ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

'ਹੀਲ ਇਨ ਇੰਡੀਆ', ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਭਾਰਤ ਨੂੰ ਚਕਿਤਸਾ ਦਾ ਇੱਕ ਆਲਮੀ ਕੇਂਦਰ ਬਣਾਉਣ ਦਾ ਸੱਦਾ ਦਿੱਤਾ


ਸ਼੍ਰੀ ਠਾਕੁਰ ਨੇ ਗਲੋਬਲ ਆਯੁਸ਼ ਇਨਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ 2022 ਦੇ ਸਮਾਪਨ ਸੈਸ਼ਨ ਵਿੱਚ ਹਿੱਸਾ ਲਿਆ

Posted On: 22 APR 2022 6:53PM by PIB Chandigarh

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ 'ਗਲੋਬਲ ਆਯੁਸ਼ ਇਨਵੈਸਟਮੈਂਟ ਐਂਡ ਇਨੋਵੇਸ਼ਨ ਸਮਿਟ 2022' ਦੇ ਸਮਾਪਤੀ ਸੈਸ਼ਨ ਵਿੱਚ ਹਿੱਸਾ ਲਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਤਿੰਨ ਦਿਨਾ ਸਮਿਟ ਦੌਰਾਨ 90 ਤੋਂ ਵੱਧ ਉੱਘੇ ਬੁਲਾਰਿਆਂ ਨੇ ਵੱਖ-ਵੱਖ ਵਰਕਸ਼ਾਪਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਸ਼੍ਰੀ ਠਾਕੁਰ ਨੇ ਆਯੁਸ਼ ਮੰਤਰੀ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਸ ਸਮਿਟ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। 

ਆਯੁਸ਼ ਵਿੱਚ ਨਿਵੇਸ਼ ਅਤੇ ਇਨੋਵੇਸ਼ਨ ਦੀਆਂ ਅਥਾਹ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ 2014 ਵਿੱਚ 3 ਅਰਬ ਡਾਲਰ ਦਾ ਕਾਰੋਬਾਰ ਸੀ ਜੋ ਅੱਜ ਛੇ ਗੁਣਾ ਵਧ ਕੇ 18 ਅਰਬ ਡਾਲਰ ਤੋਂ ਵੱਧ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ। ਇਹ ਇਸ ਖੇਤਰ ਵਿੱਚ ਮੌਜੂਦ ਵਿਸ਼ਾਲ ਵਿਕਾਸ ਸੰਭਾਵਨਾ ਦਾ ਸਪਸ਼ਟ ਸੰਕੇਤ ਹੈ। 75% ਦੀ ਅਸਾਧਾਰਣ ਸਾਲਾਨਾ ਵਿਕਾਸ ਦਰ ਦੇ ਕਾਰਨ ਇਹ ਇੱਕ ਆਕਰਸ਼ਕ ਖੇਤਰ ਬਣ ਗਿਆ ਹੈ। ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਜਲਦੀ ਹੀ ਦੇਸ਼ ਵਿੱਚ ਬਹੁਤ ਸਾਰੇ ਸਟਾਰਟਅੱਪ ਅਤੇ ਕੰਪਨੀਆਂ ਇਸ ਖੇਤਰ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰਨਗੀਆਂ।

ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੋਵਿਡ ਮਹਾਮਾਰੀ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਆਯੁਸ਼ ਇਸ ਤੇਜ਼ੀ ਨਾਲ ਵਿਕਾਸ ਵਿੱਚ ਇੱਕ ਮੋਹਰੀ ਖੇਤਰ ਬਣਨ ਦੀ ਇੱਛਾ ਰੱਖਦਾ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਇਸਦੇ ਲਈ ਸਾਡੇ ਕੋਲ ਇੱਕ ਢੁਕਵਾਂ ਸਟਾਰਟਅੱਪ ਮਾਹੌਲ ਹੋਣਾ ਚਾਹੀਦਾ ਹੈ ਅਤੇ ਇਸਦੇ ਲਈ ਸਾਡੇ ਕੋਲ ਇਸ ਖੇਤਰ ਵਿੱਚ ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਹੋਰ ਬਹੁਤ ਸਾਰੀਆਂ ਇਨੋਵੇਟਿਵ ਪਹਿਲਾਂ ਲਈ ਸਹੀ ਵਾਤਾਵਰਣ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਅਜੇ ਵੀ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਹੈ, ਪਿਛਲੇ ਦੋ ਸਾਲਾਂ ਵਿੱਚ 47 ਭਾਰਤੀ ਸਟਾਰਟਅੱਪ ਸਫ਼ਲਤਾਪੂਰਵਕ ਯੂਨੀਕੌਰਨ ਬਣ ਗਏ ਹਨ। 

ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਨੂੰ ਆਕ੍ਰਮਕ ਮਾਰਕੀਟਿੰਗ ਅਤੇ ਬ੍ਰਾਂਡਿੰਗ ਦੇ ਨਾਲ-ਨਾਲ ਆਪਣੇ ਉਤਪਾਦਾਂ ਦੀ ਬਿਹਤਰ ਪੈਕੇਜਿੰਗ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਯੁਸ਼ ਜਲਦੀ ਹੀ ਇੱਕ ਈ-ਮਾਰਕਿਟਪਲੇਸ ਲਾਂਚ ਕਰਨ ਜਾ ਰਿਹਾ ਹੈ ਅਤੇ 'ਜੈੱਮ' ਪੋਰਟਲ ਦੀ ਤਰ੍ਹਾਂ ਇਹ ਈ-ਮਾਰਕਿਟਪਲੇਸ ਵੀ ਭਵਿੱਖ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਕਰਨ ਵਾਲਾ ਹੈ।

ਆਯੁਸ਼ ਖੇਤਰ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੰਦਿਆਂ ਮੰਤਰੀ ਨੇ ਕਿਹਾ ਕਿ ਆਯੁਰਵੇਦ, ਹੋਮਿਓਪੈਥੀ ਅਤੇ ਯੋਗ ਭਾਰਤ ਦੀ ਸੌਫਟ ਪਾਵਰ ਦੇ ਮਹੱਤਵਪੂਰਨ ਘਟਕ ਜਾਂ ਅੰਗ ਹਨ ਅਤੇ 'ਵਿਸ਼ਵਗੁਰੂ' ਬਣਨ ਲਈ ਭਾਰਤ ਨੂੰ ਆਪਣੀ ਵਿਲੱਖਣ ਅਪਾਰ ਸਮਰੱਥਾ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਲਈ ਸਾਨੂੰ ਆਯੁਸ਼ ਸੈਕਟਰ ਨੂੰ ਵੱਡਾ ਹੁਲਾਰਾ ਦੇਣਾ ਚਾਹੀਦਾ ਹੈ।

ਮੰਤਰੀ ਨੇ ਭਾਰਤ ਵਿੱਚ ਪਹਿਲੇ ਰਵਾਇਤੀ ਚਕਿਤਸਾ ਲਈ ਡਬਲਿਊਐੱਚਓ ਦੇ ਆਲਮੀ ਕੇਂਦਰ ਦੀ ਮੇਜ਼ਬਾਨੀ ਕਰਨ ਦੇ ਯਤਨਾਂ ਦਾ ਸਿਹਰਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦਿੱਤਾ ਅਤੇ ਕਿਹਾ ਕਿ ਭਾਰਤੀ ਉਤਪਾਦਾਂ ਨੂੰ ਦੁਨੀਆ ਤੱਕ ਪਹੁੰਚਾਉਣਾ ਹੁਣ ਸਾਡੀ ਜ਼ਿੰਮੇਵਾਰੀ ਹੈ।

ਮੰਤਰੀ ਨੇ ਸੱਦਾ ਦਿੱਤਾ ਕਿ ਤਿੰਨ ਰੋਜ਼ਾ ਸਮਿਟ ਤੋਂ ‘ਹੀਲ ਇਨ ਇੰਡੀਆ’ ਦਾ ਸੰਦੇਸ਼ ਪੂਰੀ ਦੁਨੀਆ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰਾਲਿਆਂ ਨੂੰ ਭਾਰਤ ਨੂੰ ਚਕਿਤਸਾ ਜਾਂ ਇਲਾਜ ਦੇ ਕੇਂਦਰ ਵਜੋਂ ਯੋਜਨਾ ਬਣਾਉਣ, ਲਾਗੂ ਕਰਨ ਅਤੇ ਮਾਰਕੀਟਿੰਗ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 20 ਅਪ੍ਰੈਲ, 2022 ਨੂੰ ਗਾਂਧੀਨਗਰ, ਗੁਜਰਾਤ ਵਿੱਚ ਤਿੰਨ ਦਿਨਾ ਆਲਮੀ ਆਯੁਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ ਦਾ ਉਦਘਾਟਨ ਕੀਤਾ ਗਿਆ ਸੀ। ਲਗਭਗ 90 ਉੱਘੇ ਬੁਲਾਰਿਆਂ ਅਤੇ 100 ਪ੍ਰਦਰਸ਼ਕਾਂ ਦੀ ਮੌਜੂਦਗੀ ਦੇ ਨਾਲ ਇਸ ਤਿੰਨ ਦਿਨਾ ਸਮਿਟ ਦੌਰਾਨ 5 ਪੂਰਨ ਸੈਸ਼ਨ, 8 ਗੋਲਮੇਜ਼ ਸਮਿਟ, 6 ਵਰਕਸ਼ਾਪਾਂ ਅਤੇ 2 ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਸਮਿਟ ਦਾ ਉਦੇਸ਼ ਨਿਵੇਸ਼ ਦੀ ਬੇਅੰਤ ਸੰਭਾਵਨਾ ਨੂੰ ਖੋਲ੍ਹਣ ਵਿੱਚ ਮਦਦ ਕਰਨਾ ਹੈ ਅਤੇ ਇਨੋਵੇਸ਼ਨ, ਖੋਜ ਅਤੇ ਵਿਕਾਸ, ਸਟਾਰਟ-ਅੱਪ ਵਾਤਾਵਰਣ ਅਤੇ ਵੈੱਲਨੈੱਸ ਉਦਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਉਦਯੋਗਿਕ ਸ਼ਖ਼ਸੀਅਤਾਂ, ਅਕਾਦਮਿਕ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣਾ ਅਤੇ ਭਵਿੱਖ ਵਿੱਚ ਸਹਿਯੋਗ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਨਾ ਹੈ।

 

https://static.pib.gov.in/WriteReadData/userfiles/image/WhatsAppImage2022-04-22at7.00.19PMFOO4.jpeg

 

*****

 

ਸੌਰਭ ਸਿੰਘ 


(Release ID: 1819194) Visitor Counter : 153