ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸ਼੍ਰੀ ਨਾਰਾਯਣ ਰਾਣੇ ਨੇ ‘ਐੱਮਐੱਸਐੱਮਈ ਇਨੋਵੇਟਿਵ ਸਕੀਮ (ਇੰਕਿਊਬੇਸ਼ਨ, ਡਿਜ਼ਾਈਨ ਅਤੇ ਆਈਪੀਆਰ)’ ਅਤੇ ਐੱਮਐੱਸਐੱਮਈ ਚੈਂਪੀਅਨਸ ਸਕੀਮ ਦੇ ਤਹਿਤ ‘ਐੱਮਐੱਸਐੱਮਈ ਆਈਡਿਆ ਹੈਕਥੌਨ 2022’ ਦੀ ਸ਼ੁਰੂਆਤ ਕੀਤੀ

Posted On: 10 MAR 2022 3:14PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਮੱਧਮ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਾਰਾਯਣ ਰਾਣੇ ਨੇ ਅੱਜ ਐੱਮਐੱਸਐੱਮਈ ਆਈਡਿਆ ਹੈਕਥੌਨ 2022 ਦੇ ਨਾਲ ਐੱਮਐੱਸਐੱਮਈ ਇਨੋਵੇਟਿਵ ਸਕੀਮ (ਇੰਕਿਊਬੇਸ਼ਨ, ਡਿਜ਼ਾਈਨ ਅਤੇ ਆਈਪੀਆਰ) ਦੀ ਸ਼ੁਰੂਆਤ ਕੀਤੀ।

ਇਸ ਅਵਸਰ ‘ਤੇ ਆਪਣੀ ਗੱਲ ਰੱਖਦੇ ਹੋਏ ਸ਼੍ਰੀ ਰਾਣੇ ਨੇ ਕਿਹਾ ਕਿ ਆਤਮਨਿਰਭਰ ਭਾਰਤ ਵਿੱਚ ਐੱਮਐੱਸਐੱਮਈ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਉੱਦਮੀਆਂ ਨੂੰ ਨਵੇਂ ਉੱਦਮ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।

ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੁ ਪ੍ਰਤਾਪ ਵਰਮਾ ਨੇ ਕਿਹਾ ਕਿ ਐੱਮਐੱਸਐੱਮਈ ਇਨੋਵੇਸ਼ਨ ਯੋਜਨਾ ਇਸ ਖੇਤਰ ਦੀ ਉਸ ਰਚਨਾਤਮਕਤਾ ਨੂੰ ਹੁਲਾਰਾ ਦੇਵੇਗੀ ਜਿਸ ਦਾ ਹੁਣ ਤੱਕ ਇਸਤੇਮਾਲ ਨਹੀਂ ਕੀਤਾ ਗਿਆ ਹੈ।

ਸ਼੍ਰੀ ਬੀ.ਬੀ. ਸਵੈਨ, ਸਕੱਤਰ ਐੱਮਐੱਸਐੱਮਈ ਨੇ ਇਸ ਇਨੋਵੇਸ਼ਨ ਸਕੀਮ ਦੀ ਸ਼ੁਰੂਆਤ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇਨੋਵੇਸ਼ਨ ਨਾਲ ਜੁੜੀ ਗਤੀਵਿਧੀਆਂ ਦੇ ਲਈ ਇੱਕ ਹੱਬ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਚੰਗੇ ਬਿਜ਼ਨਸ ਆਈਡਿਆ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਮਾਰਗਦਰਸ਼ਨ ਵੀ ਦੇਵੇਗਾ। ਅਜਿਹੇ ਆਈਡਿਆ ਅੱਗੇ ਚਲ ਕੇ ਸਮਾਜ ਨੂੰ ਸਿੱਧਾ ਲਾਭ ਪ੍ਰਦਾਨ ਕਰਨਗੇ।

ਐੱਮਐੱਸਐੱਮਈ ਇਨੋਵੇਟਿਵ ਇੱਕ ਉਦੇਸ਼ ਦੇ ਨਾਲ 3 ਸਬ-ਕੰਪੋਨੈਂਟ ਅਤੇ ਕਾਰਜਾਂ ਨੂੰ ਏਕੀਕ੍ਰਿਤ ਕਰਨ, ਤਾਲਮੇਲ ਬਿਠਾਉਣ ਅਤੇ ਕਨਵਰਜ਼ ਕਰਨ ਦੇ ਲਈ ਇੱਕ ਸਮੁੱਚੇ ਦ੍ਰਿਸ਼ਟੀਕੋਣ ਦਾ ਨਾਮ ਹੈ। ਐੱਮਐੱਸਐੱਮਈ ਇਨੋਵੇਟਿਵ ਐੱਮਐੱਸਐੱਮਈ ਦੇ ਲਈ ਇੱਕ ਨਵੀਂ ਅਵਧਾਰਣਾ ਹੈ ਜਿੱਥੇ ਇੰਕਿਊਬੇਸ਼ਨ ਵਿੱਚ ਇਨੋਵੇਸ਼ਨ, ਡਿਜ਼ਾਈਨ ਇੰਟਰਵੈਂਸ਼ਨ ਅਤੇ ਸਿੰਗਲ ਮੋਡ ਅਪ੍ਰੋਚ ਵਿੱਚ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ (ਆਈਪੀਆਰ) ਦੀ ਰੱਖਿਆ ਦੇ ਲਈ ਕੰਮ ਕੀਤਾ ਜਾਵੇਗਾ। ਭਾਰਤ ਦੇ ਇਨੋਵੇਸ਼ਨ ਬਾਰੇ ਐੱਮਐੱਸਐੱਮਈ ਦਰਮਿਆਨ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਐੱਮਐੱਸਐੱਮਈ ਚੈਂਪੀਅਨ ਬਣਨ ਦੇ ਲਈ ਪ੍ਰੇਰਿਤ ਕਰਨ ‘ਤੇ ਵੀ ਇਸ ਦਾ ਜ਼ੋਰ ਰਹੇਗਾ। ਇਹ ਇਨੋਵੇਸ਼ਨ ਨਾਲ ਜੁੜੀ ਗਤੀਵਿਧੀਆਂ ਦੇ ਲਈ ਇੱਕ ਹੱਬ ਦੇ ਰੂਪ ਵਿੱਚ ਕਾਰਜ ਕਰੇਗਾ ਜੋ ਅਜਿਹੇ ਬਿਜ਼ਨਸ ਆਈਡਿਆ ਦੇ ਵਿਕਾਸ ਵਿੱਚ ਮਾਰਗਦਰਸ਼ਨ ਵੀ ਦੇਵੇਗਾ ਜੋ ਸਮਾਜ ਨੂੰ ਸਿੱਧੇ ਤੌਰ ‘ਤੇ ਲਾਭ ਦੇ ਸਕਦੇ ਹਨ ਅਤੇ ਜਿਨ੍ਹਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕਦਾ ਹੈ। ਉਪ-ਯੋਜਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:-

  • ਇੰਕਿਊਬੇਸ਼ਨ: ਯੋਜਨਾ ਦਾ ਪ੍ਰਾਥਮਿਕ ਉਦੇਸ਼ ਅਪ੍ਰਯੁਕਤ ਰਚਨਾਤਮਕਤਾ ਨੂੰ ਹੁਲਾਰਾ ਦੇਣਾ ਅਤੇ ਉਸ ਦੀ ਮਦਦ ਕਰਨਾ ਹੈ। ਨਾਲ ਹੀ ਪ੍ਰੂਫ-ਆਵ੍-ਕੰਸੈਪਟ ਪੱਧਰ ‘ਤੇ ਆਪਣੇ ਆਈਡਿਆ ਦੀ ਵੈਲੀਡੇਸ਼ਨ ਦੇ ਲਈ ਐੱਮਐੱਸਐੱਮਈ ਵਿੱਚ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਨੂੰ ਹੁਲਾਰਾ ਦੇਣਾ ਵੀ ਇਸ ਦਾ ਉਦੇਸ਼ ਹੈ। ਪ੍ਰਤੀ ਆਈਡਿਆ 15 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਅਤੇ ਸੰਬੰਧਿਤ ਪਲਾਂਟ ਅਤੇ ਮਸ਼ੀਨਾਂ ਦੇ ਲਈ ਇੱਕ ਕਰੋੜ ਰੁਪਏ ਪ੍ਰਦਾਨ ਕੀਤੇ ਜਾਣਗੇ 

  • ਡਿਜ਼ਾਈਨ: ਇਸ ਕੰਪੋਨੈਂਟ ਦਾ ਉਦੇਸ਼ ਭਾਰਤੀ ਮੈਨੂਫੈਕਚਰਿੰਗ ਖੇਤਰ ਅਤੇ ਡਿਜ਼ਾਈਨ ਮਾਹਿਰਤਾ/ਡਿਜ਼ਾਈਨ ਬਿਰਾਦਰੀ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣਾ ਹੈ। ਇਸ ਦਾ ਉਦੇਸ਼ ਨਵੇਂ ਉਤਪਾਦ ਵਿਕਾਸ, ਇਸ ਦੇ ਨਿਰੰਤਰ ਸੁਧਾਰ ਅਤੇ ਮੌਜੂਦਾ ਅਤੇ ਨਵੇਂ ਉਤਪਾਦਾਂ ਵਿੱਚ ਵੈਲਿਊ ਐਡੀਸ਼ਨ ਦੇ ਲਈ ਡਿਜ਼ਾਈਨ ਸਮੱਸਿਆਵਾਂ ‘ਤੇ ਰੀਅਲ ਟਾਈਮ ਮਾਹਿਰ ਸਲਾਹ ਅਤੇ ਲਾਗਤ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਨਾ ਹੈ। ਡਿਜ਼ਾਈਨ ਪ੍ਰੋਜੈਕਟ ਦੇ ਲਈ 40 ਲੱਖ ਤੱਕ ਦੀ ਵਿੱਤੀ ਸਹਾਇਤਾ ਅਤੇ ਵਿਦਿਆਰਥੀ ਪ੍ਰੋਜੈਕਟ ਦੇ ਲਈ 2.5 ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ।

  • ਆਈਪੀਆਰ (ਬੌਧਿਕ ਸੰਪਦਾ ਅਧਿਕਾਰ): ਇਸ ਯੋਜਨਾ ਦਾ ਉਦੇਸ਼ ਐੱਮਐੱਸਐੱਮਈ ਦਰਮਿਆਨ ਬੌਧਿਕ ਸੰਪਦਾ ਅਧਿਕਾਰਾਂ (ਇੰਟਲੈਕਚੁਅਲ ਪ੍ਰੋਪਰਟੀ ਰਾਈਟਸ) ਬਾਰੇ ਜਾਗਰੂਕਤਾ ਵਧਾਉਣ ਅਤੇ ਭਾਰਤੀ ਅਰਥਵਿਵਸਥਾ ਵਿੱਚ ਰਚਨਾਤਮਕਤਾ ਬੌਧਿਕ ਪ੍ਰਯਤਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਭਾਰਤ ਵਿੱਚ ਆਈਪੀ ਸੱਭਿਆਚਾਰ ਵਿੱਚ ਸੁਧਾਰ ਕਰਦਾ ਹੈ। ਇਸ ਦਾ ਉਦੇਸ਼ ਐੱਮਐੱਸਐੱਮਈ ਦੁਆਰਾ ਉਨ੍ਹਾਂ ਦੇ ਵਪਾਰੀਕਰਨ ਅਤੇ ਆਈਪੀ ਸੁਵਿਧਾ ਕੇਂਦਰ ਦੇ ਮਾਧਿਅਮ ਨਾਲ ਆਈਪੀਆਰ ਉਪਕਰਣਾਂ ਦੇ ਪ੍ਰਭਾਵੀ ਉਪਯੋਗ ਦੇ ਲਈ ਵਿਕਸਿਤ ਵਿਚਾਰਾਂ, ਤਕਨੀਕੀ ਇਨੋਵੇਸ਼ਨ ਅਤੇ ਗਿਆਨ-ਸੰਚਾਲਿਤ ਵਪਾਰ ਰਣਨੀਤੀਆਂ ਦੀ ਸੁਰੱਖਿਆ ਦੇ ਲਈ ਉਪਯੁਕਤ ਉਪਾਅ ਕਰਨਾ ਹੈ। ਇਸ ਵਿੱਚ ਵਿਦੇਸ਼ੀ ਪੇਟੈਂਟ ਦੇ ਲਈ 5 ਲੱਖ ਰੁਪਏ, ਘਰੇਲੂ ਪੇਟੈਂਟ ‘ਤੇ 1 ਲੱਖ ਰੁਪਏ, ਜੀਆਈ ਰਜਿਸਟ੍ਰੇਸ਼ਨ ਦੇ ਲਈ 2 ਲੱਖ ਰੁਪਏ, ਡਿਜ਼ਾਈਨ ਰਜਿਸਟ੍ਰੇਸ਼ਨ ਦੇ ਲਈ 15,000 ਰੁਪਏ, ਪ੍ਰਤਿਪੂਰਤੀ ਦੇ ਰੂਪ ਵਿੱਚ ਟ੍ਰੇਡਮਾਰਕ ਦੇ ਲਈ 10,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਾ ਪ੍ਰਾਵਧਾਨ ਹੈ।

ਜ਼ਿਆਦਾ ਜਾਣਕਾਰੀ ਦੇ ਲਈ ਵਿਜ਼ਿਟ ਕਰੋ- www.innovative.msme.gov.in

************

ਐੱਮਜੇਪੀਐੱਸ


(Release ID: 1805098) Visitor Counter : 243