ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਸ਼ਕਤੀ ਮੰਤਰੀ ਨੇ ਏਸ਼ੀਆ ਦੇ ਸਭ ਤੋਂ ਵੱਡੇ ਓਖਲਾ ਸਥਿਤ 564 ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਦੀ ਪ੍ਰਗਤੀ ਦਾ ਨਿਰੀਖਣ ਕੀਤਾ


ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਿੱਲੀ ਵਿੱਚ ਸਭ ਐੱਸਟੀਪੀ ਪ੍ਰੋਜੈਕਟਾਂ ਨੂੰ ਦਸੰਬਰ, 2022 ਤੱਕ ਪੂਰਾ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ

ਯਮੁਨਾ ਸੰਭਾਲ਼ ਦੇ ਲਈ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 1268 ਐੱਮਐੱਲਡੀ ਸੀਵਰੇਜ ਦੀ ਸਫਾਈ ਦੇ ਲਈ 2009 ਕਰੋੜ ਰੁਪਏ ਦੇ 11 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ

ਦਸੰਬਰ, 2022 ਦੇ ਬਾਅਦ ਦਿੱਲੀ ਦੀ ਯਮੁਨਾ ਨਦੀ ਵਿੱਚ ਨਿਸ਼ਚਿਤ ਰੂਪ ਨਾਲ ਜਲ ਦੀ ਗੁਣਵੱਤਾ ਵਿੱਚ ਸੁਧਾਰ ਮਹਿਸੂਸ ਹੋਵੇਗਾ: ਸ਼੍ਰੀ ਸ਼ੇਖਾਵਤ

Posted On: 06 APR 2022 12:41PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 564 ਐੱਮਐੱਲਡੀ ਸਮਰੱਥਾ ਦੇ ਓਖਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ। ਯਮੁਨਾ ਕਾਰਜ ਯੋਜਨਾ- III  ਦੇ ਤਹਿਤ ਇਸ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਲਈ ਕੇਂਦਰ ਸਰਕਾਰ ਦੁਆਰਾ ਧਨ ਉਪਲਬਧ ਕਰਵਾਏ ਜਾ ਰਹੇ ਹਨ। ਕੇਂਦਰੀ ਮੰਤਰੀ ਸਭ ਤੋਂ ਪਹਿਲਾਂ ਆਈਟੀਓ ਸਥਿਤ ਛੱਠ ਘਾਟ ਗਏ ਅਤੇ ਉੱਥੋਂ ਕਿਸ਼ਤੀ ਰਾਹੀਂ 12 ਕਿਲੋਮੀਟਰ ਦੂਰ ਓਖਲਾ ਵੋਟ ਕਲੱਬ ਪਹੁੰਚੇ। ਫਿਰ ਸ਼੍ਰੀ ਸ਼ੇਖਾਵਤ ਸੜਕ ਮਾਰਗ ਰਾਹੀਂ ਓਖਲਾ ਐੱਸਟੀਪੀ ਸਥਲ ਪਹੁੰਚੇ। ਗੰਗਾ ਦੀ ਸਫਾਈ ਦੇ ਲਈ ਰਾਸ਼ਟਰੀ ਮਿਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਵੀ ਨਿਰੀਖਣ ਦੇ ਦੌਰਾਨ ਮੌਜੂਦ ਸਨ। ਲਾਗਤ ਸਾਂਝਾ ਕਰਨ ਦੀ  ਵਿਵਸਥਾ ਦੇ ਅਨੁਸਾਰ 85% ਲਾਗਤ ਦਾ ਖਰਚ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ ਕੇਂਦਰ ਸਰਕਾਰ ਨੂੰ ਅਤੇ 15% ਲਾਗਤ ਦਾ ਖਰਚ ਰਾਜ ਸਰਕਾਰ ਨੂੰ ਕਰਨਾ ਹੈ। ਓਖਲਾ ਐੱਸਟੀਪੀ ਪ੍ਰੋਜੈਕਟ ਦੀ ਕੁੱਲ ਮਨਜ਼ੂਰ ਲਾਗਤ 665.78 ਕਰੋੜ ਰੁਪਏ ਹੈ।

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਦਿੱਲੀ ਵਿੱਚ ਸਥਿਤੀ ’ਤੇ ਵਿਚਾਰ ਕਰਦੇ ਹੋਏ ਅਤੇ ਦਸੰਬਰ, 2022 ਦੀ ਸਮਾਂ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਸਟੀਪੀ ਕਾਰਜ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦਸੰਬਰ, 2022 ਦੇ ਬਾਅਦ ਦਿੱਲੀ ਦੀ ਯੁਮਨਾ ਨਦੀ ਵਿੱਚ ਨਿਸ਼ਚਿਤ ਰੂਪ ਨਾਲ ਜਲ ਦੀ ਗੁਣਵੱਤਾ ਵਿੱਚ ਸੁਧਾਰ ਮਹਿਸੂਸ ਕੀਤਾ ਜਾਵੇਗਾ। ਓਖਲਾ ਐੱਸਟੀਪੀ ਏਸ਼ੀਆ ਵਿੱਚ ਸਭ ਤੋਂ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ। 564 ਐੱਮਐੱਲਡੀ ਦੇ ਇਸ ਪਲਾਂਟ ਦਾ ਨਿਰਮਾਣ ਦੇ ਬਾਅਦ ਯੁਮਨਾ ਨਦੀ ਦੇ ਜਲ ਦੀ  ਗੁਣਵੱਤਾ ਵਿੱਚ ਕਾਫੀ ਸੁਧਾਰ ਹੋਵੇਗਾ। ਇਹ ਮਨਜ਼ੂਰ ਪ੍ਰੋਜੈਕਟ ਹੈ ਇਸ ਲਈ ਇਸ ਦੇ ਕਾਰਜ ਦੇ ਦਾਇਰੇ ਵਿੱਚ ਗਾਦ (ਚਿੱਕੜ) ਪ੍ਰਬੰਧਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਅਨੁਸਾਰ ਵਾਤਾਵਰਣ ਸਬੰਧੀ ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨਿਕ ਤਰੀਕਿਆਂ ਨਾਲ ਗਾਦ (ਚਿੱਕੜ)  ਦਾ ਉੱਚਿਤ ਨਿਪਟਾਰਾ ਕੀਤਾ ਜਾਵੇਗਾ।

https://static.pib.gov.in/WriteReadData/userfiles/image/image001GGZV.jpg

ਵਰਤਮਾਨ ਵਿੱਚ ਦਿੱਲੀ ਵਿੱਚ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ 1268 ਐੱਮਐੱਲਡੀ ਗੰਦਾ ਜਲ ਸ਼ੋਧਨ ਦੇ ਲਈ 11 ਪ੍ਰੋਜੈਕਟ 2009 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਮਸੀਜੀ ਦੁਆਰਾ ਯਮੁਨਾ ਨਦੀ ਸੰਭਾਲ਼ ਦੇ ਲਈ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਪ੍ਰੋਡਜੈਕਟਾਂ ਦਾ ਉਦੇਸ਼ ਕੋਰੋਨੋਸ਼ਨ ਪਿਲਰ (ਕੋਰੋਨੋਸ਼ਨ ਪਿਲਰ ਐੱਸਟੀਪੀ ਪੂਰਨ) ਕੋਂਡਲੀ-ਓਖਲਾ ਅਤੇ ਰਿਠਾਲਾ ਦੇ ਜਲ ਗ੍ਰਹਿਣ ਖੇਤਰ ਵਿੱਚ 1268 ਐੱਮਐੱਲਡੀ ਦੀ ਕੁੱਲ ਸ਼ੋਧਨ ਸਮਰੱਥਾ ਦਾ ਸਿਰਜਣ ਕਰਨਾ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਦਸੰਬਰ, 2022 ਤੱਕ ਪੂਰਾ ਕਰਨ ਦਾ ਟੀਚਾ ਹੈ।

https://static.pib.gov.in/WriteReadData/userfiles/image/image002YHIL.jpg

 

ਓਖਲਾ ਸੀਵਰੇਜ ਟ੍ਰੀਟਮੈਂਟ ਪਰਿਸਰ ਵਿੱਚ 6 ਵੇਸਟ ਜਲ ਸ਼ੋਧਨ ਪਲਾਂਟ-ਫੇਜ- I (136 ਐੱਮਐੱਲਡੀ), ਫੇਜ਼-II (55 ਐੱਮਐੱਲਡੀ), ਫੇਜ਼-III (205 ਐੱਮਐੱਲਡੀ), ਫੇਜ਼-IV (168 ਐੱਮਐੱਲਡੀ), ਫੇਜ਼-V (73 ਐੱਮਐੱਲਡੀ) ਅਤੇ ਫੇਜ਼-VI (136 ਐੱਮਐੱਲਡੀ) ਹਨ। ਫੇਜ਼-I II III ਅਤੇ IV ਦੇ ਪਲਾਂਟ  1993 ਤੋਂ ਪਹਿਲਾਂ ਬਣਾਏ ਗਏ ਸੀ। ਹੁਣ ਇਨ੍ਹਾਂ ਪਲਾਂਟਾਂ ਦੀ ਜੀਵਨ ਅਵਧੀ ਪੂਰੀ ਹੋ ਗਈ ਹੈ ਇਸ ਲਈ ਇਹ ਫੈਸਲਾ ਕੀਤਾ ਗਿਆ ਕਿ ਫੇਜ਼-I II III ਅਤੇ IV (136+55+205+168)=564 ਐੱਮਐੱਲਡੀ ਦੀ ਸੰਯੁਕਤ ਸਮਰੱਥਾ ਦਾ ਨਵਾਂ ਐੱਸਟੀਪੀ ਕਠੋਰ ਪ੍ਰਵਾਹ ਮਾਨਕਾਂ ਦੇ ਨਾਲ ਬਣਾਇਆ ਜਾਵੇ। ਇਨ੍ਹਾਂ ਮਾਨਕਾਂ ਵਿੱਚ ਜੈਵਿਕ ਪੋਸ਼ਕ ਸ਼ਾਮਲ ਹੈ। ਇਸ ਵਿੱਚ ਪ੍ਰਵਾਹ, ਐੱਸਸੀਏਡੀਏ, ਬਾਇਓਗੈਸ ਨਾਲ ਬਿਜਲੀ ਉਤਪਾਦਨ ਅਤੇ ਗਾਦ (ਚਿੱਕੜ) ਪ੍ਰਬੰਧਨ ਆਦਿ ਦੀ ਔਨਲਾਈਨ ਨਿਗਰਾਨੀ ਦਾ ਵੀ ਪ੍ਰਾਵਧਾਨ ਹੈ। 

********

 

ਬੀਵਾਈ/ਏਐੱਸ


(Release ID: 1814271) Visitor Counter : 148