ਰਾਸ਼ਟਰਪਤੀ ਸਕੱਤਰੇਤ

ਭਾਰਤੀ ਭਾਈਚਾਰਾ ਵਧ ਰਹੇ ਭਾਰਤ-ਨੀਦਰਲੈਂਡ ਦੁਵੱਲੇ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਥੰਮ੍ਹ ਹੈ ਅਤੇ ਨਾ ਸਿਰਫ਼ ਭਾਰਤ ਅਤੇ ਨੀਦਰਲੈਂਡ, ਬਲਕਿ ਭਾਰਤ ਅਤੇ ਯੂਰਪ ਦਰਮਿਆਨ ਇੱਕ ਪੁਲ਼ ਦਾ ਕੰਮ ਕਰਦਾ ਹੈ: ਰਾਸ਼ਟਰਪਤੀ ਕੋਵਿੰਦ


ਭਾਰਤ ਦੇ ਰਾਸ਼ਟਰਪਤੀ ਨੇ ਐਮਸਟਰਡਮ ਵਿੱਚ ਭਾਰਤੀ ਭਾਈਚਾਰੇ ਅਤੇ ਫ੍ਰੈਂਡਸ ਆਵ੍ ਇੰਡੀਆ ਦੇ ਸੁਆਗਤ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ

Posted On: 07 APR 2022 11:25AM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਭਾਈਚਾਰਾ ਵਧ ਰਹੇ ਭਾਰਤ-ਨੀਦਰਲੈਂਡ ਦੁਵੱਲੇ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਥੰਮ੍ਹ ਹੈ ਅਤੇ ਨਾ ਸਿਰਫ਼ ਭਾਰਤ ਅਤੇ ਨੀਦਰਲੈਂਡਬਲਕਿ ਭਾਰਤ ਅਤੇ ਯੂਰਪ ਦਰਮਿਆਨ ਇੱਕ ਪੁਲ਼ ਦਾ ਕੰਮ ਵੀ ਕਰਦਾ ਹੈ। ਉਹ ਕੱਲ੍ਹ ਸ਼ਾਮ (6 ਅਪ੍ਰੈਲ, 2022) ਐਮਸਟਰਡਮ ਵਿੱਚ ਨੀਦਰਲੈਂਡ ਵਿੱਚ ਭਾਰਤ ਦੀ ਰਾਜਦੂਤ ਸ਼੍ਰੀਮਤੀ ਰੀਨਤ ਸੰਧੂ ਦੁਆਰਾ ਆਯੋਜਿਤ ਇੱਕ ਰਿਸੈਪਸ਼ਨ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ (ਫ੍ਰੈਂਡਸ ਆਵ੍ ਇੰਡੀਆ) ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜਨੀਦਰਲੈਂਡ ਵਿੱਚ ਭਾਰਤੀ ਭਾਈਚਾਰਾ ਮੇਨਲੈਂਡ ਯੂਰਪ ਵਿੱਚ ਸਭ ਤੋਂ ਵੱਡਾ ਭਾਰਤੀ ਮੂਲ ਦਾ ਡਾਇਸਪੋਰਾ ਹੈਜਿਸ ਵਿੱਚ ਹਿੰਦੁਸਤਾਨੀ-ਸੁਰੀਨਾਮੀ ਭਾਈਚਾਰੇ ਦੇ 200,000 ਤੋਂ ਵੱਧ ਮੈਂਬਰ ਅਤੇ 60,000 ਤੋਂ ਵੱਧ ਭਾਰਤੀ ਪ੍ਰੋਫੈਸ਼ਨਲ ਅਤੇ ਵਿਦਿਆਰਥੀ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਨੀਦਰਲੈਂਡ ਵਿੱਚ ਭਾਰਤੀ ਪ੍ਰੋਫੈਸ਼ਨਲਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉੱਦਮੀਆਂਡਾਕਟਰਾਂਬੈਂਕਰਾਂ ਅਤੇ ਟੈਕਨੋਲੋਜੀ ਮਾਹਿਰਾਂ ਵਜੋਂਉਹ ਡੱਚ ਸਮਾਜ ਅਤੇ ਅਰਥਵਿਵਸਥਾ ਦੇ ਨਾਲ-ਨਾਲ ਵੱਡੇ ਪੱਧਰ 'ਤੇ ਗਲੋਬਲ ਭਾਈਚਾਰੇ ਲਈ ਬਹੁਤ ਮਹੱਤਵ ਵਾਧਾ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਸਫ਼ਲਤਾ 'ਤੇ ਮਾਣ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਕੋਈ ਇੱਕ ਭਾਰਤੀ ਨੂੰ ਭਾਰਤ ਵਿੱਚੋਂ ਬਾਹਰ ਕੱਢ ਸਕਦਾ ਹੈ ਪਰ ਭਾਰਤ ਨੂੰ ਇੱਕ ਭਾਰਤੀ ਵਿੱਚੋਂ ਨਹੀਂ ਕੱਢ ਸਕਦਾ। ਪਿਛਲੇ ਸੈਂਕੜੇ ਵਰ੍ਹਿਆਂ ਵਿੱਚ ਜਿੱਥੇ ਬਹੁਤ ਸਾਰੇ ਭਾਰਤੀਆਂ ਨੇ ਵਿਦੇਸ਼ਾਂ ਦੀ ਯਾਤਰਾ ਕੀਤੀਉੱਥੇ ਭਾਰਤ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿੱਚ ਧੜਕਦਾ ਰਿਹਾ ਹੈ।  ਅਤੇ ਮਾਣ ਨਾਲਉਨ੍ਹਾਂ ਨੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਭਾਰਤੀ ਸੰਸਕ੍ਰਿਤੀ ਦੀਆਂ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਿਆ। ਜਿੱਥੇ ਵੀ ਭਾਰਤੀ ਮੂਲ ਦੇ ਲੋਕ ਵਸੇਉਨ੍ਹਾਂ ਨੇ ਉਸ ਜਗ੍ਹਾ ਨੂੰ ਆਪਣੇ ਘਰ ਦੇ ਰੂਪ ਵਿੱਚ ਅਪਣਾਅ ਲਿਆ ਅਤੇ ਪੂਰੀ ਤਰ੍ਹਾਂ ਨਾਲ ਇਸ ਨਾਲ ਜੁੜ ਗਏ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਪ੍ਰਵਾਸੀਆਂ ਨੇ ਪਿਛਲੇ ਵਰ੍ਹੇ ਮਹਾਮਾਰੀ ਦੌਰਾਨ ਸਮੱਗਰੀ ਅਤੇ ਵਿੱਤੀ ਦਾਨ ਦੇ ਜ਼ਰੀਏ ਸਹਾਇਤਾ ਕੀਤੀ ਸੀ। ਉਨ੍ਹਾਂ ਇਸ ਵਿਚਾਰਸ਼ੀਲ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੀ ਸਮੱਗਰੀ ਅਤੇ ਵਿੱਤੀ ਦਾਨ ਦੀ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਚੰਗੇ ਕੰਮਾਂ ਲਈ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪ੍ਰਵਾਸੀ ਸਾਡਾ ਵਿਸਤ੍ਰਿਤ ਪਰਿਵਾਰ ਹੈਜੋ ਸਾਨੂੰ ਅਤਿਰਿਕਤ ਸ਼ਕਤੀ ਪ੍ਰਦਾਨ ਕਰਦਾ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਡਾਇਸਪੋਰਾ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚਭਾਰਤੀ ਡਾਇਸਪੋਰਾ ਨਾਲ ਸਾਡੀ ਸ਼ਮੂਲੀਅਤ ਅਤੇ ਪਹੁੰਚ ਕਈ ਗੁਣਾ ਵਧ ਗਈ ਹੈ। ਅਸੀਂ 4ਸੀਸ ਦੇ ਕਥਨ ਅਨੁਸਾਰ ਕਈ ਪਹਿਲਾਂ ਕੀਤੀਆਂ ਹਨ - ਕੇਅਰਕਨੈਕਟਸੈਲੀਬ੍ਰੇਟ ਅਤੇ ਕੰਟ੍ਰੀਬਿਊਟ। ਓਵਰਸੀਜ਼ ਸਿਟੀਜ਼ਨ ਆਵ੍ ਇੰਡੀਆ ਕਾਰਡ ਕਈ ਖੇਤਰਾਂ ਵਿੱਚ ਦਰਜਾ ਅਤੇ ਵਿਸ਼ੇਸ਼ ਅਧਿਕਾਰ ਦੇਣ ਲਈ ਜਾਰੀ ਕੀਤੇ ਗਏ ਹਨ। ਲੰਬੇ ਸਮੇਂ ਦੇ ਵੀਜ਼ਾ ਅਤੇ ਈ-ਵੀਜ਼ਾ ਜਾਰੀ ਕਰਕੇ ਭਾਰਤ ਦੀ ਯਾਤਰਾ ਦੀ ਸੁਵਿਧਾ ਦਿੱਤੀ ਗਈ ਹੈ। ਡਾਇਸਪੋਰਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਭਾਰਤੀ ਨੌਜਵਾਨਾਂ ਅਤੇ ਉਨ੍ਹਾਂ ਦੀਆਂ ਭਾਰਤੀ ਜੜ੍ਹਾਂ ਨਾਲ ਜਾਣੂ ਕਰਵਾਉਣ ਲਈਅਸੀਂ ਭਾਰਤੀ ਮੂਲ ਦੇ ਵਿਅਕਤੀਆਂ ਦੇ ਬੱਚਿਆਂ ਲਈ ਉੱਚ ਸਿੱਖਿਆ ਲਈ ਭਾਰਤੀ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਲਈ ਭਾਰਤ ਨੂੰ ਜਾਣੋ ਪ੍ਰੋਗਰਾਮ (Know India Programme) ਅਤੇ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਇਨ੍ਹਾਂ ਪਹਿਲਾਂ ਦਾ ਲਾਭ ਉਠਾਉਣ ਅਤੇ ਇਨ੍ਹਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅੱਜ ਵਪਾਰਸਮਾਜਿਕ ਉੱਦਮਾਂ ਅਤੇ ਸੱਭਿਆਚਾਰਕ ਸਬੰਧਾਂ ਲਈ ਅਵਸਰਾਂ ਨਾਲ ਭਰਪੂਰ ਹੈ। ਉਨ੍ਹਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਭਾਰਤ ਦੀ ਪਰਿਵਰਤਨ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਚਾਰਾਂਆਪਣੇ ਕਾਰੋਬਾਰੀ ਮਾਡਲਾਂ ਅਤੇ ਆਪਣੇ ਨਿਵੇਸ਼ ਪ੍ਰੋਫਾਈਲਾਂ ਨਾਲ ਯੋਗਦਾਨ ਪਾ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਸਾਢੇ ਸੱਤ ਦਹਾਕਿਆਂ ਦੌਰਾਨ ਭਾਰਤ ਅਤੇ ਨੀਦਰਲੈਂਡ ਦਰਮਿਆਨ ਦੁਵੱਲੇ ਵਪਾਰ ਅਤੇ ਨਿਵੇਸ਼ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਨੀਦਰਲੈਂਡ ਹੁਣ ਭਾਰਤ ਵਿੱਚ ਤੀਸਰਾ ਸਭ ਤੋਂ ਵੱਡਾ ਨਿਵੇਸ਼ਕ ਹੈ।  ਇਸੇ ਤਰ੍ਹਾਂਭਾਰਤ ਵੀ ਨੀਦਰਲੈਂਡ ਦੇ ਪ੍ਰਮੁੱਖ ਨਿਵੇਸ਼ਕਾਂ ਵਿੱਚੋਂ ਇੱਕ ਵਜੋਂ ਉੱਭਰ ਰਿਹਾ ਹੈ।  ਨੀਦਰਲੈਂਡ ਜਲ ਪ੍ਰਬੰਧਨ ਅਤੇ ਵਿਗਿਆਨਕ ਜਾਣਕਾਰੀ ਵਿੱਚ ਇੱਕ ਮੋਹਰੀ ਹੈ। ਦੋਵੇਂ ਧਿਰਾਂ ਇਸ ਖੇਤਰ ਵਿੱਚ ਕਈ ਸਾਂਝੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਖੇਤੀਬਾੜੀਸਿਹਤਬੰਦਰਗਾਹ ਅਤੇ ਜਹਾਜ਼ਰਾਨੀਵਿਗਿਆਨ ਅਤੇ ਟੈਕਨੋਲੋਜੀਉੱਚ ਸਿੱਖਿਆ ਅਤੇ ਸ਼ਹਿਰੀ ਵਿਕਾਸ ਨੂੰ ਸਹਿਯੋਗ ਦੇ ਹੋਰ ਤਰਜੀਹੀ ਖੇਤਰਾਂ ਵਜੋਂ ਪਹਿਚਾਣਿਆ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਆਪਣੇ ਰਾਸ਼ਟਰੀ ਫਲੈਗਸ਼ਿਪ ਪ੍ਰੋਗਰਾਮਾਂ - ਮੇਕ ਇਨ ਇੰਡੀਆਸਕਿੱਲ ਇੰਡੀਆਸਵੱਛ ਭਾਰਤ ਅਤੇ ਡਿਜੀਟਲ ਇੰਡੀਆ ਵਿੱਚ ਇੱਕ ਪ੍ਰਮੁੱਖ ਹਿੱਸੇਦਾਰ ਵਜੋਂ ਨੀਦਰਲੈਂਡ 'ਤੇ ਭਰੋਸਾ ਕਰਦੇ ਹਾਂ। ਅਸੀਂ ਭਾਰਤ ਵਿੱਚ ਪ੍ਰਗਤੀ ਅਤੇ ਵਿਕਾਸ ਲਈ ਡੱਚ ਟੈਕਨੋਲੋਜੀਜਾਣਕਾਰੀ ਅਤੇ ਨਿਵੇਸ਼ ਦਾ ਲਾਭ ਉਠਾਉਣ ਦੇ ਚਾਹਵਾਨ ਹਾਂ ਅਤੇ ਭਾਰਤੀ ਭਾਈਚਾਰਾ ਇਸ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਅੱਜ (7 ਅਪ੍ਰੈਲ, 2022), ਰਾਸ਼ਟਰਪਤੀ ਤੁਰਕਮੇਨਿਸਤਾਨ ਅਤੇ ਨੀਦਰਲੈਂਡ ਦੇ ਦੋ ਰਾਸ਼ਟਰਾਂ ਦੇ ਸਰਕਾਰੀ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

ਰਾਸ਼ਟਰਪਤੀ ਦਾ ਸੰਬੋਧਨ ਦੇਖਣ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ

 

************

 

ਡੀਐੱਸ/ਬੀਐੱਮ 



(Release ID: 1814447) Visitor Counter : 162