ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਵਲ ਸੇਵਾਵਾਂ ਦਿਵਸ 'ਤੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ
“ਭਾਰਤ @100 ਰੁਟੀਨ ਨਹੀਂ ਹੋ ਸਕਦਾ। ਇਸ 25 ਵਰ੍ਹਿਆਂ ਦੀ ਅਵਧੀ ਨੂੰ ਇੱਕ ਇਕਾਈ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਤੋਂ ਹੀ ਇੱਕ ਵਿਜ਼ਨ ਰੱਖਣਾ ਚਾਹੀਦਾ ਹੈ। ਇਸ ਵਰ੍ਹੇ ਦਾ ਜਸ਼ਨ ਵਾਟਰਸ਼ੈੱਡ ਹੋਣਾ ਚਾਹੀਦਾ ਹੈ”
“ਦੇਸ਼ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਚਾਹੀਦਾ ਹੈ, ਉਨ੍ਹਾਂ ਦਾ ਜੀਵਨ ਅਸਾਨ ਹੋਣਾ ਚਾਹੀਦਾ ਹੈ ਅਤੇ ਉਹ ਵੀ ਇਸ ਅਸਾਨੀ ਨੂੰ ਮਹਿਸੂਸ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਨ”
“ਸਾਨੂੰ ਆਮ ਆਦਮੀ ਦੀ ਸਪਨੇ ਤੋਂ ਸੰਕਲਪ ਤੋਂ ਸਿੱਧੀ ਤੱਕ ਦੀ ਯਾਤਰਾ ਵਿੱਚ ਹਰ ਪੱਧਰ 'ਤੇ ਹੱਥ ਪਕੜਨ ਲਈ ਮੌਜੂਦ ਹੋਣਾ ਚਾਹੀਦਾ ਹੈ”
“ਜੇ ਅਸੀਂ ਗਲੋਬਲ ਪੱਧਰ 'ਤੇ ਹੋ ਰਹੀਆਂ ਗਤੀਵਿਧੀਆਂ ਦਾ ਅਨੁਸਰਣ ਨਹੀਂ ਕਰਦੇ ਹਾਂ, ਤਾਂ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਫੋਕਸ ਵਾਲੇ ਖੇਤਰ ਦਾ ਪਤਾ ਲਗਾਉਣਾ ਬਹੁਤ ਕਠਿਨ ਹੋਵੇਗਾ। ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਅਤੇ ਸ਼ਾਸਨ ਮਾਡਲਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ"
"ਇਹ ਸਰਕਾਰੀ ਵਿਵਸਥਾ ਦਾ ਕਰਤੱਵ ਹੈ ਕਿ ਸਮਾਜ ਦੀ ਸਮਰੱਥਾ ਦਾ ਪੋਸ਼ਣ ਕਰੇ, ਉਜਾਗਰ ਕਰੇ ਅਤੇ ਸਮਰਥਨ ਕਰੇ"
"ਸ਼ਾਸਨ ਵਿੱਚ ਸੁਧਾਰ ਸਾਡਾ ਕੁਦਰਤੀ ਰੁਖ ਹੋਣਾ ਚਾਹੀਦਾ ਹੈ"
"'ਨੇਸ਼ਨ ਫਸਟ’ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ
Posted On:
21 APR 2022 1:11PM by PIB Chandigarh
ਸਿਵਲ ਸੇਵਾਵਾਂ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ, ਕੇਂਦਰੀ ਮੰਤਰੀ ਸ਼੍ਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ ਕੇ ਮਿਸ਼ਰਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਹਾਜ਼ਰ ਸਨ।
ਇਸ ਮੌਕੇ 'ਤੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਸਿਵਲ ਸੇਵਾਵਾਂ ਦਿਵਸ 'ਤੇ ਸਾਰੇ 'ਕਰਮਯੋਗੀਆਂ' ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਗਵਰਨੈਂਸ ਅਤੇ ਗਿਆਨ ਸਾਂਝਾ ਕਰਨ ਵਿੱਚ ਸੁਧਾਰ ਦੇ ਸੁਝਾਅ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਸਾਰੀਆਂ ਟ੍ਰੇਨਿੰਗ ਅਕੈਡਮੀਆਂ ਹਫ਼ਤਾਵਾਰੀ ਅਧਾਰ 'ਤੇ ਪੁਰਸਕਾਰ ਜੇਤੂਆਂ ਦੀ ਪ੍ਰਕਿਰਿਆ ਅਤੇ ਤਜ਼ਰਬਿਆਂ ਨੂੰ ਵਰਚੁਅਲੀ ਸਾਂਝਾ ਕਰ ਸਕਦੀਆਂ ਹਨ। ਦੂਸਰਾ ਇਹ ਕਿ, ਪੁਰਸਕਾਰ ਜੇਤੂ ਪ੍ਰੋਜੈਕਟਾਂ ਵਿੱਚੋਂ, ਇੱਕ ਸਕੀਮ ਨੂੰ ਕੁਝ ਜ਼ਿਲ੍ਹਿਆਂ ਵਿੱਚ ਲਾਗੂ ਕਰਨ ਲਈ ਚੁਣਿਆ ਜਾ ਸਕਦਾ ਹੈ ਅਤੇ ਉਸ ਦੇ ਤਜ਼ਰਬੇ ਦੀ ਅਗਲੇ ਵਰ੍ਹੇ ਦੇ ਸਿਵਲ ਸੇਵਾਵਾਂ ਦਿਵਸ ਵਿੱਚ ਚਰਚਾ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਪਿਛਲੇ 20-22 ਵਰ੍ਹਿਆਂ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਵਜੋਂ ਸਿਵਲ ਸਰਵੈਂਟਸ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਆਪਸੀ ਸਿੱਖਣ ਦਾ ਅਨੁਭਵ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਵਰ੍ਹੇ ਦੇ ਜਸ਼ਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਹੋ ਰਿਹਾ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਸ ਵਿਸ਼ੇਸ਼ ਵਰ੍ਹੇ ਵਿੱਚ ਪਿਛਲੇ ਜ਼ਿਲ੍ਹਾ ਪ੍ਰਸ਼ਾਸਕਾਂ ਨੂੰ ਆਪੋ-ਆਪਣੇ ਜ਼ਿਲ੍ਹੇ ਵਿੱਚ ਬੁਲਾਉਣ। ਇਸ ਨਾਲ ਜ਼ਿਲ੍ਹੇ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ ਅਤੇ ਅਤੀਤ ਦੇ ਤਜ਼ਰਬੇ ਤੋਂ ਜਾਣੂ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਪਰਿਪੇਖ ਵਿੱਚ ਇੱਕ ਸੁਆਗਤਯੋਗ ਗਤੀਸ਼ੀਲਤਾ ਪ੍ਰਦਾਨ ਕਰੇਗਾ। ਇਸੇ ਤਰ੍ਹਾਂ, ਰਾਜਾਂ ਦੇ ਮੁੱਖ ਮੰਤਰੀ ਇਸ ਇਤਿਹਾਸਿਕ ਵਰ੍ਹੇ ਵਿੱਚ ਰਾਜ ਦੇ ਸਾਬਕਾ ਮੁੱਖ ਸਕੱਤਰਾਂ, ਕੈਬਨਿਟ ਸਕੱਤਰਾਂ ਨੂੰ ਪ੍ਰਸ਼ਾਸਨਿਕ ਮਸ਼ੀਨਰੀ ਦੇ ਝੰਡਾਬਰਦਾਰਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਤੋਂ ਲਾਭ ਲੈਣ ਲਈ ਬੁਲਾ ਸਕਦੇ ਹਨ ਜਿਨ੍ਹਾਂ ਨੇ ਆਜ਼ਾਦ ਭਾਰਤ ਦੀ ਯਾਤਰਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਸਿਵਲ ਸਰਵਿਸ ਨੂੰ ਸਨਮਾਨਿਤ ਕਰਨ ਦਾ ਇੱਕ ਢੁਕਵਾਂ ਤਰੀਕਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਕਾਲ ਸਿਰਫ਼ ਮਨਾਉਣ ਜਾਂ ਅਤੀਤ ਦੀ ਸਿਫ਼ਤ-ਸਾਲਾਹ ਕਰਨ ਲਈ ਨਹੀਂ ਹੈ ਅਤੇ 75 ਤੋਂ 100 ਵਰ੍ਹੇ ਦੀ ਯਾਤਰਾ ਸਿਰਫ਼ ਰੁਟੀਨ ਨਹੀਂ ਹੋ ਸਕਦੀ। “ਭਾਰਤ @100 ਰੁਟੀਨ ਨਹੀਂ ਹੋ ਸਕਦਾ। ਇਸ 25 ਵਰ੍ਹਿਆਂ ਦੀ ਅਵਧੀ ਨੂੰ ਇੱਕ ਇਕਾਈ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਨੂੰ ਹੁਣ ਤੋਂ ਹੀ ਇੱਕ ਵਿਜ਼ਨ ਰੱਖਣਾ ਚਾਹੀਦਾ ਹੈ। ਇਹ ਜਸ਼ਨ ਇੱਕ ਵਾਟਰਸ਼ੈੱਡ ਹੋਣਾ ਚਾਹੀਦਾ ਹੈ।” ਹਰ ਜ਼ਿਲ੍ਹੇ ਨੂੰ ਇਸ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਅਤੇ ਇਹ ਸਮਾਂ ਹੈ ਕਿ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਚਨਾਂ ਅਤੇ ਦਿਸ਼ਾਵਾਂ ਪ੍ਰਤੀ ਸਮਰਪਿਤ ਕਰ ਦੇਈਏ ਜੋ ਸਰਦਾਰ ਪਟੇਲ ਨੇ 1947 ਵਿੱਚ ਅੱਜ ਦੇ ਦਿਨ ਦਿੱਤੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲੋਕਤਾਂਤਰਿਕ ਢਾਂਚੇ ਵਿੱਚ ਸਾਨੂੰ ਤਿੰਨ ਲਕਸ਼ਾਂ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ। ਪਹਿਲਾ ਲਕਸ਼ ਇਹ ਹੈ ਕਿ ਦੇਸ਼ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆਵੇ, ਉਨ੍ਹਾਂ ਦਾ ਜੀਵਨ ਅਸਾਨ ਹੋਵੇ ਅਤੇ ਉਹ ਵੀ ਇਸ ਅਸਾਨੀ ਨੂੰ ਮਹਿਸੂਸ ਕਰ ਸਕਣ। ਆਮ ਲੋਕਾਂ ਨੂੰ ਸਰਕਾਰ ਨਾਲ ਆਪਣੇ ਲੈਣ-ਦੇਣ ਲਈ ਸੰਘਰਸ਼ ਨਹੀਂ ਕਰਨਾ ਪੈਣਾ ਚਾਹੀਦਾ, ਉਨ੍ਹਾਂ ਨੂੰ ਲਾਭ ਅਤੇ ਸੇਵਾਵਾਂ ਬਿਨਾਂ ਕਿਸੇ ਪਰੇਸ਼ਾਨੀ ਦੇ ਮਿਲਣੀਆਂ ਚਾਹੀਦੀਆਂ ਹਨ। “ਆਮ ਆਦਮੀ ਦੇ ਸੁਪਨਿਆਂ ਨੂੰ ਸੰਕਲਪ ਦੇ ਪੱਧਰ ਤੱਕ ਲਿਜਾਣਾ ਸਿਸਟਮ ਦੀ ਜ਼ਿੰਮੇਵਾਰੀ ਹੈ। ਇਸ ਸੰਕਲਪ ਨੂੰ ਸਿੱਧੀ (ਸੰਪੂਰਨਤਾ) ਵੱਲ ਲਿਜਾਣਾ ਚਾਹੀਦਾ ਹੈ ਅਤੇ ਇਹ ਸਾਡੇ ਸਾਰਿਆਂ ਦਾ ਲਕਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਸਪਨਾ, ਸੰਕਲਪ ਤੋਂ ਸਿੱਧੀ ਦੀ ਇਸ ਯਾਤਰਾ ਵਿੱਚ ਸਾਨੂੰ ਹਰ ਪੜਾਅ 'ਤੇ ਹੱਥ ਪਕੜਨ ਲਈ ਮੌਜੂਦ ਹੋਣਾ ਚਾਹੀਦਾ ਹੈ।” ਦੂਸਰਾ ਇਹ ਕਿ, ਭਾਰਤ ਦੇ ਵਧ ਰਹੇ ਕੱਦ ਅਤੇ ਬਦਲਦੇ ਪ੍ਰੋਫਾਈਲ ਨੂੰ ਦੇਖਦੇ ਹੋਏ, ਇਹ ਲਾਜ਼ਮੀ ਹੈ ਕਿ ਅਸੀਂ ਜੋ ਕੁਝ ਵੀ ਕਰੀਏ, ਅਜਿਹਾ ਗਲੋਬਲ ਸੰਦਰਭ ਵਿੱਚ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਸੀਂ ਗਲੋਬਲ ਪੱਧਰ 'ਤੇ ਗਤੀਵਿਧੀਆਂ ਦਾ ਅਨੁਸਰਣ ਨਹੀਂ ਕਰਦੇ ਹਾਂ, ਤਾਂ ਸਾਡੀਆਂ ਪ੍ਰਾਥਮਿਕਤਾਵਾਂ ਅਤੇ ਫੋਕਸ ਦੇ ਖੇਤਰ ਦਾ ਪਤਾ ਲਗਾਉਣਾ ਬਹੁਤ ਕਠਿਨ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਸਾਨੂੰ ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਯੋਜਨਾਵਾਂ ਅਤੇ ਸ਼ਾਸਨ ਮਾਡਲਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਡੀਆਂ ਵਿਵਸਥਾਵਾਂ ਅਤੇ ਮਾਡਲਾਂ ਨੂੰ ਨਿਯਮਿਤ ਗਤੀ ਨਾਲ ਅੱਪਡੇਟ ਕਰਦੇ ਰਹਿਣਾ ਚਾਹੀਦਾ ਹੈ, ਅਸੀਂ ਪਿਛਲੀ ਸਦੀ ਦੀਆਂ ਵਿਵਸਥਾਵਾਂ ਨਾਲ ਅੱਜ ਦੀਆਂ ਚੁਣੌਤੀਆਂ ਨਾਲ ਨਜਿੱਠ ਨਹੀਂ ਸਕਦੇ। ਤੀਸਰਾ, ਉਨ੍ਹਾਂ ਕਿਹਾ, "ਅਸੀਂ ਸਿਸਟਮ ਵਿੱਚ ਜਿੱਥੇ ਵੀ ਹਾਂ, ਸਾਡੀ ਮੁੱਖ ਜ਼ਿੰਮੇਵਾਰੀ ਦੇਸ਼ ਦੀ ਏਕਤਾ ਅਤੇ ਅਖੰਡਤਾ ਹੈ, ਇਸ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਸਥਾਨਕ ਫ਼ੈਸਲਿਆਂ ਨੂੰ ਵੀ ਇਸ ਕਸੌਟੀ ਉੱਤੇ ਮਾਪਿਆ ਜਾਣਾ ਚਾਹੀਦਾ ਹੈ। ਸਾਡੇ ਹਰ ਫ਼ੈਸਲੇ ਦਾ ਮੁਲਾਂਕਣ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੀ ਸਮਰੱਥਾ 'ਤੇ ਕੀਤਾ ਜਾਣਾ ਚਾਹੀਦਾ ਹੈ। 'ਨੇਸ਼ਨ ਫਸਟ' ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਫ਼ੈਸਲੇ ਲੈਣੇ ਚਾਹੀਦੇ ਹਨ।"
ਭਾਰਤ ਦੀ ਮਹਾਨ ਸੰਸਕ੍ਰਿਤੀ, ਸਾਡਾ ਦੇਸ਼ ਸ਼ਾਹੀ ਵਿਵਸਥਾਵਾਂ ਅਤੇ ਸ਼ਾਹੀ ਤਖਤਾਂ ਤੋਂ ਨਹੀਂ ਬਣਿਆ ਹੈ। ਹਜ਼ਾਰਾਂ ਵਰ੍ਹਿਆਂ ਤੋਂ ਸਾਡੀ ਜੋ ਪਰੰਪਰਾ ਰਹੀ ਹੈ, ਉਹ, ਆਮ ਆਦਮੀ ਦੀ ਤਾਕਤ 'ਤੇ ਚਲਣ ਦੀ ਪਰੰਪਰਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਪ੍ਰਾਚੀਨ ਗਿਆਨ ਨੂੰ ਸੁਰੱਖਿਅਤ ਰੱਖਦੇ ਹੋਏ ਬਦਲਾਅ ਅਤੇ ਆਧੁਨਿਕਤਾ ਨੂੰ ਸਵੀਕਾਰ ਕਰਨ ਦੀ ਦੇਸ਼ ਦੀ ਭਾਵਨਾ ਨੂੰ ਵੀ ਸੂਚਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਸਮਰੱਥਾ ਦਾ ਪੋਸ਼ਣ, ਉਭਾਰ ਅਤੇ ਸਮਰਥਨ ਕਰਨਾ ਸਰਕਾਰੀ ਵਿਵਸਥਾ ਦਾ ਕਰਤਵ ਹੈ। ਉਨ੍ਹਾਂ ਸਟਾਰਟ-ਅੱਪ ਈਕੋਸਿਸਟਮ ਅਤੇ ਖੇਤੀਬਾੜੀ ਵਿੱਚ ਹੋ ਰਹੀਆਂ ਕਾਢਾਂ ਦੀਆਂ ਉਦਾਹਰਣਾਂ ਦਿੱਤੀਆਂ ਅਤੇ ਪ੍ਰਬੰਧਕਾਂ ਨੂੰ ਪੋਸ਼ਣ ਕਰਨ ਅਤੇ ਸਹਾਇਕ ਭੂਮਿਕਾ ਨਿਭਾਉਣ ਲਈ ਕਿਹਾ।
ਟਾਈਪਿਸਟ ਅਤੇ ਸਿਤਾਰ ਵਾਦਕ ਦੇ ਦਰਮਿਆਨ ਅੰਤਰ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਜਾਂਚੀ ਜ਼ਿੰਦਗੀ, ਸੁਪਨਿਆਂ ਅਤੇ ਉਤਸ਼ਾਹ ਅਤੇ ਉਦੇਸ਼ ਦੀ ਜ਼ਿੰਦਗੀ ਜਿਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਮੈਂ ਹਰ ਪਲ ਜੀਣਾ ਚਾਹੁੰਦਾ ਹਾਂ ਤਾਂ ਕਿ ਮੈਂ ਸੇਵਾ ਕਰ ਸਕਾਂ ਅਤੇ ਦੂਸਰਿਆਂ ਨੂੰ ਚੰਗੀ ਤਰ੍ਹਾਂ ਜੀਵਨ ਜੀਉਣ ਵਿੱਚ ਮਦਦ ਕਰ ਸਕਾਂ।” ਸ਼੍ਰੀ ਮੋਦੀ ਨੇ ਅਧਿਕਾਰੀਆਂ ਨੂੰ ਪੁਰਾਣੇ ਰਾਹਾਂ ‘ਤੋਂ ਦੂਰ ਰਹਿਣ ਅਤੇ ਲੀਕ ਤੋਂ ਹਟ ਕੇ ਸੋਚਣ ਲਈ ਕਿਹਾ। ਸ਼ਾਸਨ ਵਿੱਚ ਸੁਧਾਰ ਸਾਡਾ ਸੁਭਾਵਿਕ ਰੁਖ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, ਸ਼ਾਸਨ ਸੁਧਾਰ ਪ੍ਰਯੋਗਾਤਮਕ ਅਤੇ ਸਮੇਂ ਅਤੇ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣੇ ਚਾਹੀਦੇ ਹਨ।
ਉਨ੍ਹਾਂ ਨੇ ਪੁਰਾਣੇ ਕਾਨੂੰਨਾਂ ਅਤੇ ਅਨੁਪਾਲਣਾ ਦੀ ਸੰਖਿਆ ਨੂੰ ਘਟਾਉਣ ਨੂੰ ਆਪਣੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਿਰਫ਼ ਦਬਾਅ ਹੇਠ ਨਹੀਂ ਬਦਲਣਾ ਚਾਹੀਦਾ, ਬਲਕਿ ਸਰਗਰਮੀ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਨਿਯਮਾਂ ਅਤੇ ਮਾਨਸਿਕਤਾ ਦੁਆਰਾ ਸੰਚਾਲਿਤ ਨਹੀਂ ਹੋਣਾ ਚਾਹੀਦਾ ਜੋ ਕਿ ਕਮੀ ਦੇ ਦੌਰ ਵਿੱਚ ਉਭਰਿਆ ਹੈ, ਸਾਡੇ ਪਾਸ ਬਹੁਤਾਤ ਦਾ ਰਵੱਈਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਸਾਨੂੰ ਚੁਣੌਤੀਆਂ 'ਤੇ ਪ੍ਰਤੀਕਿਰਿਆ ਕਰਨ ਦੀ ਬਜਾਏ ਪਹਿਲਾਂ ਤੋਂ ਹੀ ਅਨੁਮਾਨ ਲਗਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਪਿਛਲੇ 8 ਵਰ੍ਹਿਆਂ ਦੌਰਾਨ, ਦੇਸ਼ ਵਿੱਚ ਬਹੁਤ ਸਾਰੀਆਂ ਵੱਡੀਆਂ ਚੀਜ਼ਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੁਹਿੰਮਾਂ ਅਜਿਹੀਆਂ ਹਨ ਜਿਨ੍ਹਾਂ ਦੇ ਮੂਲ ਵਿੱਚ ਵਿਵਹਾਰਕ ਤਬਦੀਲੀ ਹੁੰਦੀ ਹੈ।” ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਦੇ ਨਹੀਂ ਬਲਕਿ ਜਨਨੀਤੀ ਦੇ ਸੁਭਾਅ ਦੇ ਹਨ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਮੁੱਖ ਸੁਧਾਰਾਂ ਨੂੰ ਅਪਣਾਉਣ ਦੀ ਬੇਨਤੀ ਕਰਕੇ ਸਮਾਪਤੀ ਕੀਤੀ। ਉਦਾਹਰਣ ਲਈ ਕਿ ਕੀ ਸਵੱਛਤਾ, ਜੈੱਮ (GeM) ਜਾਂ ਯੂਪੀਆਈ ਦੀ ਵਰਤੋਂ ਉਨ੍ਹਾਂ ਦੀ ਆਪਣੀ ਜ਼ਿੰਦਗੀ ਵਿੱਚ ਹੈ ਜਾਂ ਨਹੀਂ।
ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੀ ਸਥਾਪਨਾ ਆਮ ਨਾਗਰਿਕਾਂ ਦੀ ਭਲਾਈ ਲਈ ਜ਼ਿਲ੍ਹਿਆਂ/ਲਾਗੂ ਕਰਨ ਵਾਲੀਆਂ ਇਕਾਈਆਂ ਅਤੇ ਕੇਂਦਰੀ/ਰਾਜ ਸੰਸਥਾਵਾਂ ਦੁਆਰਾ ਕੀਤੇ ਗਏ ਅਸਾਧਾਰਣ ਅਤੇ ਇਨੋਵੇਟਿਵ ਕੰਮਾਂ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਨੂੰ ਪਹਿਚਾਣੇ ਗਏ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨ ਦੇ ਪ੍ਰਭਾਵੀ ਅਮਲ ਲਈ ਵੀ ਸਨਮਾਨਿਤ ਕੀਤਾ ਜਾਂਦਾ ਹੈ।
ਨਿਮਨਲਿਖਤ ਪੰਜ ਪਹਿਚਾਣੇ ਗਏ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਵਿੱਚ ਕੀਤੇ ਗਏ ਮਿਸਾਲੀ ਕੰਮ ਨੂੰ ਪੁਰਸਕਾਰ ਦਿੱਤੇ ਜਾਣਗੇ ਜੋ ਸਿਵਲ ਸੇਵਾਵਾਂ ਦਿਵਸ 2022 'ਤੇ ਪੇਸ਼ ਕੀਤੇ ਜਾਣੇ ਹਨ: (i) "ਜਨ ਭਾਗੀਦਾਰੀ" ਜਾਂ ਪੋਸ਼ਣ ਅਭਿਆਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ, (ii) ਖੇਲੋ ਇੰਡੀਆ ਸਕੀਮ ਜ਼ਰੀਏ ਖੇਡਾਂ ਅਤੇ ਤੰਦਰੁਸਤੀ ਵਿੱਚ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨਾ,(iii) ਪ੍ਰਧਾਨ ਮੰਤਰੀ ਸਵਨਿਧੀ ਯੋਜਨਾ (SVANidhi Yojana) ਵਿੱਚ ਡਿਜੀਟਲ ਭੁਗਤਾਨ ਅਤੇ ਸੁਸ਼ਾਸਨ, (iv) ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਦੁਆਰਾ ਸੰਪੂਰਨ ਵਿਕਾਸ, (v) ਮਾਨਵੀ ਦਖਲ ਤੋਂ ਬਿਨਾਂ ਸੇਵਾਵਾਂ ਦੀ ਨਿਰਵਿਘਨ, ਐਂਡ ਟੂ ਐਂਡ ਤੱਕ ਡਿਲਿਵਰੀ।
5 ਪਹਿਚਾਣੇ ਗਏ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਪਬਲਿਕ ਪ੍ਰਸ਼ਾਸਨ/ਸੇਵਾਵਾਂ ਦੀ ਡਿਲਿਵਰੀ ਆਦਿ ਦੇ ਖੇਤਰ ਵਿੱਚ ਇਨੋਵੇਸ਼ਨਾਂ ਲਈ ਇਸ ਵਰ੍ਹੇ ਕੁੱਲ 16 ਪੁਰਸਕਾਰ ਦਿੱਤੇ ਜਾਣਗੇ।
https://twitter.com/narendramodi/status/1517023011379224576
https://twitter.com/PMOIndia/status/1517029305439907840
https://twitter.com/PMOIndia/status/1517029308438822917
https://twitter.com/PMOIndia/status/1517029311131557888
https://twitter.com/PMOIndia/status/1517031638596997120
https://twitter.com/PMOIndia/status/1517034575993933824
************
ਡੀਐੱਸ
(Release ID: 1818802)
Visitor Counter : 178
Read this release in:
Hindi
,
English
,
Urdu
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam