ਕਿਰਤ ਤੇ ਰੋਜ਼ਗਾਰ ਮੰਤਰਾਲਾ

ਦੇਸ਼ਵਿਆਪੀ ਤਿਮਾਹੀ ਪ੍ਰਤਿਸ਼ਠਾਨ ਅਧਾਰਿਤ ਰੋਜ਼ਗਾਰ ਸਰਵੇਖਣ (ਏਕਿਊਈਈਐੱਸ) ਦੇ ਅੰਗ ਦੇ ਰੂਪ ਵਿੱਚ ਤਿਮਾਹੀ ਰੋਜ਼ਗਾਰ ਸਰਵੇਖਣ (ਕਿਊਈਐੱਸ) ਦੇ ਤੀਸਰੇ ਦੌਰ (ਅਕਤੂਬਰ- ਦਸੰਬਰ, 2021) ਉੱਤੇ ਰਿਪੋਰਟ ਜਾਰੀ


ਰਿਪੋਰਟ ਵਿੱਚ ਚੁਣੇ ਗਏ ਨੌ ਸੈਕਟਰਾਂ, ਮੈਨੂਫੈਕਚਰਿੰਗ , ਨਿਰਮਾਣ, ਵਪਾਰ , ਆਵਾਜਾਈ, ਸਿੱਖਿਆ, ਸਿਹਤ, ਰਿਹਾਇਸ਼ ਅਤੇ ਰੈਸਟੋਰੈਂਟਾਂ, ਆਈਟੀ/ਬੀਪੀਓ ਅਤੇ ਵਿੱਤੀ ਸੇਵਾਵਾਂ ਸੰਬੰਧੀ 10 ਜਾਂ ਉਸ ਤੋਂ ਅਧਿਕ ਵਰਕਰਾਂ ਵਾਲੇ ਸੰਗਠਿਤ ਖੇਤਰਾਂ ਵਿੱਚ ਰੋਜ਼ਗਾਰ ਦੇ ਵਧਦੇ ਰੁਝਾਨ ਬਾਰੇ ਦੱਸਿਆ ਗਿਆ ਹੈ
85 ਫ਼ੀਸਦੀ ਤੋਂ ਅਧਿਕ ਵਰਕਰ, ਨਿਯਮਿਤ ਵਰਕਰ ਹਨ
ਮੈਨੂਫੈਕਚਰਿੰਗ ਸੈਕਟਰ ਰੋਜ਼ਗਾਰ ਦੇਣ ਵਾਲਾ ਸਭ ਤੋਂ ਵੱਡਾ ਸੈਕਟਰ ਹੈ, ਜਿੱਥੇ ਕੁੱਲ ਵਰਕਰਾਂ ਵਿੱਚੋਂ ਲਗਭਗ 39 ਫ਼ੀਸਦੀ ਵਰਕਰ ਕੰਮ ਕਰਦੇ ਹਨ; ਇਸ ਦੇ ਬਾਅਦ ਸਿੱਖਿਆ ਸੈਕਟਰ ਆਉਂਦਾ ਹੈ , ਜਿੱਥੇ ਕੁੱਲ ਵਰਕਰਾਂ ਵਿੱਚੋਂ 22 ਫ਼ੀਸਦੀ ਵਰਕਰ ਕਾਰਜਸ਼ੀਲ ਹਨ

Posted On: 28 APR 2022 10:37AM by PIB Chandigarh

 

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਅੱਜ ਅਕਤੂਬਰ-ਦਸੰਬਰ, 2021 ਦੀ ਮਿਆਦ ਤੋਂ ਸੰਬੰਧਿਤ ਤਿਮਾਹੀ ਰੋਜ਼ਗਾਰ ਸਰਵੇਖਣ (ਕਿਊਈਐੱਸ) ਦੀ ਤੀਜੀ ਤਿਮਾਹੀ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ਨੂੰ ਲੇਬਰ ਬਿਊਰੋ ਨੇ ਤਿਆਰ ਕੀਤਾ ਹੈ, ਜੋ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਸੰਬੰਧਿਤ ਵਿਭਾਗ ਹੈ । ਲੇਬਰ ਬਿਊਰੋ ਨੇ ਏਕਿਊਈਈਐੱਸ ਨੂੰ ਅਧਾਰ ਬਣਾਇਆ ਸੀ , ਤਾਕਿ ਹਰ ਤਿੰਨ ਮਹੀਨੇ ਵਿੱਚ ਰੋਜ਼ਗਾਰ ਸੰਬੰਧੀ ਜਾਣਕਾਰੀ ਨੂੰ ਅੱਪਡੇਟ ਕੀਤਾ ਜਾਵੇ ਅਤੇ ਚੁਣੇ ਹੋਏ ਨੌ ਸੈਕਟਰਾਂ ਦੇ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਵਿੱਚ ਰੋਜ਼ਗਾਰ ਦੀ ਸਥਿਤੀ ਅਤੇ ਪ੍ਰਤਿਸ਼ਠਾਨਾਂ ਦੀ ਜਾਣਕਾਰੀ ਮਿਲ ਸਕੇ। ਜ਼ਿਕਰਯੋਗ ਹੈ ਕਿ ਗ਼ੈਰ-ਖੇਤੀਬਾੜੀ ਪ੍ਰਤਿਸ਼ਠਾਨਾਂ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਇਨ੍ਹਾਂ ਨੌ ਸੈਕਟਰਾਂ ਵਿੱਚ ਮਿਲਦਾ ਹੈ ।

ਕਿਊਈਐੱਸ ਨੇ ਅਜਿਹੇ ਪ੍ਰਤਿਸ਼ਠਾਨਾਂ ਤੋਂ ਰੋਜ਼ਗਾਰ ਅੰਕੜੇ ਜਮ੍ਹਾਂ ਕੀਤੇ ਹਨ, ਜਿੱਥੇ 10 ਜਾਂ ਉਸ ਤੋਂ ਅਧਿਕ ਵਰਕਰ ਕੰਮ ਕਰਦੇ ਹਨ ਅਤੇ ਜੋ ਸੰਗਠਿਤ ਖੇਤਰ ਨਾਲ ਸੰਬੰਧਿਤ ਹਨ । ਇਨ੍ਹਾਂ ਨੌ ਸੈਕਟਰਾਂ ਵਿੱਚ ਮੈਨੂਫੈਕਚਰਿੰਗ, ਨਿਰਮਾਣ , ਵਪਾਰ , ਆਵਾਜਾਈ , ਸਿੱਖਿਆ , ਸਿਹਤ , ਰਿਹਾਇਸ਼ ਅਤੇ ਰੈਸਟੋਰੈਂਟਾਂ , ਆਈਟੀ/ਬੀਪੀਓ ਅਤੇ ਵਿੱਤੀ ਸੇਵਾਵਾਂ ਆਉਂਦੀਆਂ ਹਨ।

 

  • ਛੇਵੀਂ ਆਰਥਿਕ ਜਨਗਣਨਾ ਦੇ ਅਨੁਸਾਰ ਦੇਸ਼ ਦੇ ਕੁੱਲ ਵਰਕਰਾਂ ਵਿੱਚੋਂ 85 ਫ਼ੀਸਦੀ ਵਰਕਰ 10 ਜਾਂ ਉਸ ਤੋਂ ਅਧਿਕ ਵਰਕਰਾਂ ਵਾਲੀਆਂ ਇਕਾਈਆਂ ਵਿੱਚ ਕੰਮ ਕਰਦੇ ਹਨ ।
  • ਰਿਪੋਰਟ ਦੇ ਅਨੁਸਾਰ 10 ਜਾਂ ਉਸ ਤੋਂ ਅਧਿਕ ਵਰਕਰਾਂ ਵਾਲੇ ਸੰਗਠਿਤ ਖੇਤਰ ਦੇ ਚੁਣੇ ਹੋਏ ਨੌ ਸੈਕਟਰਾਂ ਵਿੱਚ ਰੋਜ਼ਗਾਰ ਦੇ ਵਧਣ ਦਾ ਰੁਝਾਨ ਹੈ ।
  • ਮੈਨੂਫੈਕਚਰਿੰਗਰੋਜ਼ਗਾਰ ਦੇਣ ਵਾਲਾ ਸਭ ਤੋਂ ਵੱਡਾ ਸੈਕਟਰ ਹੈ , ਜਿੱਥੇ ਕੁੱਲ ਵਰਕਰਾਂ ਵਿੱਚੋਂ ਲਗਭਗ 39 ਫ਼ੀਸਦੀ ਵਰਕਰ ਕੰਮ ਕਰਦੇ ਹਨ ; ਇਸ ਦੇ ਬਾਅਦ ਸਿੱਖਿਆ ਸੈਕਟਰ ਆਉਂਦਾ ਹੈ, ਜਿੱਥੇ ਕੁੱਲ ਵਰਕਰਾਂ ਵਿੱਚੋਂ 22 ਫ਼ੀਸਦੀ ਵਰਕਰ ਕਾਰਜਸ਼ੀਲ ਹਨ ।
  • ਲਗਭਗ ਸਾਰੇ (99.4 ਫ਼ੀਸਦੀ) ਪ੍ਰਤਿਸ਼ਠਾਨ ਵਿਭਿੰਨ ਨਿਯਮਾਂ ਦੇ ਤਹਿਤ ਰਜਿਸਟ੍ਰਿਡ ਹਨ।
  • ਕੁੱਲ ਮਿਲਾ ਕੇ ਲਗਭਗ 23.55 ਫ਼ੀਸਦੀ ਇਕਾਈਆਂ ਆਪਣੇ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਬਾਰੇ ਟ੍ਰੇਂਡ ਕਰਦੀਆਂ ਹਨ ।
  • ਨੌ ਸੈਕਟਰਾਂ ਵਿੱਚ, ਸਿਹਤ ਸੈਕਟਰ ਦੀਆਂ 34.87 ਫ਼ੀਸਦੀ ਇਕਾਈਆਂ ਰੋਜ਼ਗਾਰ ਟ੍ਰੇਨਿੰਗ ਦਿੰਦੀਆਂ ਹਨ। ਉਸ ਦੇ ਬਾਅਦ ਆਈਟੀ/ਬੀਪੀਓ ਹਨ, ਜਿਨ੍ਹਾਂ ਦੀਆਂ 31.1ਫ਼ੀਸਦੀ ਇਕਾਈਆਂ ਟ੍ਰੇਨਿੰਗ ਦਿੰਦੀਆਂ ਹਨ ।
  • ਸਾਰੇ ਨੌ ਸੈਕਟਰਾਂ ਵਿੱਚ ਲਗਭਗ 1.85 ਲੱਖ ਖਾਲੀ ਸਥਾਨਾਂ ਦੀ ਜਾਣਕਾਰੀ ਉਪਲੱਬਧ ਹੈ ।
  • 85.3 ਫ਼ੀਸਦੀ ਰੈਗੂਲਰ ਵਰਕਰ ਹਨ ਅਤੇ 8.9 ਫ਼ੀਸਦੀ ਠੇਕਾ ਮਜ਼ਦੂਰ ਹਨ।

ਕੁੱਲ ਰੋਜ਼ਗਾਰ ਵਿੱਚ ਵੱਖ-ਵੱਖ ਸੈਕਟਰਾਂ ਦੀ ਸਾਂਝੇਦਾਰੀ

https://static.pib.gov.in/WriteReadData/userfiles/image/image001LWID.png

 

*****

ਬੀਵਾਈ



(Release ID: 1821024) Visitor Counter : 135