ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੀ ਪਹਿਲ ਦੇ ਅਧੀਨ ਪਦਮ ਪੁਰਸਕਾਰ ਜੇਤੂਆਂ ਨੇ ਪਹਿਲੀ ਵਾਰ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ

Posted On: 22 MAR 2022 1:17PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕੱਲ੍ਹ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਨਾਗਰਿਕ ਅਲੰਕਰਣ ਸਮਾਰੋਹ-I ਵਿੱਚ ਸਾਲ 2022 ਦੇ ਲਈ 2 ਪਦਮ ਵਿਭੂਸ਼ਣ, 8 ਪਦਮ ਭੂਸ਼ਣ ਅਤੇ 54 ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕੀਤੇ। ਨਾਗਰਿਕ ਅਲੰਕਰਣ ਸਮਾਰੋਹ-II ਦਾ ਆਯੋਜਨ 28 ਮਾਰਚ ਨੂੰ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਹਿਲੀ ਵਾਰ ਸਰਕਾਰ ਦੀ ਪਹਿਲ ਦੇ ਤਹਿਤ ਕੱਲ੍ਹ ਸਨਮਾਨਿਤ ਕੀਤੇ ਗਏ ਪਦਮ ਪੁਰਸਕਾਰ ਜੇਤੂਆਂ ਨੇ ਅੱਜ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ। ਪੁਰਸਕਾਰ ਜੇਤੂਆਂ ਨੇ ਮੈਮੋਰੀਅਲ ਦਾ ਦੌਰਾ ਕੀਤਾ ਅਤੇ ਉਹ ਰੱਖਿਆ ਬਲਾਂ ਦੇ ਉਨ੍ਹਾਂ ਕਰਮੀਆਂ ਦੇ ਨਾਮਾਂ ਦੇ ਵੀ ਪ੍ਰਤੱਖਦਰਸ਼ੀ ਬਣੇ ਜਿਨ੍ਹਾਂ ਨੇ ਵਰ੍ਹਿਆਂ ਤੋਂ ਸਰਬਉੱਚ ਬਲੀਦਾਨ ਦੇ ਕੇ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ। ਪੁਰਸਕਾਰ ਜੇਤੂਆਂ ਨੇ ਇਸ ਯਾਤਰਾ ਦੇ ਆਯੋਜਨ ਦੇ ਲਈ ਸਰਕਾਰ ਦੀ ਪਹਿਲ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਮੈਮੋਰੀਅਲ ਨੂੰ ਆਮਜਨ ਅਤੇ ਬੱਚਿਆਂ ਦੇ ਘੁੰਮਣ ਵਾਲੀ ਥਾਂ ਸਥਲ ਦੇ ਰੂਪ ਵਿੱਚ ਮਕਬੂਲ ਬਣਾਉਣ ਦੇ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ। ਪੁਰਸਕਾਰ ਜੇਤੂਆਂ ਨੇ ਅਨੁਭਵ ਕੀਤਾ ਕਿ ਮੈਮੋਰੀਅਲ ਦੀ ਯਾਤਰਾ ਨਾਲ ਦੇਸ਼ ਭਗਤੀ, ਕਰਤੱਵ ਦੇ ਪ੍ਰਤੀ ਸਮਰਪਣ, ਸਾਹਸ ਅਤੇ ਬਲੀਦਾਨ ਦੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਅਤੇ ਰਾਸ਼ਟਰਵਾਦ ਦੀ ਭਾਵਨਾ ਜਗਾਉਣ ਵਿੱਚ ਮਦਦ ਮਿਲੇਗੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਫਰਵਰੀ, 2019 ਨੂੰ ਨੈਸ਼ਨਲ ਵਾਰ ਮੈਮੋਰੀਅਲ (ਐੱਨਡਬਲਿਊਐੱਮ) ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਇਹ ਸੁਤੰਤਰਤਾ ਦੇ ਬਾਅਦ ਵੀਰ ਸੈਨਿਕਾਂ ਦੁਆਰਾ ਦਿੱਤੇ ਗਏ ਸਰਬਉੱਚ ਬਲੀਦਾਨ ਦਾ ਪ੍ਰਮਾਣ ਹੈ। ਮੈਮੋਰੀਅਲ ਵਿੱਚ ਸਤੀਵੀ ਲਾਟ ਪ੍ਰਜਵਲਿਤ ਹੈ ਜੋ ਇੱਕ ਸੈਨਿਕ ਦੇ ਦੁਆਰਾ ਆਪਣੇ ਕਰਤੱਵ ਦੀ ਦਿਸ਼ਾ ਵਿੱਚ ਕੀਤੇ ਗਏ ਸਰਬਉੱਚ ਬਲੀਦਾਨ ਦੀ ਉਦਾਹਰਣ ਹੈ ਅਤੇ ਉਸ ਨੂੰ ਅਮਰ ਬਣਾਉਂਦੀ ਹੈ। ਇਸ ਦੇ ਉਦਘਾਟਨ ਦੇ ਬਾਅਦ ਤੋਂ, ਸਾਰੇ ਸ਼ਰਧਾਂਜਲੀ ਸਮਾਰੋਹ ਸਿਰਫ਼ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਦਿਵਸ ਵੀ ਸ਼ਾਮਲ ਹਨ। ਹਰ ਸ਼ਾਮ, ਨੈਕਸਟ-ਆਵ੍-ਕਿਨ (ਐੱਨਓਕੇ) ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ। ਆਯੋਜਨ ਦੇ ਦੌਰਾਨ ਸ਼ਹੀਦ ਨਾਇਕ ਦੇ ਸਰਬਉੱਚ ਬਲੀਦਾਨ ਨੂੰ ਯਾਦ ਕਰਦੇ ਹੋਏ ਸੈਨਿਕ ਦੇ ਨਿਕਟ ਸੰਬੰਧੀਆਂ ਦੁਆਰਾ ਮੈਮੋਰੀਅਲ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਜਾਂਦੀ ਹੈ। ਦੇਸ਼-ਵਿਦੇਸ਼ ਦੇ ਪਤਵੰਤੇ ਆਪਣੀ ਸ਼ਡਿਊਲ ਦੇ ਅਨੁਰੂਪ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਦੇ ਹਨ ਅਤੇ ਦੇਸ਼ ਦੇ ਬਹਾਦਰ ਜਵਾਨਾਂ ਨੂੰ ਆਪਣੇ ਸ਼ਰਧਾ-ਸੁਮਨ ਅਰਪਿਤ ਕਰਦੇ ਹਨ।

 

ਕੱਲ੍ਹ ਪਦਮ ਪੁਰਸਕਾਰ ਪ੍ਰਾਪਤ ਕਰਨ ਵਾਲੇ ਜੇਤੂਆਂ ਦੇ ਕਾਰਜ ਖੇਤਰ ਇਹ ਦਰਸਾਉਂਦੇ ਹਨ ਕਿ ਇਹ ਇਸ ਦਿਸ਼ਾ ਵਿੱਚ ਪੂਰੀ ਪ੍ਰਕਿਰਿਆ ਨੂੰ ਬਦਲਣ ਦੇ ਲਈ ਸਰਕਾਰ ਦੁਆਰਾ ਲਏ ਗਏ ਮਹੱਤਵਪੂਰਨ ਫ਼ੈਸਲੇ ਦਾ ਪਰਿਣਾਮ ਹੈ। ਇਸ ਵਿੱਚ ਸਮਾਜ ਦੀ ਨਿਰਸੁਆਰਥ ਸੇਵਾ ਕਰਨ ਵਾਲੇ ਲੋਕਾਂ ਨੂੰ ਪਹਿਚਾਣਨ ‘ਤੇ ਬਲ ਦਿੱਤਾ ਜਾ ਰਿਹਾ ਹੈ। ਟੈਕਨੋਲੋਜੀ ਦੇ ਉਪਯੋਗ ਅਤੇ ਔਨਲਾਈਨ ਨਾਮਾਂਕਣ ਦੀ ਸ਼ੁਰੂਆਤ ਨੇ ਇਸ ਪ੍ਰਕਿਰਿਆ ਨੂੰ ਵਿਆਪਕ ਪੱਧਰ ‘ਤੇ ਲੋਕਾਂ ਦੇ ਲਈ ਸਰਲ ਅਤੇ ਸੁਲਭ ਬਣਾ ਦਿੱਤਾ ਹੈ ਅਤੇ ਪਦਮ ਪੁਰਸਕਾਰ, 2022 ਦੇ ਲਈ ਰਿਕਾਰਡ 4.80 ਲੱਖ ਤੋਂ ਵੱਧ ਨਾਮਾਂਕਣ ਪ੍ਰਾਪਤ ਹੋਏ ਹਨ। ਸਵੈ-ਨਾਮਾਂਕਣ, ਔਨਲਾਈਨ ਨਾਮਾਂਕਣ, ਬੜੀ ਸੰਖਿਆ ਵਿੱਚ ਗੁਮਨਾਮ ਨਾਇਕਾਂ ਦੀ ਚੋਣ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੇ ਪਦਮ ਪੁਰਸਕਾਰਾਂ ਨੂੰ “ਨਾਗਰਿਕਾਂ ਦੇ ਪਦਮ” ਵਿੱਚ ਤਬਦੀਲ ਕਰ ਦਿੱਤਾ ਹੈ।

 

ਪੁਰਸਕਾਰ ਜੇਤੂਆਂ ਦੀ ਉਪਲਬਧੀ ਦਾ ਉਤਸਵ ਮਨਾਉਣ ਦੇ ਲਈ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਅਲੰਕਰਣ ਸਮਾਰੋਹ ਦੇ ਬਾਅਦ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਪਰਿਜਨਾਂ ਦੇ ਨਾਲ ਵਾਰਤਾਲਾਪ ਕੀਤਾ। ਗੱਲਬਾਤ ਦੇ ਬਾਅਦ, ਪਦਮ ਪੁਰਸਕਾਰ ਜੇਤੂਆਂ ਦੇ ਸਨਮਾਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਆਯੋਜਿਤ ਰਾਤ ਦੇ ਭੋਜਨ ਦਾ ਵੀ ਆਯੋਜਨ ਕੀਤਾ ਗਿਆ।

 

*********

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1808483) Visitor Counter : 122