੀ ਨੂੰ ਗੰਭੀਰ ਬਣਨ ਤੋਂ ਰੋਕਿਆ ਜਾ ਸਕਦਾ ਹੈ।
ਸਾਥੀਓ,
ਦੇਸ਼ ਵਿੱਚ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦਾ ਜੋ ਅਭਿਯਾਨ ਚਲ ਰਿਹਾ ਹੈ, ਉਸ ਦਾ ਲਾਭ ਵੀ ਅਸਾਮ ਨੂੰ ਮਿਲ ਰਿਹਾ ਹੈ। ਹਿਮੰਤ ਜੀ ਅਤੇ ਉਨ੍ਹਾਂ ਦੀ ਟੀਮ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੇ ਰਾਸ਼ਟਰੀ ਸੰਕਲਪ ਦੇ ਲਈ ਸ਼ਲਾਘਾਯੋਗ ਪ੍ਰਯਤਨ ਕਰ ਰਹੀ ਹੈ। ਕੇਂਦਰ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਆਕਸੀਜਨ ਤੋਂ ਲੈ ਕੇ ਵੈਂਟੀਲੇਟਰਸ ਤੱਕ, ਸਾਰੀਆਂ ਸੁਵਿਧਾਵਾਂ ਅਸਾਮ ਵਿੱਚ ਲਗਾਤਾਰ ਵਧਦੀਆਂ ਰਹਿਣ। ਕ੍ਰਿਟੀਕਲ ਕੇਅਰ ਇਨਫ੍ਰਾਸਟ੍ਰਕਚਰ ਅਸਾਮ ਵਿੱਚ ਤੇਜ਼ੀ ਨਾਲ ਜ਼ਮੀਨ ‘ਤੇ ਉਤਰੇ, ਇਸ ਦੇ ਲਈ ਅਸਾਮ ਸਰਕਾਰ ਨੇ ਬਿਹਤਰੀਨ ਕੰਮ ਕਰਨ ਦੀ ਦਿਸ਼ਾ ਵਿੱਚ ਕਈ ਕਦਮ ਉਠਾਏ ਹਨ।
ਭਾਈਓ ਅਤੇ ਭੈਣਾਂ,
ਕੋਰੋਨਾ ਦੇ ਸੰਕ੍ਰਮਣ ਨਾਲ ਦੇਸ਼ ਅਤੇ ਦੁਨੀਆ ਲਗਾਤਾਰ ਲੜ ਰਹੀ ਹੈ। ਭਾਰਤ ਵਿੱਚ ਟੀਕਾਕਰਣ ਅਭਿਯਾਨ ਦਾ ਦਾਇਰਾ ਬਹੁਤ ਵਧ ਗਿਆ ਹੈ। ਹੁਣ ਤਾਂ ਬੱਚਿਆਂ ਦੇ ਲਈ ਵੀ ਕਈ ਵੈਕਸੀਨਾਂ ਅਪ੍ਰੂਵ ਹੋ ਗਈਆਂ ਹਨ। ਪ੍ਰੀਕੌਸ਼ਨ ਡੋਜ਼ ਦੇ ਲਈ ਵੀ ਅਨੁਮਤੀ ਦੇ ਦਿੱਤੀ ਗਈ ਹੈ। ਹੁਣ ਇਹ ਸਾਡੀ ਸਭ ਦਾ ਜ਼ਿੰਮੇਵਾਰੀ ਹੈ ਕਿ ਸਮੇਂ ‘ਤੇ ਖੁਦ ਵੀ ਟੀਕਾ ਲਗਵਾਓ ਅਤੇ ਬੱਚਿਆਂ ਨੂੰ ਵੀ ਇਹ ਸੁਰੱਖਿਆ ਕਵਚ ਦੇਵੋ।
ਸਾਥੀਓ,
ਕੇਂਦਰ ਅਤੇ ਅਸਾਮ ਸਰਕਾਰ ਚਾਹ ਵਾਲੇ ਬਾਗਾਂ ਵਿੱਚ ਕੰਮ ਕਰਨ ਵਾਲੇ ਲੱਖਾਂ ਪਰਿਵਾਰਾਂ ਨੂੰ ਬਿਹਤਰ ਜੀਵਨ ਦੇਣ ਦੇ ਲਈ ਪੂਰੀ ਇਮਾਨਦਾਰੀ ਨਾਲ ਜੁਟੀ ਹੈ। ਮੁਫਤ ਰਾਸ਼ਨ ਤੋਂ ਲੈ ਕੇ ਹਰ ਘਰ ਜਲ ਯੋਜਨਾ ਦੇ ਤਹਿਤ ਜੋ ਵੀ ਸੁਵਿਧਾਵਾਂ ਹਨ, ਅਸਾਮ ਸਰਕਾਰ ਉਨ੍ਹਾਂ ਨੂੰ ਤੇਜ਼ੀ ਨਾਲ ਚਾਹ ਦੇ ਬਾਗਾਂ ਤੱਕ ਪਹੁੰਚਾ ਰਹੀ ਹੈ। ਸਿੱਖਿਆ ਅਤੇ ਰੋਜ਼ਗਾਰ ਦੇ ਅਵਸਰਾਂ ਨੂੰ ਬਿਹਤਰ ਬਣਾਉਣ ਦੇ ਲਈ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਕਾਸ ਦੇ ਲਾਭ ਨਾਲ ਸਮਾਜ ਦਾ ਕੋਈ ਵੀ ਵਿਅਕਤੀ, ਕੋਈ ਵੀ ਪਰਿਵਾਰ ਨਾ ਰਹਿ ਜਾਵੇ, ਇਹ ਸਾਡਾ ਪ੍ਰਯਤਨ ਹੈ, ਇਹ ਸਾਡਾ ਸੰਕਲਪ ਹੈ।
ਭਾਈਓ ਅਤੇ ਭੈਣੋਂ,
ਅੱਜ ਭਾਰਤ ਵਿੱਚ ਵਿਕਾਸ ਦੀ ਜਿਸ ਧਾਰਾ ਨੂੰ ਲੈ ਕੇ ਅਸੀਂ ਚਲ ਰਹੇ ਹਾਂ, ਉਸ ਵਿੱਚ ਜਨਕਲਿਆਣ ਦੇ ਦਾਇਰੇ ਨੂੰ ਅਸੀਂ ਬਹੁਤ ਵਿਆਪਕ ਕਰ ਦਿੱਤਾ ਹੈ। ਪਹਿਲਾਂ ਸਿਰਫ ਕੁਝ ਸਬਸਿਡੀ ਨੂੰ ਹੀ ਜਨਕਲਿਆਣ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਇਨਫ੍ਰਾਸਟ੍ਰਕਚਰ ਦੇ, ਕਨੈਕਟੀਵਿਟੀ ਦੇ ਪ੍ਰੋਜੈਕਟਾਂ ਨੂੰ ਵੈਲਫੇਅਰ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ ਸੀ। ਜਦਕਿ ਬਿਹਤਰ ਕਨੈਕਟੀਵਿਟੀ ਦੇ ਅਭਾਵ ਵਿੱਚ ਜਨ ਸੁਵਿਧਾਵਾਂ ਦੀ ਡਿਲੀਵਰੀ ਬਹੁਤ ਮੁਸ਼ਕਿਲ ਹੁੰਦੀ ਹੈ। ਪਿਛਲੀ ਸਦੀ ਦੀ ਉਸ ਅਵਧਾਰਣਾ ਨੂੰ ਪਿੱਛੇ ਛੱਡ ਕੇ ਹੁਣ ਦੇਸ਼ ਅੱਗੇ ਵਧ ਰਿਹਾ ਹੈ। ਅੱਜ ਤੁਸੀਂ ਦੇਖਦੇ ਹੋ ਕਿ ਅਸਾਮ ਦੇ ਦੂਰ-ਸੁਦੂਰ ਖੇਤਰਾਂ ਵਿੱਚ ਸੜਕਾਂ ਬਣ ਰਹੀਆਂ ਹਨ, ਬ੍ਰਹਮਪੁੱਤਰ ‘ਤੇ ਪੁਲ ਬਣ ਰਹੇ ਹਨ, ਰੇਲ ਨੈਟਵਰਕ ਸਸ਼ਕਤ ਹੋ ਰਿਹਾ ਹੈ। ਇਨ੍ਹਾਂ ਸਭ ਨਾਲ ਸਕੂਲ-ਕਾਲਜ, ਹਸਪਤਾਲ ਜਾਣਾ ਅਸਾਨ ਹੋਇਆ ਹੈ। ਰੋਜ਼ੀ-ਰੋਟੀ ਦੇ ਅਵਸਰ ਖੁਲ ਰਹੇ ਹਨ, ਗਰੀਬ ਤੋਂ ਗਰੀਬ ਨੂੰ ਪੈਸੇ ਦੀ ਬਚਤ ਹੋ ਰਹੀ ਹੈ। ਅੱਜ ਗਰੀਬ ਤੋਂ ਗਰੀਬ ਨੂੰ ਮੋਬਾਈਲ ਫੋਨ ਦੀ ਸੁਵਿਧਾ ਮਿਲ ਰਹੀ ਹੈ, ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ। ਇਸ ਨਾਲ ਉਸ ਨੂੰ ਸਰਕਾਰ ਦੀ ਹਰ ਸੇਵਾ ਪ੍ਰਾਪਤ ਕਰਨਾ ਅਸਾਨ ਹੋਇਆ ਹੈ, ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲ ਰਹੀ ਹੈ।
ਭਾਈਓ ਅਤੇ ਭੈਣੋਂ,
ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਸੋਚ ਦੇ ਨਾਲ ਅਸੀਂ ਅਸਾਮ ਅਤੇ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਵਿੱਚ ਜੁਟੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅਸਾਮ ਦੀ ਕਨੈਕਟੀਵਿਟੀ ਸਸ਼ਕਤ ਹੋਵੇ, ਇੱਥੇ ਇਨਵੈਸਟਮੈਂਟ ਦੇ ਨਵੇਂ ਅਵਸਰ ਬਣਨ। ਅਸਾਮ ਵਿੱਚ ਨਿਵੇਸ਼ ਦੇ ਲਈ ਅਨੇਕ ਸੰਭਾਵਨਾਵਾਂ ਹਨ। ਇਨ੍ਹਾਂ ਸੰਭਾਵਨਾਵਾਂ ਨੂੰ ਅਸੀਂ ਅਵਸਰਾਂ ਵਿੱਚ ਬਦਲਣਾ ਹੈ। ਚਾਹ ਹੋਵੇ, ਔਰਗੈਨਿਕ ਖੇਤੀ ਹੋਵੇ, ਔਇਲ ਨਾਲ ਜੁੜੇ ਉਦਯੋਗ ਹੋਣ ਜਾਂ ਫਿਰ ਟੂਰਿਜ਼ਮ, ਅਸਾਮ ਦੇ ਵਿਕਾਸ ਨੂੰ ਅਸੀਂ ਨਵੀਆਂ ਬੁਲੰਦੀਆਂ ਤੱਕ ਲੈ ਜਾਣਾ ਹੈ।
ਸਾਥੀਓ,
ਅੱਜ ਅਸਾਮ ਦੀ ਮੇਰੀ ਯਾਤਰਾ ਮੇਰੇ ਲਈ ਬਹੁਤ ਯਾਦਗਾਰ ਹੈ। ਇੱਕ ਤਰਫ ਮੈਂ ਉਨ੍ਹਾਂ ਲੋਕਾਂ ਨਾਲ ਮਿਲ ਕੇ ਆਇਆ ਹਾਂ, ਜੋ ਬੰਬ-ਬੰਦੂਕ ਦਾ ਰਸਤਾ ਛੱਡ ਕੇ ਸ਼ਾਂਤੀ ਦੀ ਰਾਹ ਵਿੱਚ ਵਿਕਾਸ ਦੀ ਧਾਰਾ ਵਿੱਚ ਜੁੜਣਾ ਚਾਹੁੰਦੇ ਹਨ ਅਤੇ ਹਾਲੇ ਮੈਂ ਤੁਸੀਂ ਲੋਕਾਂ ਦੇ ਵਿੱਚ ਹਾਂ, ਜੋ ਬਿਮਾਰੀ ਦੇ ਕਾਰਨ ਜ਼ਿੰਦਗੀ ਵਿੱਚ ਝਲਣਾ ਨਾ ਪਵੇ, ਉਨ੍ਹਾਂ ਦੀ ਸੁਖ-ਸ਼ਾਂਤੀ ਦੀ ਵਿਵਸਥਾ ਹੋਵੇ ਅਤੇ ਉਸ ਵਿੱਚ ਤੁਸੀਂ ਲੋਕ ਅਸ਼ੀਰਵਾਦ ਦੇਣ ਆਏ ਹੋ। ਬਿਹੂ ਆਪਣੇ-ਆਪ ਵਿੱਚ ਸਭ ਤੋਂ ਵੱਡਾ ਉਮੰਗ ਅਤੇ ਉਤਸਵ ਦਾ ਤਿਉਹਾਰ ਅਤੇ ਅੱਜ ਹਜ਼ਾਰਾਂ ਮਾਤਾ-ਭੈਣਾਂ ਨੇ, ਮੈਂ ਅਸਾਮ ਵਿੱਚ ਬਹੁਤ ਸਾਲਾਂ ਤੋਂ ਆ ਰਿਹਾ ਹਾਂ। ਸ਼ਾਇਦ ਹੀ ਕੋਈ ਬਿਹੂ ਅਜਿਹਾ ਹੋਵੇ ਜਦੋਂ ਮੇਰਾ ਉਸ ਸਮੇਂ ਅਸਾਮ ਦਾ ਦੌਰਾ ਨਾ ਹੋਇਆ ਹੋਵੇ। ਲੇਕਿਨ ਅੱਜ ਮੈਂ ਇੰਨੀ ਵੱਡੀ ਤਦਾਦ ਵਿੱਚ ਇਕੱਠੇ ਮਾਤਾਵਾਂ-ਭੈਣਾਂ ਨੂੰ ਬਿਹੂ ਵਿੱਚ ਝੁੰਮਦੇ ਹੋਏ ਦੇਖਿਆ। ਮੈਂ ਇਸ ਪਿਆਰ ਦੇ ਲਈ, ਇਸ ਅਸ਼ੀਰਵਾਦ ਦੇ ਲਈ ਵਿਸ਼ੇਸ਼ ਕਰਕੇ ਅਸਾਮ ਦੀਆਂ ਮਾਤਾਵਾਂ-ਭੈਣਾਂ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਸਾਥੀਓ,
ਇੱਕ ਵਾਰ ਫਿਰ, ਸ਼੍ਰੀਮਾਨ ਰਤਨ ਟਾਟਾ ਜੀ ਖੁਦ ਇੱਥੇ ਪਹੁੰਚੇ। ਉਨ੍ਹਾਂ ਦਾ ਨਾਤਾ ਚਾਹ ਤੋਂ ਸ਼ੁਰੂ ਹੋਇਆ ਅਤੇ ਚਾਹਤ ਤੱਕ ਵਿਸਤ੍ਰਿਤ ਹੋਇਆ ਹੈ ਅਤੇ ਅੱਜ ਤੁਹਾਡੀ ਉੱਤਮ ਸਿਹਤ ਦੇ ਲਈ ਵੀ ਉਹ ਸਾਡੇ ਨਾਲ ਸ਼ਰੀਕ ਹੋਏ ਹਨ। ਮੈਂ ਉਨ੍ਹਾਂ ਦੀ ਵੀ ਸੁਆਗਤ ਕਰਦੇ ਹੋਏ ਇੱਕ ਵਾਰ ਫਿਰ ਆਪ ਸਭ ਨੂੰ ਇਹ ਅਨੇਕ ਨਵੀਆਂ ਸੁਵਿਧਾਵਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ-
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਭਾਰਤ ਮਾਤਾ ਕੀ – ਜੈ !
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਟੀ/ਐੱਨਐੱਸ
(Release ID: 1821247)
Visitor Counter : 177
Read this release in:
Malayalam
,
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada