ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਦੇ ਸਮਾਚਾਰ ਹੁਣ ਆਸਟ੍ਰੇਲੀਆ ਵਿੱਚ ਉਪਲਬਧ ਹੋਣਗੇ
Posted On:
21 MAR 2022 5:11PM by PIB Chandigarh
ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਆਪਸੀ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ, ਭਾਰਤ ਦੇ ਜਨਤਕ ਪ੍ਰਸਾਰਕ ਪ੍ਰਸਾਰ ਭਾਰਤੀ ਨੇ 21 ਮਾਰਚ, 2022 ਨੂੰ ਆਸਟ੍ਰੇਲਿਆਈ ਜਨਤਕ ਸੇਵਾ ਪ੍ਰਸਾਰਕ ਸਪੈਸ਼ਲ ਬ੍ਰੌਡਕਾਸਟਿੰਗ ਸਰਵਿਸ (ਐੱਸਬੀਐੱਸ) ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਇਹ ਪ੍ਰਸਾਰਣ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
ਇਸ ਨਾਲ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਆਬਾਦੀ ਤੱਕ ਡੀਡੀ ਨਿਊਜ਼, ਡੀਡੀ ਇੰਡੀਆ ਅਤੇ ਡੀਡੀ ਨਿਊਜ਼ ਦੀਆਂ ਬਹੁ-ਭਾਸ਼ੀ ਸੇਵਾਵਾਂ ਦੀ ਪਹੁੰਚ ਵਿੱਚ ਵਾਧਾ ਹੋਵੇਗਾ। ਇਸ ਸਹਿਮਤੀ ਪੱਤਰ ਦੇ ਜ਼ਰੀਏ, ਦੋਵੇਂ ਪ੍ਰਸਾਰਕ ਵੱਖ-ਵੱਖ ਸ਼ੈਲੀਆਂ ਵਿੱਚ ਪ੍ਰੋਗਰਾਮਾਂ ਦੇ ਨਿਰਮਾਣ ਅਤੇ ਸਾਂਝੇ ਪ੍ਰਸਾਰਣ ਵਿੱਚ ਮੌਕਿਆਂ ਦੀ ਭਾਲ ਕਰਨਗੇ। ਸੱਭਿਆਚਾਰ, ਸਿੱਖਿਆ, ਵਿਗਿਆਨ, ਮਨੋਰੰਜਨ, ਖੇਡਾਂ, ਖ਼ਬਰਾਂ, ਯਾਤਰਾ, ਸੰਗੀਤ ਅਤੇ ਕਲਾ ਦੇ ਖੇਤਰਾਂ ਵਿੱਚ ਪ੍ਰੋਗਰਾਮਾਂ (ਰੇਡੀਓ ਅਤੇ ਟੈਲੀਵਿਜ਼ਨ ਸਮੱਗਰੀ) ਦਾ ਅਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।
ਦੋਵੇਂ ਜਨਤਕ ਪ੍ਰਸਾਰਕ ਪੇਸ਼ੇਵਰਾਂ ਨੂੰ ਇੱਕ-ਦੂਸਰੇ ਦੇ ਪਾਸ ਭੇਜਣਗੇ ਅਤੇ ਤਕਨੀਕੀ ਜਾਣਕਾਰੀ ਅਤੇ ਪ੍ਰੋਗਰਾਮ ਬਣਾਉਣ ਆਦਿ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਉਨ੍ਹਾਂ ਦੀ ਟ੍ਰੇਨਿੰਗ ਦਾ ਆਯੋਜਨ ਵੀ ਕਰਨਗੇ। ਇਹ ਇੱਕ-ਦੂਸਰੇ ਨੂੰ ਜਾਣਕਾਰੀ ਲੈਣ-ਦੇਣ ਅਤੇ ਹੋਰ ਸੰਗਠਨਾਤਮਕ ਅਤੇ ਤਕਨੀਕੀ ਸਹਾਇਤਾ ਸਮੇਤ ਸੁਵਿਧਾਵਾਂ ਅਤੇ ਆਮ ਸਹਾਇਤਾ ਪ੍ਰਦਾਨ ਕਰਨਗੇ।
ਭਾਰਤ ਦੇ ਵਿਦੇਸ਼ ਸਕੱਤਰ, ਹਰਸ਼ ਵਰਧਨ ਸ਼੍ਰਿੰਗਲਾ ਨੇ ਸਹਿਮਤੀ ਪੱਤਰ 'ਤੇ ਪ੍ਰੈੱਸ ਨੂੰ ਇੱਕ ਸੰਖੇਪ ਸੰਬੋਧਨ ਵਿੱਚ ਕਿਹਾ, "ਇਸ ਨਾਲ ਇਸ ਖੇਤਰ ਵਿੱਚ ਪ੍ਰੋਗਰਾਮਾਂ, ਮੁਹਾਰਤ ਦਾ ਅਦਾਨ-ਪ੍ਰਦਾਨ ਹੋਵੇਗਾ ਅਤੇ ਡੀਡੀ ਇੰਡੀਆ, ਡੀਡੀ ਨਿਊਜ਼ ਅਤੇ ਡੀਡੀ ਸਹਯਾਦ੍ਰਿ ਦੇ ਲਈ ਆਸਟ੍ਰੇਲੀਆ ਵਿੱਚ ਟੀਵੀ ਚੈਨਲਾਂ 'ਤੇ ਰੋਜ਼ਾਨਾ ਸਲਾਟ ਦੀ ਸੁਵਿਧਾ ਮਿਲੇਗੀ।"
**********
ਸੌਰਭ ਸਿੰਘ
(Release ID: 1808163)
Visitor Counter : 176