ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦਾਖਲੇ ਅਤੇ ਨੌਕਰੀ ਵਿੱਚ ਤਰੱਕੀ ਲਈ ਖਿਡਾਰੀਆਂ ਨੂੰ ਕੁਝ ਅਤਿਰਿਕਤ ਅੰਕ ਦੇਣ ਦਾ ਸੱਦਾ ਦਿੱਤਾ


ਸਾਡੀਆਂ ਗ੍ਰਾਮੀਣ ਅਤੇ ਸਵਦੇਸ਼ੀ ਖੇਡਾਂ ਦੀ ਸੰਭਾਲ਼ ਅਤੇ ਤਰੱਕੀ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ: ਸ਼੍ਰੀ ਨਾਇਡੂ

ਉਪ ਰਾਸ਼ਟਰਪਤੀ ਨੇ ਜ਼ਮੀਨੀ ਪੱਧਰ 'ਤੇ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ-2021 ਨੂੰ ਪਹਿਲੀ ਵਾਰ 'ਗਰੀਨ ਗੇਮਸ' ਐਲਾਨੇ ਜਾਣ ਦੀ ਸ਼ਲਾਘਾ ਕੀਤੀ

ਉਪ ਰਾਸ਼ਟਰਪਤੀ ਨੇ ਬੰਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ-2021 ਦਾ ਉਦਘਾਟਨ ਕੀਤਾ

Posted On: 24 APR 2022 6:54PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਾਲਜ ਵਿੱਚ ਦਾਖਲੇ ਅਤੇ ਵਿਭਿੰਨ ਵਿਭਾਗਾਂ ਵਿੱਚ ਤਰੱਕੀਆਂ ਵਿੱਚ ਖਿਡਾਰੀਆਂ ਨੂੰ ਕੁਝ ਅਤਿਰਿਕਤ ਅੰਕ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਪ੍ਰੋਤਸਾਹਨ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੇ।

ਅੱਜ ਬੰਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ-2021 ਦੇ ਉਦਘਾਟਨ ਮੌਕੇ ਸਭਾ ਨੂੰ ਸੰਬੋਧਨ ਕਰਦਿਆਂਉਪ ਰਾਸ਼ਟਰਪਤੀ ਨੇ ਆਪਣੇ ਮੂਲ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ ਅਤੇ ਸਾਰੇ ਹਿਤਧਾਰਕਾਂ ਨੂੰ ਸਾਡੀਆਂ ਸਵਦੇਸ਼ੀ ਅਤੇ ਗ੍ਰਾਮੀਣ ਖੇਡਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਲਈ ਕਿਹਾ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕੀਤੀ ਕਿ ਖੇਲੋ ਇੰਡੀਆ ਦੇ ਇਸ ਐਡੀਸ਼ਨ ਵਿੱਚ 20 ਖੇਡਾਂ ਦੇ ਅਨੁਸ਼ਾਸਨ ਸ਼ਾਮਲ ਹੋਣਗੇਜਿਸ ਵਿੱਚ ਯੋਗਾਸਨ ਅਤੇ ਮੱਲਖੰਬ ਜਿਹੀਆਂ ਸਵਦੇਸ਼ੀ ਖੇਡਾਂ ਪਹਿਲੀ ਵਾਰ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ "ਇਹ ਸਾਡੀਆਂ ਗ੍ਰਾਮੀਣ ਅਤੇ ਸਵਦੇਸ਼ੀ ਖੇਡਾਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਦੀਆਂ ਜੜ੍ਹਾਂ ਪਰੰਪਰਾ ਨਾਲ ਜੁੜੀਆਂ ਹੋਈਆਂ ਹਨ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦਾ ਇੱਕ ਹਿੱਸਾ ਹਨ।"

ਪਿੰਡ ਪੱਧਰ ਤੱਕ ਖੇਡ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂਉਨ੍ਹਾਂ ਨੇ ਕੇਂਦਰਰਾਜ ਅਤੇ ਸਥਾਨਕ ਸੰਸਥਾਵਾਂ ਦੇ ਸਾਂਝੇ ਪ੍ਰਯਤਨਾਂ ਨਾਲ ਜ਼ਮੀਨੀ ਪੱਧਰ 'ਤੇ ਲੋੜੀਂਦੇ ਖੇਡ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਕੱਠੇ ਮਿਲ ਕੇ ਭਾਰਤੀ ਖੇਡ ਸਮਰੱਥਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ।

ਰਾਜਨੀਤੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਵਿੱਚ 'ਖਿਡਾਰੀ ਭਾਵਨਾਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਖੇਡਾਂ ਸਾਨੂੰ ਸਬਰਲਗਨ ਅਤੇ ਜਿੱਤ ਜਾਂ ਹਾਰ ਨੂੰ ਬਰਾਬਰੀ ਨਾਲ ਨਜਿੱਠਣਾ ਸਿਖਾਉਂਦੀਆਂ ਹਨ। ਉਨ੍ਹਾਂ ਸਾਰਿਆਂ ਨੂੰ ਤਾਕੀਦ ਕੀਤੀ ਕਿ ਉਹ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਭਿੰਨ ਹਿੱਸਾ ਬਣਾਉਣ।

ਖੇਡਾਂ 'ਤੇ ਜ਼ੋਰ ਦੇਣ ਲਈ ਨਵੀਂ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਸਟੈਂਡਰਡਸ ਦੇ ਬਰਾਬਰ ਖੇਡ ਸਥਾਨਾਂ ਨੂੰ ਵੱਡੇ ਪੱਧਰ 'ਤੇ ਅੱਪਗ੍ਰੇਡ ਕਰਨ ਲਈ ਕਰਨਾਟਕ ਰਾਜ ਦੀ ਸ਼ਲਾਘਾ ਕੀਤੀ।  ਇਹ ਦੇਖਦੇ ਹੋਏ ਕਿ ਖੇਡਾਂ ਦੇ ਖੇਤਰ ਵਿੱਚ ਭਾਰਤ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈਉਨ੍ਹਾਂ ਇਸ ਵਿਸ਼ਾਲ ਪ੍ਰਤਿਭਾ ਪੂਲ ਦੀ ਜਲਦ ਪਹਿਚਾਣਲੋੜੀਂਦੀ ਟ੍ਰੇਨਿੰਗ ਅਤੇ ਸਹਾਇਤਾ ਲਈ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ਖੇਲੋ ਇੰਡੀਆ ਨੂੰ ਸ਼ਲਾਘਾਯੋਗ ਪਹਿਲ ਦੱਸਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਨਾ ਸਿਰਫ਼ ਬਿਹਤਰੀਨ ਪ੍ਰਤਿਭਾ ਦੀ ਸ਼ੁਰੂਆਤੀ ਪਹਿਚਾਣ ਵਿੱਚ ਮਦਦ ਕਰੇਗਾਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਸਾਰੇ ਖੇਡ ਉਤਸ਼ਾਹੀਆਂ ਨੂੰ ਕਾਮਯਾਬ ਹੋਣ ਦਾ ਬਰਾਬਰ ਮੌਕਾ ਮਿਲੇ।

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਸਪੋਰਟਸ ਅਤੇ ਖੇਡਾਂ ਵਿਅਕਤੀ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਂਦੀਆਂ ਹਨ ਅਤੇ ਸੁਅਸਥ ਮੁਕਾਬਲੇ ਜ਼ਰੀਏ ਉੱਤਕ੍ਰਿਸ਼ਟਤਾ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰਨ ਤੋਂ ਇਲਾਵਾਅਨੁਸ਼ਾਸਨ ਅਤੇ ਟੀਮ ਭਾਵਨਾ ਵਿਕਸਿਤ ਕਰਦੀਆਂ ਹਨ। ਖੇਡਾਂ ਅਤੇ ਸਪੋਰਟਸ ਜਾਂ ਯੋਗ ਨੂੰ ਛੋਟੀ ਉਮਰ ਤੋਂ ਹੀ ਸਕੂਲੀ ਪਾਠਕ੍ਰਮ ਦਾ ਅਭਿੰਨ ਅੰਗ ਬਣਾਉਣ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਬੱਚਿਆਂਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਖੇਡਾਂ ਜਾਂ ਕਿਸੇ ਹੋਰ ਸਰੀਰਕ ਗਤੀਵਿਧੀ ਵਿੱਚ ਨਿਯਮਿਤ ਤੌਰ 'ਤੇ ਹਿੱਸਾ ਲੈ ਕੇ ਤੰਦਰੁਸਤ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਕਿਰਿਆਸ਼ੀਲ ਜੀਵਨ ਸ਼ੈਲੀ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨ ਅਤੇ ਇਸ ਦੀ ਬਜਾਏ ਸਹੀ ਢੰਗ ਨਾਲ ਪਕਾਇਆ ਹੋਇਆ ਰਵਾਇਤੀ ਭਾਰਤੀ ਭੋਜਨ ਖਾਣ ਦੀ ਸਲਾਹ ਦਿੱਤੀ।

ਉਪ ਰਾਸ਼ਟਰਪਤੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ-2021 ਨੂੰ ਪਹਿਲੀਆਂ "ਗਰੀਨ ਗੇਮਸ" ਘੋਸ਼ਿਤ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀਜਿਸ ਦੇ ਤਹਿਤ ਇਨ੍ਹਾਂ ਖੇਡਾਂ ਦੇ ਆਯੋਜਨ ਵਿੱਚ ਗ਼ੈਰ-ਪਲਾਸਟਿਕ ਅਤੇ ਦੁਬਾਰਾ ਇਸਤੇਮਾਲ/ਰੀਸਾਈਕਲ ਕਰਨ ਯੋਗ ਸਮੱਗਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਪ੍ਰਯਤਨ ਕੀਤੇ ਜਾ ਰਹੇ ਹਨ। ਇਸ ਉਪਰਾਲੇ ਨੂੰ ਮਿਸਾਲੀ ਦੱਸਦਿਆਂ ਉਨ੍ਹਾਂ ਕਿਹਾ ਕਿ ਹੋਰ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਇਨ੍ਹਾਂ ਚੰਗੇ ਅਮਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼੍ਰੀ ਨਾਇਡੂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਸਹਿ-ਮੇਜ਼ਬਾਨ ਜੈਨ ਡੀਮਡ-ਟੂ-ਬੀ-ਯੂਨੀਵਰਸਿਟੀ ਦੀ ਵੀ ਸ਼ਲਾਘਾ ਕੀਤੀ।

ਉਦਘਾਟਨੀ ਸਮਾਰੋਹ ਦੌਰਾਨਕਲਾਕਾਰਾਂ ਅਤੇ ਖਿਡਾਰੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਮਲਖੰਬ ਪ੍ਰਦਰਸ਼ਨਐਕਰੋਬੈਟਿਕ ਪ੍ਰਦਰਸ਼ਨ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਡਾਂਸ ਤਰਤੀਬ ਸ਼ਾਮਲ ਸੀ।

ਸ਼੍ਰੀ ਥਾਵਰ ਚੰਦ ਗਹਿਲੋਤਕਰਨਾਟਕ ਦੇ ਰਾਜਪਾਲਸ਼੍ਰੀ ਬਸਵਰਾਜ ਐੱਸ ਬੋਮਈਕਰਨਾਟਕ ਦੇ ਮੁੱਖ ਮੰਤਰੀਸ਼੍ਰੀ ਅਨੁਰਾਗ ਸਿੰਘ ਠਾਕੁਰਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀਡਾ. ਕੇ ਸੀ ਨਰਾਇਣ ਗੌੜਾਯੁਵਾ ਸਸ਼ਕਤੀਕਰਨ ਅਤੇ ਖੇਡਾਂ ਅਤੇ ਰੇਸ਼ਮ ਦੀ ਖੇਤੀ ਮੰਤਰੀਕਰਨਾਟਕ ਸਰਕਾਰਦੇਸ਼ ਭਰ ਦੇ ਖਿਡਾਰੀਆਂ ਅਤੇ ਹੋਰ ਪਤਵੰਤਿਆਂ ਨੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

 ************

ਐੱਮਐੱਸ/ਆਰਕੇ



(Release ID: 1819981) Visitor Counter : 123