ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਮਾਧਵਪੁਰ ਘੇਡ ਉਤਸਵ ਵਿੱਚ ਸ਼ਾਮਲ ਹੋਏ
ਵਰਤਮਾਨ ਅਤੇ ਭਾਵੀ ਪੀੜ੍ਹੀਆਂ ਨੂੰ ਸੱਭਿਆਚਾਰਕ ਜੜਾਂ ਨਾਲ ਜੁੜਨਾ ਚਾਹੀਦਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਗਵਾਈ ਵਿੱਚ ਉੱਤਰ-ਪੂਰਬੀ ਦਾ ਬੇਮਿਸਾਲ ਵਿਕਾਸ: ਸ਼੍ਰੀ ਠਾਕੁਰ
Posted On:
12 APR 2022 8:17PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਗੁਜਰਾਤ ਦੇ ਚਾਰ ਦਿਨੀਂ ‘ਮਾਧਵਪੁਰ ਘੇਡ ਮੇਲਾ’ ਦੇ ਤੀਸਰੇ ਦਿਨ ਮੇਲੇ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ ਬਿਰੇਨ ਸਿੰਘ ਅਤੇ ਗੁਜਰਾਤ ਦੇ ਮੰਤਰੀਆਂ ਨੇ ਵੀ ਹਿੱਸਾ ਲਿਆ।
ਇਸ ਅਵਸਰ ’ਤੇ ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਮਾਧਵਪੁਰ ਘੇਡ ਮੇਲਾ ਭਾਰਤ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਪ੍ਰਤੀਕ ਹੈ ਅਤੇ ਇਹ ਉਤਸਵ ਦੇਸ਼ ਦੇ ਬਹੁਤ ਸੁਦੂਰ ਪੂਰਵ ਨੂੰ ਦੇਸ਼ ਦੇ ਪੱਛਮੀ ਹਿੱਸੇ ਨਾਲ ਜੋੜਦਾ ਹੈ। ਉੱਤਰ-ਪੂਰਬ ਰਾਜਾਂ ਵਿੱਚ ਚਲ ਰਹੇ ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ‘ਲੁੱਕ ਈਸਟ’ ਪਾਲਿਸੀ ਹੁਣ ‘ਐਕਟ ਈਸਟ’ ਪਾਲਿਸੀ ਬਣ ਚੁੱਕੀ ਹੈ। ਵਰਤਮਾਨ ਸਰਕਾਰ ਦੇ ਅਨੁਸਾਰ ਭਾਰਤ ਦੇ ਉੱਤਰ-ਪੂਰਬੀ ਰਾਜ ਹੁਣ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੇ ਬੇਮਿਸਾਲ ਵਿਕਾਸ ਦੇ ਸਾਕਸ਼ੀ ਹਨ।
ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅਗਵਾਈ ਵਿੱਚ ਸਰਕਾਰ ਨੇ ਭਾਰਤ ਦੀ ਗੁਆਚੀ ਹੋਈ ਸੱਭਿਆਚਾਰਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੀ ਜਿੱਥੇ ਇੱਕ ਤਰਫ਼ ਕੇਦਾਰਨਾਥਜੀ ਮੰਦਿਰ ਨੂੰ ਸ਼ਾਨਦਾਰ ਸਵਰੂਪ ਦਿੱਤਾ ਗਿਆ, ਉੱਥੇ ਹੀ ਸੋਮਨਾਥ ਮੰਦਿਰ ਨੇ ਵੀ ਨਵੀਆਂ ਉਚਾਈਆਂ ਹਾਸਲ ਕੀਤੀ ਹੈ। ਸ਼੍ਰੀ ਠਾਕੁਰ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ, ਰਾਮ ਮੰਦਿਰ ਨਿਰਮਾਣ ਅਤੇ ਚਾਰ ਧਾਮ ਦੇ ਸੁੰਦਰੀਕਰਣ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਪ੍ਰਸ਼ੰਸਾ ਕੀਤੀ।
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਾਲਾਂਕਿ 1947 ਵਿੱਚ ਭਾਰਤ ਨੇ ਰਾਜਨੀਤਕ ਸੁਤੰਤਰਤਾ ਪ੍ਰਾਪਤ ਕਰ ਲਈ ਸੀ, ਲੇਕਿਨ ਸੱਭਿਆਚਾਰਕ ਸੁਤੰਤਰਤਾ ਉਸ ਨੂੰ ਨਹੀਂ ਮਿਲੀ ਸੀ। ਸੱਭਿਆਚਾਰਕ ਸੁਤੰਤਰਤਾ ਉਸ ਨੂੰ 2014 ਵਿੱਚ ਮਿਲੀ, ਜਦੋਂ ਸੱਭਿਆਚਾਰਕ ਰਾਸ਼ਟਰਵਾਦ, ਰਾਜਨੀਤਕ ਵਿਮਰਸ਼ ਦਾ ਮਹੱਤਵਪੂਰਨ ਹਿੱਸਾ ਬਣਿਆ। ਉਨ੍ਹਾਂ ਨੇ ਵਰਤਮਾਨ ਅਤੇ ਭਾਵੀ ਪੀੜ੍ਹੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੀ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੀ ਸੱਭਿਆਚਾਰਕ ਵਿਰਾਸਤ ਦੀਆਂ ਕਹਾਣੀਆਂ ਨੂੰ ਜਨਤਾ ਦੇ ਵਿੱਚ ਪ੍ਰਸਾਰਿਤ ਕਰੀਏ।
ਸ਼੍ਰੀ ਠਾਕੁਰ ਨੇ ਅਬੂ ਧਾਬੀ ਦੀ ਆਪਣੀ ਹਾਲ ਦੀ ਯਾਤਰਾ ਦਾ ਯਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਗਵਾਈ ਵਿੱਚ ਸਥਾਪਤ ਮੈਤਰੀਪੂਰਣ ਸੰਬੰਧਾਂ ਦੇ ਅਧਾਰ ’ਤੇ ਹੀ ਹੁਣ ਖਾੜੀ ਦੇ ਇੱਕ ਦੇਸ਼ ਵਿੱਚ ਸ਼ਾਨਦਾਰ ਸਵਾਮੀ ਨਾਰਾਇਣ ਮੰਦਿਰ ਦਾ ਨਿਰਮਾਣ ਹੋਵੇਗਾ।
ਸ਼੍ਰੀ ਅਨੁਰਾਗ ਠਾਕੁਰ ਨੇ ਭਰੋਸਾ ਦਿਲਾਇਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਆਪਣੀਆਂ ਮੀਡੀਆ ਇਕਾਈਆਂ ਦੇ ਨਾਲ ਉਤਸਵ ਨੂੰ ਹੁਲਾਰਾ ਦੇਵੇਗਾ ਅਤੇ ਉਸ ਦੀ ਸ਼ਾਨ ਨੂੰ ਪ੍ਰਦਰਸ਼ਿਤ ਕਰੇਗਾ।
ਮਾਧਵਪੁਰ ਘੇਡ ਉਤਸਵ 10 ਤੋਂ 13 ਅਪ੍ਰੈਲ, 2022 ਤੱਕ ਮਨਾਇਆ ਜਾ ਰਿਹਾ ਹੈ। ਉਤਸਵ ਦਾ ਉਦਘਾਟਨ ਰਾਸ਼ਟਰਪਤੀ ਨੇ ਕੀਤਾ ਸੀ ਅਤੇ ਸੱਭਿਆਚਾਰਕ ਮੰਤਰਾਲਾ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਨਾਲ ਗੁਜਰਾਤ ਸਰਕਾਰ ਇਸ ਦਾ ਆਯੋਜਨ ਕਰ ਰਹੀ ਹੈ।
*****
ਸੌਰਭ ਸਿੰਘ
(Release ID: 1816466)
Visitor Counter : 126