ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ 2022' ਦੇ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ


“ਪਰੀਖਿਆਵਾਂ ਵਿੱਚ ਬਿਨਾ ਕਿਸੇ ਤਣਾਅ ਦੇ ਤਿਉਹਾਰ ਦੇ ਮੂਡ ਵਿੱਚ ਹਾਜ਼ਰ ਹੋਵੋ”

"ਟੈਕਨੋਲੋਜੀ ਨੂੰ ਇੱਕ ਅਵਸਰ ਵਜੋਂ ਮੰਨੋ, ਇੱਕ ਚੁਣੌਤੀ ਵਜੋਂ ਨਹੀਂ"

"ਰਾਸ਼ਟਰੀ ਸਿੱਖਿਆ ਨੀਤੀ ਲਈ ਸਲਾਹ-ਮਸ਼ਵਰਾ ਵਿਸਤ੍ਰਿਤ ਰਿਹਾ ਹੈ। ਇਸ ਬਾਰੇ ਭਾਰਤ ਭਰ ਦੇ ਲੋਕਾਂ ਨਾਲ ਸਲਾਹ ਕੀਤੀ ਗਈ”

“20ਵੀਂ ਸਦੀ ਦੀ ਸਿੱਖਿਆ ਪ੍ਰਣਾਲੀ ਅਤੇ ਸੰਕਲਪ 21ਵੀਂ ਸਦੀ ਵਿੱਚ ਸਾਡੇ ਵਿਕਾਸ ਦੇ ਮਾਰਗ ਨੂੰ ਨਿਰਧਾਰਿਤ ਨਹੀਂ ਕਰ ਸਕਦੇ। ਸਾਨੂੰ ਸਮੇਂ ਦੇ ਨਾਲ ਬਦਲਣਾ ਪਵੇਗਾ”

“ਅਧਿਆਪਕਾਂ ਅਤੇ ਮਾਪਿਆਂ ਦੇ ਅਧੂਰੇ ਸੁਪਨੇ ਵਿਦਿਆਰਥੀਆਂ 'ਤੇ ਥੋਪੇ ਨਹੀਂ ਜਾ ਸਕਦੇ। ਬੱਚਿਆਂ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਮਹੱਤਵਪੂਰਨ ਹੈ"

"ਪ੍ਰੇਰਣਾ ਲਈ ਕੋਈ ਟੀਕਾ ਜਾਂ ਫਾਰਮੂਲਾ ਨਹੀਂ ਹੈ। ਇਸ ਦੀ ਬਜਾਏ, ਆਪਣੇ ਆਪ ਨੂੰ ਬਿਹਤਰ ਢੰਗ ਨਾਲ ਖੋਜੋ ਅਤੇ ਇਹ ਪਤਾ ਲਗਾਓ ਕਿ ਕਿਹੜੀ ਚੀਜ਼ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਅਤੇ ਉਸ 'ਤੇ ਕੰਮ ਕਰੋ"

"ਉਹ ਕੰਮ ਕਰੋ ਜਿਸ ਦਾ ਤੁਸੀਂ ਅਨੰਦ ਲੈਂਦੇ ਹੋ ਅਤੇ ਸਿਰਫ਼ ਉਦੋਂ ਹੀ ਤੁਸੀਂ ਵੱਧ ਤੋਂ ਵੱਧ ਨਤੀਜੇ ਪ੍ਰਾਪਤ ਕਰੋਗੇ"

"ਤੁਸੀਂ ਇੱਕ ਵਿਸ਼ੇਸ਼ ਪੀੜ੍ਹੀ ਨਾਲ ਸਬੰਧਿਤ ਹੋ। ਹਾਂ, ਇੱਥੇ ਮੁਕਾਬਲਾ ਜ਼ਿਆਦਾ ਹੈ ਪਰ ਮੌਕੇ ਵੀ ਜ਼ਿਆਦਾ ਹਨ”

“ਬੇਟੀ ਪਰਿਵਾਰ ਦੀ ਤਾਕਤ ਹੁੰਦੀ ਹੈ। ਜ਼ਿੰਦਗੀ ਦੇ ਵਿਭਿੰਨ ਖੇਤਰਾਂ ਵਿੱਚ ਸਾਡੀ ਨਾਰੀ ਸ਼ਕਤੀ ਦੀ ਉੱਤਮਤਾ ਨੂੰ ਦੇਖਣ ਤੋਂ ਵਧ

Posted On: 01 APR 2022 1:56PM by PIB Chandigarh

ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 5ਵੇਂ ਸੰਸਕਰਣ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਤੋਂ ਪਹਿਲਾਂ ਇਸ ਸਥਾਨ 'ਤੇ ਪ੍ਰਦਰਸ਼ਿਤ ਵਿਦਿਆਰਥੀਆਂ ਦੀਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਇਸ ਮੌਕੇ 'ਤੇ ਰਾਜਪਾਲਾਂ ਅਤੇ ਮੁੱਖ ਮੰਤਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਵਰਚੁਅਲ ਸ਼ਮੂਲੀਅਤ ਦੇ ਨਾਲ-ਨਾਲ ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸੁਸ਼੍ਰੀ ਅੰਨਪੂਰਣਾ ਦੇਵੀ, ਡਾ. ਸੁਭਾਸ ਸਰਕਾਰ, ਡਾ. ਰਾਜਕੁਮਾਰ ਰੰਜਨ ਸਿੰਘ ਅਤੇ ਸ਼੍ਰੀ ਰਾਜੀਵ ਚੰਦਰਸ਼ੇਖਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਪੂਰੀ ਗੱਲਬਾਤ ਦੌਰਾਨ ਇੱਕ ਪਰਸਪਰ ਪ੍ਰਭਾਵੀ (ਇੰਟਰੈਕਟਿਵ), ਮਜ਼ੇਦਾਰ ਅਤੇ ਸੰਵਾਦੀ ਲਹਿਜਾ ਬਣਾਈ ਰੱਖਿਆ।

 

ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹੇ ਵਰਚੁਅਲ ਗੱਲਬਾਤ ਤੋਂ ਬਾਅਦ ਆਪਣੇ ਨੌਜਵਾਨ ਦੋਸਤਾਂ ਨੂੰ ਸੰਬੋਧਨ ਕਰਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੀਪੀਸੀ ਉਨ੍ਹਾਂ ਦਾ ਮਨਪਸੰਦ ਪ੍ਰੋਗਰਾਮ ਹੈ। ਉਨ੍ਹਾਂ ਕੱਲ੍ਹ ਵਿਕਰਮ ਸੰਵਤ ਨਵੇਂ ਵਰ੍ਹੇ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ ਅਤੇ ਆਉਣ ਵਾਲੇ ਕਈ ਤਿਉਹਾਰਾਂ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨੇ ਪੀਪੀਸੀ ਦੇ 5ਵੇਂ ਸੰਸਕਰਣ ਵਿੱਚ ਇੱਕ ਨਵੀਂ ਪ੍ਰੈਕਟਿਸ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਸ਼ਨ ਉਹ ਨਹੀਂ ਲੈ ਸਕੇ, ਉਨ੍ਹਾਂ ਨੂੰ ਨਮੋ ਐਪ 'ਤੇ ਵੀਡੀਓ, ਆਡੀਓ ਜਾਂ ਟੈਕਸਟ ਮੈਸੇਜ ਦੇ ਜ਼ਰੀਏ ਸੰਬੋਧਨ ਕੀਤਾ ਜਾਵੇਗਾ।

 

ਪਹਿਲਾ ਸਵਾਲ ਦਿੱਲੀ ਦੀ ਖੁਸ਼ੀ ਜੈਨ ਦਾ ਆਇਆ। ਬਿਲਾਸਪੁਰ, ਛੱਤੀਸਗੜ੍ਹ ਤੋਂ, ਵਡੋਦਰਾ ਦੇ ਕਿਨੀ ਪਟੇਲ ਨੇ ਵੀ ਪਰੀਖਿਆਵਾਂ ਨਾਲ ਸਬੰਧਿਤ ਤਣਾਅ ਅਤੇ ਸਟ੍ਰੈੱਸ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਟ੍ਰੈੱਸ ਵਿੱਚ ਨਾ ਆਉਣ ਲਈ ਕਿਹਾ ਕਿਉਂਕਿ ਇਹ ਉਨ੍ਹਾਂ ਵੱਲੋਂ ਦਿੱਤੀ ਗਈ ਪਹਿਲੀ ਪਰੀਖਿਆ ਨਹੀਂ ਹੈ। ਉਨ੍ਹਾਂ ਕਿਹਾ ਇੱਕ ਤਰ੍ਹਾਂ ਨਾਲ ਤੁਸੀਂ ਇਗਜ਼ਾਮ-ਪ੍ਰੂਫ਼ ਹੋ।ਪਿਛਲੀਆਂ ਪਰੀਖਿਆਵਾਂ ਤੋਂ ਉਨ੍ਹਾਂ ਨੂੰ ਪ੍ਰਾਪਤ ਹੋਇਆ ਅਨੁਭਵ ਆਉਣ ਵਾਲੀਆਂ ਪਰੀਖਿਆਵਾਂ ਨੂੰ ਪਾਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਅਧਿਐਨ ਦਾ ਕੁਝ ਹਿੱਸਾ ਖੁੰਝ ਸਕਦਾ ਹੈ ਪਰ ਉਨ੍ਹਾਂ ਨੂੰ ਇਸ ਬਾਰੇ ਸਟ੍ਰੈੱਸ ਨਾ ਲੈਣ ਲਈ ਕਿਹਾ। ਉਨ੍ਹਾਂ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣੀ ਤਿਆਰੀ ਦੀ ਮਜ਼ਬੂਤੀ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਤਣਾਅ-ਰਹਿਤ ਅਤੇ ਸਵਭਾਵਿਕ ਰਹਿਣਾ ਚਾਹੀਦਾ ਹੈ। ਦੂਸਰਿਆਂ ਦੀ ਨਕਲ ਵਜੋਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਹੈ ਪਰ ਆਪਣੀ ਰੁਟੀਨ ਦੇ ਨਾਲ ਜੁੜੇ ਰਹੋ ਅਤੇ ਤਿਉਹਾਰਾਂ ਜਿਹੇ ਤਣਾਅ-ਰਹਿਤ ਢੰਗ ਨਾਲ ਕੰਮ ਕਰੋ।

 

ਅਗਲਾ ਸਵਾਲ ਕਰਨਾਟਕ ਦੇ ਮੈਸੂਰ ਦੇ ਤਰੁਣ ਦਾ ਸੀ। ਉਸਨੇ ਪੁੱਛਿਆ ਕਿ ਯੂਟਿਊਬ ਆਦਿ ਜਿਹੇ ਬਹੁਤ ਸਾਰੀਆਂ ਔਨਲਾਈਨ ਭਟਕਣਾਵਾਂ ਦੇ ਬਾਵਜੂਦ ਇੱਕ ਔਨਲਾਈਨ ਅਧਿਐਨ ਕਿਵੇਂ ਕਰਨਾ ਹੈ। ਦਿੱਲੀ ਦੇ ਸ਼ਾਹਿਦ ਅਲੀ, ਤਿਰੂਵਨੰਤਪੁਰਮ, ਕੇਰਲ ਦੇ ਕੀਰਥਨਾ ਅਤੇ ਕ੍ਰਿਸ਼ਨਾਗਿਰੀ, ਤਮਿਲ ਨਾਡੂ ਦੇ ਇੱਕ ਅਧਿਆਪਕ ਚੰਦਰਚੂਦੇਸ਼ਵਰਨ ਦੇ ਮਨ ਵਿੱਚ ਵੀ ਇਹੀ ਸਵਾਲ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੱਸਿਆ ਔਨਲਾਈਨ ਜਾਂ ਔਫਲਾਈਨ ਅਧਿਐਨ ਦੇ ਢੰਗਾਂ ਨਾਲ ਨਹੀਂ ਹੈ। ਪੜ੍ਹਾਈ ਦੇ ਔਫਲਾਈਨ ਮੋਡ ਵਿੱਚ ਵੀ, ਮਨ ਬਹੁਤ ਵਿਚਲਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਇਹ ਮਾਧਿਅਮ ਨਹੀਂ ਬਲਕਿ ਦਿਮਾਗ ਹੈ ਜੋ ਸਮੱਸਿਆ ਹੈ।ਉਨ੍ਹਾਂ ਕਿਹਾ ਕਿ ਚਾਹੇ ਉਹ ਔਨਲਾਈਨ ਹੋਵੇ ਜਾਂ ਔਫਲਾਈਨ, ਜਦੋਂ ਮਨ ਪੜ੍ਹਾਈ ਵਿੱਚ ਲੱਗਾ ਰਹਿੰਦਾ ਹੈ ਤਾਂ ਵਿਦਿਆਰਥੀਆਂ ਨੂੰ ਭਟਕਣਾ ਕਾਰਨ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਦਾ ਵਿਕਾਸ ਹੁੰਦਾ ਰਹੇਗਾ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਵਿੱਚ ਨਵੀਆਂ ਤਕਨੀਕਾਂ ਨੂੰ ਅਪਣਾ ਉਣਾਚਾਹੀਦਾ ਹੈ। ਲਰਨਿੰਗ ਦੇ ਨਵੇਂ ਢੰਗਾਂ ਨੂੰ ਇੱਕ ਮੌਕੇ ਵਜੋਂ ਲਿਆ ਜਾਣਾ ਚਾਹੀਦਾ ਹੈ, ਨਾ ਕਿ ਇੱਕ ਚੁਣੌਤੀ ਵਜੋਂ। ਔਨਲਾਈਨ ਤੁਹਾਡੀ ਔਫਲਾਈਨ ਲਰਨਿੰਗ ਨੂੰ ਹੋਰ ਅੱਗੇ ਵਧਾ ਸਕਦਾ ਹੈ। ਉਨ੍ਹਾਂ ਕਿਹਾ ਕਿ ਔਨਲਾਈਨ ਸੰਗ੍ਰਿਹ ਕਰਨ ਲਈ ਹੈ ਅਤੇ ਔਫਲਾਈਨ ਪਾਲਣ ਅਤੇ ਕਰਨ ਲਈ ਹੈ। ਉਨ੍ਹਾਂ ਡੋਸਾ ਤਿਆਰ ਕਰਨ ਦੀ ਉਦਾਹਰਣ ਦਿੱਤੀ। ਕੋਈ ਵੀ ਵਿਅਕਤੀ ਡੋਸਾ ਔਨਲਾਈਨ ਬਣਾਉਣਾ ਸਿੱਖ ਸਕਦਾ ਹੈ ਪਰ ਤਿਆਰੀ ਅਤੇ ਖ਼ਪਤ ਔਫਲਾਈਨ ਹੋਵੇਗੀ। ਉਨ੍ਹਾਂ ਕਿਹਾ ਕਿ ਵਰਚੁਅਲ ਦੁਨੀਆ ਵਿੱਚ ਰਹਿਣ ਦੇ ਮੁਕਾਬਲੇ ਆਪਣੇ ਬਾਰੇ ਸੋਚਣ ਅਤੇ ਆਪਣੇ ਆਪ ਦੇ ਨਾਲ ਰਹਿਣ ਵਿੱਚ ਵਧੇਰੇ ਖੁਸ਼ੀ ਹੈ।

 

ਪਾਣੀਪਤ, ਹਰਿਆਣਾ ਦੀ ਇੱਕ ਅਧਿਆਪਕਾ ਸੁਮਨ ਰਾਣੀ ਨੇ ਪੁੱਛਿਆ ਕਿ ਨਵੀਂ ਸਿੱਖਿਆ ਨੀਤੀ ਦੇ ਉਪਬੰਧ ਕਿਸ ਤਰ੍ਹਾਂ ਵਿਦਿਆਰਥੀਆਂ ਦੇ ਜੀਵਨ ਨੂੰ ਖ਼ਾਸ ਤੌਰ 'ਤੇ, ਅਤੇ ਸਮਾਜ ਨੂੰ ਆਮ ਤੌਰ 'ਤੇ, ਸਸ਼ਕਤ ਬਣਾਉਣਗੇ, ਅਤੇ ਇਹ ਨਵੇਂ ਭਾਰਤ ਲਈ ਕਿਵੇਂ ਰਾਹ ਪੱਧਰਾ ਕਰੇਗਾ। ਈਸਟ ਖਾਸੀ ਹਿਲਜ਼, ਮੇਘਾਲਿਆ ਦੀ ਸ਼ਿਲਾ ਨੇ ਵੀ ਇਸੇ ਤਰਜ਼ 'ਤੇ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਸ਼ਟਰੀਸਿੱਖਿਆ ਨੀਤੀ ਹੈ ਨਾ ਕਿ ਨਵੀਂਸਿੱਖਿਆ ਨੀਤੀ। ਉਨ੍ਹਾਂ ਕਿਹਾ ਕਿ ਨੀਤੀ ਵਿਭਿੰਨ ਹਿਤਧਾਰਕਾਂ ਨਾਲ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੋਵੇਗਾ। ਉਨ੍ਹਾਂ ਕਿਹਾ ਰਾਸ਼ਟਰੀ ਸਿੱਖਿਆ ਨੀਤੀ ਲਈ ਸਲਾਹ-ਮਸ਼ਵਰਾ ਵਿਸਤ੍ਰਿਤ ਰਿਹਾ ਹੈ। ਇਸ ਬਾਰੇ ਭਾਰਤ ਭਰ ਦੇ ਲੋਕਾਂ ਨਾਲ ਸਲਾਹ ਕੀਤੀ ਗਈ ਸੀ।ਉਨ੍ਹਾਂ ਅੱਗੇ ਕਿਹਾ, ਇਹ ਨੀਤੀ ਸਰਕਾਰ ਦੁਆਰਾ ਨਹੀਂ ਬਲਕਿ ਨਾਗਰਿਕਾਂ, ਵਿਦਿਆਰਥੀਆਂ ਅਤੇ ਇਸ ਦੇ ਅਧਿਆਪਕਾਂ ਦੁਆਰਾ ਦੇਸ਼ ਦੇ ਵਿਕਾਸ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ, ਸਰੀਰਕ ਸਿੱਖਿਆ ਅਤੇ ਟ੍ਰੇਨਿੰਗ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਸਨ। ਪਰ ਹੁਣ ਇਨ੍ਹਾਂ ਨੂੰ ਸਿੱਖਿਆ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਇਹ ਨਵਾਂ ਮਾਣ ਹਾਸਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 20ਵੀਂ ਸਦੀ ਦੀ ਸਿੱਖਿਆ ਪ੍ਰਣਾਲੀ ਅਤੇ ਵਿਚਾਰ 21ਵੀਂ ਸਦੀ ਵਿੱਚ ਸਾਡੇ ਵਿਕਾਸ ਦੀ ਚਾਲ ਨਹੀਂ ਨਿਰਧਾਰਿਤ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਦਲਦੇ ਸਿਸਟਮਾਂ ਦੇ ਨਾਲ ਵਿਕਾਸ ਨਹੀਂ ਕਰਦੇ ਤਾਂ ਸਾਨੂੰ ਛੱਡ ਦਿੱਤਾ ਜਾਵੇਗਾ ਅਤੇ ਵਾਪਸ ਪਰਤ ਜਾਵਾਂਗੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਕਿਸੇ ਨੂੰ ਆਪਣੇ ਜਨੂੰਨ ਦੀ ਪਾਲਣਾ ਕਰਨ ਦਾ ਮੌਕਾ ਦਿੰਦੀ ਹੈਉਨ੍ਹਾਂ ਗਿਆਨ ਦੇ ਨਾਲ-ਨਾਲ ਕੌਸ਼ਲ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੇ ਹਿੱਸੇ ਵਜੋਂ ਕੌਸ਼ਲ ਨੂੰ ਸ਼ਾਮਲ ਕਰਨ ਦਾ ਇਹੀ ਕਾਰਨ ਹੈ। ਉਨ੍ਹਾਂ ਵਿਸ਼ਿਆਂ ਦੀ ਚੋਣ ਵਿੱਚ ਐੱਨਈਪੀ ਦੁਆਰਾ ਪ੍ਰਦਾਨ ਕੀਤੀ ਲਚਕ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਐੱਨਈਪੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਨਾਲ ਨਵੇਂ ਰਸਤੇ ਖੁੱਲ੍ਹਣਗੇ। ਉਨ੍ਹਾਂ ਦੇਸ਼ ਭਰ ਦੇ ਸਕੂਲਾਂ ਨੂੰ ਤਾਕੀਦ ਕੀਤੀ ਕਿ ਉਹ ਵਿਦਿਆਰਥੀਆਂ ਦੁਆਰਾ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਨਵੇਂ ਤਰੀਕੇ ਲੱਭਣ।

 

ਗ਼ਾਜ਼ੀਆਬਾਦ, ਯੂਪੀ ਦੀ ਰੋਸ਼ਨੀ ਨੇ ਪੁੱਛਿਆ ਕਿ ਨਤੀਜਿਆਂ ਬਾਰੇ ਉਸ ਦੇ ਪਰਿਵਾਰ ਦੀਆਂ ਉਮੀਦਾਂ ਨਾਲ ਕਿਵੇਂ ਨਜਿੱਠਣਾ ਹੈ ਅਤੇ ਕੀ ਮਾਪਿਆਂ ਦੁਆਰਾ ਮਹਿਸੂਸ ਕੀਤੀ ਗਈ ਸਿੱਖਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜਾਂ ਇਸਨੂੰ ਤਿਉਹਾਰ ਵਜੋਂ ਮਾਣਨਾ ਹੈ। ਪੰਜਾਬ ਦੇ ਬਠਿੰਡਾ ਦੀ ਕਿਰਨਪ੍ਰੀਤ ਕੌਰ ਨੇ ਵੀ ਇਸੇ ਤਰ੍ਹਾਂ ਦਾ ਸਵਾਲ ਪੁੱਛਿਆ। ਪ੍ਰਧਾਨ ਮੰਤਰੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਸੁਪਨੇ ਵਿਦਿਆਰਥੀਆਂ 'ਤੇ ਨਾ ਥੋਪਣ। ਪ੍ਰਧਾਨ ਮੰਤਰੀ ਨੇ ਕਿਹਾ ਅਧਿਆਪਕਾਂ ਅਤੇ ਮਾਪਿਆਂ ਦੇ ਅਧੂਰੇ ਸੁਪਨੇ ਵਿਦਿਆਰਥੀਆਂ 'ਤੇ ਥੋਪੇ ਨਹੀਂ ਜਾ ਸਕਦੇ। ਹਰ ਬੱਚੇ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਮਹੱਤਵਪੂਰਨ ਹੈ।ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਤਾਕੀਦ ਕੀਤੀ ਕਿ ਉਹ ਇਹ ਸਵੀਕਾਰ ਕਰਨ ਕਿ ਹਰੇਕ ਵਿਦਿਆਰਥੀ ਵਿੱਚ ਕੋਈ ਨਾ ਕੋਈ ਵਿਸ਼ੇਸ਼ ਯੋਗਤਾ ਹੁੰਦੀ ਹੈ ਅਤੇ ਉਸ ਨੂੰ ਖੋਜਣ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਤਾਕਤ ਨੂੰ ਪਹਿਚਾਣਨ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ।

 

ਦਿੱਲੀ ਦੇ ਵੈਭਵ ਕਨੌਜੀਆ ਨੇ ਪੁੱਛਿਆ ਕਿ ਜਦੋਂ ਸਾਡੇ ਪਾਸ ਜ਼ਿਆਦਾ ਬੈਕਲੋਗ ਹੁੰਦਾ ਹੈ ਤਾਂ ਪ੍ਰੇਰਿਤ ਕਿਵੇਂ ਰਹਿਣਾ ਹੈ ਅਤੇ ਸਫ਼ਲ ਕਿਵੇਂ ਹੋਣਾ ਹੈ। ਓਡੀਸ਼ਾ ਤੋਂ ਇੱਕ ਮਾਂਪੇ ਸੁਜੀਤ ਕੁਮਾਰ ਪ੍ਰਧਾਨ, ਜੈਪੁਰ ਦੇ ਕੋਮਲ ਸ਼ਰਮਾ ਅਤੇ ਦੋਹਾ ਦੇ ਆਰੋਨ ਏਬੇਨ ਨੇ ਵੀ ਇਸੇ ਵਿਸ਼ੇ 'ਤੇ ਸਵਾਲ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰੇਰਣਾ ਲਈ ਕੋਈ ਟੀਕਾ ਜਾਂ ਫਾਰਮੂਲਾ ਨਹੀਂ ਹੈ। ਇਸ ਦੀ ਬਜਾਏ, ਆਪਣੇ ਆਪ ਨੂੰ ਬਿਹਤਰ ਢੰਗ ਨਾਲ ਖੋਜੋ ਅਤੇ ਇਹ ਪਤਾ ਲਗਾਓ ਕਿ ਤੁਹਾਨੂੰ ਕਿਹੜੀ ਚੀਜ਼ ਖੁਸ਼ੀ ਦਿੰਦੀ ਹੈ ਅਤੇ ਇਸ 'ਤੇ ਕੰਮ ਕਰੋ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਚੀਜ਼ਾਂ ਦੀ ਪਹਿਚਾਣ ਕਰਨ ਲਈ ਕਿਹਾ ਜੋ ਉਨ੍ਹਾਂ ਨੂੰ ਸੁਭਾਵਿਕ ਤੌਰ 'ਤੇ ਪ੍ਰੇਰਿਤ ਕਰਦੀਆਂ ਹਨ, ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ ਖੁਦਮੁਖਤਿਆਰੀ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਦੁੱਖਾਂ ਲਈ ਹਮਦਰਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੇ ਆਸ-ਪਾਸ ਦਾ ਨਿਰੀਖਣ ਕਰਨ ਕਿ ਕਿਵੇਂ ਬੱਚੇ, ਦਿੱਵਯਾਂਗ ਅਤੇ ਪ੍ਰਕ੍ਰਿਤੀ ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਸਾਨੂੰ ਆਪਣੇ ਆਸ-ਪਾਸ ਦੀਆਂ ਕੋਸ਼ਿਸ਼ਾਂ ਅਤੇ ਸ਼ਕਤੀਆਂ ਨੂੰ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਉਨ੍ਹਾਂ ਆਪਣੀ ਪੁਸਤਕ ਇਗਜ਼ਾਮ ਵਾਰੀਅਰਸ ਤੋਂ ਇਹ ਵੀ ਯਾਦ ਕੀਤਾ ਕਿ ਕਿਵੇਂ ਕੋਈ ਵੀ 'ਪਰੀਖਿਆ' ਨੂੰ ਪੱਤਰ ਲਿਖ ਕੇ ਅਤੇ ਆਪਣੀ ਸ਼ਕਤੀ ਅਤੇ ਤਿਆਰੀ ਨਾਲ ਪਰੀਖਿਆ ਨੂੰ ਚੁਣੌਤੀ ਦੇ ਕੇ ਪ੍ਰੇਰਿਤ ਮਹਿਸੂਸ ਕਰ ਸਕਦਾ ਹੈ।

 

ਖੰਮਮ, ਤੇਲੰਗਾਨਾ ਦੀ ਅਨੁਸ਼ਾ ਨੇ ਕਿਹਾ ਕਿ ਜਦੋਂ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਂਦੇ ਹਨ ਤਾਂ ਉਹ ਵਿਸ਼ਿਆਂ ਨੂੰ ਸਮਝਦੀ ਹੈ ਪਰ ਕੁਝ ਸਮੇਂ ਬਾਅਦ ਭੁੱਲ ਜਾਂਦੀ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ। ਗਾਇਤਰੀ ਸਕਸੈਨਾ ਨੇ ਵੀ ਨਮੋ ਐਪ ਜ਼ਰੀਏ ਯਾਦਦਾਸ਼ਤ ਅਤੇ ਸਮਝ ਬਾਰੇ ਪ੍ਰਸ਼ਨ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਚੀਜ਼ਾਂ ਨੂੰ ਪੂਰੇ ਧਿਆਨ ਨਾਲ ਸਿੱਖ ਲਿਆ ਜਾਵੇ ਤਾਂ ਕੁਝ ਵੀ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਵਿਦਿਆਰਥੀ ਨੂੰ ਮੌਜੂਦਾ ਸਮੇਂ ਵਿੱਚ ਪੂਰੀ ਤਰ੍ਹਾਂ ਹਾਜ਼ਰ ਰਹਿਣ ਲਈ ਕਿਹਾ। ਵਰਤਮਾਨ ਬਾਰੇ ਇਹ ਚੇਤੰਨਤਾ ਉਨ੍ਹਾਂ ਨੂੰ ਬਿਹਤਰ ਸਿੱਖਣ ਅਤੇ ਯਾਦ ਰੱਖਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਵਰਤਮਾਨ ਸਭ ਤੋਂ ਵੱਡਾ ਤੋਹਫ਼ਾਹੈ ਅਤੇ ਜੋ ਵਰਤਮਾਨ ਵਿੱਚ ਰਹਿੰਦਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਸਮਝਦਾ ਹੈ, ਉਹ ਜੀਵਨ ਦਾ ਵੱਧ ਤੋਂ ਵੱਧ ਲਾਭ ਉਠਾਉਂਦਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਯਾਦ ਸ਼ਕਤੀ ਦੀ ਕਦਰ ਕਰਨ ਅਤੇ ਇਸ ਨੂੰ ਵਧਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਸਥਿਰ ਮਨ ਚੀਜ਼ਾਂ ਨੂੰ ਯਾਦ ਕਰਨ ਲਈ ਸਭ ਤੋਂ ਵਧੀਆ ਹੈ।

 

ਝਾਰਖੰਡ ਦੀ ਸ਼ਵੇਤਾ ਕੁਮਾਰੀ ਨੇ ਕਿਹਾ ਕਿ ਉਹ ਰਾਤ ਨੂੰ ਪੜ੍ਹਨਾ ਪਸੰਦ ਕਰਦੀ ਹੈ ਪਰ ਉਸਨੂੰ ਦਿਨ ਵੇਲੇ ਪੜ੍ਹਨ ਲਈ ਕਿਹਾ ਜਾਂਦਾ ਹੈ। ਰਾਘਵ ਜੋਸ਼ੀ ਨੇ ਨਮੋ ਐਪ ਜ਼ਰੀਏ ਪੜ੍ਹਾਈ ਲਈ ਸਹੀ ਸਮਾਂ-ਸਾਰਣੀ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਦੀ ਕੋਸ਼ਿਸ਼ ਦੇ ਨਤੀਜੇ ਦਾ ਮੁੱਲਾਂਕਣ ਕਰਨਾ ਅਤੇ ਸਮਾਂ ਕਿਵੇਂ ਬਿਤਾਇਆ ਜਾ ਰਿਹਾ ਹੈ, ਇਸ ਦਾ ਮੁੱਲਾਂਕਣ ਕਰਨਾ ਚੰਗਾ ਹੈ। ਉਨ੍ਹਾਂ ਕਿਹਾ ਕਿ ਨਤੀਜੇ ਅਤੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਦੀ ਇਹ ਆਦਤ ਸਿੱਖਿਆ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਕਸਰ ਅਸੀਂ ਉਨ੍ਹਾਂ ਵਿਸ਼ਿਆਂ ਲਈ ਵਧੇਰੇ ਸਮਾਂ ਦਿੰਦੇ ਹਾਂ ਜੋ ਸਾਡੇ ਲਈ ਅਸਾਨ ਅਤੇ ਦਿਲਚਸਪੀ ਵਾਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ 'ਮਨ, ਦਿਲ ਅਤੇ ਸਰੀਰ ਦੇ ਧੋਖੇ' ਨੂੰ ਦੂਰ ਕਰਨ ਲਈ ਸੋਚ-ਸਮਝ ਕੇ ਪ੍ਰਯਤਨ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ "ਉਹ ਕੰਮ ਕਰੋ ਜਿਸਦਾ ਤੁਸੀਂ ਅਨੰਦ ਲੈਂਦੇ ਹੋ ਅਤੇ ਕੇਵਲ ਉਦੋਂ ਹੀ ਤੁਸੀਂ ਵੱਧ ਤੋਂ ਵੱਧ ਨਤੀਜੇ ਪ੍ਰਾਪਤ ਕਰੋਗੇ।

 

ਊਧਮਪੁਰ, ਜੰਮੂ-ਕਸ਼ਮੀਰ ਤੋਂ ਏਰਿਕਾ ਜੌਰਜ ਨੇ ਪੁੱਛਿਆ ਕਿ ਉਨ੍ਹਾਂ ਲੋਕਾਂ ਲਈ ਕੀ ਕੀਤਾ ਜਾ ਸਕਦਾ ਹੈ ਜੋ ਗਿਆਨਵਾਨ ਹਨ ਪਰ ਕੁਝ ਕਾਰਨਾਂ ਕਰਕੇ ਸਹੀ ਪਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇ। ਗੌਤਮ ਬੁੱਧ ਨਗਰ ਦੇ ਹਰਿ ਓਮ ਮਿਸ਼ਰਾ ਨੇ ਪੁੱਛਿਆ ਕਿ ਉਨ੍ਹਾਂ ਨੂੰ ਪ੍ਰਤੀਯੋਗੀ ਪਰੀਖਿਆਵਾਂ ਅਤੇ ਬੋਰਡ ਪਰੀਖਿਆ ਦੀ ਪੜ੍ਹਾਈ ਦੀਆਂ ਮੰਗਾਂ ਨੂੰ ਕਿਵੇਂ ਸੰਭਾਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੀਖਿਆਵਾਂ ਲਈ ਪੜ੍ਹਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੂਰੇ ਮਨ ਨਾਲ ਸਿਲੇਬਸ ਦਾ ਅਧਿਐਨ ਕਰੇ ਤਾਂ ਵੱਖੋ-ਵੱਖਰੀਆਂ ਪਰੀਖਿਆਵਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪਰੀਖਿਆ ਪਾਸ ਕਰਨ ਦੀ ਬਜਾਏ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਦਾ ਲਕਸ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਿਡਾਰੀ ਖੇਡਾਂ ਲਈ ਟ੍ਰੇਨਿੰਗ ਲੈਂਦੇ ਹਨ ਨਾ ਕਿ ਮੁਕਾਬਲੇ ਲਈ। ਉਨ੍ਹਾਂ ਕਿਹਾ ਤੁਸੀਂ ਇੱਕ ਵਿਸ਼ੇਸ਼ ਪੀੜ੍ਹੀ ਨਾਲ ਸਬੰਧਿਤ ਹੋ। ਹਾਂ, ਇੱਥੇ ਮੁਕਾਬਲਾ ਜ਼ਿਆਦਾ ਹੈ ਪਰ ਵਧੇਰੇ ਮੌਕੇ ਵੀ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਮੁਕਾਬਲੇ ਨੂੰ ਆਪਣੇ ਸਮੇਂ ਦਾ ਸਭ ਤੋਂ ਵੱਡਾ ਤੋਹਫ਼ਾ ਮੰਨਣ ਲਈ ਕਿਹਾ।

 

ਨਵਸਾਰੀ, ਗੁਜਰਾਤ ਦੀ ਇੱਕ ਮਾਤਾ ਸੀਮਾ ਚੇਤਨ ਦੇਸਾਈ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਸਮਾਜ ਗ੍ਰਾਮੀਣ ਲੜਕੀਆਂ ਦੇ ਵਿਕਾਸ ਲਈ ਕਿਵੇਂ ਯੋਗਦਾਨ ਪਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਲੜਕੀਆਂ ਦੀ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹਾਲਾਤ ਬਹੁਤ ਬਦਲ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੜਕੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਏ ਬਿਨਾ ਕਿਸੇ ਵੀ ਸਮਾਜ ਦਾ ਸੁਧਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਬੇਟੀਆਂ ਦੇ ਮੌਕਿਆਂ ਅਤੇ ਸਸ਼ਕਤੀਕਰਣ ਨੂੰ ਸੰਸਥਾਗਤ ਰੂਪ ਦਿੱਤਾ ਜਾਣਾ ਚਾਹੀਦਾ ਹੈ। ਲੜਕੀਆਂ ਇੱਕ ਹੋਰ ਕੀਮਤੀ ਅਸਾਸੇ ਬਣ ਰਹੀਆਂ ਹਨ ਅਤੇ ਇਸ ਤਬਦੀਲੀ ਦਾ ਸੁਆਗਤ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਮੌਕੇ ਭਾਰਤ ਵਿੱਚ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੰਸਦ ਮੈਂਬਰ ਹਨ। ਪ੍ਰਧਾਨ ਮੰਤਰੀ ਨੇ ਪੁੱਛਿਆ ਬੇਟੀ ਪਰਿਵਾਰ ਦੀ ਸ਼ਕਤੀ ਹੁੰਦੀ ਹੈ। ਸਾਡੀ ਨਾਰੀ ਸ਼ਕਤੀ ਨੂੰ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਉੱਤਮ ਦੇਖਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ।

 

ਦਿੱਲੀ ਦੇ ਪਵਿਤਰ ਰਾਓ ਨੇ ਪੁੱਛਿਆ ਕਿ ਨਵੀਂ ਪੀੜ੍ਹੀ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਕੀ ਯੋਗਦਾਨ ਪਾਉਣਾ ਚਾਹੀਦਾ ਹੈ? ਚੈਤੰਨਿਯ ਨੇ ਪੁੱਛਿਆ ਕਿ ਆਪਣੀ ਜਮਾਤ ਅਤੇ ਵਾਤਾਵਰਣ ਨੂੰ ਸਵੱਛ ਅਤੇ ਹਰਿਆ ਭਰਿਆ ਕਿਵੇਂ ਬਣਾਇਆ ਜਾਵੇ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਇਸ ਦੇਸ਼ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਦਾ ਕ੍ਰੈਡਿਟ ਉਨ੍ਹਾਂ ਨੂੰ ਦਿੱਤਾ। ਬੱਚਿਆਂ ਨੇ ਵਿਰੋਧੀਆਂ ਨੂੰ ਨਕਾਰਦਿਆਂ ਪ੍ਰਧਾਨ ਮੰਤਰੀ ਦੇ ਸਵੱਛਤਾ ਦੇ ਸੰਕਲਪ ਨੂੰ ਸਹੀ ਮਾਅਨਿਆਂ ਵਿੱਚ ਸਮਝਿਆ। ਉਨ੍ਹਾਂ ਕਿਹਾ ਕਿ ਜੋ ਵਾਤਾਵਰਣ ਅਸੀਂ ਮਾਣ ਰਹੇ ਹਾਂ, ਉਹ ਸਾਡੇ ਪੁਰਖਿਆਂ ਦੇ ਯੋਗਦਾਨ ਸਦਕਾ ਹੈ। ਇਸੇ ਤਰ੍ਹਾਂ ਸਾਨੂੰ ਆਉਣ ਵਾਲੀ ਪੀੜ੍ਹੀ ਲਈ ਵੀ ਵਧੀਆ ਵਾਤਾਵਰਣ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ ਦੇ ਯੋਗਦਾਨ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ "ਪੀ3 ਮੁਹਿੰਮ" - ਪ੍ਰੋ ਪਲੈਨੇਟ ਪੀਪਲ ਅਤੇ ਵਾਤਾਵਰਣ ਲਈ ਜੀਵਨ ਸ਼ੈਲੀ - ਲਾਈਫ਼ (LifeStyle for the Environment- LIFE) ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ 'ਵਰਤੋਂ ਅਤੇ ਸੁੱਟੋ' ਸੱਭਿਆਚਾਰ ਤੋਂ ਦੂਰ ਹੋ ਕੇ ਸਰਕੁਲਰ ਅਰਥਵਿਵਸਥਾ ਦੀ ਜੀਵਨ ਸ਼ੈਲੀ ਦੀ ਦਿਸ਼ਾ ਵੱਲ ਵਧਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਜੋ ਦੇਸ਼ ਦੇ ਵਿਕਾਸ ਵਿੱਚ ਵਿਦਿਆਰਥੀ ਦੇ ਸਰਵੋਤਮ ਵਰ੍ਹਿਆਂ ਨਾਲ ਮੇਲ ਖਾਂਦਾ ਹੈ। ਉਨ੍ਹਾਂ ਆਪਣੇ ਫਰਜ਼ ਨਿਭਾਉਣ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੁਆਰਾ ਟੀਕਾਕਰਣ ਕਰਵਾਉਣ ਵਿੱਚ ਆਪਣੀ ਡਿਊਟੀ ਨਿਭਾਉਣ ਦੀ ਸ਼ਲਾਘਾ ਕੀਤੀ।

 

ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਵਿਦਿਆਰਥੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਕੌਸ਼ਲ ਅਤੇ ਆਤਮਵਿਸ਼ਵਾਸ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੂਸਰਿਆਂ ਵਿਚਲੇ ਗੁਣਾਂ ਦੀ ਕਦਰ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦੀ ਸਮਰੱਥਾ ਨੂੰ ਵਿਕਸਿਤ ਕਰਨ ਦੀ ਲੋੜ ਨੂੰ ਦੁਹਰਾਇਆ। ਸਾਨੂੰ ਈਰਖਾ ਕਰਨ ਦੀ ਬਜਾਏ ਸਿੱਖਣ ਦੀ ਪ੍ਰਵਿਰਤੀ ਰੱਖਣੀ ਚਾਹੀਦੀ ਹੈ। ਇਹ ਸਮਰੱਥਾ ਜੀਵਨ ਵਿੱਚ ਸਫ਼ਲਤਾ ਲਈ ਜ਼ਰੂਰੀ ਹੈ।

 

ਉਨ੍ਹਾਂ ਆਪਣੇ ਲਈ ਪੀਪੀਸੀ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਇੱਕ ਨਿਜੀ ਟਿਪਣੀ 'ਤੇ ਸਮਾਪਤੀ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਹ 50 ਵਰ੍ਹੇ ਛੋਟਾ ਮਹਿਸੂਸ ਕਰਦੇ ਹਨ। ਪ੍ਰਤੱਖ ਤੌਰ 'ਤੇ ਉਤਸ਼ਾਹਿਤ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ ਮੈਂ ਤੁਹਾਡੀ ਪੀੜ੍ਹੀ ਨਾਲ ਜੁੜ ਕੇ ਤੁਹਾਡੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਮੈਂ ਤੁਹਾਡੇ ਨਾਲ ਜੁੜਦਾ ਹਾਂ ਤਾਂ ਮੈਨੂੰ ਤੁਹਾਡੀਆਂ ਖ਼ਾਹਿਸ਼ਾਂ ਅਤੇ ਸੁਪਨਿਆਂ ਦੀ ਝਲਕ ਮਿਲਦੀ ਹੈ ਅਤੇ ਮੈਂ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਲਈ ਇਹ ਪ੍ਰੋਗਰਾਮ ਮੈਨੂੰ ਅੱਗੇ ਵਧਣ ਵਿੱਚ ਮਦਦ ਕਰ ਰਿਹਾ ਹੈ। ਮੇਰੀ ਮਦਦ ਕਰਨ ਅਤੇ ਮੈਨੂੰ ਅੱਗੇ ਵਧਣ ਦਾ ਸਮਾਂ ਦੇਣ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।

 

 

https://youtu.be/Qct-BbGhtfg

 

*************

 

ਡੀਐੱਸ/ਏਕੇ



(Release ID: 1812542) Visitor Counter : 174