ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਸੱਭਿਆਚਾਰਕ ਪ੍ਰੋਗਰਾਮ ਤਣਾਅ ਦੂਰ ਕਰਨ (unwind) ਲਈ ਇੱਕ ਸ਼ਾਨਦਾਰ ਈਵੈਂਟ ਹੈ: ਕੇਆਈਯੂਜੀ ਐਥਲੀਟ


ਜੈਨ ਯੂਨੀਵਰਸਿਟੀ ਦੇ ਵਿਦਿਆਰਥੀ 25 ਅਪ੍ਰੈਲ 2022 ਤੋਂ 2 ਮਈ 2022 ਤੱਕ ਵਿਲੱਖਣ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਦਸਤਕਾਰੀ ਸਟਾਲਾਂ ਦਾ ਆਯੋਜਨ ਕਰਨ ਲਈ ਇਕੱਠੇ ਹੋਏ

Posted On: 28 APR 2022 3:07PM by PIB Chandigarh

ਜਦੋਂ ਕਿ ਅਥਲੀਟ ਦਿਨ ਵੇਲੇ ਆਪਣੇ ਵਿਭਿੰਨ ਮੁਕਾਬਲਿਆਂ ਵਿੱਚ ਸਖ਼ਤ ਮਿਹਨਤ ਕਰਦੇ ਹਨ, ਉੱਥੇ ਜੈਨ ਯੂਨੀਵਰਸਿਟੀ, ਜੋ ਕਿ ਬੈਂਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2021 ਦੀ ਮੇਜ਼ਬਾਨੀ ਕਰ ਰਹੀ ਹੈ, ਦੇ ਵਿਦਿਆਰਥੀਆਂ ਨੇ 25 ਅਪ੍ਰੈਲ 2022 ਤੋਂ 2 ਮਈ 2022 ਤੱਕ ਇੱਕ ਸੱਭਿਆਚਾਰਕ ਪ੍ਰੋਗਰਾਮ ਜ਼ਰੀਏ ਐਥਲੀਟਾਂ ਦਾ ਮਨੋਰੰਜਨ ਕਰਨ ਅਤੇ ਮਾਹੌਲ ਨੂੰ ਉਤਸ਼ਾਹ ਭਰਪੂਰ ਰੱਖਣ ਦੀ ਜ਼ਿੰਮੇਵਾਰੀ ਲਈ ਹੈ।

ਜੈਨ ਯੂਨੀਵਰਸਿਟੀ ਕੈਂਪਸ ਦੇ ਇੱਕ ਵੱਡੇ ਮੈਦਾਨ ਵਿੱਚ, ਸੱਭਿਆਚਾਰਕ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਇੱਕ ਵਿਸ਼ਾਲ ਸਟੇਜ ਬਣਾਇਆ ਹੈ, ਜਿਸ 'ਤੇ ਅੱਠ ਦਿਨ ਚੱਲਣ ਵਾਲੇ ਸਮਾਗਮ ਦੌਰਾਨ ਡਾਂਸ, ਸੰਗੀਤ ਅਤੇ ਫੈਸ਼ਨ ਸਮੇਤ ਹੋਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਸੱਭਿਆਚਾਰਕ ਪ੍ਰੋਗਰਾਮ, ਜੋ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਮੌਜੂਦ ਸਾਰਿਆਂ (ਐਥਲੀਟਾਂ, ਪਰਿਵਾਰਾਂ, ਵਾਲੰਟੀਅਰਾਂ ਆਦਿ) ਲਈ ਖੁੱਲ੍ਹਾ ਹੈ, ਵਿੱਚ ਕਾਵੇਰੀ ਹੈਂਡੀਕ੍ਰਾਫਟਸ, ਜੂਟ ਬੈਗ ਅਤੇ ਕੁਦਰਤੀ ਸਾਬਣ ਜਿਹੀਆਂ ਦਿਲਚਸਪ ਵਸਤੂਆਂ ਦੇ ਨਾਲ ਕਈ ਸਟਾਲ ਵੀ ਹਨ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਆਯੋਜਕਾਂ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਇੱਥੇ ਇੱਕ ਮਜ਼ਬੂਤ ਸੁਰੱਖਿਆ ਪ੍ਰਣਾਲੀ ਮੌਜੂਦ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਵਿਅਕਤੀ ਕੈਂਪਸ ਵਿੱਚ ਸੁਰੱਖਿਅਤ ਮਹਿਸੂਸ ਕਰ ਸਕਣ, ਜਦੋਂ ਕਿ ਖੇਡਾਂ ਅਤੇ ਸੱਭਿਆਚਾਰਕ ਸਮਾਗਮ ਦਿਨ ਭਰ ਹੁੰਦੇ ਰਹਿੰਦੇ ਹਨ।

ਸਮਾਗਮ ਲਈ ਕਲਾਕਾਰਾਂ ਦੀ ਚੋਣ ਕਿਵੇਂ ਕੀਤੀ ਗਈ ਹੈ, ਇਸ ਬਾਰੇ ਬੋਲਦਿਆਂ, ਨਿਕਿਤਾ ਸਿਲ, ਓਵਰਆਲ ਕਲਚਰਲ ਕੋਆਰਡੀਨੇਟਰ ਅਤੇ ਜੈਨ ਯੂਨੀਵਰਸਿਟੀ ਦੀ ਇੱਕ ਵਿਦਿਆਰਥੀ ਨੇ ਕਿਹਾ, "ਜੈਨ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਵਿੱਚ ਡਾਂਸ, ਸੰਗੀਤ ਅਤੇ ਫੈਸ਼ਨ ਲਈ ਆਪੋ-ਆਪਣੀਆਂ ਪ੍ਰੋਫੈਸ਼ਨਲ ਟੀਮਾਂ ਮੌਜੂਦ ਹਨ। ਇਸ ਲਈ, ਕਾਲਜਾਂ ਨੇ ਸੱਭਿਆਚਾਰਕ ਈਵੈਂਟਸ ਵਿੱਚ ਪੇਸ਼ ਕੀਤੀ ਜਾ ਰਹੀ ਕਲਾ ਦੀ ਹਰੇਕ ਵੰਨਗੀ ਲਈ ਆਪਣੀਆਂ ਟੀਮਾਂ ਭੇਜੀਆਂ ਹਨ। ਯੂਨੀਵਰਸਿਟੀ ਵਿੱਚ ਛੇ ਕੈਂਪਸ ਹਨ ਅਤੇ ਹਰੇਕ ਕੈਂਪਸ ਵਿੱਚ ਚਾਰ-ਪੰਜ ਪ੍ਰਦਰਸ਼ਨ ਕੀਤੇ ਜਾ ਰਹੇ ਹਨ।"

ਪੰਜਾਬੀ ਯੂਨੀਵਰਸਿਟੀ ਦੀ ਇੱਕ ਵਾਲੀਬਾਲ ਖਿਡਾਰਨ - ਵੰਸ਼ਿਕਾ ਵਰਮਾ ਨੇ ਭਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ, "ਸਾਨੂੰ ਸੱਭਿਆਚਾਰਕ ਸਮਾਗਮ ਵਿੱਚ ਬਹੁਤ ਮਸਤੀ ਹੋਈ।ਅਸੀਂ ਇਸ ਦਾ ਬਹੁਤ ਆਨੰਦ ਮਾਣਿਆ। ਸਮਾਗਮ ਦੇ ਅੰਤ ਤੱਕ ਸਾਰਾ ਤਣਾਅ ਦੂਰ ਹੋ ਗਿਆ। ਅਸੀਂ ਕੁਆਰਟਰ-ਫਾਈਨਲ ਵਿੱਚ ਹਾਰਨ ਤੋਂ ਬਾਅਦ ਉੱਥੇ ਗਏ ਸੀ, ਇਸ ਲਈ ਹਾਰ ਤੋਂ ਬਾਅਦ ਤਣਾਅ ਦੂਰ ਕਰਨ (unwind) ਦਾ ਇਹ ਵਧੀਆ ਤਰੀਕਾ ਸੀ। ਅਸੀਂ ਬਾਲੀਵੁੱਡ ਅਤੇ ਪੰਜਾਬੀ ਗੀਤਾਂ 'ਤੇ ਡਾਂਸ ਕੀਤਾ।"

ਇਜ਼ਹਿਲਮਾਤੀ ਡੀਪੀ (Ezhilmathi DP), ਜੋ ਕਿ ਵਾਲੀਬਾਲ ਮੁਕਾਬਲੇ ਵਿੱਚ ਗੋਲਡ ਜਿੱਤਣ ਵਾਲੀ ਐੱਸਆਰਐੱਮ ਯੂਨੀਵਰਸਿਟੀ ਦਾ ਹਿੱਸਾ ਹੈ, ਨੇ ਕਿਹਾ, "ਅਸੀਂ ਆਪਣੇ ਸੈਮੀ-ਫਾਈਨਲ ਮੈਚ ਤੋਂ ਬਾਅਦ ਸੱਭਿਆਚਾਰਕ ਸਮਾਗਮ ਵਿੱਚ ਗਏ। ਅਸੀਂ ਪ੍ਰੋਗਰਾਮ ਵਾਲੀ ਥਾਂ ਤੇ ਡਾਂਸ ਕੀਤਾ ਅਤੇ ਈਵੈਂਟ ਵਿੱਚ ਹੋ ਰਹੇ ਪ੍ਰਦਰਸ਼ਨਾਂ ਅਤੇ ਚਲ ਰਹੇ ਸੰਗੀਤ ਦਾ ਆਨੰਦ ਵੀ ਲਿਆ। ਅਸੀਂ ਆਪਣੇ ਫਾਈਨਲ ਨੂੰ ਲੈ ਕੇ ਥੋੜ੍ਹੇ ਘਬਰਾਏ ਹੋਏ ਸੀ ਭਾਵੇਂ ਅਸੀਂ ਹੁਣੇ ਹੀ ਸੈਮੀਫਾਈਨਲ ਜਿੱਤਿਆ ਸੀ, ਇਸ ਲਈ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਜਾਣਾ ਅਤੇ ਕੁਝ ਮਸਤੀ ਕਰਨਾ ਟੀਮ ਲਈ ਚੰਗਾ ਸੀ।"

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਸ਼ਾਮਲ ਸਾਰੇ ਕਰਮਚਾਰੀ ਅਗਲੇ ਕੁਝ ਦਿਨਾਂ ਵਿੱਚ ਇੱਕ ਟ੍ਰੀਟ ਲਈ ਤੱਤਪਰ ਹਨ ਕਿਉਂਕਿ ਉਨ੍ਹਾਂ ਨੂੰ ਏਕਯੱਮ ਡਾਂਸ, ਸਟੈਂਡ ਅੱਪ ਕੌਮੇਡੀ, ਕੰਟੈਂਪਰੇਰੀ ਡਾਂਸ, ਕਥਕ ਅਤੇ ਫ੍ਰੀ ਸਟਾਈਲ ਡਾਂਸ ਸਮੇਤ ਕਈ ਤਰ੍ਹਾਂ ਦੇ ਸ਼ੋਅ ਦੇਖਣ ਦਾ ਮੌਕਾ ਮਿਲੇਗਾ।

************

ਐੱਨਬੀ/ਓਏ



(Release ID: 1821029) Visitor Counter : 83