ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ 8,181 ਕਰੋੜ ਰੁਪਏ ਦੀ ਲਾਗਤ ਵਾਲੀ 292 ਕਿਲੋਮੀਟਰ ਦੀ 10 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 25 APR 2022 1:05PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ 8,181 ਕਰੋੜ ਰੁਪਏ ਦੀ ਲਾਗਤ ਵਾਲੀ 292 ਕਿਲੋਮੀਟਰ ਦੀ 10 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 https://static.pib.gov.in/WriteReadData/userfiles/image/image001RTW8.jpg

ਮੰਤਰੀ ਨੇ ਕਿਹਾ ਕਿ ਇਨ੍ਹਾਂ ਰੋਡ ਪ੍ਰੋਜੈਕਟਾਂ ਵਿੱਚ ਸੋਲਾਪੁਰ ਜ਼ਿਲ੍ਹੇ ਅਤੇ ਇਸ ਦੇ ਆਸਪਾਸ ਦੇ ਖੇਤਰ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਸਮਰੱਥਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟਾਂ ਸੋਲਾਪੁਰ ਦੇ ਲੋਕਾਂ ਦੇ ਕਲਿਆਣ ਅਤੇ ਵਿਕਾਸ ਲਈ ਮਹੱਤਵਪੂਰਨ ਹੋਵੇਗੀ। ਸ਼੍ਰੀ ਗਡਕਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਕਰਨ ਅਤੇ ਦੁਰਘਟਨਾਵਾਂ ਅਤੇ ਵਾਤਾਵਰਣ ਪ੍ਰਦੂਸ਼ਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਦੇ ਰਾਹੀਂ ਜ਼ਿਲ੍ਹੇ ਦੇ ਗ੍ਰਾਮੀਣ ਖੇਤਰਾਂ ਨੂੰ ਸ਼ਹਿਰ ਨਾਲ ਜੋੜਣਾ ਆਸਾਨ ਹੋਵੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਸਿੱਧੇਸ਼ਵਰ ਮੰਦਰ, ਅੱਕਲਕੋਟ, ਪੰਢਰਪੁਰ  ਜਿਹੇ ਮਹੱਤਵਪੂਰਨ ਮੰਦਰਾਂ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਸਥਿਤ ਹੋਣ ਦੇ ਕਾਰਨ ਇੱਥੇ ਸੜਕ ਨੈਟਵਰਕ ਨੂੰ ਮਜਬੂਤ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਰਾਜਮਾਰਗ ਪ੍ਰੋਜੈਕਟਾਂ ਨਾਲ ਸ਼ਹਿਰ ਅਤੇ ਜ਼ਿਲ੍ਹੇ ਵਿੱਚ ਅਧਿਆਤਿਮਕ ਸਥਾਨਾਂ ਤੱਕ ਪਹੁੰਚ ਦੀ ਸੁਵਿਧਾ ਹੋਵੇਗੀ ਅਤੇ ਕ੍ਰਿਸ਼ੀ ਉਤਪਾਦਾਂ ਦੇ ਟ੍ਰਾਂਸਪੋਰਟੇਸ਼ਨ ਨੂੰ ਆਸਾਨ ਬਣਾਉਣ ਵਿੱਚ ਵੀ ਸਹਾਇਤਾ ਮਿਲੇਗੀ।

https://static.pib.gov.in/WriteReadData/userfiles/image/image002X4QI.jpg

ਮੰਤਰੀ ਨੇ ਦੱਸਿਆ ਕਿ ਸੋਲਾਪੁਰ ਜ਼ਿਲ੍ਹੇ ਵਿੱਚ ਲਗਾਤਾਰ ਉਤਪੰਨ ਹੋਣ ਵਾਲੀ ਜਲ ਸੰਕਟ ਦੀ ਸਥਿਤੀ ਨੂੰ ਦੂਰ ਕਰਨ ਲਈ 2016-17 ਤੋਂ ਐੱਨਐੱਚਏਆਈ ਨੇ ਬੁਲਢਾਣਾ ਪ੍ਰਾਰੂਪ ਦੇ ਅਨੁਰੂਪ ਸੋਲਾਪੁਰ ਜ਼ਿਲ੍ਹੇ ਵਿੱਚ ਕਈ ਤਾਲਾਬਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਈ ਉਪਲਬਧ ਜਲ ਭੰਡਾਰ ਨੂੰ ਹੋਰ ਗਹਿਰਾ ਕੀਤਾ ਗਿਆ ਹੈ ਉਹ ਉਨ੍ਹਾਂ ਤੋਂ ਪ੍ਰਾਪਤ ਮਿੱਟੀ ਅਤੇ ਪੱਥਰਾਂ ਦਾ ਉਪਯੋਗ ਸੜਕ ਨਿਰਮਾਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸੋਲਾਪੁਰ ਜ਼ਿਲ੍ਹੇ ਦੇ ਕਰੀਬ 73 ਪਿੰਡਾਂ ਵਿੱਚ ਜਲ ਉਪਲਬਧ ਹੋ ਗਿਆ ਹੈ। ਇਸ ਦੇ ਇਲਾਵਾ ਖੇਤਰ ਵਿੱਚ ਭੂਜਲ ਪੱਧਰ 6,478 ਟੀਐੱਮਸੀ ਵਧ ਗਿਆ ਹੈ ਅਤੇ 561 ਹੈਕਟੇਅਰ ਖੇਤਰ ਵਿੱਚ ਸਿੰਚਾਈ ਦੀ ਸੁਵਿਧਾ ਉਪਲਬਧ ਹੋ ਗਈ ਹੈ। ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟਾਂ ਨਾਲ 2 ਜਲ ਪੂਰਤੀ ਯੋਜਨਾਵਾਂ ਨੂੰ ਲਾਭ ਹੋਇਆ ਹੈ ਅਤੇ ਖੇਤਰ ਦੇ 747 ਖੂਹ ਨੂੰ ਰੀਚਾਰਜ (ਫਿਰ ਤੋਂ ਜਲ ਦਾ ਭਰਾਵ) ਕੀਤਾ ਜਾ ਚੁੱਕਿਆ ਹੈ।

*********

ਐੱਮਜੇਪੀਐੱਸ


(Release ID: 1819987) Visitor Counter : 132