ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਲੋਕ ਸਭਾ ਸਪੀਕਰ ਜੀ ਓਮ ਬਿਰਲਾ ਨੇ ਰਾਸ਼ਟਰੀ ਯੁਵਾ ਸੰਸਦ ਮਹੋਤਸਵ 2022 ਦੇ ਤੀਸਰੇ ਸੰਸਕਰਣ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕੀਤਾ
ਜਨਪ੍ਰਤਿਨਿਧੀਆਂ ਨੂੰ ਵਿਧਾਨ ਸਭਾਵਾਂ ਦੀ ਗਰਿਮਾ ਅਤੇ ਮਰਿਆਦਾ ਨੂੰ ਵਧਾਉਣ ਦੇ ਲਈ ਲਗਨ ਦੇ ਨਾਲ ਕਾਰਜ ਕਰਨਾ ਚਾਹੀਦਾ ਹੈ: ਸ਼੍ਰੀ ਓਮ ਬਿਰਲਾ
ਨੌਜਵਾਨਾਂ ਨੂੰ ਰਾਸ਼ਟਰ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਕਾਰਜ ਕਰਨਾ ਚਾਹੀਦਾ ਹੈ: ਲੋਕ ਸਭਾ ਸਪੀਕਰ
ਯੁਵਾ ਸਕਾਰਾਤਮਕ ਪਰਿਵਰਤਨ ਦੇ ਲਈ ਨਵੇਂ ਵਿਚਾਰਾਂ ਅਤੇ ਪ੍ਰਯੋਗਾਂ ਦੇ ਨਾਲ ਅੱਗੇ ਆ ਰਹੇ ਹਨ, ਜੋ ਦੇਸ਼ ਦੇ ਲੋਕਤਾਂਤਰਿਕ ਭਵਿੱਖ ਦੇ ਲਈ ਇੱਕ ਉਤਸਾਹਵਰਧਕ ਸੰਕੇਤ ਹਨ: ਸ਼੍ਰੀ ਅਨੁਰਾਗ ਸਿੰਘ ਠਾਕੁਰ
Posted On:
11 MAR 2022 3:49PM by PIB Chandigarh
ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਨਵੀਂ ਦਿੱਲੀ ਵਿੱਚ ਸੰਸਦ ਦੇ ਸੈਂਟਰਲ ਹੌਲ ਵਿੱਚ ਰਾਸ਼ਟਰੀ ਯੁਵਾ ਸੰਸਦ ਮਹੋਤਸਵ-2022 ਦੇ ਤੀਸਰੇ ਸੰਸਕਰਣ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕੀਤਾ। ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਯੁਵਾ ਮਾਮਲੇ ਅਤੇ ਖੇਡ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ, ਰਾਜ ਸਭਾ ਦੇ ਸਕੱਤਰ ਜਨਰਲ ਸ਼੍ਰੀ ਪੀ.ਸੀ. ਮੋਦੀ, ਲੋਕ ਸਭਾ ਦੇ ਸਕੱਤਰ ਜਨਰਲ ਸ਼੍ਰੀ ਉਤਪਲ ਕੁਮਾਰ ਸਿੰਘ ਅਤੇ ਮੰਤਰਾਲੇ ਤੇ ਸੰਸਦ ਦੇ ਹੋਰ ਅਧਿਕਾਰੀ ਵੀ ਇਸ ਅਵਸਰ ‘ਤੇ ਮੌਜੂਦ ਸਨ। ਲੋਕ ਸਭਾ ਸਪੀਕਰ ਅਤੇ ਹੋਰ ਪਤਵੰਤਿਆਂ ਨੇ ਮਹੋਤਸਵ ਤੇ ਤਿੰਨ ਯੁਵਾ ਰਾਸ਼ਟਰੀ ਜੇਤੂਆਂ ਦੇ ਵਿਚਾਰ ਸੁਣੇ।
ਪ੍ਰਤਿਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਰਾਸ਼ਟਰੀ ਯੁਵਾ ਸੰਸਦ, ਨੌਜਵਾਨਾਂ ਨੂੰ ਸੰਸਦੀ ਪ੍ਰਕਿਰਿਆਵਾਂ ਅਤੇ ਲੋਕਤਾਂਤਰਿਕ ਪ੍ਰਕਿਰਿਆਵਾਂ ਦੀ ਸਮਝ ਨਾਲ ਜਾਣੂ ਕਰਾਉਣ ਦੇ ਲਈ ਇੱਕ ਅਭਿਨਵ ਪ੍ਰੋਗਰਾਮ ਹੈ। ਸ਼੍ਰੀ ਬਿਰਲਾ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ ਨਵੇਂ ਭਾਰਤ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੇ ਲਈ ਵੀ ਪ੍ਰੋਤਸਾਹਿਤ ਕਰਦਾ ਹੈ। ਭਾਰਤ ਵਿੱਚ ਨੌਜਵਾਨਾਂ ਦੀ ਵਿਆਪਕ ਬੌਧਿਕ ਸਮਰੱਥਾ ਅਤੇ ਊਰਜਾ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਬਿਰਲਾ ਨੇ ਆਸ਼ਾ ਵਿਅਕਤ ਕੀਤੀ ਕਿ ‘ਵਿਸ਼ਵ ਗੁਰੂ’ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਆਲਮੀ ਪੱਧਰ ‘ਤੇ ਉਸ ਦੇ ਵਧਦੇ ਕਦ ਦੇ ਨਾਲ ਹੋਰ ਗਤੀ ਮਿਲੇਗੀ।
ਸ਼੍ਰੀ ਬਿਰਲਾ ਨੇ ਦੁਨੀਆ ਭਰ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨਾਂ ਦਾ ਜ਼ਿਕਰ ਕਰਦੇ ਹੋਏ ਨੌਜਵਾਨਾਂ ਨਾਲ ਇਨ੍ਹਾਂ ਪਰਿਵਰਤਨਾਂ ਦੇ ਅਨੁਕੂਲ ਹੋਣ ਦੀ ਤਾਕੀਦ ਕੀਤੀ ਤਾਕਿ ਉਹ ਖੁਦ ਨੂੰ ਉਸ ਦੇ ਅਨੁਸਾਰ ਤਿਆਰ ਕਰ ਸਕਣ ਅਤੇ ਦੇਸ਼ ਨੂੰ ਵੀ ਅੱਗੇ ਲੈ ਜਾ ਸਕਣ। ਸ਼੍ਰੀ ਬਿਰਲਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਿਵੇਂ-ਜਿਵੇਂ ਦੇਸ਼ ਅੱਗੇ ਵਧ ਰਿਹਾ ਹੈ, ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਅਤੇ ਊਰਜਾ ਨਾਲ ਵਿਕਾਸ, ਲੋਕਤੰਤਰ ਅਤੇ ਲੋਕਤਾਂਤਰਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਸ਼੍ਰੀ ਬਿਰਲਾ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਹਰ ਪ੍ਰਯਤਨ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਦੇ ਅਨੁਰੂਪ ਹੋਣਾ ਚਾਹੀਦਾ ਹੈ। ਲੋਕ ਸਭਾ ਸਪੀਕਰ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਰਾਸ਼ਟਰ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਵੱਡੇ ਟੀਚੇ ਦੀ ਦਿਸ਼ਾ ਵਿੱਚ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਕਾਰਜ ਕਰਨਾ ਚਾਹੀਦਾ ਹੈ।
ਵਿਧਾਨ ਸਭਾਵਾਂ ਦੀ ਗਰਿਮਾ ਅਤੇ ਮਰਿਆਦਾ ਵਿੱਚ ਆ ਰਹੀ ਗਿਰਾਵਟ ‘ਤੇ ਚਿੰਤਾ ਵਿਅਕਤ ਕਰਦੇ ਹੋਏ ਸ਼੍ਰੀ ਬਿਰਲਾ ਨੇ ਕਿਹਾ ਕਿ ਵਿਧਾਨ ਸਭਾਵਾਂ ਬਹਿਸ ਅਤੇ ਚਰਚਾ ਦੇ ਮੰਚ ਹਨ, ਨਾ ਕਿ ਵਿਘਨ ਦੇ ਲਈ। ਸਪੀਕਰ ਨੇ ਸੁਝਾਅ ਦਿੱਤਾ ਕਿ ਵਿਧਾਨ ਸਭਾਵਾਂ ‘ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ ਤਾਕਿ ਸਮਾਜ ਦੇ ਸਾਰੇ ਵਰਗਾਂ ਦੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਕਾਨੂੰਨਾਂ ਅਤੇ ਵਿਧਾਨਾਂ ਵਿੱਚ ਪ੍ਰਭਾਵੀ ਢੰਗ ਨਾਲ ਸ਼ਾਮਲ ਕੀਤਾ ਜਾ ਸਕੇ। ਸ਼੍ਰੀ ਬਿਰਲਾ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਰਾਜਪਾਲ ਦੇ ਅਭਿਭਾਸ਼ਣ ਦੇ ਦੌਰਾਨ ਮੈਂਬਰਾਂ ਦੁਆਰਾ ਵਿਘਨ ਪੈਦਾ ਕਰਨਾ ਸੰਸਦੀ ਪਰੰਪਰਾ ਦੇ ਅਨੁਕੂਲ ਨਹੀਂ ਹੈ। ਸ਼੍ਰੀ ਬਿਰਲਾ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਨਪ੍ਰਤੀਨਿਧੀ ਸਦਨਾਂ ਦੀ ਗਰਿਮਾ ਅਤੇ ਮਰਿਆਦਾ ਨੂੰ ਵਧਾਉਣ ਦੇ ਲਈ ਲਗਨ ਨਾਲ ਕਾਰਜ ਕਰੀਏ। ਸ਼੍ਰੀ ਬਿਰਲਾ ਨੇ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਇਸ ਮੁੱਦੇ ‘ਤੇ ਆਪਣੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਦੇ ਮਾਧਿਅਮ ਨਾਲ ਮਹੱਤਵਪੂਰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤੀ ਲੋਕਤੰਤਰ ਦਾ ਭਵਿੱਖ ਵਾਸਤਵ ਵਿੱਚ ਉੱਜਵਲ ਹੈ ਕਿਉਂਕਿ ਯੁਵਾ, ਦੇਸ਼ ਦੇ ਮਾਮਲਿਆਂ, ਸਾਡੇ ਲੋਕਤੰਤਰ ਅਤੇ ਇਸ ਦੀ ਪ੍ਰਣਾਲੀਆਂ ਵਿੱਚ ਸਰਗਰਮ ਭਾਗੀਦਾਰ ਹਨ। ਉਨ੍ਹਾਂ ਨੇ ਕਿਹਾ ਕਿ ਯੁਵਾ ਸਕਾਰਾਤਮਕ ਪਰਿਵਰਤਨ ਦੇ ਲਈ ਵਿਚਾਰਾਂ ਅਤੇ ਪ੍ਰਯੋਗਾਂ ਦੇ ਨਾਲ ਅੱਗੇ ਆ ਰਹੇ ਹਨ, ਜੋ ਦੇਸ਼ ਦੇ ਲੋਕਤਾਂਤਰਿਕ ਭਵਿੱਖ ਦੇ ਲਈ ਉੱਕ ਉਤਸਾਹਵਰਧਕ ਸੰਕੇਤ ਹਨ।
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਅਨੁਭਵ ਪ੍ਰਤਿਭਾਗੀਆਂ ਦੇ ਲਈ ਯਾਦਗਾਰ ਪਲ ਹੋਵੇਗਾ ਜਿਸ ਨੂੰ ਉਹ ਜੀਵਨ ਭਰ ਸੰਜੋ ਕਰ ਰੱਖਣਗੇ। ਆਪਣੇ ਕੁਝ ਵਿਅਕਤੀਗਤ ਅਨੁਭਵ ਸਾਂਝਾ ਕਰਦੇ ਹੋਏ, ਸ਼੍ਰੀ ਠਾਕੁਰ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਖੁਦ ਨੂੰ ਸੀਮਤ ਨਾ ਰੱਖਣ ਅਤੇ ਆਪਣੀਆਂ ਗੱਲਾਂ ਨੂੰ ਅਮਲ ਵਿੱਚ ਲਿਆਉਣ। ਸ਼੍ਰੀ ਠਾਕੁਰ ਨੇ ਸਮੁੱਚੇ ਵਿਕਾਸ ਲਕਸ਼ਾਂ ਬਾਰੇ ਗੱਲ ਕਰਦੇ ਹੋਏ ਜ਼ਿਕਰ ਕੀਤਾ ਕਿ ਇਨ੍ਹਾਂ ਵਿਸ਼ਿਆਂ ‘ਤੇ ਜ਼ਿਆਦਾਤਰ ਬੌਧਿਕ ਵਿਅਕਤੀਆਂ ਦੁਆਰਾ ਚਰਚਾ ਕੀਤੀ ਜਾਂਦੀ ਹੈ। ਹਾਲਾਕਿ, ਉਹ ਇਸ ਗੱਲ ਤੋਂ ਪ੍ਰਭਾਵਿਤ ਹੋਏ ਕਿ ਨੌਜਵਾਨਾਂ ਨੇ ਇਸ ਵਿਸ਼ੇ ਨੂੰ ਚਰਚਾ ਦੇ ਲਈ ਉਠਾਇਆ।
ਸ਼੍ਰੀ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੱਛ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਵਿਸ਼ਵ ਪੱਧਰ ‘ਤੇ ਭਾਰਤ ਦਾ ਚੇਹਰਾ ਬਦਲ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੁਆਰਾ ਸਭ ਤੋਂ ਅਧਿਕ ਚਰਚਾ ਦਾ ਵਿਸ਼ਾ ਰਾਸ਼ਟਰ ਨਿਰਮਾਣ ਅਤੇ ਦੇਸ਼ਭਗਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਪਤਲਾ ਚਲਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਰਾਸ਼ਟਰੀ ਯੁਵਾ ਸੰਸਦ ਦੇ ਲਈ ਕਿਉਂ ਚੁਣਿਆ ਜਾਂਦਾ ਹੈ। ਸ਼੍ਰੀ ਠਾਕੁਰ ਨੇ ਯੁਵਾ ਪ੍ਰਤਿਭਾਗੀਆਂ ਤੋਂ ਚੰਗੇ ਨਾਗਰਿਕ ਬਣਨ ਦੀ ਤਾਕੀਦ ਕੀਤੀ।
ਰਾਸ਼ਟਰੀ ਯੁਵਾ ਸੰਸਦ 2022 ਰਾਸ਼ਟਰੀ ਪੱਧਰ ਦੀ ਪ੍ਰਤਿਯੋਗਿਤਾ ਵਿੱਚ ਭੋਪਾਲ ਦੀ ਰਾਗੇਸ਼ਵਰੀ ਅੰਜਨਾ ਨੇ ਪਹਿਲਾ, ਰਾਜਸਥਾਨ ਦੇ ਡੂੰਗਰਪੁਰ ਦੇ ਸ਼੍ਰੀ ਸਿਧਾਰਥ ਜੋਸ਼ੀ ਨੇ ਦੂਸਰਾ ਅਤੇ ਬਠਿੰਡਾ ਦੀ ਸੁਸ਼੍ਰੀ ਅਮਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਓਮ ਬਿਰਲਾ ਨੇ ਰਾਸ਼ਟਰੀ ਯੁਵਾ ਸੰਸਦ ਮਹੋਤਸਵ ਦੇ ਤੀਸਰੇ ਸੰਸਕਰਣ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਸਾਰੇ ਪ੍ਰਤਿਭਾਗੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰੀ ਯੁਵਾ ਸੰਸਦ ਮਹੋਤਸਵ (ਐੱਨਵਾਈਪੀਐੱਫ) ਦਾ ਆਯੋਜਨ ਉਨ੍ਹਾਂ ਨੌਜਵਾਨਾਂ ਦੇ ਵਿਚਾਰ ਜਾਣਨ ਦੇ ਲਈ ਕੀਤਾ ਜਾਂਦਾ ਹੈ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਜਨਤਕ ਸੇਵਾਵਾਂ ਸਮੇਤ ਵਿਭਿੰਨ ਕਰੀਅਰ ਵਿੱਚ ਸ਼ਾਮਲ ਹੋਣਗੇ। ਐੱਨਵਾਈਪੀਐੱਫ 31 ਦਸੰਬਰ, 2017 ਨੂੰ ਪ੍ਰਧਾਨ ਮੰਤਰੀ ਦੁਆਰਾ ਆਕਾਸ਼ਵਾਣੀ ਤੋਂ ਆਪਣੇ ਮਨ ਦੀ ਗੱਲ ਪ੍ਰੋਗਰਾਮ ਵਿੱਚ ਦਿੱਤੇ ਗਏ ਵਿਚਾਰ ‘ਤੇ ਅਧਾਰਿਤ ਹੈ। ਇਸ ਵਿਚਾਰ ਤੋਂ ਪ੍ਰੇਰਣਾ ਲੈਂਦੇ ਹੋਏ, ਐੱਨਵਾਈਪੀਐੱਫ ਦੇ ਪਹਿਲੇ ਸੰਸਕਰਣ ਦਾ ਆਯੋਜਨ 12 ਜਨਵਰੀ ਤੋਂ 27 ਫਰਵਰੀ, 2019 ਤੱਕ “ਨਵੇਂ ਭਾਰਤ ਦੀ ਆਵਾਜ਼ ਬਣਨ ਅਤੇ ਸਮਾਧਾਨ ਖੋਜਣ ਅਤੇ ਨੀਤੀ ਵਿੱਚ ਯੋਗਦਾਨ ਕਰੋ” ਵਿਸ਼ੇ ਦੇ ਨਾਲ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਕੁੱਲ 88,000 ਨੌਜਵਾਨਾਂ ਨੇ ਹਿੱਸਾ ਲਿਆ ਸੀ।
ਐੱਨਵਾਈਪੀਐੱਫ ਦਾ ਦੂਸਰਾ ਸੰਸਕਰਣ 23 ਦਸੰਬਰ, 2020 ਤੋਂ 12 ਜਨਵਰੀ, 2022 ਤੱਕ ਵਰਚੁਅਲ ਮਾਧਿਅਮ ਨਾਲ “ਯੁਵਾ- ਉਤਸਾਹ ਨਵੇਂ ਭਾਰਤ ਦਾ” ਵਿਸ਼ੇ ਦੇ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਭਰ ਦੇ 23 ਲੱਖ ਤੋਂ ਵੱਧ ਨੌਜਵਾਨਾਂ ਅਤੇ ਹਿਤਧਾਰਕਾਂ ਨੇ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਦੇਖਿਆ ਸੀ।
ਐੱਨਵਾਈਪੀਐੱਫ ਦਾ ਤੀਸਰਾ ਸੰਸਕਰਣ 14 ਫਰਵਰੀ 2022 ਨੂੰ ਜ਼ਿਲ੍ਹਾ ਪੱਧਰ ‘ਤੇ ਵਰਚੁਅਲ ਮਾਧਿਅਮ ਨਾਲ ਸ਼ੁਰੂ ਕੀਤਾ ਗਿਆ ਸੀ। 23 ਤੋਂ 27 ਫਰਵਰੀ, 2022 ਤੱਕ ਦੇਸ਼ ਭਰ ਦੇ 2.44 ਲੱਖ ਤੋਂ ਵੱਧ ਨੌਜਵਾਨਾਂ ਨੇ ਜ਼ਿਲ੍ਹਾ ਯੁਵਾ ਸੰਸਦਾਂ ਦੇ ਬਾਅਦ ਰਾਜ ਯੁਵਾ ਸੰਸਦਾਂ ਵਿੱਚ ਵਰਚੁਅਲ ਮਾਧਿਅਮ ਨਾਲ ਹਿੱਸਾ ਲਿਆ। ਯੁਵਾ ਮਾਮਲੇ ਅਤੇ ਖੇਡ ਮੰਤਰੀ ਅਤੇ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਅਤੇ ਹੋਰ ਪਤਵੰਤਿਆਂ ਦੇ ਸਾਹਮਣੇ ਸੰਸਦ ਦੇ ਸੈਂਟਰਲ ਹੌਲ ਵਿੱਚ ਮੌਜੂਦ ਹੋਣ ਦਾ ਅਵਸਰ ਪ੍ਰਾਪਤ ਹੋਇਆ। ਰਾਜ ਯੁਵਾ ਸੰਸਦ (ਐੱਸਵਾਈਪੀ) ਦੇ 29 ਜੇਤੂਆਂ ਨੂੰ ਰਾਸ਼ਟਰੀ ਜੂਰੀ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਅਵਸਰ ਮਿਲਿਆ, ਜਿਸ ਵਿੱਚ ਸ਼੍ਰੀ ਭਰਤਰੁਹਰੀ ਮਹਿਤਾਬ, ਸਾਂਸਦ ਲੋਕ ਸਭਾ, ਡਾ. ਸਤਯ ਪਾਲ ਸਿੰਘ, ਸਾਂਸਦ ਲੋਕ ਸਭਾ, ਸ਼੍ਰੀਮਤੀ ਅਨੁ ਜੇ ਸਿੰਘ, ਆਈਆਰਐੱਸ (ਰਿਟਾਇਰਡ) ਅਤੇ ਸ਼੍ਰੀ ਕੰਚਨ ਗੁਪਤਾ, ਸੀਨੀਅਰ ਸਲਾਹਕਾਰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸ਼ਾਮਲ ਸਨ। ਟੌਪ ਤਿੰਨ ਰਾਸ਼ਟਰੀ ਜੇਤੂਆਂ ਨੂੰ ਅੱਜ ਸਮਾਪਨ ਸਮਾਰੋਹ ਦੇ ਦੌਰਾਨ ਲੋਕ ਸਭਾ ਸਪੀਕਰ ਦੇ ਸਾਹਮਣੇ ਬੋਲਣ ਦਾ ਅਵਸਰ ਪ੍ਰਾਪਤ ਹੋਇਆ। ਰਾਸ਼ਟਰੀ ਪੱਧਰ ‘ਤੇ 3 ਅੰਤਿਮ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਪੁਰਸਕਾਰ ਦਿੱਤੇ ਜਾਣਗੇ (2,00,000 ਰੁਪਏ ਦਾ ਨਕਦ ਪੁਰਸਕਾਰ, 150,000 ਰੁਪਏ, 100,000 ਰੁਪਏ) ਅਤੇ 2 ਸਾਂਤਵਨਾ ਪੁਰਸਕਾਰਾਂ ਦੇ ਲਈ 50,000 ਰੁਪਏ ਨਾਲ ਵੀ ਸਨਮਾਨਤ ਕੀਤਾ ਜਾ ਸਕਦਾ ਹੈ।
*******
ਐੱਨਬੀ/ਓਏ
(Release ID: 1805251)
Visitor Counter : 211