ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਕਦਰਾਂ-ਕੀਮਤਾਂ ਦੇ ਅਧਾਰਿਤ ਅਤੇ ਨੈਤਿਕ ਰਾਜਨੀਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ
ਸ਼੍ਰੀ ਨਾਇਡੂ ਨੇ ਜਨਤਕ ਜੀਵਨ ਅਤੇ ਗੱਲਬਾਤ ਦੇ ਡਿੱਗਦੇ ਪੱਧਰਾਂ ਉੱਤੇ ਚਿੰਤਾ ਵਿਅਕਤ ਕੀਤੀ
ਉਪ ਰਾਸ਼ਟਰਪਤੀ ਨੇ ਚੋਣਾਂ ਦੇ ਦੌਰਾਨ ਕੀਤੇ ਜਾਣ ਵਾਲੇ ਮੁਫ਼ਤ ਤੋਹਫ਼ਿਆਂ ਦੇ ਵਾਅਦਿਆਂ ਉੱਤੇ ਵਿਆਪਕ ਸਲਾਹ-ਮਸ਼ਵਰਾ ਕੀਤੇ ਜਾਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਕ੍ਰਿਸ਼ਣਾ ਜ਼ਿਲ੍ਹੇ ਦੀ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸਵਰਗੀ ਸ਼੍ਰੀ ਪਿੰਨਾਮਨੇਨੀ ਕੋਟੇਸ਼ਵਰ ਰਾਓ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
Posted On:
18 APR 2022 3:05PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਭਾਰਤੀ ਲੋਕਤੰਤਰ ਦੀ ਰੱਖਿਆ ਕਰਨ ਅਤੇ ਉਸ ਨੂੰ ਮਜ਼ਬੂਤ ਬਣਾਉਣ ਦੇ ਲਈ ਕਦਰਾਂ-ਕੀਮਤਾਂ ’ਤੇ ਅਧਾਰਿਤ ਅਤੇ ਨੈਤਿਕ ਰਾਜਨੀਤੀ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ।
ਜਨਤਕ ਜੀਵਨ ਵਿੱਚ ਡਿੱਗਦੇ ਹੋਏ ਮਿਆਰਾਂ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਜਨਪ੍ਰਤੀਨਿਧੀਆਂ ਨੂੰ ਆਪਣੇ ਰਾਜਨੀਤਕ ਵਿਰੋਧੀਆਂ ਉੱਤੇ ਵਿਅਕਤੀਗਤ ਹਮਲੇ ਕਰਨ ਤੋਂ ਬਚਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਮਹੱਤਵਪੂਰਨ ਰਾਜਨੀਤਕ ਰਾਸ਼ਟਰੀ ਮਾਮਲਿਆਂ ਉੱਤੇ ਸਾਰੇ ਹਿਤਧਾਰਕਾਂ ਦੇ ਨਾਲ ਆਮ ਸਹਿਮਤੀ ਬਣਾਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਨੌਜਵਾਨ ਅਤੇ ਨਵੇਂ ਰਾਜਨੇਤਾਵਾਂ ਨੂੰ ਕਈ ਮੁੱਦਿਆਂ ਉੱਤੇ ਸਿਧਾਂਤਕ ਰੁਖ ਅਪਣਾਉਣ ਦੀ ਸਲਾਹ ਦਿੱਤੀ ।
ਆਂਧਰ ਪ੍ਰਦੇਸ਼ ਦੇ ਮਛਲੀਪੱਟਨਮ ਵਿੱਚ ਕ੍ਰਿਸ਼ਣਾ ਜ਼ਿਲ੍ਹੇ ਦੀ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸਵਰਗੀ ਸ਼੍ਰੀ ਪਿੰਨਾਮਨੇਨੀ ਕੋਟੇਸ਼ਵਰ ਰਾਓ ਦੀ ਪ੍ਰਤਿਮਾ ਤੋਂ ਪਰਦਾ ਹਟਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਕੋਟੇਸ਼ਵਰ ਰਾਓ ਨੇ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਦੇ ਰੂਪ ਵਿੱਚ ਲੋਕਾਂ ਦੇ ਮਨ ਉੱਤੇ ਅਮਿਟ ਛਾਪ ਛੱਡੀ ਅਤੇ ਉਨ੍ਹਾਂ ਨੇ ਦੋ ਦਹਾਕਿਆਂ ਤੋਂ ਅਧਿਕ ਸਮੇਂ ਤੱਕ ਆਪਣਾ ਅਹੁਦਾ ਬਰਕਰਾਰ ਰੱਖਿਆ। ਉਨ੍ਹਾਂ ਨੇ ਇਹ ਵੀ ਸਿੱਧ ਕੀਤਾ ਕਿ ਵਿਕੇਂਦ੍ਰੀਕ੍ਰਿਤ ਲੋਕਤੰਤਰ ਲੋਕਾਂ ਨੂੰ ਵਿਕਾਸਾਤਮਕ ਲਾਭ ਪ੍ਰਦਾਨ ਕਰ ਸਕਦਾ ਹੈ ।
ਉਨ੍ਹਾਂ ਨੇ ਨੌਜਵਾਨ ਰਾਜਨੇਤਾਵਾਂ ਨੂੰ ਸ਼੍ਰੀ ਕੋਟੇਸ਼ਵਰ ਰਾਓ ਦਾ ਅਨੁਕਰਣ ਕਰਨ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਰਾਜਨੀਤਕ ਦਲਾਂ ਨੂੰ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਆਪਣੇ ਚੋਣ ਮੈਨੀਫੈਸਟੋ ਵਿੱਚ ਉੱਚਿਤ ਅਤੇ ਵਿਵਹਾਰਕ ਵਾਅਦੇ ਹੀ ਕਰਨੇ ਚਾਹੀਦੇ ਹਨ ਨਹੀਂ ਤਾਂ ਲੋਕਾਂ ਦਾ ਨਿਰਵਾਚਕੀ ਲੋਕਤੰਤਰ ਤੋਂ ਵਿਸ਼ਵਾਸ ਹੀ ਉੱਠ ਜਾਵੇਗਾ। ਉਨ੍ਹਾਂ ਚੋਣਾਂ ਦੇ ਦੌਰਾਨ ਕੀਤੇ ਜਾਣ ਵਾਲੇ ਮੁਫ਼ਤ ਤੋਹਫ਼ਿਆਂ ਦੇ ਵਾਅਦਿਆਂ ਉੱਤੇ ਵਿਆਪਕ ਸਲਾਹ-ਮਸ਼ਵਰਾ ਕਰਨ ਅਤੇ ਚੋਣ ਮੈਨੀਫੈਸਟੇਜ਼ ਨੂੰ ਕਾਨੂੰਨੀ ਤੌਰ ’ਤੇ ਬੰਧਨਕਾਰੀ ਬਣਾਉਣ ਦੀ ਸੰਭਾਵਨਾ ਬਾਰੇ ਵਿਆਪਕ ਬਹਿਸ ਕੀਤੇ ਜਾਣ ਦਾ ਸੱਦਾ ਦਿੱਤਾ ।
ਉਪ ਰਾਸ਼ਟਰਪਤੀ ਨੇ ਇਹ ਵੀ ਸੁਝਾਅ ਦਿੱਤਾ ਕਿ ਲੋਕਾਂ ਨੂੰ ਆਪਣੀ ਭਾਗੀਦਾਰੀ ਪੰਜ ਸਾਲ ਵਿੱਚ ਇੱਕ ਵਾਰ ਕੇਵਲ ਮਤਦਾਨ ਕਰਨ ਤੱਕ ਹੀ ਸੀਮਿਤ ਨਹੀਂ ਰੱਖਣੀ ਚਾਹੀਦੀ ਹੈ , ਬਲਕਿ ਉਨ੍ਹਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਸਰਕਾਰ ਨੂੰ ਲਗਾਤਾਰ ਸਵਾਲ ਕਰਨੇ ਚਾਹੀਦੇ ਹਨ ਅਤੇ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 4ਸੀ-ਕਰੈਕਟਰ ( ਚਰਿੱਤਰ), ਕੈਲੀਬਰ (ਸਮਰੱਥਾ), ਕਪੈਸਿਟੀ (ਯੋਗਤਾ) ਅਤੇ ਕੰਡਕਟ (ਆਚਰਣ)’ ਦੇ ਅਧਾਰ ਉੱਤੇ ਆਪਣੇ ਵਿਰੋਧੀਆਂ ਦੀ ਚੋਣ ਕਰਨੀ ਚਾਹੀਦੀ ਹੈ , ਨਾ ਕਿ ‘ਜਾਤੀ, ਸਮੁਦਾਇ, ਨਕਦ ਰਾਸ਼ੀ ਅਤੇ ਅਪਰਾਧਿਕਤਾ ਦੇ ਉਸ ਅਧਾਰ ਉੱਤੇ, ਜਿਨ੍ਹਾਂ ਨੂੰ ਕੁਝ ਲੋਕਾਂ ਦੁਆਰਾ ਹੁਲਾਰਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
ਸ਼੍ਰੀ ਨਾਇਡੂ ਨੇ ਇੱਕ ਅਧਿਕ ਜਵਾਬਦੇਹ ਮੀਡੀਆ ਦਾ ਸੱਦਾ ਦਿੱਤਾ ਜੋ ਸਨਸਨੀ ਫੈਲਾਉਣ ਤੋਂ ਬਚਦਾ ਹੈ ਅਤੇ ਨਿਰਪੱਖ ਤੌਰ ’ਤੇ ਸਮਾਜ ਦੇ ਮਾਮਲਿਆਂ ਦੀ ਸਥਿਤੀ ਨੂੰ ਦਰਸਾਉਂਦਾ ਹੈ ।
ਆਂਧਰ ਪ੍ਰਦੇਸ਼ ਦੇ ਹਾਊਸਿੰਗ ਮੰਤਰੀ ਸ਼੍ਰੀ ਜੋਗੀ ਰਮੇਸ਼, ਕ੍ਰਿਸ਼ਣਾ ਜ਼ਿਲ੍ਹੇ ਦੀ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਉੱਪਲਾ ਹਰਿਕ੍ਰਿਸ਼ਣਾ, ਵਿਜੈਵਾੜਾ ਦੇ ਸਾਂਸਦ ਸ਼੍ਰੀ ਕੇਸਿਨੇਨੀ ਸ੍ਰੀਨਿਵਾਸ, ਵਿਧਾਇਕ ਸ਼੍ਰੀ ਪੇਰਨੀ ਵੈਂਕਟਰਮੈਈਆ ਅਤੇ ਸ਼੍ਰੀ ਸਮਿਨੇਨੀ ਉਦੈ ਭਾਨੂੰ , ਮਛਲੀਪੱਟਨਮ ਨਗਰ ਨਿਗਮ ਦੇ ਮੇਅਰ ਸ਼੍ਰੀ ਮੋਕਾ ਵੈਂਕਟੇਸ਼ਵਰੰਮਾ, ਸਾਬਕਾ ਚੀਫ਼ ਵਿਜੀਲੈਂਸ ਕਮਿਸ਼ਨਰ, ਸ਼੍ਰੀ ਕੇ. ਵੀ. ਚੌਧਰੀ, ਆਂਧਰ ਪ੍ਰਦੇਸ਼ ਦੇ ਸਾਬਕਾ ਮੰਤਰੀ ਸ਼੍ਰੀ ਪਿੰਨਾਮਨੇਨੀ ਵੈਂਕਟੇਸ਼ਵਰ ਰਾਓ ਅਤੇ ਹੋਰ ਪਤਵੰਤੇ ਵਿਅਕਤੀ ਵੀ ਇਸ ਅਵਸਰ ਉੱਤੇ ਉਪਸਥਿਤ ਸਨ ।
*****
ਐੱਮਐੱਸ/ਆਰਕੇ
(Release ID: 1817885)
Visitor Counter : 126