ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਈ-ਖੇਲ ਪਾਠਸ਼ਾਲਾ ਦੇ ਸਮਾਪਤੀ ਸੈਸ਼ਨ ਦਾ ਉਦਘਾਟਨ ਕੀਤਾ

Posted On: 13 APR 2022 3:37PM by PIB Chandigarh

ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਪ੍ਰਤੱਖ ਤੌਰ 'ਤੇ ਸਿਹਤ ਅਤੇ ਤੰਦਰੁਸਤੀ ਦੇ ਗੰਭੀਰ ਮੁੱਦਿਆਂ ਨੂੰ ਸੰਬੋਧਿਤ ਕਰਦਾ ਹੈ: ਸ਼੍ਰੀ ਅਨੁਰਾਗ ਠਾਕੁਰ

 

 ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਭਾਰਤ ਸਰਕਾਰ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਦੇ ਮੰਤਰਾਲੇ ਦੇ ਅਧੀਨ ਸਾਈ ਐੱਲਐੱਨਸੀਪੀਈ, ਤਿਰੂਵਨੰਤਪੁਰਮ ਦੁਆਰਾ ਆਯੋਜਿਤ ਈ-ਖੇਲ ਪਾਠਸ਼ਾਲਾ ਦੇ ਸਮਾਪਤੀ ਸੈਸ਼ਨ ਦਾ ਵਰਚੁਅਲੀ ਉਦਘਾਟਨ ਕੀਤਾ।

 

 ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਆਪਣੇ ਸੰਬੋਧਨ ਵਿੱਚ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਫਿਟ ਇੰਡੀਆ, ਜੋ ਕਿ “ਲੋਕ ਅੰਦੋਲਨ” ਬਣ ਗਿਆ ਹੈ, ਅਤੇ ਖੇਲੋ ਇੰਡੀਆ ਗੇਮਸ ਜੋ ਕਿ ਖੇਡ ਦੇ ਮੈਦਾਨ ਤੋਂ ਪੋਡੀਅਮ ਤੱਕ ਅਥਲੀਟਾਂ ਦੇ ਸਫ਼ਰ ਲਈ ਮਹੱਤਵਪੂਰਨ ਹਨ, ਜਿਹੀਆਂ ਪੇਸ਼ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਯੋਜਨਾਵਾਂ ਅਤੇ ਸੁਵਿਧਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਹਰ ਪਹਿਲੂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਜਿਸ ਨਾਲ ਦੇਸ਼ ਭਰ ਵਿੱਚ ਖੇਡਾਂ ਨੂੰ ਹੋਰ ਮਕਬੂਲ ਬਣਾਇਆ ਜਾ ਸਕੇ। ਉਨ੍ਹਾਂ ਪ੍ਰਧਾਨ ਮੰਤਰੀ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਸਾਡੇ ਖਿਡਾਰੀ ਓਲੰਪਿਕ ਜਾਂ ਕਿਸੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਮਗਾ ਜਿੱਤਦੇ ਹਨ ਅਤੇ ਜਦੋਂ ਸਾਡਾ ਤਿਰੰਗਾ ਉੱਚਾ ਹੁੰਦਾ ਹੈ, ਤਾਂ ਇਹ ਇੱਕ ਬਹੁਤ ਹੀ ਵਿਸ਼ੇਸ਼ ਭਾਵਨਾ ਹੁੰਦੀ ਹੈ ਅਤੇ ਇਹ ਪੂਰੇ ਦੇਸ਼ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਸਿਹਤ ਅਤੇ ਤੰਦਰੁਸਤੀ ਦੇ ਗੰਭੀਰ ਮੁੱਦਿਆਂ ਨੂੰ ਪ੍ਰਤੱਖ ਤੌਰ 'ਤੇ ਹੱਲ ਕਰਦਾ ਹੈ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵਨ ਜਾਚ ਵਜੋਂ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ 7ਵੇਂ ਬੈਚ ਦੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰਨ ਲਈ ਸਾਈ ਐੱਲਐੱਨਸੀਪੀਈ ਅਤੇ ਖੇਲੋ ਇੰਡੀਆ ਈ-ਖੇਲ ਪਾਠਸ਼ਾਲਾ ਟੀਮ ਨੂੰ ਵਧਾਈਆਂ ਦਿੱਤੀਆਂ।

 

 ਈ-ਖੇਲ ਪਾਠਸ਼ਾਲਾ ਦਾ ਉਦੇਸ਼ ਭੂਗੋਲਿਕ ਰੁਕਾਵਟਾਂ ਦੀ ਪਰਵਾਹ ਕੀਤੇ ਬਿਨਾਂ ਖੇਡਾਂ ਨਾਲ ਸਬੰਧਿਤ ਗਿਆਨ ਨੂੰ ਦੇਸ਼ ਦੇ ਸਾਰੇ ਹਿੱਸਿਆਂ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਵਿੱਚ ਰਾਸ਼ਟਰੀ ਖੇਡ ਫੈਡਰੇਸ਼ਨਾਂ, ਉੱਘੇ ਕੋਚਾਂ, ਅਥਲੀਟਾਂ ਅਤੇ ਮਾਹਿਰਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰੋਫੈਸ਼ਨਲ ਤੌਰ 'ਤੇ ਤਿਆਰ ਕੀਤਾ ਗਿਆ ਪਾਠਕ੍ਰਮ ਹੈ। ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ, ਖੇਲੋ ਇੰਡੀਆ ਅਤੇ ਫਿਟ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਈ-ਖੇਲ ਪਾਠਸ਼ਾਲਾ ਸਪੋਰਟਸ ਅਥਾਰਟੀ ਆਫ਼ ਇੰਡੀਆ ਦੁਆਰਾ ਖੇਡ ਈ-ਲਰਨਿੰਗ ਪਲੈਟਫਾਰਮ 'ਤੇ ਜ਼ਮੀਨੀ ਪੱਧਰ 'ਤੇ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਕਮਿਊਨਿਟੀ ਕੋਚਾਂ/ਲਰਨਰਜ਼ ਨੂੰ ਇਕਸਾਰ ਢਾਂਚਾਗਤ ਔਨਲਾਈਨ ਟ੍ਰੇਨਿੰਗ ਕੋਰਸ ਪ੍ਰਦਾਨ ਕਰਨ ਲਈ ਇੱਕ ਪ੍ਰੋਜੈਕਟ ਹੈ। ਈ-ਖੇਲ ਪਾਠਸ਼ਾਲਾ ਦੁਆਰਾ ਸਾਈ ਨੇ ਇੱਕ ਔਨਲਾਈਨ ਸਪੋਰਟਸ ਲਰਨਿੰਗ ਪ੍ਰੋਗਰਾਮ ਬਣਾਇਆ ਹੈ ਜੋ ਜ਼ਮੀਨੀ ਪੱਧਰ 'ਤੇ ਖੇਡਾਂ ਦੀ ਡਿਲੀਵਰੀ ਵਿੱਚ ਕ੍ਰਾਂਤੀ ਲਿਆਉਣ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ। ਇਹ ਦੇਸ਼ ਭਰ ਵਿੱਚ ਮਿਆਰੀ ਪੱਧਰ-ਅਧਾਰਿਤ ਗੁਣਵੱਤਾ ਕੋਚਿੰਗ ਪ੍ਰੋਗਰਾਮ ਪ੍ਰਦਾਨ ਕਰੇਗਾ।

 

 ਈ-ਖੇਲ ਪਾਠਸ਼ਾਲਾ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਹੈ ਤਾਂ ਜੋ ਜ਼ਮੀਨੀ ਪੱਧਰ ਤੋਂ ਹੀ ਇਹ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਕੋਚਾਂ ਨੂੰ ਸਿੱਖਿਅਤ ਕਰੇ ਅਤੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਸਰੀਰਕ ਸਿੱਖਿਆ ਦੀਆਂ ਕਲਾਸਾਂ ਚਲਾਉਣ ਲਈ ਗਿਆਨ ਅਤੇ ਕੌਸ਼ਲ ਦੇ ਸਹੀ ਸੈੱਟ ਨਾਲ ਲੈਸ ਕਰੇ। ਇਹ ਉਨ੍ਹਾਂ ਨੂੰ ਅਗਲੀ ਪੀੜ੍ਹੀ ਲਈ ਉਭਰਦੀਆਂ ਪ੍ਰਤਿਭਾਵਾਂ ਦੀ ਪਹਿਚਾਣ ਕਰਨ ਵਿੱਚ ਵੀ ਮਦਦ ਕਰੇਗਾ ਤਾਂ ਜੋ ਉਨ੍ਹਾਂ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਵਿਭਿੰਨ ਖੇਡ ਅਨੁਸ਼ਾਸਨਾਂ ਦੀ ਚੋਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਉੱਤਮਤਾ ਦੇ ਉੱਚ ਪੱਧਰਾਂ ਤੱਕ ਪਹੁੰਚਣ ਦੇ ਸਮਰੱਥ ਬਣਾਇਆ ਜਾ ਸਕੇ।

 

 ਬੈਚ: 7ਵਾਂ (14 ਫਰਵਰੀ 2022 ਤੋਂ 13 ਅਪ੍ਰੈਲ 2022)

 •  ਟਾਰਗੇਟ ਯੂਜ਼ਰਸ: ਸਰੀਰਕ ਸਿੱਖਿਆ ਅਧਿਆਪਕ ਅਤੇ ਕਮਿਊਨਿਟੀ ਕੋਚ

 •   ਕੁੱਲ ਭਾਗੀਦਾਰ: ਚੱਲ ਰਹੇ ਫਾਊਂਡੇਸ਼ਨ ਪੱਧਰ ਕੋਰਸ ਵਿੱਚ 5000 ਹਿੱਸਾ ਲੈ ਰਹੇ ਹਨ (23690 ਰਜਿਸਟਰਡ)

 •   ਕੋਰਸ ਦੀ ਮਿਆਦ: 6-ਹਫ਼ਤੇ ਦਾ ਪ੍ਰੋਗਰਾਮ, ਉਸ ਤੋਂ ਬਾਅਦ ਇੱਕ ਟੈਸਟ (60 ਮਿੰਟ)।

 •   ਕੁੱਲ ਦਿਨ: 41, ਕੁੱਲ ਸੈਸ਼ਨ: 40, ਕੁੱਲ ਸਪੀਕਰ: 38

 

 ਡਾ. ਜੀ ਕਿਸ਼ੋਰ, ਪ੍ਰਿੰਸੀਪਲ ਅਤੇ ਰੀਜਨਲ ਹੈੱਡ, ਸਾਈ ਐੱਲਐੱਨਸੀਪੀਈ ਖੇਤਰ ਨੇ ਸਭਾ ਦਾ ਸੁਆਗਤ ਕੀਤਾ। ਸਮਾਗਮ ਵਿੱਚ ਸ਼੍ਰੀ ਸੰਦੀਪ ਪ੍ਰਧਾਨ ਆਈਆਰਐੱਸ, ਡਾਇਰੈਕਟਰ ਜਨਰਲ, ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ), ਸੁਸ਼੍ਰੀ ਰਿਤੂ ਸੈਨ, ਆਈਏਐੱਸ, ਡੀਜੀ, ਨਾਡਾ (NADA), ਸ਼੍ਰੀ ਵਿਨੋਦ ਕ੍ਰਿਸ਼ਨ ਵਰਮਾ, ਡਿਪਟੀ ਸਕੱਤਰ, ਸਿੱਖਿਆ ਮੰਤਰਾਲੇ, ਪ੍ਰੋ. ਵਿਵੇਕ ਪਾਂਡੇ, ਵੀਸੀ, ਐੱਲਐੱਨਆਈਪੀਈ (LNIPE) ਗਵਾਲੀਅਰ, ਸ਼੍ਰੀ ਪੁਸ਼ਕਰ ਵੋਹਰਾ, ਜੁਆਇੰਟ ਡਾਇਰੈਕਟਰ, ਸੀਬੀਐੱਸਈ, ਸ਼੍ਰੀ ਪੀਯੂਸ਼ ਜੈਨ, ਸਕੱਤਰ, ਪੀਈਐੱਫਆਈ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਡਾ. ਲੁਮਲੁਨ ਬੁਹਰਿਲ, ਐਸੋਸੀਏਟ ਪ੍ਰੋਫੈਸਰ, ਐੱਲਐੱਨਸੀਪੀਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਆਖਰੀ ਸੈਸ਼ਨ ਦੀ ਅਗਵਾਈ ਸ਼੍ਰੀ ਅੰਕੁਸ਼ ਗੁਪਤਾ, ਪ੍ਰੋਜੈਕਟ ਅਫਸਰ, ਨਾਡਾ ਨੇ “ਇੰਟਰੋਡਕਸ਼ਨ ਟੂ ਐਂਟੀ ਡੋਪਿੰਗ” ਵਿਸ਼ੇ ‘ਤੇ ਸੰਬੋਧਿਤ ਹੁੰਦਿਆਂ ਕੀਤੀ।


 

 **********

 

ਐੱਨਬੀ/ਓਏ


(Release ID: 1816893) Visitor Counter : 131