ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 180.80 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


ਬੀਤੇ 24 ਘੰਟਿਆਂ ਵਿੱਚ 12-14 ਸਾਲ ਦੇ ਉਮਰ ਵਰਗ ਵਿੱਚ 3 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ ਅੱਜ ਘੱਟ ਹੋ ਕੇ 30,799 ਰਹਿ ਗਏ, ਕੁੱਲ ਪਾਜ਼ਿਟਿਵ ਕੇਸਾਂ ਦੇ ਸਿਰਫ਼ 0.07%

ਪਿਛਲੇ 24 ਘੰਟਿਆਂ ਵਿੱਚ 2,539 ਨਵੇਂ ਕੇਸ ਸਾਹਮਣੇ ਆਏ
ਵਰਤਮਾਨ ਰਿਕਵਰੀ ਦਰ 98.73%

ਸਪਤਾਹਿਕ ਪਾਜ਼ਿਟਿਵਿਟੀ ਦਰ 0.42% ਹੈ

Posted On: 17 MAR 2022 9:46AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ  ਸਵੇਰੇ 7 ਵਜੇ ਤੱਕ ਅੰਤ੍ਰਿਮ ਰਿਪੋਰਟਾਂ ਦੇ ਅਨੁਸਾਰ 180.80 ਕਰੋੜ (1,80,80,24,147ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,12,61,666  ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਬੀਤੇ 24 ਘੰਟਿਆਂ ਵਿੱਚ 3 ਲੱਖ (3,00,405) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ।

 ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,02,876

ਦੂਸਰੀ ਖੁਰਾਕ

99,88,133

ਪ੍ਰੀਕੌਸ਼ਨ ਡੋਜ਼

43,40,771

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,11,930

ਦੂਸਰੀ ਖੁਰਾਕ

1,74,84,152

ਪ੍ਰੀਕੌਸ਼ਨ ਡੋਜ਼

66,23,571

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,00,405

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,61,03,820

ਦੂਸਰੀ ਖੁਰਾਕ

3,50,69,122

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,36,41,508

ਦੂਸਰੀ ਖੁਰਾਕ

45,81,76,335

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,25,84,287

ਦੂਸਰੀ ਖੁਰਾਕ

18,34,33,562

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,66,25,180

ਦੂਸਰੀ ਖੁਰਾਕ

11,42,49,464

ਪ੍ਰੀਕੌਸ਼ਨ ਡੋਜ਼

1,05,89,031

ਪ੍ਰੀਕੌਸ਼ਨ ਡੋਜ਼

2,15,53,373

ਕੁੱਲ

1,80,80,24,147

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕੇ 30,799 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.07% ਹਨ।

ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ 98.73% ਹੈ। ਪਿਛਲੇ 24 ਘੰਟਿਆਂ ਵਿੱਚ 4,491 ਰੋਗੀਆਂ ਦੇ ਠੀਕ ਹੋਣ ਦੀ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,24,54,546  ਹੋ ਗਈ ਹੈ।

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 2,539 ਨਵੇਂ ਕੇਸ ਸਾਹਮਣੇ ਆਏ।

ਪਿਛਲੇ 24 ਘੰਟਿਆਂ ਵਿੱਚ ਕੁੱਲ 7,17,330 ਕੋਵਿਡ-19 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 78.12 ਕਰੋੜ ਤੋਂ ਅਧਿਕ (78,12,24,304) ਟੈਸਟ ਕੀਤੇ ਹਨ। 

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.42% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ 0.35% ਹੈ।

 

****

ਐੱਮਵੀ/ਏਐੱਲ



(Release ID: 1806939) Visitor Counter : 182