ਪੇਂਡੂ ਵਿਕਾਸ ਮੰਤਰਾਲਾ
‘ਨਏ ਭਾਰਤ ਕੀ ਨਾਰੀ’ ਵਿਸ਼ੇ ‘ਤੇ ਗ੍ਰਾਮੀਣ ਵਿਕਾਸ ਵਿਭਾਗ ਦਾ ਅੰਮ੍ਰਿਤ ਮਹੋਤਸਵ ਪ੍ਰਤੀਕ-ਸਪਤਾਹ ਸਮਾਰੋਹ ਸੰਪੰਨ
ਭਾਰਤ ਦੀ ਗ੍ਰਾਮੀਣ ਮਹਿਲਾਵਾਂ ਦੇ ਸਸ਼ਕਤੀਕਰਣ ਅਤੇ ਉਨ੍ਹਾਂ ਦੇ ਮਾਨ ਲਈ ਦੇਸ਼ ਅਤੇ ਰਾਜ ਪੱਧਰ ‘ਤੇ 18 ਗਤੀਵਿਧੀਆਂ ਦਾ ਆਯੋਜਨ
ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ 174 ਤੋਂ ਅਧਿਕ ਮਹਿਲਾ ਕੇਂਦ੍ਰਿਤ ਏਕਜੁਟਤਾ ਸ਼ਿਵਿਰਾਂ ਦਾ ਆਯੋਜਨ
ਦੇਸ਼ਭਰ ਵਿੱਚ ਆਰਸੇਟੀ (ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਨਾਂ) ਦੁਆਰਾ ਮਹਿਲਾ ਕੇਂਦ੍ਰਿਤ ਕੋਰਸਾਂ ਦੇ ਨਵੇਂ ਬੈਚ ਸ਼ੁਰੂ
ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕਲੱਸਟਰ ਪੱਧਰ ਸੰਘਾਂ ਨੂੰ ਆਤਮਨਿਰਭਰ ਸੰਗਠਨ ਪੁਰਸਕਾਰ
ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੀ 75 ਗ੍ਰਾਮੀਣ ਮਹਿਲਾ ਲਾਭਾਰਥੀਆਂ ਲਈ ‘ਪੱਕੇ ਆਵਾਸ’ ਮੰਜੂਰ ਕੀਤੇ
ਡੀਡੀਯੂ-ਜੀਕੇਵਾਈ ਅਤੇ ਆਰਐੱਸਈਟੀਆਈਜ਼, ਦੋਨਾਂ ਦੇ 5000 ਤੋਂ ਅਧਿਕ ਸਿਖਿਆਰਥੀ ਦੁਆਰਾ ਸਮੂਚਿਤ ਪੋਸ਼ਣ ਦੇ ਅਭਾਵ, ਖੂਨ ਦੀ ਕਮੀ ਅਤੇ ਘੱਟ ਵਜਨ ਦੇ ਬੱਚਿਆਂ ਦੀ ਪੈਦਾਇਸ਼ ਦੇ ਪ੍ਰਤੀ ਗ੍ਰਾਮੀਣ ਮਹਿਲਾਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ 100 ਤੋਂ ਅਧਿਕ ਰੈਲੀਆਂ ਦਾ ਆਯੋਜਨ
ਐੱਸਬੀਐੱਮ-ਜੀ ਵਿੱਚ ਸਮਰੂਪਤਾ ਦੇ ਅਧਾਰ ‘ਤੇ ਪੀਐੱਮਏਵਾਈ-ਜੀ ਦੀ 750 ਮਹਿਲਾ ਲਾਭਾਰਥੀਆਂ ਨੂੰ ਪਖਾਨੇ ਬਣਾਉਣ ਲਈ ਵਿੱਤੀ ਸਹਾਇਤਾ
Posted On:
14 MAR 2022 10:55AM by PIB Chandigarh
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ 7 ਤੋਂ 13 ਮਾਰਚ, 2022 ਤੱਕ ਚਲਣ ਵਾਲਾ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਗ੍ਰਾਮੀਣ ਵਿਕਾਸ ਵਿਭਾਗ ਦਾ ਪ੍ਰਤੀਕ –ਸਪਤਾਹ ਸੰਪੰਨ ਹੋ ਗਿਆ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਮਹਿਲਾ ਦਿਵਸ ਸਪਤਾਹ ਦੇ ਦੌਰਾਨ ਆਯੋਜਿਤ ਕੀਤਾ ਗਿਆ ਸੀ। ਪ੍ਰਤੀਕ-ਸਪਤਾਹ ਦਾ ਵਿਸ਼ਾ ‘ਨਏ ਭਾਰਤ ਕੀ ਨਾਰੀ’ ਸੀ, ਜਿਸ ਦੇ ਤਹਿਤ ਦੇਸ਼ ਦੀ ਗ੍ਰਾਮੀਣ ਮਹਿਲਾਵਾਂ ਦੇ ਯੋਗਦਾਨ ਦਾ ਅਭਿਨੰਦਨ ਕੀਤਾ ਗਿਆ।
ਗ੍ਰਾਮੀਣ ਵਿਕਾਸ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਮੱਦੇਨਜ਼ਰ ਦੇਸ਼ ਅਤੇ ਰਾਜ ਪੱਧਰ ‘ਤੇ 18 ਮਹਿਲਾ ਕੇਂਦ੍ਰਿਤ ਸਮਾਰੋਹਾਂ ਅਤੇ ਗਤੀਵਿਧੀਆਂ ਦੀ ਇੱਕ ਪੂਰੀ ਲੜੀ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਨ (ਆਰਸੇਟੀ), ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ(ਡੀਏਵਾਈ-ਐੱਨਆਰਐੱਲਐੱਮ), ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ), ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ ਅਤੇ ਰੂਰਬਨ ਸ਼ਾਮਲ ਹਨ।
ਅਵਸਰ ਦੀ ਆਜ਼ਾਦੀ 7 ਮਾਰਚ, 2022 (ਸੋਮਵਾਰ)
ਦੇਸ਼ ਭਰ ਵਿੱਚ 7 ਮਾਰਚ, 2022 ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ 174 ਤੋਂ ਅਧਿਕ ‘ਮਹਿਲਾ ਕੇਂਦ੍ਰਿਤ’ ਏਕਜੁਟਤਾ ਸ਼ਿਵਿਰਾਂ ਦਾ ਆਯੋਜਨ ਕੀਤਾ ਗਿਆ। ਇਸ ਤਰ੍ਹਾਂ ਦੇ ਵੱਖ-ਵੱਖ ਸ਼ਿਵਿਰਾਂ ਦੇ ਜ਼ਰੀਏ 4281 ਤੋਂ ਅਧਿਕ ਮਹਿਲਾ ਉਮੀਦਵਾਰਾਂ ਨੂੰ ਸਫਲਤਾਪੂਰਵਕ ਨਾਲ ਲਿਆ ਗਿਆ।
ਤਾਕਿ ਉਨ੍ਹਾਂ ਨੇ ਸਹਾਇਕ ਸੁੰਦਰਤਾ ਥੈਰੇਪਿਸਟ ਕੱਪੜਾ ਸਿਲਾਈ ਅਤੇ ਸੈਂਪਲ ਸਿਲਾਈ, ਆਦਿ ਕੋਰਸਾਂ ਵਿੱਚ ਰਜਿਸਟ੍ਰੇਸਨ ਕੀਤਾ ਜਾ ਸਕੇ। ਡੀਡੀਯੂ-ਜੀਕੇਵਾਈ ਯੋਜਨਾ ਦੇ ਤਹਿਤ ਟ੍ਰੇਨਿੰਗ ਪਾਉਣ ਵਾਲੇ ਲੋਕਾਂ ਵਿੱਚੋਂ ਇੱਕ-ਤਿਹਾਈ ਮਹਿਲਾਵਾਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਇਲਾਵਾ ਯੋਜਨਾ ਦਾ ਟੀਚਾ 15-35 ਉਮਰ ਵਰਗ ਦੇ ਗ੍ਰਾਮੀਣ ਨੌਜਵਾਨ ਹਨ ਲੇਕਿਨ ਮਹਿਲਾਵਾਂ ਲਈ ਐਕਟ ਅਧਿਕਤਮ ਉਮਰ ਸੀਮਾ 45 ਸਾਲ ਰੱਖੀ ਗਈ ਹੈ।
ਦੇਸ਼ ਭਰ ਵਿੱਚ ਆਰਐੱਸਈਟੀਆਈਜ਼ (ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਨਾਂ) ਨੇ 7 ਮਾਰਚ, 2022 ਨੂੰ ਮਹਿਲਾ ਕੇਂਦ੍ਰਿਤ ਕੋਰਸਾਂ ਦੇ ਨਵੇਂ ਬੈਚ ਸ਼ੁਰੂ ਕੀਤੇ। ਇਹ ਨਵੇਂ ਬੈਚ, ਘਰ-ਨਿਰਮਿਤ ਅਗਰਬੱਤੀ, ਹਲਕੇ-ਫੁਲਕੇ ਖਿਡਾਉਣੇ ਬਣਾਉਣ ਤੇ ਬੇਚਣ, ਪਾਪੜ, ਆਚਾਰ, ਮਸਾਲਾ, ਪਾਊਡਰ, ਬਿਊਟੀ ਪਾਰਲਰ ਪ੍ਰਬੰਧਨ ਅਤੇ ਪੁਸ਼ਾਕ ਆਦਿ ਦੇ ਨਿਰਮਾਣ ਸੰਬੰਧੀ ਕਾਰੋਬਾਰਾਂ ਵਿੱਚ ਸੁਰੂ ਕੀਤੇ ਗਏ।
ਆਰਐੱਸਈਟੀਆਈਜ਼ ਯੋਜਨਾ ਦੇ ਤਹਿਤ ਚਲਣ ਵਾਲੇ ਕੁੱਲ 64 ਕੋਰਸਾਂ ਵਿੱਚੋਂ 10 ਟ੍ਰੇਨਿੰਗ ਕੋਰਸ ਮਾਹਰ ਮਹਿਲਾਵਾਂ ਲਈ ਹਨ। ਆਰਸੇਟੀ ਪ੍ਰੋਗਰਾਮ ਦੇ ਤਹਿਤ ਕੱਲ ਟ੍ਰੇਨਿੰਗ ਉਮੀਦਵਾਰਾਂ ਵਿੱਚੋਂ 66% ਮਹਿਲਾਵਾਂ ਹਨ। ਹੁਣ ਤੱਕ, ਲਗਭਗ 26.28 ਲੱਖ ਮਹਿਲਾ ਨਾਮਜ਼ਦਾਂ ਨੂੰ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਦੀ ਮਿਆਦ ਵਿੱਚ ਟ੍ਰੇਂਡ ਕੀਤਾ ਗਿਆ ਅਤੇ ਲਗਭਗ 18.7 ਲੱਖ ਦਾ ਸਫਲਤਾਪੂਰਵਕ ਸਮਾਯੋਜਨ ਹੋ ਗਿਆ ਹੈ।
ਨਏ ਭਾਰਤ ਕੀ ਨਾਰੀ ਰਾਸ਼ਟਰੀ ਪੁਰਸਕਾਰ ਸਮਾਰੋਹ 8 ਮਾਰਚ, 2022 (ਮੰਗਲਵਾਰ)
ਡੀਏਵਾਈ-ਏਆਰਐੱਲਐੱਮ ਨੇ 8 ਮਾਰਚ, 2022 ਨੂੰ ਵਿਗਿਆਨ ਭਵਨ ਵਿੱਚ ‘ਨਏ ਭਾਰਤ ਕੀ ਨਾਰੀ’ ਦੀ ਉੱਦਮੀ ਭਾਵਨਾ ਦਾ ਅਭਿਨੰਦਨ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਅਤੇ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਨਾਗੇਰਦਰ ਨਾਥ ਸਿੰਨ੍ਹਾ ਦੀ ਗਰਿਮਾਈ ਮੌਜੂਦ ਰਹੇ।
ਪ੍ਰੋਗਰਾਮ ਵਿੱਚ ਲਖਪਤੀ ਮਹਿਲਾਵਾਂ (ਗ੍ਰਾਮੀਣ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਜਿਨ੍ਹਾਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਅਧਿਕ ਹੈ) ਜੈਂਡਰ ਜਸਟਿਸ ਕੇਂਦਰ ਦਾ ਪ੍ਰਬੰਧਨ ਕਰਨ ਵਾਲੀ ਮਹਿਲਾ ਮੈਂਬਰਾਂ, ਡੀਡੀਯੂ-ਜੀਕੇਵਾਈ ਦੀ ਪੁਰਾਣੀ ਮੈਂਬਰਾਂ ਅਤੇ ਆਰਐੱਸਈਟੀਆਈਜ਼ ਦੀ ਪੁਰਾਣੀ ਮੈਂਬਰਾ ਨੇ ਬਦਲਾਅ ਦੀ ਆਪਣੀ ਜੀਵਨ-ਕਥਾ ਸੁਣਾਈ।
ਪ੍ਰੋਗਰਾਮ ਵਿੱਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਕਲੱਸਟਰ ਪੱਧਰ ਸੰਘਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਨੇ ਡੀਡੀਯੂ-ਜੀਕੇਵਾਈ ਦੇ ਤਹਿਤ ਅਧਿਕਤਮ ਮਹਿਲਾਵਾਂ ਨੂੰ ਟ੍ਰੇਨਿੰਗ/ਸਮਾਯੋਜਿਤ ਕਰਵਾਇਆ ਹੈ ਉਨ੍ਹਾਂ ਦਾ ਵੀ ਸੁਆਗਤ ਕੀਤਾ ਗਿਆ। ਦੇਸ਼ਭਰ ਤੋਂ ਪੁਰਸਕਾਰ ਵਿਜੇਤਾਵਾਂ ਨੂੰ ਚੁਣਿਆ ਗਿਆ ਅਤੇ ਸਾਰੇ ਨਵੀਂ ਦਿੱਲੀ ਵਿੱਚ ਆਯੋਜਨ ਵਿੱਚ ਸੰਮਲਿਤ ਹੋਏ।
ਇਸ ਅਵਸਰ ‘ਤੇ ਗਿਰੀਰਾਜ ਸਿੰਘ ਨੇ ਕਿਹਾ ਕਿ ਗ੍ਰਾਮੀਣ ਮਹਿਲਾਵਾਂ ਦੀ ਉੱਦਮੀ ਭਾਵਨਾ ਨਏ ਭਾਰਤ ਕੀ ਨਾਰੀ ਦੇ ਰੂਪ ਵਿੱਚ ਉਭਰ ਰਹੀ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਅੱਜ ਦੇ ਪ੍ਰਤੀਭਾਗੀ ਜਿਸ ਤਰ੍ਹਾਂ ਦੀ ਸਕਾਰਾਤਮਕ ਊਰਜਾ ਨਾਲ ਭਰੇ ਹਨ ਉਹ ਜ਼ਿਕਰਯੋਗ ਹੈ। ਇਹ ਉਹ ਮਹਿਲਾਵਾਂ ਹਨ ਜੋ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਪੰਜ ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਦੇ ਮਿਸ਼ਨ ਵਿੱਚ ਭਾਰੀ ਯੋਗਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮਹਿਲਾਵਾਂ ਤੇਜ ਪ੍ਰਗਤੀ ਮਾਰਗ ‘ਤੇ ਹਨ ਅਤੇ ਜਲਦੀ ਹੀ ਇੱਕ ਲੱਖ ਰੁਪਏ ਸਾਲਾਨਾ ਦੇ ਬਜਾਏ ਇੱਕ ਲੱਖ ਰੁਪਏ ਮਾਸਿਕ ਤੋਂ ਅਧਿਕ ਅਰਜਿਤ ਕਰਨ ਲੱਗੇਗੀ।
ਅੱਗੇ ਵਧਣ ਦੀ ਆਜ਼ਾਦੀ 9 ਮਾਰਚ, 2022 (ਬੁੱਧਵਾਰ)
ਗ੍ਰਾਮੀਣ ਵਿਕਾਸ ਵਿਭਾਗ ਨੇ ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ ਅਤੇ ਰੂਰਬਨ ਜਿਹੇ ਵੱਖ-ਵੱਖ ਪਹਿਲਾਂ ਦੇ ਜ਼ਰੀਏ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨਏ ਭਾਰਤ ਕੀ ਨਾਰੀ ਦੀ ਬੇਮਿਸਾਲ ਪਹਿਲਾਂ ਅਤੇ ਉਪਲਬਧੀਆਂ ਦਾ ਮਾਣ ਕੀਤਾ। ਇਹ ਪ੍ਰੋਗਰਾਮ ਅੱਗੇ ਵਧਣ ਦੀ ਆਜ਼ਾਦੀ ਦੇ ਵਿਸ਼ੇ ‘ਤੇ 9 ਮਾਰਚ, 2022 ਨੂੰ ਵੱਖ-ਵੱਖ ਪੱਧਰਾਂ ‘ਤੇ ਆਯੋਜਿਤ ਕੀਤਾ ਗਿਆ।
ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੀਐੱਮਏਵਾਈ-ਜੀ ਦੀ 75 ਮਹਿਲਾ ਲਾਭਾਰਥੀਆਂ ਦੇ ਲਈ ‘ਪੱਕੇ ਆਵਾਸ’ ਮੰਜੂਰ ਕੀਤੇ, ਜੋ ਇਹ ਤਾਂ ਆਵਾਸ ਦੀ ਸਵਾਮੀ ਹਨ ਜਾਏ ਆਵਾਸ ਉਨ੍ਹਾਂ ਦੇ ਸਹਿ-ਸਵਾਮੀਤਵ ਵਿੱਚ ਹਨ।
ਕੁਪੋਸ਼ਣ ਤੋਂ ਆਜ਼ਾਦੀ 10 ਮਾਰਚ 2022 (ਵੀਰਵਾਰ)
ਡੀਡੀਯੂ-ਜੀਕੇਵਾਈ ਅਤੇ ਆਰਸੇਟੀ, ਦੋਨਾਂ ਦੇ 5000 ਤੋਂ ਅਧਿਕ ਸਿਖਾਰਥੀ ਦੁਆਰਾ ਸਮੁੱਚੇ ਪੋਸ਼ਣ ਦੇ ਅਭਾਵ, ਖੂਨ ਦੀ ਕਮੀ ਅਤੇ ਘੱਟ ਵਜਨ ਦੇ ਬੱਚਿਆਂ ਦੀ ਪੈਦਾਇਸ਼ ਦੇ ਪ੍ਰਤੀ ਗ੍ਰਾਮੀਣ ਮਹਿਲਾਵਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ 100 ਤੋਂ ਅਧਿਕ ਰੈਲੀਆਂ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਹਿਤਧਾਰਕਾਂ, ਜਿਵੇਂ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ, ਆਰਸੇਟੀ, ਪ੍ਰੋਜੈਕਟ ਲਾਗੂਕਰਨ ਏਜੰਸੀਆਂ, ਪ੍ਰੋਗਰਾਮ ਲਾਭਾਰਥੀਆਂ ਆਦਿ ਨੇ ਰੈਲੀਆਂ ਦੇ ਰਾਹੀਂ ਗ੍ਰਾਮੀਣ ਮਹਿਲਾਵਾਂ ਵਿੱਚ ਪੋਸ਼ਣ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਪੈਦਾ ਕੀਤੀ। ਮਹਿਲਾ ਉਮੀਦਵਾਰ ਨੇ ਪਿੰਡਾਂ ਵਿੱਚ ਪੈਦਲ ਯਾਤਰਾ ਅਤੇ ਸਾਈਕਲ ਯਾਤਰਾ ਕੀਤੀ। ਉਹ ਆਪਣੇ ਨਾਲ ਸੂਚਨਾਤਮਕ ਤਖ਼ਤੀਆਂ ਅਤੇ ਪੋਸਟਰ ਲਈ ਸਨ।
ਇਸ ਦੌਰਾਨ ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਜ਼ਿਲ੍ਹਾ/ਬਲਾਕ/ਗ੍ਰਾਮੀਣ ਪੱਧਰ ‘ਤੇ ਪੌਦੇ ਲਗਾਉਣ ਅਤੇ ਕ੍ਰਿਸ਼ੀ-ਪੋਸ਼ਕ ਵਾਟਿਕਾ ਦਾ ਅਭਿਯਾਨ ਚਲਾਇਆ ਗਿਆ।
ਗਰਵ ਨਾਲ ਜੀਣ ਦੀ ਆਜ਼ਾਦੀ 11 ਮਾਰਚ, 2022 (ਸ਼ੁੱਕਰਵਾਰ)
3000 ਤੋਂ ਅਧਿਕ ਰਾਜ ਮਿਸ਼ਨ ਸਟਾਫ ਅਤੇ ਸਵੈ-ਸਹਾਇਤਾ ਸਮੂਹ ਦੇ ਮੈਂਬਰ 34 ਰਾਜਾਂ ਨਾਲ ਜੁਟੇ ਅਤੇ 11 ਮਾਰਚ 2022 ਨੂੰ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੁਆਰਾ ਆਯੋਜਿਤ ਤੀਜੇ ਲੈਂਗਿਕ ਸੰਵਾਦ ਵਿੱਚ ਹਿੱਸਾ ਲਿਆ। ਇਹ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਰਾਸ਼ਟਰੀ ਵਰਚੁਅਲ ਪਹਿਲ ਹੈ ਤਾਕਿ ਦੇਸ਼ਭਰ ਵਿੱਚ ਲੈਂਗਿਕ ਸਮਾਨਤਾ ਦੇ ਵਿਸ਼ੇ ਵਿੱਚ ਮਿਸ਼ਨ ਦੇ ਪਹਿਲਾਂ ਬਾਰੇ ਜਿਆਦਾ ਤੋਂ ਜ਼ਿਆਦਾ ਜਾਣਕਾਰੀ ਹੋ ਸਕੇ।
ਇਸ ਆਯੋਜਨ ਦੀ ਵਿਸ਼ਾ-ਵਸਤੂ ਮਹਿਲਾ ਲੋਕਾਂ ਦੇ ਜ਼ਰੀਏ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਪ੍ਰੋਤਸਾਹਨ ਸਨ। ਔਨਲਾਈਨ ਉਪਸਥਿਤ ਨੂੰ ਸੰਬੋਧਿਤ ਕਰਦੇ ਹੋਏ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਨਾਗੇਂਰਦਰ ਨਾਥ ਸਿੰਹਾ ਨੇ ਮਹਿਲਾ ਸਮੁਦਾਏ ਦੀ ਸਮਰੱਥਾ ਨੂੰ ਉਜਾਗਰ ਕੀਤਾ ਕਿ ਉਹ ਕਿਸ ਤਰ੍ਹਾਂ ਆਦਤਾਂ ਵਿੱਚ ਬਦਲਾਅ ਲਿਆ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਦੇਸ਼ਭਰ ਦੀ ਐੱਸਐੱਚਜੀ ਮਹਿਲਾਵਾਂ ਨੇ 5.5 ਕਰੋੜ ਤੋਂ ਅਧਿਕ ਗ੍ਰਾਮੀਣ ਘਰਾਂ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਹਰ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੇ ਤਹਿਤ 75 ਮਹਿਲਾ ਲਾਭਾਰਥੀਆਂ ਦੇ ਲਈ ਗ੍ਰਿਹ-ਪ੍ਰਵੇਸ਼ ਦਾ ਆਯੋਜਨ ਕੀਤਾ। ਉਨ੍ਹਾਂ 75 ਮਹਿਲਾਵਾਂ ਦਾ ਸੁਆਗਤ ਕੀਤਾ ਗਿਆ, ਜਿਨ੍ਹਾਂ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਗਾਰੰਟੀ ਐਕਟ ਦੇ ਤਹਿਤ ਆਜੀਵਿਕਾ ਅਵਸਰ ਪ੍ਰਦਾਨ ਕੀਤੇ ਗਏ ਹਨ ਅਤੇ ਜਿਨ੍ਹਾਂ ਨੇ ਇਸ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਸਫ਼ਾਈ ਨਾਲ ਰਹਿਣ ਦੀ ਆਜ਼ਾਦੀ । 12 ਮਾਰਚ,2022 (ਸ਼ਨੀਵਾਰ)
ਗ੍ਰਾਮੀਣ ਵਿਕਾਸ ਵਿਭਾਗ ਦੀ ਇਹ ਲਗਾਤਾਰ ਕੋਸ਼ਿਸ ਹੈ ਕਿ ਉਹ ਨਏ ਭਾਰਤ ਕੀ ਨਾਰੀ ਨੂੰ ਸਵੱਛ ਮਾਹੌਲ ਪ੍ਰਦਾਨ ਕਰਨ। ‘ਸਫ਼ਾਈ ਨਾਲ ਰਹਿਣ ਦੀ ਆਜ਼ਾਦੀ’ ਦੇ ਤਹਿਤ ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਗ੍ਰਾਮੀਣ ਸਵੈਮ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਗਾਰੰਟੀ ਐਕਟ ਦੇ ਮੈਂਬਰਾਂ ਦੁਆਰਾ ਵਿਭਿੰਨ ਸਵੱਛਤਾ ਅਭਿਯਾਨ ਚਲਾਏ ਗਏ। ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੀਆਂ 750 ਮਹਿਲਾ ਲਾਭਾਰਥੀਆਂ ਨੂੰ ਐੱਸਬੀਐੱਮ-ਜੀ ਦੇ ਤਹਿਤ ਪਖਾਨੇ ਬਣਾਉਣ ਦੇ ਲਈ ਵਿੱਤੀ ਸਹਾਇਤਾ ਦਿੱਤੀ ਗਈ
ਸਮਾਜਿਕ ਬੰਧਨਾਂ ਤੋ ਆਜ਼ਾਦੀ 13 ਮਾਰਚ, 2022 (ਐਤਵਾਰ)
ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ ਸਮਾਜਿਕ ਸਮਾਵੇਸ਼, ਸਮਾਜਿਕ ਵਿਕਾਸ ਅਤੇ ਜੈਂਡਰ ਸੰਬੰਧੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਐੱਸਐੱਚਜੀ ਮਹਿਲਾ ਮੈਂਬਰਾਂ ਦਾ ਸੁਆਗਤ ਕੀਤਾ ਗਿਆ ਅਤੇ ਸਭ ਨੇ ਅਪਣੇ ਅਨੁਭਵ ਸਾਂਝੇ ਕੀਤੇ। ਇਸ ਦੇ ਲਈ ਰਾਜ ਪੱਧਰ ’ਤੇ ਵੈਬੀਨਾਰਾਂ/ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਗ੍ਰਾਮੀਣ ਸਵੈ ਰੋਜ਼ਗਾਰ ਟ੍ਰੇਨਿੰਗ ਸੰਸਥਾਨ (ਆਰਸੇਟੀ) ਅਤੇ ਦੀਨ ਦਿਆਲ ਅੰਤਯੋਦਯ-ਰਾਸ਼ਟਰੀ ਗ੍ਰਾਮੀਣ ਕੌਸ਼ਲਯ ਯੋਜਨਾ (ਡੀਏਵਾਈ-ਜੇਕੇਵਾਈ) ਦੇ ਤਹਿਤ ਸਭ ਟ੍ਰੇਂਡ ਮਹਿਲਾਵਾਂ ਨੂੰ ਕੋਰਸ ਪੂਰਾ ਕਰਨ ’ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
*****
ਏਪੀਐੱਸ/ਜੇਕੇ
(Release ID: 1806037)
Visitor Counter : 199