ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 11ਵੇਂ ਖੇਲ ਮਹਾਕੁੰਭ ਦੀ ਸ਼ੁਰੂਆਤ ਦਾ ਐਲਾਨ ਕੀਤਾ


“ਜੋ ਬੀਜ ਮੈਂ 12 ਸਾਲ ਪਹਿਲਾਂ ਬੀਜਿਆ ਸੀ ਅੱਜ ਉਹ ਬੋਹੜ ਦਾ ਰੁੱਖ ਬਣ ਗਿਆ ਹੈ”



“ਭਾਰਤ ਨਾ ਤਾਂ ਰੁਕਣ ਵਾਲਾ ਹੈ ਅਤੇ ਨਾ ਹੀ ਥੱਕਣ ਵਾਲਾ ਹੈ”



“ਨਿਊ ਇੰਡੀਆ ਦੀ ਹਰ ਮੁਹਿੰਮ ਦੀ ਜ਼ਿੰਮੇਵਾਰੀ ਭਾਰਤ ਦੇ ਨੌਜਵਾਨਾਂ ਨੇ ਖ਼ੁਦ ਲਈ ਹੈ”



“ਸਫ਼ਲਤਾ ਦਾ ਇੱਕ ਹੀ ਮੰਤਰ ਹੈ - 'ਲੰਬੀ ਮਿਆਦ ਦੀ ਯੋਜਨਾਬੰਦੀ, ਤੇ ਨਿਰੰਤਰ ਪ੍ਰਤੀਬੱਧਤਾ”



“ਅਸੀਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣਨਾ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ”

Posted On: 12 MAR 2022 8:29PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਵਿਖੇ 11ਵੇਂ ਖੇਲ ਮਹਾਕੁੰਭ ਦਾ ਉਦਘਾਟਨ ਕਰਨ ਦਾ ਐਲਾਨ ਕੀਤਾ। ਗੁਜਰਾਤ ਦੇ ਰਾਜਪਾਲਆਚਾਰੀਆ ਦੇਵਵ੍ਰੱਤ ਅਤੇ ਗੁਜਰਾਤ ਦੇ ਮੁੱਖ ਮੰਤਰੀਸ਼੍ਰੀ ਭੂਪੇਂਦਰਭਾਈ ਪਟੇਲ ਇਸ ਮੌਕੇ 'ਤੇ ਮੌਜੂਦ ਸਨ।

ਸ਼ੁਰੂ ਵਿੱਚਪ੍ਰਧਾਨ ਮੰਤਰੀ ਨੇ ਸਟੇਡੀਅਮ ਵਿੱਚ ਊਰਜਾ ਭਰਪੂਰ ਨੌਜਵਾਨਾਂ ਤੇ ਉਤਸ਼ਾਹ ਦੇ ਸਮੁੰਦਰ ਨੂੰ ਨੋਟ ਕੀਤਾ ਅਤੇ ਕਿਹਾ ਕਿ ਇਹ ਸਿਰਫ਼ ਖੇਡ ਮਹਾਕੁੰਭ ਨਹੀਂ ਹੈਸਗੋਂ ਗੁਜਰਾਤ ਦੀ ਯੁਵਾ ਸ਼ਕਤੀ ਦਾ ਵੀ ਇੱਕ ਮਹਾਕੁੰਭ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਇੱਕ ਸ਼ਾਨਦਾਰ ਸਮਾਰੋਹ ਹੋਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਕੁੰਭ ਮਹਾਮਾਰੀ ਕਾਰਨ ਦੋ ਸਾਲਾਂ ਤੱਕ ਨਹੀਂ ਹੋਇਆ ਪਰ ਇਸ ਸ਼ਾਨਦਾਰ ਸਮਾਰੋਹ ਨੇ ਖਿਡਾਰੀਆਂ ’ਚ ਨਵੇਂ ਆਤਮਵਿਸ਼ਵਾਸ ਅਤੇ ਊਰਜਾ ਨਾਲ ਭਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,"ਜੋ ਮੈਂ 12 ਸਾਲ ਪਹਿਲਾਂ ਬੀਜਿਆ ਸੀਉਹ ਅੱਜ ਇੱਕ ਵਿਸ਼ਾਲ ਬੋਹੜ ਦਾ ਰੁੱਖ ਬਣ ਗਿਆ ਹੈ।" ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਡਾਂ ਦੀ ਦੂਰਅੰਦੇਸ਼ ਸ਼ੁਰੂਆਤ ਉਸ ਵੇਲੇ ਕੀਤੀ ਸੀਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸਨਇਹ ਸ਼ੁਰੂਆਤ ਤਦ 16 ਖੇਡਾਂ ਤੇ 13 ਲੱਖ ਭਾਗੀਦਾਰਾਂ ਨਾਲ ਕੀਤੀ ਗਈ ਸੀ ਅਤੇ ਉਹੀ ਖੇਲ ਮਹਾਕੁੰਭ ਅੱਜ 36 ਆਮ ਖੇਡਾਂ ਅਤੇ 26 ਪੈਰਾ ਖੇਡਾਂ ਨੂੰ ਸ਼ਾਮਲ ਕਰਦਾ ਹੈ। 11ਵੇਂ ਖੇਡ ਮਹਾਕੁੰਭ ਲਈ 45 ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਪਹਿਲਾਂ ਭਾਰਤੀ ਖੇਡ ਦ੍ਰਿਸ਼ ਵਿੱਚ ਕੁਝ ਖੇਡਾਂ ਦਾ ਦਬਦਬਾ ਸੀ ਅਤੇ ਦੇਸੀ ਖੇਡਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਖੇਡਾਂ ਵੀ ਭਾਈ-ਭਤੀਜਾਵਾਦ ਦੀ ਲਪੇਟ ਵਿੱਚ ਆ ਗਈਆਂ ਸਨ ਅਤੇ ਖਿਡਾਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ ਦੀ ਘਾਟ ਵੀ ਇਕ ਵੱਡਾ ਕਾਰਨ ਸੀ। ਖਿਡਾਰੀਆਂ ਦੀ ਸਾਰੀ ਪ੍ਰਤਿਭਾ ਸਮੱਸਿਆਵਾਂ ਨਾਲ ਜੂਝਣ ਵਿੱਚ ਹੀ ਲਗਾ ਦਿੱਤੀ ਗਈ ਸੀ। ਉਸ ਚੱਕਰਵਿਊ ਵਿਚੋਂ ਨਿਕਲ ਕੇ ਅੱਜ ਭਾਰਤ ਦੇ ਨੌਜਵਾਨ ਆਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਨੇ ਕਿਹਾ, ਸੋਨੇ ਅਤੇ ਚਾਂਦੀ ਦੀ ਚਮਕ ਦੇਸ਼ ਦੇ ਵਿਸ਼ਵਾਸ ਨੂੰ ਪਾਲਿਸ਼ ਕਰ ਰਹੀ ਹੈ ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਕਿ ਅੱਜ ਭਾਰਤ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਜਿਹੀਆਂ ਖੇਡਾਂ ਵਿੱਚ ਰਿਕਾਰਡ ਗਿਣਤੀ ਵਿੱਚ ਮੈਡਲ ਜਿੱਤ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਨੌਜਵਾਨਾਂ 'ਤੇ ਪੂਰਾ ਭਰੋਸਾ ਹੈ। “ਭਾਰਤ ਨੇ ਟੋਕੀਓ ਓਲੰਪਿਕ ਵਿੱਚ ਪਹਿਲੀ ਵਾਰ 7 ਮੈਡਲ ਜਿੱਤੇ। ਇਹੀ ਰਿਕਾਰਡ ਟੋਕੀਓ ਪੈਰਾਲੰਪਿਕ ਵਿੱਚ ਵੀ ਭਾਰਤ ਦੇ ਪੁੱਤਰਾਂ ਤੇ ਬੇਟੀਆਂ ਨੇ ਬਣਾਇਆ ਸੀ। ਭਾਰਤ ਨੇ ਇਸ ਗਲੋਬਲ ਮੁਕਾਬਲੇ ਵਿੱਚ 19 ਮੈਡਲ ਜਿੱਤੇ ਸਨ। ਪਰਇਹ ਸਿਰਫ਼ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨਾ ਤਾਂ ਰੁਕਣ ਵਾਲਾ ਹੈ ਅਤੇ ਨਾ ਹੀ ਇਹ ਥੱਕਣ ਵਾਲਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕ੍ਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨੇ ਤਿਰੰਗੇ ਦੇ ਵਧਦੇ ਪ੍ਰਭਾਵ ਦੀ ਗਵਾਹੀ ਦਿੱਤੀ ਹੈ। ਇਸੇ ਤਰ੍ਹਾਂ ਖੇਡਾਂ ਦੇ ਮੰਚਾਂ ’ਤੇ ਵੀ ਉਹੀ ਮਾਣ ਤੇ ਦੇਸ਼ ਭਗਤੀ ਦਾ ਜਜ਼ਬਾ ਨਜ਼ਰ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਦੀ ਅਗਵਾਈ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਸਟਾਰਟਅੱਪ ਇੰਡੀਆ ਤੋਂ ਅੱਜ ਸਟੈਂਡਅੱਪ ਇੰਡੀਆ ਤੱਕਮੇਕ ਇਨ ਇੰਡੀਆ ਤੋਂ ਲੈ ਕੇ ਆਤਮਨਿਰਭਰ ਭਾਰਤ ਅਤੇ 'ਵੋਕਲ ਫੌਰ ਲੋਕਲਤੱਕਭਾਰਤ ਦੇ ਨੌਜਵਾਨਾਂ ਨੇ ਖ਼ੁਦ ਨਵੇਂ ਭਾਰਤ ਦੀ ਹਰ ਮੁਹਿੰਮ ਦੀ ਜ਼ਿੰਮੇਵਾਰੀ ਲਈ ਹੈ। ਸਾਡੇ ਨੌਜਵਾਨਾਂ ਨੇ ਭਾਰਤ ਦੀ ਸਮਰੱਥਾ ਨੂੰ ਸਥਾਪਿਤ ਕੀਤਾ ਹੈ।"

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਜੀਵਨ ਵਿੱਚ ਸ਼ੌਰਟ–ਕੱਟ ਨਾ ਲੈਣ ਦੀ ਸਲਾਹ ਦਿੱਤੀ। ਸ਼ੌਰਟ–ਕੱਟ ਦਾ ਮਾਰਗ ਹਮੇਸ਼ਾ ਥੋੜ੍ਹੇ ਸਮੇਂ ਲਈ ਹੁੰਦਾ ਹੈ। ਉਨ੍ਹਾਂ ਕਿਹਾ, "ਸਫ਼ਲਤਾ ਦਾ ਇੱਕੋ ਇੱਕ ਮੰਤਰ ਹੈ - 'ਲੰਬੀ ਮਿਆਦ ਦੀ ਯੋਜਨਾਬੰਦੀਅਤੇ ਨਿਰੰਤਰ ਪ੍ਰਤੀਬੱਧਤਾ'। ਨਾ ਤਾਂ ਜਿੱਤ ਕਦੇ ਵੀ ਸਾਡਾ ਆਖਰੀ ਸਟਾਪ ਹੋ ਸਕਦੀ ਹੈ ਅਤੇ ਨਾ ਹੀ ਹਾਰ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਖੇਡਾਂ ਵਿੱਚ ਸਫ਼ਲਤਾ ਲਈ 360 ਡਿਗਰੀ ਪਹੁੰਚ ਦੀ ਜ਼ਰੂਰਤ ਹੁੰਦੀ ਹੈਭਾਰਤ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਪੂਰਨ ਪਹੁੰਚ ਨਾਲ ਕੰਮ ਕਰ ਰਿਹਾ ਹੈ। ਖੇਲੋ ਇੰਡੀਆ ਪ੍ਰੋਗਰਾਮ ਅਜਿਹੀ ਸੋਚ ਦੀ ਇੱਕ ਵਧੀਆ ਉਦਾਹਰਣ ਹੈ। ਉਨ੍ਹਾਂ ਕਿਹਾ,''ਅਸੀਂ ਦੇਸ਼ ਦੀਆਂ ਪ੍ਰਤਿਭਾਵਾਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕੀਤਾ। ਪ੍ਰਤਿਭਾ ਹੋਣ ਦੇ ਬਾਵਜੂਦ ਸਾਡੇ ਨੌਜਵਾਨ ਸਿਖਲਾਈ ਦੀ ਘਾਟ ਕਾਰਨ ਪਿਛੜ ਜਾਂਦੇ ਸਨ। ਅੱਜ ਖਿਡਾਰੀਆਂ ਨੂੰ ਬਿਹਤਰ ਅਤੇ ਵਧੀਆ ਸਿਖਲਾਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ 7-8 ਸਾਲਾਂ 'ਚ ਖੇਡਾਂ ਦੇ ਬਜਟ 'ਚ 70 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਖਿਡਾਰੀਆਂ ਦੇ ਨਾਲ-ਨਾਲ ਕੋਚਾਂ ਲਈ ਵੀ ਹੌਸਲਾ ਵਧਾਇਆ ਗਿਆ ਹੈ। ਉਨ੍ਹਾਂ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਵਜੋਂ ਸਥਾਪਿਤ ਕਰਨ ’ਚ ਪ੍ਰਾਪਤ ਕੀਤੀ ਤਰੱਕੀ ਦੀ ਗੱਲ ਕੀਤੀ। ਕੋਚਿੰਗਮੈਨੇਜਮੈਂਟਟ੍ਰੇਨਰਡਾਈਟੀਸ਼ੀਅਨਸਪੋਰਟਸ ਰਾਈਟਿੰਗ ਆਦਿ ਜਿਹੇ ਖੇਤਰਾਂ ਵਿੱਚ ਬਹੁਤ ਸਾਰੀਆਂ ਅਕਾਦਮਿਕ ਧਾਰਾਵਾਂ ਹਨ ਜੋ ਇਸ ਖੇਤਰ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਲੈ ਸਕਦੇ ਹਨ। ਮਨੀਪੁਰ ਤੇ ਮੇਰਠ ’ਚ ਖੇਡ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਕਈ ਸੰਸਥਾਵਾਂ ਵਿੱਚ ਖੇਡ ਕੋਰਸ ਸ਼ੁਰੂ ਹੋ ਰਹੇ ਹਨ। ਉਨ੍ਹਾਂ ਇੰਨੇ ਵੱਡੇ ਤਟਵਰਤੀ ਖੇਤਰ ਨੂੰ ਦੇਖਦੇ ਹੋਏ ਬੀਚ ਅਤੇ ਵਾਟਰ ਸਪੋਰਟਸ ਵੱਲ ਧਿਆਨ ਦੇਣ ਲਈ ਵੀ ਕਿਹਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ।

ਖੇਲ ਮਹਾਕੁੰਭ ਨੇ ਗੁਜਰਾਤ ਵਿੱਚ ਖੇਡ ਵਾਤਾਵਰਣ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਬਿਨਾ ਉਮਰ ਦੀ ਪਾਬੰਦੀ ਦੇਇਹ ਰਾਜ ਭਰ ਦੇ ਲੋਕਾਂ ਦੀ ਭਾਗੀਦਾਰੀ ਦਾ ਗਵਾਹ ਹੈ ਜੋ ਇੱਕ ਮਹੀਨੇ ਦੀ ਮਿਆਦ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਇਹ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀਖੋ-ਖੋਰੱਸਾਕਸ਼ੀਯੋਗਾਸਨਮੱਲਖੰਭ ਅਤੇ ਕਲਾਤਮਕ ਸਕੇਟਿੰਗਟੈਨਿਸ ਅਤੇ ਤਲਵਾਰਬਾਜ਼ੀ ਜਿਹੀਆਂ ਆਧੁਨਿਕ ਖੇਡਾਂ ਦਾ ਵਿਲੱਖਣ ਸੰਗਮ ਹੈ। ਇਸ ਨੇ ਜ਼ਮੀਨੀ ਪੱਧਰ 'ਤੇ ਖੇਡਾਂ ਵਿੱਚ ਕੱਚੀ ਪ੍ਰਤਿਭਾ ਦੀ ਪਹਿਚਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਨੇ ਗੁਜਰਾਤ ਵਿੱਚ ਪੈਰਾ ਸਪੋਰਟਸ ’ਤੇ ਵੀ ਜ਼ੋਰ ਦਿੱਤਾ ਹੈ।

 

Khel Mahakumbh has revolutionised the sports ecosystem. Inaugurating the 11th edition. https://t.co/aoHeflcft6

— Narendra Modi (@narendramodi) March 12, 2022

कोरोना के कारण दो सालों तक खेल महाकुंभ पर ब्रेक लगा रहा।

लेकिन भूपेन्द्र भाई ने जिस भव्यता के साथ इस आयोजन को शुरू किया है, उसने युवा खिलाड़ियों को नए जोश से भर दिया है: PM @narendramodi

— PMO India (@PMOIndia) March 12, 2022

मुझे याद है, 12 साल पहले 2010 में गुजरात के मुख्यमंत्री के नाते खेल महाकुंभ की शुरुआत की थी, तो वो मेरे लिए एक सपने के बीज बोने जैसा था।

उस बीज को मैं आज इतने विशाल वटवृक्ष का आकार लेते देख रहा हूँ: PM @narendramodi

— PMO India (@PMOIndia) March 12, 2022

खिलाड़ियों के चयन में पारदर्शिता की कमी भी एक बड़ा फैक्टर थी।

खिलाड़ियों की सारी प्रतिभा परेशानियों से जूझने में ही निकल जाती थी।

उस भंवर से निकलकर भारत के युवा आज आकाश छू रहे हैं।

गोल्ड और सिल्वर की चमक देश के आत्मविश्वास को चमका रही है: PM @narendramodi

— PMO India (@PMOIndia) March 12, 2022

टोक्यो Olympics में भारत ने पहली बार 7 मेडल जीते हैं।

यही रिकॉर्ड भारत के बेटे-बेटियों ने टोक्यो Paralympics में भी बनाया।

भारत ने इस वैश्विक प्रतियोगिता में 19 मेडल्स जीते।

लेकिन, ये तो अभी केवल शुरुआत है।

न हिंदुस्तान रुकने वाला है, न थकने वाला है: PM @narendramodi

— PMO India (@PMOIndia) March 12, 2022

आज स्टार्टअप इंडिया से लेकर स्टैंडअप इंडिया तक!

मेक इन इंडिया से लेकर आत्मनिर्भर भारत और ‘वोकल फॉर लोकल’ तक!

नए भारत के हर अभियान की ज़िम्मेदारी भारत के युवाओं ने खुद आगे बढ़कर उठाई है।

हमारे युवाओं ने भारत के सामर्थ्य को साबित करके दिखाया है: PM @narendramodi

— PMO India (@PMOIndia) March 12, 2022

मेरी आप सब युवाओं के लिए भी सलाह है- सफलता के लिए कभी कोई शॉर्टकट मत खोजिएगा!

सफलता का केवल एक ही मंत्र है- ‘Long term planning, और continuous commitment’.

न एक जीत कभी हमारा आखिरी पड़ाव हो सकती है, न एक हार: PM @narendramodi

— PMO India (@PMOIndia) March 12, 2022

हमने देश की प्रतिभाओं को पहचानना, उन्हें हर जरूरी सहयोग देना शुरू किया।

प्रतिभा होने के बावजूद हमारे युवा ट्रेनिंग के अभाव में पीछे रह जाते थे।

आज बेहतर से बेहतर ट्रेनिंग सुविधाएं खिलाड़ियों को दी जा रही हैं: PM @narendramodi

— PMO India (@PMOIndia) March 12, 2022

2018 में हमने मणिपुर में देश की पहली नेशनल स्पोर्ट्स यूनिवर्सिटी की स्थापना की।

स्पोर्ट्स में higher education के लिए यूपी में भी मेजर ध्यानचंद स्पोर्ट्स यूनिवर्सिटी शुरू होने जा रही है: PM @narendramodi

— PMO India (@PMOIndia) March 12, 2022

 

 

 ********

ਡੀਐੱਸ



(Release ID: 1805453) Visitor Counter : 153