ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰਐੱਮਐੱਸ) 2022-23 ਵਿੱਚ, 17 ਅਪ੍ਰੈਲ 2022 ਤੱਕ 9 ਰਾਜਾਂ ਤੋਂ 69.24 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਕਣਕ ਦੀ ਖਰੀਦ ਕੀਤੀ ਗਈ
ਹਾੜ੍ਹੀ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਕਣਕ ਦੀ ਖਰੀਦ ਨੇ ਹਾਲ ਹੀ ਵਿੱਚ 13951.41 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨਾਲ 5.86 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ
Posted On:
18 APR 2022 3:50PM by PIB Chandigarh
ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਰਾਜਾਂ ਵਿੱਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਕਣਕ ਦੀ ਖਰੀਦ ਹਾਲ ਹੀ ਵਿੱਚ ਸ਼ੁਰੂ ਹੋਈ ਹੈ।17 ਅਪ੍ਰੈਲ 2022 ਤੱਕ 69.24 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ਨਾਲ 13951.41 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ 5.86 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ ਹੈ।

ਸਾਉਣੀ ਦੇ ਮੰਡੀਕਰਨ ਸੀਜ਼ਨ (ਕੇਐੱਮਐੱਸ) 2021-22 ਵਿੱਚ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਖਰੀਦ ਕਰਨ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 17 ਅਪ੍ਰੈਲ 2022 ਤੱਕ ਕੇਐੱਮਐੱਸ 2021-22 ਵਿੱਚ 754.08 ਐੱਲਐੱਮਟੀ ਝੋਨੇ (ਜਿਸ ਵਿੱਚ 750.95 ਐੱਲਐੱਮਟੀ ਸਾਉਣੀ ਦੀ ਫ਼ਸਲ ਅਤੇ 3.14 ਐੱਲਐੱਮਟੀ ਹਾੜ੍ਹੀ ਦੀ ਫ਼ਸਲ ਸ਼ਾਮਲ ਹੈ) ਦੀ ਖਰੀਦ ਕੀਤੀ ਗਈ ਹੈ।
ਹੁਣ ਤੱਕ ਲਗਭਗ 108.90 ਲੱਖ ਕਿਸਾਨਾਂ ਨੂੰ 1,47,800.28 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਲਾਭ ਹੋਇਆ ਹੈ।

18 ਅਪ੍ਰੈਲ 2022 ਨੂੰ (17.04.2022 ਤੱਕ) ਹਾੜ੍ਹੀ ਦੇ ਮੰਡੀਕਰਨ ਸੀਜ਼ਨ 2022-23 ਵਿੱਚ ਕਣਕ ਦੀ ਖਰੀਦ
|
ਰਾਜ/ਯੂਟੀ
|
ਕਣਕ ਦੀ ਖਰੀਦ ਦੀ ਮਾਤਰਾ (ਐੱਮਟੀ)
|
ਲਾਭ ਉਠਾਉਣ ਵਾਲੇ ਕਿਸਾਨਾਂ ਦੀ ਸੰਖਿਆ
|
ਐੱਮਐੱਸਪੀ ਮੁੱਲ (ਰੁਪਏ ਕਰੋੜਾਂ ਵਿੱਚ)
|
|
ਪੰਜਾਬ
|
3216668
|
256070
|
6481.59
|
|
ਹਰਿਆਣਾ
|
2776496
|
215151
|
5594.64
|
|
ਕੁੱਲ ਉੱਤਰ ਪ੍ਰਦੇਸ਼
|
29794
|
5783
|
60.04
|
|
ਮੱਧ ਪ੍ਰਦੇਸ਼
|
898679
|
108260
|
1810.84
|
|
ਰਾਜਸਥਾਨ
|
544
|
46
|
1.10
|
|
ਉੱਤਰਾਖੰਡ
|
370
|
59
|
0.75
|
|
ਚੰਡੀਗੜ੍ਹ
|
1085
|
180
|
2.19
|
|
ਗੁਜਰਾਤ
|
6
|
3
|
0.01
|
|
ਹਿਮਾਚਲ ਪ੍ਰਦੇਸ਼
|
133
|
38
|
0.27
|
|
ਕੁੱਲ ਯੋਗ/ ਸਰਬ ਭਾਰਤੀ ਕੁੱਲ ਜੋੜ
|
6923775.8
|
585590
|
13951.41
|
************
ਏਐੱਮ/ ਐੱਨਐੱਸ
(Release ID: 1817839)
ਵਿਜ਼ੀਟਰ ਕਾਊਂਟਰ : 173