ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਪੂਰਵ ਚੰਦਰਾ ਨੇ ਦੁਬਈ ਵਿਖੇ ਬਾਲੀਵੁੱਡ ਅਦਾਕਾਰ ਸ਼੍ਰੀ ਆਰ. ਮਾਧਵਨ ਦੀ ਮੌਜੂਦਗੀ ’ਚ ‘ਮੀਡੀਆ ਤੇ ਮਨੋਰੰਜਨ ਸਪਤਾਹ’ ਦਾ ਉਦਘਾਟਨ ਕੀਤਾ



ਮਾਰਚ 2022 ਦੇ ਅੰਤ ਤੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਕੀਤੀ ਜਾਵੇਗੀ



ਦੁਬਈ ਸਥਿਤ ਚੈਨਲ 2 ਗਰੁੱਪ ਭਾਰਤ ’ਚ ਸਪੋਰਟਸ ਰੇਡੀਓ ਸਟੇਸ਼ਨ ਸ਼ੁਰੂ ਕਰਨਾ ਚਾਹੁੰਦਾ ਹੈ



ਭਾਰਤੀ ਪੈਵਿਲੀਅਨ ’ਚ ਨਵੀਂ ਫ਼ਿਲਮ ‘ਆਰਆਰਆਰ’ ਪੂਰੀ ਦੁਨੀਆ ’ਚ ਲਾਂਚ ਕੀਤੀ ਗਈ

Posted On: 18 MAR 2022 6:50PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦਰਾ ਨੇ ਅੱਜ ਬਾਲੀਵੁੱਡ ਅਦਾਕਾਰ ਸ਼੍ਰੀ ਆਰ. ਮਾਧਵਨ ਦੀ ਮੌਜੂਦਗੀ ਵਿੱਚ ਦੁਬਈ ਐਕਸਪੋ ਵਿਖੇ ਇੰਡੀਆ ਪੈਵੀਲੀਅਨ ਵਿੱਚ ਮੀਡੀਆ ਅਤੇ ਮਨੋਰੰਜਨ ਸਪਤਾਹਦਾ ਉਦਘਾਟਨ ਕੀਤਾ। ਸ਼੍ਰੀ ਚੰਦਰਾ ਮੰਤਰਾਲੇ ਦੇ ਇੱਕ ਵਫ਼ਦ ਦੀ ਅਗਵਾਈ ਕਰ ਰਹੇ ਹਨ, ਜਿਸ ਚ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਸ਼੍ਰੀ ਮਯੰਕ ਅਗਰਵਾਲ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਵਿਕਰਮ ਸਹਾਏ ਅਤੇ ਸੈਂਟਰਲ ਬੋਰਡ ਆਵ੍ ਫਿਲਮ ਸਰਟੀਫਿਕੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਵ੍ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵਿੰਦਰ ਭਾਕਰ ਮੌਜੂਦ ਸਨ।

 

1.jpg

 

ਸਕੱਤਰ ਨੇ ਚੈਨਲ 2 ਗਰੁੱਪ ਕਾਰਪੋਰੇਸ਼ਨ ਦੇ ਚੇਅਰਮੈਨ, ਸ਼੍ਰੀ ਅਜੈ ਸੇਠੀ ਨਾਲ ਮੀਟਿੰਗ ਕੀਤੀ। ਸ਼੍ਰੀ ਸੇਠੀ ਨੇ ਸ਼੍ਰੀ ਚੰਦਰਾ ਨੂੰ ਖੇਡਾਂ ਨੂੰ ਸਮਰਪਿਤ ਭਾਰਤ ਵਿੱਚ ਲਾਈਵ ਰੇਡੀਓ ਚੈਨਲ ਸ਼ੁਰੂ ਕਰਨ ਦੇ ਆਪਣੀ ਕੰਪਨੀ ਦੇ ਵਿਚਾਰ ਤੋਂ ਜਾਣੂ ਕਰਵਾਇਆ। ਸ਼੍ਰੀ ਸੇਠੀ ਨੇ ਕਿਹਾ, "ਰੇਡੀਓ 'ਤੇ ਭਾਰਤ ਵਿੱਚ ਲਾਈਵ ਕ੍ਰਿਕਟ ਦੇ ਮੌਜੂਦਾ ਪ੍ਰਸਾਰਣ ਵਿੱਚ ਗੁਣਵੱਤਾ ਤੇ ਸਮੱਗਰੀ ਦੀ ਘਾਟ ਹੈ ਅਤੇ ਲਗਭਗ 11 ਸੈਕੰਡ ਦੀ ਦੇਰੀ ਵੀ ਹੈ।" ਕੰਪਨੀ ਨੇ ਸ਼੍ਰੀ ਕਪਿਲ ਦੇਵ ਅਤੇ ਸ਼੍ਰੀ ਸੁਨੀਲ ਗਾਵਸਕਰ ਸਮੇਤ ਸਿਤਾਰਿਆਂ ਨਾਲ ਸਹਿਯੋਗ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਬੁਨਿਆਦੀ ਢਾਂਚੇ, ਮਾਰਕਿਟਿੰਗ ਅਤੇ ਸਮੱਗਰੀ ਵਿੱਚ ਨਿਵੇਸ਼ ਕਰਨ ਲਈ ਤਿਆਰ ਹੈ ਅਤੇ ਭਾਰਤ ਸਰਕਾਰ ਤੋਂ ਚੈਨਲ ਦੇ ਰੂਪ ਵਿੱਚ ਸਹਾਇਤਾ ਦੀ ਮੰਗ ਕਰ ਰਹੀ ਹੈ। ਇਸ ਵੇਲੇ ਉਹ ਪ੍ਰਸਾਰ ਭਾਰਤੀ ਨਾਲ ਇੱਕ 60:40 ਰੈਵੇਨਿਊ ਸ਼ੇਅਰਿੰਗ ਮਾਡਲ ਵਿੱਚ ਹਨ, ਪਰ ਕਿਸੇ ਸਮੱਗਰੀ ਦਾ ਉਤਪਾਦਨ ਨਹੀਂ ਕਰ ਰਹੇ ਹਨ।

ਸ਼੍ਰੀ ਸੇਠੀ ਨੇ ਸਕੱਤਰ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੁਬਈ ਵਿੱਚ ਐੱਫਐੱਮ ਚੈਨਲ, ਕੀਨੀਆ ਵਿੱਚ ਟੀਵੀ ਚੈਨਲ, ਮੀਡੀਆ ਸਿਟੀ, ਕੈਰੇਬੀਅਨ ਦੇਸ਼ਾਂ ਤੇ ਦੱਖਣੀ ਅਫਰੀਕਾ ਵਿੱਚ ਕ੍ਰਿਕਟ ਟੀਮਾਂ ਸਮੇਤ ਹੋਰ ਪ੍ਰਮੁੱਖ ਗਤੀਵਿਧੀਆਂ ਦਾ ਸੰਚਾਲਨ ਕਰਦੀ ਹੈ। ਕੰਪਨੀ ਕੋਲ ਆਈਸੀਸੀ ਗਲੋਬਲ ਕ੍ਰਿਕਟ ਰੇਡੀਓ ਅਧਿਕਾਰ ਹਨ। ਸਕੱਤਰ ਨੇ ਇਸ ਉੱਦਮ ਨੂੰ ਹੋਰ ਅੱਗੇ ਲਿਜਾਣ ਲਈ ਮੰਤਰਾਲੇ ਦੁਆਰਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਭਾਰਤ ਦੇ ਨਾਲ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਅਤੇ ਕਾਮਿਕਸ (AVGC) ਕੰਟੈਂਟ ਬਣਾਉਣ ਲਈ ਸਹਿਯੋਗ ਦੇ ਵਿਸ਼ੇ 'ਤੇ ਇੰਡੀਆ ਪੈਵੇਲੀਅਨ ਵਿਖੇ ਆਯੋਜਿਤ ਇੱਕ ਗੋਲਮੇਜ਼ ਚਰਚਾ ਵਿੱਚ, ਸ਼੍ਰੀ ਚੰਦਰਾ ਨੇ ਭਾਰਤ ਵਿੱਚ AVGC ਖੇਤਰ ਵਿੱਚ ਮੌਕਿਆਂ ਨੂੰ ਉਜਾਗਰ ਕੀਤਾ। ਸ਼੍ਰੀ ਚੰਦਰਾ ਨੇ ਇਹ ਵੀ ਕਿਹਾ ਕਿ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਤੇ ਸਭ ਤੋਂ ਵੱਧ ਦਿਖਾਈ ਦੇਣ ਵਾਲਾ ਉਦਯੋਗ ਹੈ। ਭਾਰਤੀ M&E ਉਦਯੋਗ ਦਾ ਮੁੱਲ 28 ਅਰਬ ਅਮਰੀਕੀ ਡਾਲਰ ਹੈ ਅਤੇ 12% ਦੀ ਸੰਚਤ ਵਿਕਾਸ ਦਰ ਨਾਲ ਵਧਦਿਆਂ 2030 ਤੱਕ 100 ਅਰਬ ਅਮਰੀਕੀ ਡਾਲਰ ਤੱਕ ਪੁੱਜਣ ਦਾ ਅਨੁਮਾਨ ਹੈ। ਭਾਰਤ ਕੋਲ ਉਦਯੋਗ ਵਿੱਚ ਲੋੜੀਂਦੀ ਪ੍ਰਤਿਭਾ ਅਤੇ ਰਚਨਾਤਮਕ ਹੁਨਰ ਹੈ।ਸਕੱਤਰ ਨੇ ਦੱਸਿਆ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਮਾਰਚ 2022 ਦੇ ਅੰਤ ਤੱਕ ਇੱਕ ਏਵੀਜੀਸੀ ਟਾਸਕ ਫੋਰਸ ਦੀ ਸਥਾਪਨਾ ਕਰੇਗਾ, ਜਿਸ ਦਾ ਉਦੇਸ਼ ਖੇਤਰ ਚ ਕੰਪਨੀਆਂ ਨੂੰ ਹੋਰ ਸਹੂਲਤ ਦੇਣ ਲਈ ਏਵੀਜੀਸੀ ਨੀਤੀ ਤਿਆਰ ਕਰਨਾ ਹੈ।

ਸ਼੍ਰੀ ਆਰ. ਮਾਧਵਨ ਨੇ AVGC ਖੇਤਰ ਵੱਲ ਧਿਆਨ ਦੇਣ ਲਈ ਭਾਰਤ ਸਰਕਾਰ ਦੀ ਸ਼ਲਾਘਾ ਕੀਤੀ ਤੇ ਭਾਰਤੀਆਂ ਦੀ ਪ੍ਰਤਿਭਾ ਅਤੇ ਇਸ ਦੇ ਵਿਕਾਸ ਦੀ ਸੰਭਾਵਨਾ 'ਤੇ ਜ਼ੋਰ ਦਿੱਤਾ।

ਸ਼੍ਰੀ ਰਵਿੰਦਰ ਭਾਕਰ, ਨੇ ਹੁਨਰ ਅਤੇ ਇੱਕ ਪ੍ਰਤਿਭਾ ਪੂਲ ਤਿਆਰ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਜੋ ਲੰਬੇ ਸਮੇਂ ਵਿੱਚ ਭਾਰਤੀ M&E ਉਦਯੋਗ ਨੂੰ ਲਾਭ ਪਹੁੰਚਾਏਗਾ।

ਗੋਲਮੇਜ਼ ਵਿੱਚ ਭਾਰਤ, ਦੁਬਈ ਅਤੇ ਹੋਰ ਦੇਸ਼ਾਂ ਦੇ ਉਦਯੋਗ ਨੇਤਾਵਾਂ ਦੇ ਨਿਵੇਸ਼ਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵੇਖੀ ਗਈ ਜੋ ਇਸ ਗੱਲ 'ਤੇ ਸਹਿਮਤ ਹੋਏ ਕਿ ਭਾਰਤ AVGC ਸੈਕਟਰ ਵਿੱਚ ਆਊਟਸੋਰਸਿੰਗ ਲਈ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਭਾਰਤ ਤੇ ਮੱਧਪੂਰਬੀ ਦੇਸ਼ਾਂ ਦੇ ਪ੍ਰਾਈਵੇਟ ਖੇਤਰਾਂ ਵਿਚਾਲੇ ਮਜ਼ਬੂਤ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸਹਿਯੋਗ ਦੀ ਲੋੜ 'ਤੇ ਵੀ ਜ਼ੋਰ ਦਿੰਦਾ ਹੈ।

ਆਉਣ ਵਾਲੇ ਪਖਵਾੜੇ ਵਿੱਚ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਪੈਵਿਲੀਅਨ ਚ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲਵੇਗਾ। ਮੰਤਰਾਲਾ ਆਪਸੀ ਲਾਭਦਾਇਕ ਸਹਿਯੋਗ ਲਈ ਯੂਏਈ ਦੇ ਨਾਲ ਇੱਕ ਸਹਿਮਤੀਪੱਤਰ (ਐੱਮਓਯੂ) ਨੂੰ ਵੀ ਰਸਮੀ ਰੂਪ ਦੇਵੇਗਾ। ਇਹ ਚਰਚਾ ਅਗਲੇ ਕੁਝ ਮਹੀਨਿਆਂ ਤੱਕ ਜਾਰੀ ਰਹੇਗੀ ਅਤੇ 6-8 ਮਹੀਨਿਆਂ ਵਿੱਚ ਐੱਮਓਯੂ 'ਤੇ ਦਸਤਖਤ ਹੋਣ ਦੀ ਉਮੀਦ ਹੈ।

ਨਵੀਂ ਭਾਰਤੀ ਫਿਲਮ ਆਰਆਰਆਰਨੂੰ ਸਕੱਤਰ, ਡਾਇਰੈਕਟਰ ਸ਼੍ਰੀ ਐੱਸ.ਐੱਸ. ਰਾਜਾਮੌਲੀ ਅਤੇ ਅਦਾਕਾਰ ਸ਼੍ਰੀ ਰਾਮ ਚਰਨ ਅਤੇ ਸ਼੍ਰੀ ਐਨਟੀ ਰਾਮਾ ਰਾਓ ਜੂਨੀਅਰ ਦੀ ਮੌਜੂਦਗੀ ਵਿੱਚ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਗਿਆ। ਇਹ ਲਾਂਚਿੰਗ ਗਲੋਬਲ ਮੀਡੀਆ ਹਾਊਸਿਜ਼ ਅਤੇ ਭਾਰਤ ਅਤੇ ਯੂ.ਏ.ਈ. ਦੇ ਵੱਖ-ਵੱਖ ਪ੍ਰਮੁੱਖ ਡੈਲੀਗੇਟਾਂ ਦੀ ਮੌਜੂਦਗੀ ਵਿੱਚ ਕੀਤੀ ਗਈ।

 

*********

ਸੌਰਭ ਸਿੰਘ



(Release ID: 1807338) Visitor Counter : 145