ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਰਚੁਅਲ ਹਸਤਾਖਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ

Posted On: 02 APR 2022 2:20PM by PIB Chandigarh

ਪ੍ਰਧਾਨ ਮੰਤਰੀ ਮੌਰਿਸਨ

ਆਸਟ੍ਰੇਲੀਆ ਅਤੇ ਭਾਰਤ ਦੇ ਟ੍ਰੇਡ ਮੰਤਰੀ,

ਅਤੇ ਸਾਡੇ ਨਾਲ ਜੁੜੇ ਦੋਵੇਂ ਦੇਸ਼ਾਂ ਦੇ ਸਾਰੇ ਮਿੱਤਰਗਣ,

ਨਮਸਕਾਰ!

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੱਜ ਮੈਂ ਆਪਣੇ ਮਿੱਤਰ ਸਕੌਟ ਦੇ ਨਾਲ ਤੀਸਰੀ ਵਾਰ ਰੂ-ਬ-ਰੂ ਹਾਂ। ਪਿਛਲੇ ਹਫ਼ਤੇ ਸਾਡੇ ਦਰਮਿਆਨ Virtual Summit ਵਿੱਚ ਬਹੁਤ productive ਚਰਚਾ ਹੋਈ ਸੀ। ਉਸ ਸਮੇਂ ਅਸੀਂ ਆਪਣੀਆਂ teams ਨੂੰ Economic Cooperation and Trade Agreement ‘ਤੇ ਬਾਤਚੀਤ ਜਲਦੀ ਸੰਪੰਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਮਹੱਤਵਪੂਰਨ ਸਮਝੌਤੇ 'ਤੇ ਹਸਤਾਖਰ ਹੋ ਰਹੇ ਹਨ। ਇਸ ਅਸਾਧਾਰਣ ਉਪਲਬਧੀ ਦੇ ਲਈਮੈਂ ਦੋਹਾਂ ਦੇਸ਼ਾਂ ਦੇ Trade ਮੰਤਰੀਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

ਮੈਂ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਰਤਮਾਨ ਵਿੱਚ ਪ੍ਰਧਾਨ ਮੰਤਰੀ ਮੌਰਿਸਨ ਦੇ Trade envoy ਟੋਨੀ ਐਬਟ ਦਾ ਵੀ ਵਿਸ਼ੇਸ਼ ਤੌਰ ’ਤੇ ਅਭਿਨੰਦਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੇ ਪ੍ਰਯਤਨਾਂ ਨਾਲ ਇਸ ਪ੍ਰਕਿਰਿਆ ਵਿੱਚ ਤੇਜ਼ੀ ਆਈ।

ਇੰਨੇ ਘੱਟ ਸਮੇਂ ਵਿੱਚ ਅਜਿਹੇ ਮਹੱਤਵਪੂਰਨ agreement ‘ਤੇ ਸਹਿਮਤੀ ਬਣਨਾਇਹ ਦਿਖਾਉਂਦਾ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਕਿਤਨਾ ਆਪਸੀ ਵਿਸ਼ਵਾਸ ਹੈ। ਇਹ ਸਾਡੇ ਦਵੱਲੇ ਰਿਸ਼ਤਿਆਂ ਦੇ ਲਈ ਸਚਮੁੱਚ ਇੱਕ watershed moment ਹੈ। ਸਾਡੀਆਂ ਅਰਥਵਿਵਸਥਾਵਾਂ ਦੇ ਦਰਮਿਆਨ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਬਹੁਤ potential ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ Agreement ਨਾਲ ਅਸੀਂ ਇਨ੍ਹਾਂ ਅਵਸਰਾਂ ਦਾ ਪੂਰਾ ਲਾਭ ਉਠਾ ਪਾਵਾਂਗੇ। ਇਸ ਸਮਝੌਤੇ ਦੇ ਅਧਾਰ ਤੇ ਅਸੀਂ ਮਿਲ ਕੇ supply chains ਦੀresilience ਵਧਾਉਣਅਤੇIndo-Pacific ਖੇਤਰ ਦੀstability ਵਿੱਚ ਵੀ ਯੋਗਦਾਨ ਕਰ ਪਾਵਾਂਗੇ।

People-to-People, ਇਹ ਰਿਸ਼ਤੇ ਭਾਰਤ ਆਸਟ੍ਰੇਲੀਆ ਮਿੱਤਰਤਾ ਦਾ ਮਹੱਤਵਪੂਰਨ ਥੰਮ੍ਹ ਹਨ। ਇਹ agreement ਸਾਡੇ ਦਰਮਿਆਨ students, professionals, ਅਤੇ ਸੈਲਾਨੀਆਂ ਦਾ ਅਦਾਨ-ਪ੍ਰਦਾਨ ਅਸਾਨ ਬਣਾਵੇਗਾਜਿਸ ਨਾਲ ਇਹ ਸਬੰਧ ਹੋਰ ਮਜ਼ਬੂਤ ਹੋਣਗੇ। ਮੈਂ ਇੱਕ ਵਾਰ ਫਿਰ ਦੋਹਾਂ ਦੇਸ਼ਾਂ ਦੀਆਂ teams ਨੂੰ ''India-Australia Economic Cooperation and Trade Agreement''- “ਇੰਡਏਸ ਏਕਤਾ ("IndAus ECTA")ਦੇ ਪ੍ਰਭਾਵੀ ਅਤੇ ਸਫਲ negotiation ‘ਤੇ ਵਧਾਈਆਂ ਦਿੰਦਾ ਹਾਂ।

ਪ੍ਰਧਾਨ ਮੰਤਰੀ ਮੌਰਿਸਨ ਨੂੰ ਅੱਜ ਦੇ ਆਯੋਜਨ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਹਾਰਦਿਕ ਧੰਨਵਾਦ ਕਰਦਾ ਹਾਂਅਤੇ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਕੱਲ੍ਹ ਖੇਡੇ ਜਾਣ ਵਾਲੇ ਵਿਸ਼ਵ ਕੱਪ ਫਾਈਨਲ ਦੇ ਲਈ ਸ਼ੁਭਕਾਮਨਾਵਾਂ।

ਨਮਸਕਾਰ!

ਡਿਸਕਲੇਮਰ - ਇਹ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਅਨੁਮਾਨਿਤ ਅਨੁਵਾਦ ਹੈ। ਮੂਲ ਟਿੱਪਣੀਆਂ ਹਿੰਦੀ ਵਿੱਚ ਦਿੱਤੀਆਂ।

*****

 

ਜੀਐੱਸ/ਐੱਸਟੀ


(Release ID: 1813184) Visitor Counter : 152