ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਾਈ ਵਿੱਚ ਵਿਭਿੰਨ ਖੇਡ ਵਰਗਾਂ ਵਿੱਚ 615 ਕੋਚ ਰੈਗੂਲਰ ਅਧਾਰ 'ਤੇ ਅਤੇ 416 ਕੋਚ ਕੰਟ੍ਰੈਕਟ/ਡੈਪੂਟੇਸ਼ਨ ਦੇ ਅਧਾਰ 'ਤੇ ਕੰਮ ਕਰ ਰਹੇ ਹਨ: ਸ਼੍ਰੀ ਅਨੁਰਾਗ ਠਾਕੁਰ

Posted On: 05 APR 2022 4:47PM by PIB Chandigarh

ਸਪੋਰਟਸ ਅਥਾਰਟੀ ਆਵ੍ ਇੰਡੀਆ (ਸਾਈ) ਦੁਆਰਾ ਲਾਗੂ ਕੀਤੀਆਂ ਗਈਆਂ ਵਿਭਿੰਨ ਖੇਡ ਪ੍ਰਮੋਸ਼ਨਲ ਸਕੀਮਾਂ ਦੇ ਤਹਿਤ ਕੋਚਾਂ ਦੀ ਤੈਨਾਤੀ, ਖੇਡ ਵਰਗਾਂ ਵਿੱਚ ਅਥਲੀਟਾਂ ਦੀ ਸੰਖਿਆ ਅਤੇ ਵਰਗ ਅਨੁਸਾਰ ਸੰਬੰਧਿਤ ਕੇਂਦਰਾਂ 'ਤੇ ਉਪਲਬਧਤਾ ਦੇ ਅਧਾਰ 'ਤੇ ਵੱਖੋ-ਵੱਖਰੀ ਹੁੰਦੀ ਹੈ। ਵਰਤਮਾਨ ਵਿੱਚ, ਸਾਈ ਵਿੱਚ 615 ਕੋਚ ਨਿਯਮਿਤ ਅਧਾਰ 'ਤੇ ਕੰਮ ਕਰ ਰਹੇ ਹਨ, ਅਤੇ ਵੱਖੋ-ਵੱਖ ਖੇਡ ਵਰਗਾਂ ਵਿੱਚ ਕੋਚਾਂ ਦੀ ਜ਼ਰੂਰਤ ਦੇ ਅਧਾਰ 'ਤੇ, 416 ਕੋਚਾਂ ਨੂੰ ਕੰਟ੍ਰੈਕਟ/ ਡੈਪੂਟੇਸ਼ਨ ਦੇ ਅਧਾਰ 'ਤੇ ਨਿਯੁਕਤ ਕੀਤਾ ਗਿਆ ਹੈ।

 

 ਕੰਟ੍ਰੈਕਟ/ਡੈਪੂਟੇਸ਼ਨ 'ਤੇ 416 ਕੋਚਾਂ ਦੀ ਭਰਤੀ/ਨਿਯੁਕਤੀ ਐਥਲੀਟਾਂ ਨੂੰ, ਜਿਵੇਂ-ਜਿਵੇਂ ਉਹ ਓਲੰਪਿਕ 2024 ਅਤੇ 2028 ਸਮੇਤ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਕਰਦੇ ਹਨ, 360 ਡਿਗਰੀ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਯਤਨਾਂ ਦੇ ਨਤੀਜੇ ਵਜੋਂ ਕੀਤੀ ਜਾਂਦੀ ਹੈ। ਕੋਚਾਂ ਦੀ ਭਰਤੀ ਸਾਈ ਦੇ ਟ੍ਰੇਨਿੰਗ ਕੇਂਦਰਾਂ ਵਿੱਚ ਵਿਭਿੰਨ ਖੇਡ ਵਰਗਾਂ ਅਧੀਨ ਲੋੜਾਂ ਦੇ ਅਧਾਰ 'ਤੇ ਕੀਤੀ ਜਾਂਦੀ ਹੈ, ਜੋ ਕਿ ਰਾਜ-ਵਾਰ ਮੰਗ 'ਤੇ ਅਧਾਰਿਤ ਨਹੀਂ ਹੈ। ਵਰਤਮਾਨ ਵਿੱਚ ਤਾਮਿਲਨਾਡੂ ਰਾਜ ਵਿੱਚ 3 ਸਾਈ ਟ੍ਰੇਨਿੰਗ ਕੇਂਦਰਾਂ ਵਿੱਚ 18 ਕੋਚ ਤੈਨਾਤ ਹਨ। 

 

 ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

  *********

 

ਐੱਨਬੀ/ਓਏ


(Release ID: 1813848) ਵਿਜ਼ੀਟਰ ਕਾਊਂਟਰ : 136