ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਜੂਨਾਗੜ੍ਹ ਵਿੱਚ ਉਮਿਯਾ ਮਾਤਾ ਮੰਦਿਰ ਦੇ 14ਵੇਂ ਸਥਾਪਨਾ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਦਾ ਮੂਲ-ਪਾਠ

Posted On: 10 APR 2022 7:29PM by PIB Chandigarh

ਉਮਿਯਾ ਮਾਤਾ ਕੀ ਜੈ !

ਗੁਜਰਾਤ ਦੇ ਲੋਕਪ੍ਰਿਯ, ਕੋਮਲ ਅਤੇ ਦ੍ਰਿੜ੍ਹ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਭਾਈ ਪੁਰਸ਼ੋਤਮ ਰੂਪਾਲਾ, ਰਾਜ ਸਰਕਾਰ ਦੇ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ, ਹੋਰ ਸਾਰੇ ਵਿਧਾਇਕ ਗਣ, ਪੰਚਾਇਤਾਂ, ਨਗਰਪਾਲਿਕਾਵਾਂ ਵਿੱਚ ਚੁਣੇ ਹੋਏ ਸਾਰੇ ਜਨਪ੍ਰਤੀਨਿਧੀ, ਉਮਾ ਧਾਮ ਘਾਟਿਲਾ ਦੇ ਚੇਅਰਮੈਨ ਵਾਲਜੀਭਾਈ ਫਲਦੁ, ਹੋਰ ਪਦਾਧਿਕਾਰੀ ਗਣ ਅਤੇ ਸਮਾਜ ਦੇ ਦੂਰ-ਦੂਰ ਤੋਂ ਆਏ ਸਰਵ ਮਹਾਨੁਭਾਵ ਅਤੇ ਬੜੀ ਸੰਖਿਆ ਵਿੱਚ ਉਪਸਥਿਤ ਮਾਵਾਂ ਅਤੇ ਭੈਣਾਂ - ਜਿਨ੍ਹਾਂ ਨੂੰ ਅੱਜ ਮਾਂ ਉਮਿਯਾ ਦੇ 14 ਵੇਂ ਪਾਟੋਤਸਵ ਦੇ ਅਵਸਰ ’ਤੇ ਮੈਂ ਵਿਸ਼ੇਸ਼ ਨਮਨ ਕਰਦਾ ਹਾਂ। ਆਪ ਸਾਰਿਆਂ ਨੂੰ ਇਸ ਸ਼ੁਭ ਅਵਸਰ ’ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ, ਢੇਰ ਸਾਰਾ ਅਭਿਨੰਦਨ

 

ਪਿਛਲੇ ਦਸੰਬਰ ਵਿੱਚ ਮਾਤਾ ਉਮਿਯਾ ਧਾਮ ਮੰਦਿਰ ਅਤੇ ਉਮਿਯਾ ਧਾਮ ਕੈਂਪਸ ਦੇ ਨੀਂਹ ਪੱਥਰ ਦਾ ਸੁਭਾਗ ਮੈਨੂੰ ਮਿਲਿਆ ਸੀ ਅਤੇ ਅੱਜ ਘਾਟਿਲਾ ਦੇ ਇਸ ਸ਼ਾਨਦਾਰ ਆਯੋਜਨ ਵਿੱਚ ਤੁਸੀਂ ਮੈਨੂੰ ਸੱਦਾ ਦਿੱਤਾ,  ਇਸ ਦਾ ਮੈਨੂੰ ਆਨੰਦ ਹੈ। ਪ੍ਰਤੱਖ ਆਇਆ ਹੁੰਦਾ ਤਾਂ ਮੈਨੂੰ ਅਧਿਕ ਖੁਸ਼ੀ ਹੁੰਦੀ, ਪਰੰਤੂ ਪ੍ਰਤੱਖ ਨਹੀਂ ਆ ਸਕਿਆ, ਫਿਰ ਵੀ ਦੂਰ ਤੋਂ ਪੁਰਾਣੇ ਮਹਾਨੁਭਾਵਾਂ ਦੇ ਦਰਸ਼ਨ ਹੋ ਸਕਦੇ ਹਨ, ਉਹ ਵੀ ਮੇਰੇ ਲਈ ਖੁਸ਼ੀ ਦਾ ਅਵਸਰ ਹੈ

 

ਅੱਜ ਚੈਤ੍ਰ ਨਵਰਾਤ੍ਰਿ ਦਾ ਨੌਂਵਾ ਦਿਨ ਹੈ। ਮੇਰੀ ਆਪ ਸਾਰਿਆਂ ਨੂੰ ਮੰਗਲਕਾਮਨਾ ਹੈ ਕਿ ਮਾਂ ਸਿੱਧਦਾਤ੍ਰੀ ਆਪ ਸਾਰਿਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀ ਕਰੇ। ਸਾਡਾ ਗਿਰਨਾਰ ਜਪ ਅਤੇ ਤਪ ਦੀ ਭੂਮੀ ਹੈ। ਗਿਰਨਾਰ ਧਾਮ ਵਿੱਚ ਬਿਰਾਜਮਾਨ ਮਾਂ ਅੰਬਾ।  ਅਤੇ ਇਸੇ ਤਰ੍ਹਾਂ ਨਾਲ ਸਿੱਖਿਆ ਅਤੇ ਦਿਕਸ਼ਾ ਦਾ ਸਥਾਨ ਵੀ ਇਹ ਗਿਰਨਾਰ ਧਾਮ ਹੈ। ਅਤੇ ਭਗਵਾਨ ਦਤਾਤ੍ਰੇਯ ਜਿੱਥੇ ਬਿਰਾਜਮਾਨ ਹਨ,  ਉਸ ਪੁਨਯਭੂਮੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਇਹ ਵੀ ਮਾਂ ਦਾ ਹੀ ਅਸ਼ੀਰਵਾਦ ਹੈ ਕਿ ਅਸੀਂ ਸਭ ਨਾਲ ਮਿਲ ਕੇ ਹਮੇਸ਼ਾ ਗੁਜਰਾਤ ਦੀ ਚਿੰਤਾ ਕਰਦੇ ਰਹੇ ਹਾਂ, ਗੁਜਰਾਤ ਦੇ ਵਿਕਾਸ ਦੇ ਲਈ ਪ੍ਰਯਤਨਸ਼ੀਲ ਰਹੇ ਹਾਂ,  ਗੁਜਰਾਤ ਦੇ ਵਿਕਾਸ ਦੇ ਲਈ ਹਮੇਸ਼ਾ ਕੁਝ ਨਾ ਕੁਝ ਯੋਗਦਾਨ ਦਿੰਦੇ ਰਹੇ ਹਾਂ ਅਤੇ ਨਾਲ ਮਿਲ ਕੇ ਕਰ ਰਹੇ ਹਾਂ

 

ਮੈਂ ਤਾਂ ਇਸ ਸਾਮੂਹਿਕਤਾ ਦੀ ਸ਼ਕਤੀ ਦਾ ਹਮੇਸ਼ਾ ਅਨੁਭਵ ਕੀਤਾ ਹੈ। ਅੱਜ ਜਦੋਂ ਪ੍ਰਭੂ ਰਾਮਚੰਦਰ ਜੀ ਦਾ ਪ੍ਰਾਗਟਯ ਮਹੋਤਸਵ ਵੀ ਹੈ,  ਅਯੋਧਿਆ ਵਿੱਚ ਅਤਿ ਸੁੰਦਰਤਾ ਨਾਲ ਉਤਸਵ ਮਨਾਇਆ ਜਾ ਰਿਹਾ ਹੈ, ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ, ਉਹ ਵੀ ਸਾਡੇ ਲਈ ਮਹੱਤਵਪੂਰਨ ਬਾਤ ਹੈ

 

ਮੇਰੇ ਲਈ ਆਪ ਸਭ ਦੇ ਵਿੱਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ, ਮਾਤਾ ਉਮਿਯਾ ਦੇ ਚਰਨਾਂ ਵਿੱਚ ਜਾਣਾ ਵੀ ਨਵੀਂ ਗੱਲ ਨਹੀਂ ਹੈ। ਸ਼ਾਇਦ ਪਿਛਲੇ 35 ਸਾਲਾਂ ਵਿੱਚ ਐਸਾ ਕਦੇ ਹੋਇਆ ਨਹੀਂ ਕਿ ਜਿੱਥੇ ਕਿਤੇ ਨਾ ਕਿਤੇ, ਕਦੇ ਨਾ ਕਦੇ, ਮੇਰਾ ਤੁਹਾਡੇ ਵਿੱਚ ਆਉਣਾ ਨਾ ਹੋਇਆ ਹੋਵੇ ਇਸੇ ਤਰ੍ਹਾਂ, ਅੱਜ ਫਿਰ ਇੱਕ ਵਾਰ, ਮੈਨੂੰ ਪਤਾ ਹੈ, ਹੁਣੇ ਕਿਸੇ ਨੇ ਦੱਸਿਆ ਸੀ, 2008 ਵਿੱਚ ਇੱਥੇ ਲੋਕਅਰਪਣ ਦੇ ਲਈ ਮੈਨੂੰ ਆਉਣ ਦਾ ਅਵਸਰ ਮਿਲਿਆ ਸੀ। ਇਹ ਪਾਵਨ ਧਾਮ ਇੱਕ ਤਰ੍ਹਾਂ ਨਾਲ ਸ਼ਰਧਾ ਦਾ ਕੇਂਦਰ ਤਾਂ ਰਿਹਾ ਹੀ, ਲੇਕਿਨ ਮੈਨੂੰ ਜਾਣਕਾਰੀ ਮਿਲੀ ਹੈ ਕਿ ਇਹ ਹਾਲੇ ਇੱਕ ਸਾਮਾਜਕ ਚੇਤਨਾ ਦਾ ਕੇਂਦਰ ਵੀ ਬਣ ਗਿਆ ਹੈ

 

ਅਤੇ ਟੂਰਿਜ਼ਮ ਦਾ ਕੇਂਦਰ ਵੀ ਬਣ ਗਿਆ ਹੈ। 60 ਤੋਂ ਜ਼ਿਆਦਾ ਕਮਰੇ ਬਣੇ ਹਨ, ਕਈ ਸਾਰੇ ਮੈਰਿਜ ਹਾਲ ਬਣੇ ਹਨ, ਸ਼ਾਨਦਾਰ ਭੋਜਨਾਲਯ ਬਣਿਆ ਹੈ। ਇੱਕ ਤਰ੍ਹਾਂ ਨਾਲ ਮਾਂ ਉਮਿਯਾ ਦੇ ਅਸ਼ੀਰਵਾਦ ਨਾਲ ਮਾਂ ਉਮਿਯਾ ਦੇ ਭਗਤਾਂ ਨੂੰ ਅਤੇ ਸਮਾਜ ਨੂੰ ਚੇਤਨਾ ਪ੍ਰਗਟ ਕਰਨ ਦੇ ਲਈ ਜੋ ਕੋਈ ਜ਼ਰੂਰਤਾਂ ਹਨ, ਉਹ ਸਭ ਪੂਰੀਆਂ ਕਰਨ ਦਾ ਪ੍ਰਯਾਸ ਆਪ ਸਾਰਿਆਂ ਦੇ ਦੁਆਰਾ ਹੋਇਆ ਹੈ। ਅਤੇ 14 ਸਾਲ ਦੇ ਇਸ ਘੱਟ ਸਮਾਂ ਵਿੱਚ ਜੋ ਵਿਆਪ ਵਧਾਇਆ ਹੈ, ਉਸ ਦੇ ਲਈ ਇੱਥੋਂ ਦੇ ਸਾਰੇ ਟਰੱਸਟੀਆਂ, ਕਾਰਜਵਾਹਕਾਂ ਨੂੰ ਅਤੇ ਮਾਂ ਉਮਿਯਾ ਦੇ ਭਗਤਾਂ ਨੂੰ ਵੀ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ

 

ਹੁਣੇ ਸਾਡੇ ਮੁੱਖ ਮੰਤਰੀ ਜੀ ਨੇ ਕਾਫ਼ੀ ਭਾਵਨਾਤਮਕ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਧਰਤੀ ਸਾਡੀ ਮਾਤਾ ਹੈ, ਅਤੇ ਮੈਂ ਅਗਰ ਉਮਿਯਾ ਮਾਤਾ ਦਾ ਭਗਤ ਹਾਂ, ਤਾਂ ਮੈਨੂੰ ਇਸ ਧਰਤੀ ਮਾਤਾ ਨੂੰ ਪੀੜ੍ਹਾ ਦੇਣ ਦੀ ਕੋਈ ਵਜ੍ਹਾ ਨਹੀਂ ਹੈ। ਘਰ ਵਿੱਚ ਅਸੀਂ ਸਾਡੀ ਮਾਂ ਨੂੰ ਬਿਨਾਂ ਵਜ੍ਹਾ ਦਵਾਈ ਖਿਲਾਵਾਂਗੇ ਕੀ? ਬਿਨਾਂ ਵਜ੍ਹਾ ਖੂਨ ਚੜ੍ਹਾਉਣਾ ਵਗੈਰਹ ਕਰਾਂਗੇ ਕੀ ? ਸਾਨੂੰ ਪਤਾ ਹੈ ਕਿ ਮਾਂ ਨੂੰ ਜਿਤਨਾ ਚਾਹੀਦਾ ਹੈ, ਉਤਨਾ ਹੀ ਦੇਣਾ ਹੁੰਦਾ ਹੈ। ਪਰ ਅਸੀਂ ਧਰਤੀ ਮਾਂ ਦੇ ਲਈ ਐਸਾ ਮੰਨ ਲਿਆ ਕਿ ਉਨ੍ਹਾਂ ਨੂੰ ਇਹ ਚਾਹੀਦਾ ਹੈ, ਉਹ ਚਾਹੀਦਾ ਹੈ... ਫਿਰ ਮਾਂ ਵੀ ਊਬ ਜਾਵੇ ਕਿ ਨਹੀਂ ਊਬ ਜਾਵੇ ... ?

 

ਅਤੇ ਉਸ ਦੇ ਚਲਦੇ ਅਸੀਂ ਦੇਖ ਰਹੇ ਹਾਂ ਕਿ ਕਿਤਨੀ ਸਾਰੀਆਂ ਮੁਸੀਬਤਾਂ ਆ ਰਹੀਆਂ ਹਨ ਇਸ ਧਰਤੀ ਮਾਂ ਨੂੰ ਬਚਾਉਣਾ ਇੱਕ ਬੜਾ ਅਭਿਯਾਨ ਹੈ। ਅਸੀਂ ਭੂਤਕਾਲ ਵਿੱਚ ਪਾਣੀ ਦੇ ਸੰਕਟ ਵਿੱਚ ਜੀਵਨ ਬਤੀਤ ਕਰ ਰਹੇ ਸੀ ਸੁੱਕਾ ਸਾਡੀ ਹਮੇਸ਼ਾ ਦੀ ਚਿੰਤਾ ਦਾ ਵਿਸ਼ਾ ਸੀ। ਪਰ ਜਦੋਂ ਤੋਂ ਅਸੀਂ ਚੇਕਡੈਮ ਦਾ ਅਭਿਯਾਨ ਸ਼ੁਰੂ ਕੀਤਾ, ਜਲ ਸੰਚੈ ਦਾ ਅਭਿਯਾਨ ਸ਼ੁਰੂ ਕੀਤਾ, Per Drop More Crop,  Drip Irrigation ਦਾ ਅਭਿਯਾਨ ਚਲਾਇਆ, ਸੌਨੀ ਯੋਜਨਾ ਲਾਗੂ ਕੀਤੀ, ਪਾਣੀ ਦੇ ਲਈ ਖੂਬ ਪ੍ਰਯਤਨ ਕੀਤੇ

 

ਗੁਜਰਾਤ ਵਿੱਚ ਮੈਂ ਜਦੋਂ ਮੁੱਖ ਮੰਤਰੀ ਸੀ ਅਤੇ ਕਿਸੇ ਹੋਰ ਰਾਜ ਦੇ ਮੁੱਖ ਮੰਤਰੀ ਨਾਲ ਬਾਤ ਕਰਦਾ ਸੀ ਕਿ ਸਾਡੇ ਇੱਥੇ ਪਾਣੀ ਦੇ ਲਈ ਇਤਨਾ ਜ਼ਿਆਦਾ ਖਰਚ ਕਰਨਾ ਪੈਂਦਾ ਹੈ ਅਤੇ ਇਤਨੀ ਸਾਰੀ ਮਿਹਨਤ ਕਰਨੀ ਪੈਂਦੀ ਹੈ। ਸਾਡੀ ਜਿਆਦਾਤਰ ਸਰਕਾਰ ਦਾ ਸਮਾਂ ਪਾਣੀ ਪਹੁੰਚਾਉਣ ਵਿੱਚ ਬਤੀਤ ਹੁੰਦਾ ਹੈ। ਤਾਂ ਹੋਰ ਰਾਜਾਂ ਨੂੰ ਹੈਰਾਨੀ ਹੁੰਦੀ ਸੀ, ਕਿਉਂਕਿ ਉਨ੍ਹਾਂ ਨੂੰ ਇਸ ਮੁਸੀਬਤ ਦਾ ਅਨੁਮਾਨ ਨਹੀਂ ਸੀ। ਉਸ ਮੁਸੀਬਤ ਤੋਂ ਅਸੀਂ ਹੌਲੀ-ਹੌਲੀ ਬਾਹਰ ਨਿਕਲੇ, ਕਾਰਨ, ਅਸੀਂ ਜਨਅੰਦੋਲਨ ਸ਼ੁਰੂ ਕੀਤਾ। ਆਪ ਸਾਰਿਆਂ ਦੇ ਨਾਲ-ਸਹਕਾਰ ਨਾਲ ਜਨ ਅੰਦੋਲਨ ਕੀਤਾ। ਅਤੇ ਜਨ ਅੰਦੋਲਨ, ਜਨ ਕਲਿਆਣ ਦੇ ਲਈ ਕੀਤਾ। ਅਤੇ ਅੱਜ ਪਾਣੀ ਦੇ ਲਈ ਜਾਗਰੂਕਤਾ ਆਈ ਹੈ। ਪਰ ਫਿਰ ਵੀ ਮੇਰਾ ਮੰਨਣਾ ਹੈ ਕਿ ਜਲ ਸੰਚੈ ਦੇ ਲਈ ਸਾਨੂੰ ਜ਼ਰਾ ਵੀ ਉਦਾਸੀਨ ਨਹੀਂ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਹਰ ਮੀਂਹ ਤੋਂ ਪਹਿਲਾਂ ਕਰਨ ਦਾ ਕੰਮ ਹੈ

 

ਤਾਲਾਬ ਗਹਿਰੇ ਬਣਾਉਣੇ ਹਨ, ਨਾਲੇ ਸਾਫ਼ ਕਰਨੇ ਹਨ, ਇਹ ਸਭ ਜਿਤਨੇ ਕੰਮ ਕਰਨਗੇ, ਤਾਂ ਹੀ ਪਾਣੀ ਦਾ ਸੰਚਯ ਹੋਵੇਗਾ ਅਤੇ ਪਾਣੀ ਧਰਤੀ ਵਿੱਚ ਉਤਰੇਗਾ। ਇਸੇ ਤਰ੍ਹਾਂ ਨਾਲ ਹੁਣ ਕੈਮਿਕਲ ਤੋਂ ਕਿਵੇਂ ਮੁਕਤੀ ਮਿਲੇ ਉਹ ਸੋਚਣਾ ਪਵੇਗਾ। ਨਹੀਂ ਤਾਂ ਇੱਕ ਦਿਨ ਧਰਤੀ ਮਾਤਾ ਕਹੇਗੀ ਕਿ ਹੁਣ ਬਹੁਤ ਹੋ ਗਿਆ.... ਤੁਸੀਂ ਜਾਓ.... ਮੈਨੂੰ ਤੁਹਾਡੀ ਸੇਵਾ ਨਹੀਂ ਕਰਨੀ ਹੈ। ਅਤੇ ਕਿਤਨਾ ਵੀ ਪਸੀਨਾ ਬਹਾਵਾਂਗੇ,  ਕਿਤਨੇ ਹੀ ਮਹਿੰਗੇ ਬੀਜ ਬੋਵਾਂਗੇ, ਕੋਈ ਉਪਜ ਨਹੀਂ ਹੋਵੇਗੀ। ਇਸ ਧਰਤੀ ਮਾਂ ਨੂੰ ਬਚਾਉਣਾ ਹੀ ਪਵੇਗਾ। ਅਤੇ ਇਸ ਦੇ ਲਈ ਅੱਛਾ ਹੈ ਗੁਜਰਾਤ ਵਿੱਚ ਸਾਨੂੰ ਅਜਿਹੇ ਗਵਰਨਰ ਮਿਲੇ ਹਨ, ਜੋ ਪੂਰੀ ਤਰ੍ਹਾਂ ਕੁਦਰਤੀ ਖੇਤੀਬਾੜੀ ਦੇ ਲਈ ਸਮਰਪਿਤ ਹਨ

 

ਮੈਨੂੰ ਤਾਂ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਗੁਜਰਾਤ ਦੇ ਹਰ ਤਾਲੁਕਾ ਵਿੱਚ ਜਾ ਕੇ ਕੁਦਰਤੀ ਖੇਤੀਬਾੜੀ ਦੇ ਲਈ ਅਨੇਕ ਕਿਸਾਨ ਸੰਮੇਲਨ ਕੀਤੇ। ਮੈਨੂੰ ਆਨੰਦ ਹੈ - ਰੁਪਾਲਾ ਜੀ ਦੱਸ ਰਹੇ ਸਨ ਕਿ ਲੱਖਾਂ ਦੀ ਸੰਖਿਆ ਵਿੱਚ ਕਿਸਾਨ ਕੁਦਰਤੀ ਖੇਤੀਬਾੜੀ ਦੇ ਵੱਲ ਵਧੇ ਹਨ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀਬਾੜੀ ਅਪਨਾਉਣ ਵਿੱਚ ਗਰਵ ਹੋ ਰਿਹਾ ਹੈ। ਇਹ ਬਾਤ ਵੀ ਸਹੀ ਹੈ ਕਿ ਖਰਚ ਵੀ ਬਚਦਾ ਹੈ। ਹੁਣ ਜਦੋਂ ਮੁੱਖ ਮੰਤਰੀ ਜੀ ਨੇ ਤਾਕੀਦ ਕੀਤਾ ਹੈ, ਕੋਮਲ ਅਤੇ ਦ੍ਰਿੜ੍ਹ ਮੁੱਖ ਮੰਤਰੀ ਮਿਲੇ ਹਨ, ਤੱਦ ਸਾਡੇ ਸਭ ਦੀ ਜ਼ਿੰਮੇਦਾਰੀ ਹੈ ਕਿ ਉਨ੍ਹਾਂ ਦੀ ਭਾਵਨਾ ਨੂੰ ਅਸੀਂ ਸਾਕਾਰ ਕਰੀਏ। ਗੁਜਰਾਤ ਦੇ ਪਿੰਡ-ਪਿੰਡ ਵਿੱਚ ਕਿਸਾਨ ਕੁਦਰਤੀ ਖੇਤੀਬਾੜੀ ਦੇ ਲਈ ਅੱਗੇ ਆਏ ਮੈਂ ਅਤੇ ਕੇਸ਼ੁਭਾਈ ਨੇ ਜਿਸ ਤਰ੍ਹਾਂ ਨਾਲ ਪਾਣੀ ਦੇ ਲਈ ਕਾਫ਼ੀ ਪਰਿਸ਼੍ਰਮ ਕੀਤਾ, ਇਸ ਤਰ੍ਹਾਂ ਹੀ ਭੂਪੇਂਦਰ ਭਾਈ ਹੁਣੇ ਧਰਤੀ ਮਾਤਾ ਦੇ ਲਈ ਪਰਿਸ਼੍ਰਮ ਕਰ ਰਹੇ ਹਨ

 

ਇਸ ਧਰਤੀ ਮਾਤਾ ਨੂੰ ਬਚਾਉਣ ਦੀ ਉਨ੍ਹਾਂ ਦੀ ਜੋ ਮਿਹਨਤ ਹੈ, ਉਨ੍ਹਾਂ ਵਿੱਚ ਗੁਜਰਾਤ ਦੇ ਸਾਰੇ ਲੋਕ ਜੁੜ ਜਾਣ ਅਤੇ ਮੈਂ ਦੇਖਿਆ ਹੈ ਕਿ ਤੁਸੀਂ ਜੋ ਕੰਮ ਹੱਥ ਵਿੱਚ ਲੈਂਦੇ ਹੋ, ਉਸ ਵਿੱਚ ਕਦੇ ਪਿੱਛੇ ਹਟਿਆ ਨਹੀਂ ਕਰਦੇ। ਮੈਨੂੰ ਯਾਦ ਹੈ ਕਿ ਉਂਝਾ ਵਿੱਚ ਬੇਟੀ ਬਚਾਓ ਦੀ ਮੈਨੂੰ ਕਾਫ਼ੀ ਚਿੰਤਾ ਸੀ। ਮਾਂ ਉਮਿਯਾ ਦਾ ਤੀਰਥ ਹੋਵੇ ਅਤੇ ਬੇਟੀਆਂ ਦੀ ਸੰਖਿਆ ਘੱਟ ਹੁੰਦੀ ਜਾ ਰਹੀ ਸੀ। ਫਿਰ ਮੈਂ ਇੱਕ ਵਾਰ ਮਾਤਾ ਉਮਿਯਾ ਦੇ ਚਰਨਾਂ ਵਿੱਚ ਜਾ ਕੇ ਸਮਾਜ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਤੁਸੀਂ ਸਭ ਮੈਨੂੰ ਵਚਨ ਦਵੋ ਕਿ ਬੇਟੀਆਂ ਨੂੰ ਬਚਾਉਣਾ ਹੈ। ਅਤੇ ਮੈਨੂੰ ਗਰਵ ਹੈ ਕਿ ਗੁਜਰਾਤ ਵਿੱਚ ਮਾਂ ਉਮਿਯਾ ਦੇ ਭਗਤਾਂ ਨੇ,  ਮਾਂ ਖੋਡਲ ਧਾਮ ਦੇ ਭਗਤਾਂ ਨੇ ਅਤੇ ਪੂਰੇ ਗੁਜਰਾਤ ਨੇ ਇਸ ਬਾਤ ਨੂੰ ਉਠਾ ਲਿਆ 

ਅਤੇ ਗੁਜਰਾਤ ਵਿੱਚ ਬੇਟੀਆਂ ਨੂੰ ਬਚਾਉਣ ਦੇ ਲਈ, ਮਾਂ ਦੇ ਗਰਭ ਵਿੱਚ ਬੇਟੀਆਂ ਦੀ ਹੱਤਿਆ ਨਾ ਹੋਵੇ, ਇਸ ਦੇ ਲਈ ਕਾਫ਼ੀ ਜਾਗਰੂਕਤਾ ਆਈ। ਅੱਜ ਤੁਸੀਂ ਦੇਖ ਰਹੇ ਹੋ ਕਿ ਗੁਜਰਾਤ ਦੀਆਂ ਬੇਟੀਆਂ ਕੀ ਕਮਾਲ ਕਰ ਰਹੀਆਂ ਹਨ, ਸਾਡੀ ਮਹੇਸਾਣਾ ਦੀ ਬੇਟੀ, ਦਿਵਿਯਾਂਗ, ਓਲੰਪਿਕ ਵਿੱਚ ਜਾ ਕਰ ਕੇ ਝੰਡਾ ਲਹਿਰਾ ਕੇ ਆਈ। ਇਸ ਵਾਰ ਓਲੰਪਿਕ ਵਿੱਚ ਜੋ ਖਿਡਾਰੀ ਗਏ ਸਨ, ਉਨ੍ਹਾਂ ਵਿੱਚ 6 ਗੁਜਰਾਤ ਦੀਆਂ ਬੇਟੀਆਂ ਸਨ। ਕਿਸ ਨੂੰ ਗਰਵ ਨਹੀਂ ਹੋਵੇਗਾ – ਇਸ ਲਈ ਮੈਨੂੰ ਲੱਗਦਾ ਹੈ ਕਿ ਮਾਤਾ ਉਮਿਯਾ ਦੀ ਸੱਚੀ ਭਗਤੀ ਹੈ ਕਿ ਇਹ ਸ਼ਕਤੀ ਸਾਡੇ ਵਿੱਚ ਆਉਂਦੀ ਹੈ, ਅਤੇ ਇਸ ਸ਼ਕਤੀ ਦੇ ਸਹਾਰੇ ਅਸੀਂ ਅੱਗੇ ਵਧੀਏ। ਕੁਦਰਤੀ ਖੇਤੀਬਾੜੀ ’ਤੇ ਅਸੀਂ ਜਿਤਨਾ ਜ਼ੋਰ ਦੇਵਾਂਗੇ, ਜਿਤਨਾ ਭੂਪੇਂਦਰਭਾਈ ਦੀ ਮਦਦ ਕਰਾਂਗੇ, ਸਾਡੀ ਇਹ ਧਰਤੀ ਮਾਤਾ ਹਰੀ-ਭਰੀ ਹੋ ਉੱਠੇਗੀ।  ਗੁਜਰਾਤ ਖਿੜ੍ਹ ਉੱਠੇਗਾ। ਅੱਜ ਅੱਗੇ ਤਾਂ ਵਧਿਆ ਹੀ ਹੈ, ਪਰ ਹੋਰ ਖਿੜ ਉੱਠੇਗਾ

 

ਅਤੇ ਮੇਰੇ ਮਨ ਵਿੱਚ ਇੱਕ ਦੂਸਰਾ ਵਿਚਾਰ ਵੀ ਆਉਂਦਾ ਹੈ, ਸਾਡੇ ਗੁਜਰਾਤ ਵਿੱਚ ਬੱਚੇ ਕੁਪੋਸ਼ਿਤ ਹੋਣ, ਉਹ ਅੱਛਾ ਨਹੀਂ ਹੈ। ਘਰ ਵਿੱਚ ਮਾਂ ਕਹਿੰਦੀ ਹੈ ਕਿ ਇਹ ਖਾ ਲੈ, ਪਰ ਉਹ ਨਹੀਂ ਖਾਉਂਦਾ। ਗ਼ਰੀਬੀ ਨਹੀਂ ਹੈ, ਪਰ ਖਾਣ ਦੀਆਂ ਆਦਤਾਂ ਅਜਿਹੀਆਂ ਹਨ ਕਿ ਸਰੀਰ ਪੋਸ਼ਿਤ ਹੋਇਆ ਹੀ ਨਹੀਂ ਹੁੰਦਾ। ਬੇਟੀ ਨੂੰ ਐਨਿਮੀਆ ਹੋਵੇ, ਅਤੇ ਵੀਹ-ਬਾਈ-ਚੌਵ੍ਹੀ ਸਾਲ ਵਿੱਚ ਸ਼ਾਦੀ ਕਰਦੀ ਹੈ ਤਾਂ ਉਸ ਦੇ ਪੇਟ ਵਿੱਚ ਕੈਸੀ ਸੰਤਾਨ ਵੱਡੀ ਹੋਵੇਗੀ। ਅਗਰ ਮਾਂ ਸਸ਼ਕਤ ਨਹੀਂ ਹੈ ਤਾਂ ਸੰਤਾਨ ਦਾ ਕੀ ਹੋਵੇਗਾ। ਇਸ ਲਈ ਬੇਟੀਆਂ ਦੇ ਸਿਹਤ ਦੀ ਚਿੰਤਾ ਜ਼ਿਆਦਾ ਕਰਨੀ ਚਾਹੀਦੀ ਹੈ, ਅਤੇ ਸਾਧਾਰਣ ਤੌਰ ’ਤੇ ਸਾਰੇ ਬੱਚਿਆਂ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ

 

ਮੈਂ ਮੰਨਦਾ ਹਾਂ ਕਿ ਮਾਤਾ ਉਮਿਯਾ ਦੇ ਸਾਰੇ ਭਗਤਾਂ ਨੇ ਪਿੰਡ-ਪਿੰਡ ਜਾ ਕੇ ਪੰਜ-ਦਸ ਬੱਚੇ ਮਿਲ ਜਾਣਗੇ - ਕਿਸੇ ਵੀ ਸਮਾਜ ਦੇ ਹੋਣ--  ਉਹ ਹੁਣ ਕੁਪੋਸ਼ਿਤ ਨਹੀਂ ਰਹਿਣਗੇ - ਅਜਿਹਾ ਨਿਰਧਾਰਣ ਸਾਨੂੰ ਕਰਨਾ ਚਾਹੀਦਾ ਹੈ। ਕਿਉਂਕਿ ਬੱਚਾ ਸਸ਼ਕਤ ਹੋਵੇਗਾ, ਤਾਂ ਪਰਿਵਾਰ ਸਸ਼ਕਤ ਹੋਵੇਗਾ ਅਤੇ ਸਮਾਜ ਸਸ਼ਕਤ ਹੋਵੇਗਾ ਅਤੇ ਦੇਸ਼ ਵੀ ਸਸ਼ਕਤ ਹੋਵੇਗਾ ਤੁਸੀਂ ਪਾਟੋਤਸਵ ਕਰ ਰਹੇ ਹੋ, ਅੱਜ ਬਲੱਡ ਡੋਨੇਸ਼ਨ ਵਗੈਰਾ ਪ੍ਰੋਗਰਾਮ ਵੀ ਕੀਤੇ। ਹੁਣ ਐਸਾ ਕਰੋ ਪਿੰਡ-ਪਿੰਡ ਵਿੱਚ ਮਾਂ ਉਮਿਯਾ ਟਰੱਸਟ ਦੇ ਮਾਧਿਅਮ ਨਾਲ ਤੰਦੁਰਸਤ ਬਾਲ ਸਪਰਧਾ ਕਰੋ। ਦੋ, ਤਿੰਨ, ਚਾਰ ਸਾਲ ਦੇ ਸਾਰੇ ਬੱਚਿਆਂ ਦੀ ਤਪਾਸ ਹੋਵੇ ਅਤੇ ਜੋ ਤੰਦੁਰਸਤ ਹਨ, ਉਸ ਨੂੰ ਇਨਾਮ ਦਿੱਤਾ ਜਾਵੇ। ਸਾਰਾ ਮਾਹੌਲ ਬਦਲ ਜਾਵੇਗਾ। ਛੋਟਾ ਕੰਮ ਹੈ, ਪਰ ਅਸੀਂ ਅੱਛੇ ਨਾਲ ਕਰ ਸਕਾਂਗੇ

 

ਹਾਲੇ ਮੈਨੂੰ ਦੱਸਿਆ ਗਿਆ ਇੱਥੇ ਕਈ ਸਾਰੇ ਮੈਰਿਜ਼ ਹਾਲ ਬਨਾਏ ਗਏ ਹਨ। ਬਾਰ੍ਹਾਂ ਮਹੀਨਿਆਂ ਸ਼ਾਦੀਆਂ ਨਹੀਂ ਹੁੰਦੀਆਂ ਉਸ ਜਗ੍ਹਾ ਦਾ ਕੀ ਉਪਯੋਗ ਹੁੰਦਾ ਹੈ ਅਸੀਂ ਉੱਥੇ ਕੋਚਿੰਗ ਕਲਾਸ ਚਲਾ ਸਕਦੇ ਹਾਂ, ਗ਼ਰੀਬ ਬੱਚੇ ਇੱਥੇ ਆਏ, ਸਮਾਜ ਦੇ ਲੋਕ ਅਧਿਆਪਨ ਕਰਨ। ਇੱਕ ਘੰਟੇ ਦੇ ਲਈ, ਦੋ ਘੰਟੇ ਦੇ ਲਈ, ਜਗ੍ਹਾ ਦਾ ਕਾਫ਼ੀ ਉਪਯੋਗ ਹੋਵੇਗਾ। ਇਸੇ ਤਰ੍ਹਾਂ ਯੋਗ ਦਾ ਕੇਂਦਰ ਹੋ ਸਕਦਾ ਹੈ। ਹਰ ਸਵੇਰੇ ਮਾਂ ਉਮਿਯਾ ਦੇ ਦਰਸ਼ਨ ਵੀ ਹੋ ਜਾਣ, ਘੰਟੇ-ਦੋ ਘੰਟੇ ਯੋਗ ਦੇ ਪ੍ਰੋਗਰਾਮ ਹੋਣ, ਅਤੇ ਜਗ੍ਹਾ ਦਾ ਅੱਛਾ ਉਪਯੋਗ ਹੋ ਸਕਦਾ ਹੈ।  ਜਗ੍ਹਾ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਹੋਵੇ, ਉਦੋਂ ਇਹ ਸਹੀ ਮਾਇਨੇ ਵਿੱਚ ਸਮਾਜਿਕ ਚੇਤਨਾ ਦਾ ਕੇਂਦਰ ਬਣੇਗਾ। ਇਸ ਦੇ ਲਈ ਸਾਨੂੰ ਪ੍ਰਯਾਸ ਕਰਨਾ ਚਾਹੀਦਾ ਹੈ

 

ਇਹ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਸਮਾਂ ਹੈ - ਇੱਕ ਤਰ੍ਹਾਂ ਨਾਲ ਸਾਡੇ ਲਈ ਇਹ ਕਾਫ਼ੀ ਮਹੱਤਵਪੂਰਨ ਕਾਲਖੰਡ ਹੈ। 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੇ ਸੌ ਸਾਲ ਦਾ ਉਤਸਵ ਮਨਾ ਰਿਹਾ ਹੋਵੇਗਾ, ਤੱਦ ਅਸੀਂ ਕਿੱਥੇ ਹੋਵਾਂਗੇ, ਸਾਡਾ ਪਿੰਡ ਕਿੱਥੇ ਹੋਵੇਗਾ, ਸਾਡਾ ਸਮਾਜ ਕਿੱਥੇ ਹੋਵੇਗਾ, ਸਾਡਾ ਦੇਸ਼ ਕਿੱਥੇ ਪਹੁੰਚਿਆ ਹੋਵੇਗਾ, ਇਹ ਸੁਪਨਾ ਅਤੇ ਸੰਕਲਪ ਹਰੇਕ ਨਾਗਰਿਕ ਵਿੱਚ ਪੈਦਾ ਹੋਣਾ ਚਾਹੀਦਾ ਹੈ।  ਅਤੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੋਂ ਅਜਿਹੀ ਚੇਤਨਾ ਅਸੀਂ ਲਿਆ ਸਕਦੇ ਹਾਂ, ਜਿਸ ਨਾਲ ਸਮਾਜ ਵਿੱਚ ਅੱਛੇ ਕਾਰਜ ਹੋਣ, ਜਿਸ ਨੂੰ ਕਰਨ ਦਾ ਸੰਤੋਸ਼ ਸਾਡੀ ਨਵੀਂ ਪੀੜ੍ਹੀ ਨੂੰ ਮਿਲੇ। ਅਤੇ ਇਸ ਲਈ ਮੇਰੇ ਮਨ ਵਿੱਚ ਇੱਕ ਛੋਟਾ ਜਿਹਾ ਵਿਚਾਰ ਆਇਆ ਹੈ, ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ’ਤੇ ਹਰੇਕ ਜ਼ਿਲ੍ਹੇ ਵਿੱਚ ਆਜ਼ਾਦੀ ਦੇ 75 ਸਾਲ ਹੋਏ ਹਨ, ਇਸ ਲਈ - 75 ਅੰਮ੍ਰਿਤ ਸਰੋਵਰ ਬਣਾਏ ਜਾ ਸਕਦੇ ਹਨ

 

ਪੁਰਾਣੇ ਸਰੋਵਰ ਹਨ, ਉਨ੍ਹਾਂ ਨੂੰ ਬੜੇ, ਗਹਿਰੇ ਅਤੇ ਅੱਛੇ ਬਣਾਓ ਇੱਕ ਜ਼ਿਲ੍ਹੇ ਵਿੱਚ 75. ਤੁਸੀਂ ਸੋਚੋ,  ਅੱਜ ਤੋਂ 25 ਸਾਲ ਬਾਅਦ ਜਦੋਂ ਆਜ਼ਾਦੀ ਦੀ ਸ਼ਤਾਬਦੀ ਮਨਾਹੀ ਜਾ ਰਹੀ ਹੋਵੇਗੀ ਤੱਦ ਉਹ ਪੀੜ੍ਹੀ ਦੇਖੇਗੀ, ਕਿ 75 ਸਾਲ ਹੋਏ ਤੱਦ ਸਾਡੇ ਪਿੰਡ ਦੇ ਲੋਕਾਂ ਨੇ ਇਹ ਤਾਲਾਬ ਬਣਾਇਆ ਸੀ। ਅਤੇ ਕੋਈ ਵੀ ਪਿੰਡ ਵਿੱਚ ਤਾਲਾਬ ਹੋਵੇ, ਤਾਂ ਤਾਕਤ ਹੁੰਦੀ ਹੈ। ਪਾਟੀਦਾਰ ਪਾਣੀਦਾਰ ਉਦੋਂ ਬਣਦਾ ਹੈ, ਜਦੋਂ ਪਾਣੀ ਹੁੰਦਾ ਹੈ। ਇਸ ਲਈ ਅਸੀਂ ਵੀ ਇਸ 75 ਤਾਲਾਬਾਂ ਦਾ ਅਭਿਯਾਨ, ਮਾਂ ਉਮਿਯਾ ਦੇ ਸਾਂਨਿਧਯ ਵਿੱਚ ਅਸੀਂ ਉਠਾ ਸਕਦੇ ਹਾਂ। ਅਤੇ ਬੜਾ ਕੰਮ ਨਹੀਂ ਹੈ, ਅਸੀਂ ਤਾਂ ਲੱਖਾਂ ਦੀ ਸੰਖਿਆ ਵਿੱਚ ਚੇਕਡੈਮ ਬਣਾਏ ਹਨ,  ਐਸੇ ਲੋਕ ਹਾਂ ਅਸੀਂ। ਤੁਸੀਂ ਸੋਚੋ, ਕਿਤਨੀ ਬੜੀ ਸੇਵਾ ਹੋਵੇਗੀ। 15 ਅਗਸਤ 2023 ਤੋਂ ਪਹਿਲਾਂ ਕੰਮ ਪੂਰਾ ਕਰਨਗੇ। ਸਮਾਜ ਨੂੰ ਪ੍ਰੇਰਣਾ ਮਿਲੇ, ਅਜਿਹਾ ਕਾਰਜ ਹੋਵੇਗਾ। ਮੈਂ ਤਾਂ ਕਹਿੰਦਾ ਹਾਂ ਕਿ ਹਰ 15 ਅਗਸਤ ਨੂੰ ਤਾਲਾਬ ਦੇ ਕੋਲ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਵੀ ਪਿੰਡ ਦੇ ਸੀਨੀਅਰ ਨੂੰ ਸੱਦ ਕੇ ਕਰਵਾਉਣਾ ਚਾਹੀਦਾ ਹੈ - ਸਾਡੇ ਜੈਸੇ ਨੇਤਾਵਾਂ ਨੂੰ ਨਹੀਂ ਬੁਲਾਉਣਾ ਪਿੰਡ ਦੇ ਉੱਤਮ ਨੂੰ ਬੁਲਾਉਣਾ ਅਤੇ ਧਵਜਵੰਦਨ ਦਾ ਪ੍ਰੋਗਰਾਮ ਕਰਨਾ

 

ਅੱਜ ਭਗਵਾਨ ਰਾਮਚੰਦਰ ਜੀ ਦਾ ਜਨਮਦਿਵਸ ਹੈ। ਅਸੀਂ ਭਗਵਾਨ ਰਾਮਚੰਦਰ ਜੀ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਸ਼ਬਰੀ ਯਾਦ ਆਉਂਦੀ ਹੈ, ਸਾਨੂੰ ਕੇਵਟ ਯਾਦ ਆਉਂਦਾ ਹੈ, ਸਾਨੂੰ ਨਿਸ਼ਾਦ ਰਾਜਾ ਯਾਦ ਆਉਂਦੇ ਹਨ, ਸਮਾਜ ਦੇ ਐਸੇ ਛੋਟੇ-ਛੋਟੇ ਲੋਕਾਂ ਦਾ ਨਾਮ ਪਤਾ ਚਲਦਾ ਹੈ ਕਿ ਭਗਵਾਨ ਰਾਮ ਮਤਲਬ ਇਹ ਸਭ। ਇਸ ਦਾ ਮਤਲਬ ਇਹ ਹੋਇਆ ਕਿ ਸਮਾਜ ਦੇ ਪਛੜੇ ਸਮੁਦਾਏ ਨੂੰ ਜੋ ਸੰਭਾਲਦਾ ਹੈ, ਉਹ ਭਵਿੱਖ ਵਿੱਚ ਲੋਕਾਂ ਦੇ ਮਨ ਵਿੱਚ ਆਦਰ ਦਾ ਸਥਾਨ ਪ੍ਰਾਪਤ ਕਰਦਾ ਹੈ। ਮਾਂ ਉਮਿਯਾ ਦੇ ਭਗਤ ਸਮਾਜ ਦੇ ਪਛੜੇ ਲੋਕਾਂ ਨੂੰ ਆਪਣਾ ਮੰਨਣ - ਦੁੱਖੀ, ਗ਼ਰੀਬ - ਜੋ ਵੀ ਹੋਣ, ਕਿਸੇ ਵੀ ਸਮਾਜ  ਦੇ

 

ਭਗਵਾਨ ਰਾਮ ਭਗਵਾਨ ਅਤੇ ਪੂਰਣ ਪੁਰਸ਼ੋਤਮ ਕਹਿਲਾਏ, ਉਸ ਦੇ ਮੂਲ ਵਿੱਚ ਉਹ ਸਮਾਜ ਦੇ ਛੋਟੇ- ਛੋਟੇ ਲੋਕਾਂ ਦੇ ਲਈ ਜਿਸ ਤਰ੍ਹਾਂ ਨਾਲ ਅਤੇ ਉਨ੍ਹਾਂ ਦੇ ਵਿੱਚ ਕਿਵੇਂ ਜੀਏ ਉਸ ਦੀ ਮਹਿਮਾ ਘੱਟ ਨਹੀਂ ਹੈ।  ਮਾਂ ਉਮਿਯਾ ਦੇ ਭਗਤ ਵੀ, ਖ਼ੁਦ ਤਾਂ ਅੱਗੇ ਵਧੇ ਹੀ, ਪਰੰਤੂ ਕੋਈ ਪਿੱਛੇ ਨਾ ਛੁੱਟ ਜਾਵੇ, ਇਸ ਦੀ ਵੀ ਚਿੰਤਾ ਕਰਨ ਉਦੋਂ ਸਾਡਾ ਅੱਗੇ ਵਧਨਾ ਸਹੀ ਰਹੇਗਾ, ਨਹੀਂ ਤਾਂ ਜੋ ਪਿੱਛੇ ਰਹਿ ਜਾਵੇਗਾ, ਉਹ ਅੱਗੇ ਵਧਨ ਵਾਲੇ ਨੂੰ ਪਿੱਛੇ ਖਿੱਚੇਗਾ। ਤੱਦ ਸਾਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ, ਇਸ ਲਈ ਅੱਗੇ ਵਧਣ  ਦੇ ਨਾਲ-ਨਾਲ ਪਿੱਛੇ ਵਾਲਿਆਂ ਨੂੰ ਵੀ ਅੱਗੇ ਲਿਆਉਂਦੇ ਰਹਾਂਗੇ ਤਾਂ ਅਸੀਂ ਵੀ ਅੱਗੇ ਵੱਧ ਜਾਵਾਂਗੇ

 

ਮੇਰਾ ਆਪ ਸਾਰਿਆਂ ਨੂੰ ਅਨੁਰੋਧ ਹੈ ਕਿ ਇਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਅੱਜ ਭਗਵਾਨ ਰਾਮ ਦਾ ਪ੍ਰਾਗਟਯ ਮਹੋਤਸਵ ਅਤੇ ਮਾਂ ਉਮਿਯਾ ਦਾ ਪਾਟੋਤਸਵ ਅਤੇ ਇਤਨੀ ਵਿਸ਼ਾਲ ਸੰਖਿਆ ਵਿੱਚ ਲੋਕ ਇਕੱਠਾ ਹੋਏ ਹਨ, ਤੱਦ ਅਸੀਂ ਜਿਸ ਵੇਗ ਨਾਲ ਅੱਗੇ ਵਧਣਾ ਚਾਹੁੰਦੇ ਹਾਂ, ਤੁਸੀਂ ਦੇਖੋ, ਕੋਰੋਨਾ- ਕਿਤਨਾ ਬੜਾ ਸੰਕਟ ਆਇਆ, ਅਤੇ ਹੁਣੇ ਸੰਕਟ ਟਲਿਆ ਹੈ, ਐਸਾ ਅਸੀਂ ਮੰਨਦੇ ਨਹੀਂ, ਕਿਉਂਕਿ ਹੁਣੇ ਵੀ ਉਹ ਕਿਤੇ ਕਿਤੇ ਦਿਖਾਈ ਦੇ ਜਾਂਦਾ ਹੈ। ਕਾਫ਼ੀ ਬਹੁਰੂਪੀ ਹੈ, ਇਹ ਬਿਮਾਰੀ ਇਸ ਦੇ ਸਾਹਮਣੇ ਟੱਕਰ ਲੈਣ ਦੇ ਲਈ ਕਰੀਬ 185 ਕਰੋੜ ਡੋਜ਼ ਵਿਸ਼ਵ ਦੇ ਲੋਕ ਜਦੋਂ ਸੁਣਦੇ ਹਨ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। ਇਹ ਕਿਵੇਂ ਸੰਭਵ ਹੋਇਆ - ਆਪ ਸਾਰੇ ਸਮਾਜ ਦੇ ਸਹਕਾਰ ਦੇ ਕਾਰਨ। ਇਸ ਲਈ ਅਸੀਂ ਜਿਤਨੇ ਬੜੇ ਪੈਮਾਨੇ ’ਤੇ ਜਾਗਰੂਕਤਾ ਲਿਆਵਾਂਗੇ

 

ਹੁਣ ਸਵੱਛਤਾ ਦਾ ਅਭਿਯਾਨ, ਸਹਿਜ, ਸਾਡਾ ਸੁਭਾਅ ਕਿਉਂ ਨਾ ਬਣੇ, ਪਲਾਸਟਿਕ ਨਹੀਂ ਯੂਜ ਕਰਾਂਗੇ - ਸਾਡਾ ਸੁਭਾਅ ਕਿਉਂ ਨਾ ਬਣੇ, ਸਿੰਗਲ ਯੂਜ ਪਲਾਸਟਿਕ ਅਸੀਂ ਵਰਤੋ ਵਿੱਚ ਨਹੀਂ ਲਿਆਵਾਂਗੇ। ਗਾਂ ਪੂਜਾ ਕਰਦੇ ਹਾਂ, ਮਾਂ ਉਮਿਯਾ ਦੇ ਭਗਤ ਹਾਂ, ਪਸ਼ੂ ਦੇ ਪ੍ਰਤੀ ਆਦਰ ਹੈ, ਪਰ ਉਹੀ ਅਗਰ ਪਲਾਸਟਿਕ ਖਾਂਦੀ ਹੈ, ਤਾਂ ਮਾਂ ਉਮਿਯਾ ਦੇ ਭਗਤ ਦੇ ਤੌਰ ’ਤੇ ਇਹ ਸਹੀ ਨਹੀਂ। ਇਹ ਸਭ ਗੱਲਾਂ ਲੈ ਕੇ ਅਗਰ ਅਸੀਂ ਅੱਗੇ ਵੱਧਦੇ ਹਾਂ, ਤਾਂ .. ਅਤੇ ਮੈਨੂੰ ਆਨੰਦ ਹੋਇਆ ਕਿ ਤੁਸੀਂ ਸਮਾਜਿਕ ਕੰਮਾਂ ਨੂੰ ਜੋੜਿਆ ਹੈ। ਪਾਟੋਤਸਵ ਦੇ ਨਾਲ ਪੂਜਾਪਾਠ, ਸ਼ਰਧਾ, ਆਸਥਾ ਧਾਰਮਿਕ ਜੋ ਵੀ ਹੁੰਦਾ ਹੈ, ਉਹ ਹੁੰਦਾ ਹੈ, ਪਰ ਇਸ ਤੋਂ ਅੱਗੇ ਵਧ ਕੇ ਤੁਸੀਂ ਸਮੱਗਰ ਯੁਵਾ ਪੀੜ੍ਹੀ ਨੂੰ ਨਾਲ ਵਿੱਚ ਲੈ ਕੇ ਜੋ ਬਲਡ ਡੋਨੇਸ਼ਨ ਵਗੈਰਾ ਜੋ ਵੀ ਕਾਰਜ ਕੀਤੇ ਹਨ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਹਨ। ਤੁਹਾਡੇ ਵਿੱਚ ਭਲੇ ਦੂਰ ਤੋਂ ਹੀ, ਪਰ ਆਉਣ ਦਾ ਮੌਕਾ ਮਿਲਿਆ, ਮੇਰੇ ਲਈ ਕਾਫ਼ੀ ਆਨੰਦ ਦਾ ਵਿਸ਼ਾ ਹੈ

 

ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ ਮਾਂ ਉਮਿਯਾ ਦੇ ਚਰਣਾਂ ਵਿੱਚ ਪ੍ਰਣਾਮ!

ਧੰਨਵਾਦ !

******

ਡੀਐੱਸ/ਐੱਸਟੀ/ਐੱਸਡੀ



(Release ID: 1815672) Visitor Counter : 113