ਬਿਜਲੀ ਮੰਤਰਾਲਾ
azadi ka amrit mahotsav

ਐੱਨਐੱਚਪੀਸੀ ਨੇ ਵਿੱਤ ਸਾਲ 2021-22 ਲਈ ਸਰਕਾਰ ਨੂੰ 933.61 ਕਰੋੜ ਰੁਪਏ ਦੇ ਅੰਤਰਿਮ ਲਾਭਅੰਸ਼ ਦਾ ਭੁਗਤਾਨ ਕੀਤਾ

Posted On: 11 MAR 2022 10:40AM by PIB Chandigarh

ਭਾਰਤ ਸਰਕਾਰ ਨੇ ‘ਮਿਨੀ ਰਤਨ’ ਸ਼੍ਰੇਣੀ-1 ਦੇ ਉੱਦਮ ਭਾਰਤ ਦੀ ਪ੍ਰਮੁੱਖ ਪਨਬਿਜਲੀ ਕੰਪਨੀ ਐੱਨਐੱਚਪੀਸੀ ਲਿਮਿਟਿਡ ਨੇ 4 ਮਾਰਚ, 2022 ਨੂੰ ਸਰਕਾਰ ਨੂੰ ਵਿੱਤ ਸਾਲ 2021-22 ਲਈ 933.61 ਕਰੋੜ ਰਪੁਏ ਦੇ ਅੰਤਰਿਮ ਲਾਭਅੰਸ਼ ਦਾ ਭੁਗਤਾਨ ਕੀਤਾ। ਐੱਨਐੱਚਪੀਸੀ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਸ਼੍ਰੀ ਏਕੇ ਸਿੰਘ ਨੇ ਲਾਭਅੰਸ਼ ਭੁਗਤਾਨ ਦੀ ਬੈਂਕ ਰਸੀਦ ਬਿਜਲੀ, ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰਕੇ ਸਿੰਘ ਨੂੰ ਸੌਂਪੀ। ਇਸ ਅਵਸਰ ‘ਤੇ ਬਿਜਲੀ ਸਕੱਤਰ ਸ਼੍ਰੀ ਆਲੋਕ ਕੁਮਾਰ, ਐੱਨਐੱਚਪੀਸੀ ਦੇ ਵੱਲੋਂ ਡਾਇਰੈਕਟਰ (ਤਕਨੀਕੀ) ਸ਼੍ਰੀ ਵਾਈਕੇ ਚੌਬੇ, ਡਾਇਰੈਕਟਰ (ਵਿੱਤ) ਸ਼੍ਰੀ ਆਰਪੀ ਗੋਇਲ, ਕਾਰਜਕਾਰੀ ਡਾਇਰੈਕਟਰ (ਵਿੱਤ) ਸ਼੍ਰੀ ਕੇਕੇ ਗੋਇਲ ਅਤੇ ਕਾਰਜਕਾਰੀ ਡਾਇਰੈਕਟਰ (ਵਿੱਤ) ਸ਼੍ਰੀ ਸੰਜੈ ਕੁਮਾਰ ਮਦਾਨ ਮੌਜੂਦ ਸਨ।

ਐੱਨਐੱਚਪੀਸੀ ਕੰਪਨੀ ਪਹਿਲੇ ਹੀ ਭਾਰਤ ਸਰਕਾਰ ਨੂੰ ਵਿੱਤ ਸਾਲ 2022-21 ਲਈ ਫਾਈਨਲ ਲਾਭਅੰਸ਼ ਦੀ ਆਈਟਮ ਨਾਲ ਮੌਜੂਦਾ ਵਿੱਤ ਸਾਲ 2021-22 ਦੇ ਦੌਰਾਨ 249.44 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਿਆ ਹੈ। ਇਸ ਤਰ੍ਹਾਂ ਐੱਨਐੱਚਪੀਸੀ ਨੇ ਵਿੱਤ ਸਾਲ 2021-22 ਦੇ ਦੌਰਾਨ ਭਾਰਤ ਸਰਕਾਰ ਨੂੰ ਕੁੱਲ 1183.05 ਕਰੋੜ ਰੁਪਏ ਦਾ ਲਾਭਅੰਸ਼ ਚੁੱਕਿਆ ਹੈ।

ਕੰਪਨੀ ਦੇ ਨਿਦੇਸ਼ਕ-ਮੰਡਲ ਨੇ 11 ਫਰਵਰੀ, 2022 ਨੂੰ ਬੁਲਾਈ ਗਈ ਆਪਣੀ ਮੀਟਿੰਗ ਵਿੱਚ ਪ੍ਰਤੀ ਇਕਵਿਟੀ ਸ਼ੇਅਰ ਦੇ 1.31 ਰੁਪਏ ਦੀ ਦਰ ਤੋਂ ਅੰਤਰਿਮ ਲਾਭਅੰਸ਼ ਦੇਣ ਦੀ ਘੋਸ਼ਣਾ ਕੀਤੀ ਸੀ। ਇਸ ਤਰ੍ਹਾਂ ਇਹ ਪ੍ਰਤੱਖ ਮੁੱਲ ਦਾ 13.10% ਬੈਠਦਾ ਹੈ। ਐੱਨਐੱਚਪੀਸੀ ਦੇ ਕੋਲ ਇਸ ਸਮੇਂ 8 ਲੱਖ ਤੋਂ ਅਧਿਕ ਸ਼ੇਅਰਹੋਲਡਰ ਹਨ ਅਤੇ ਵਿੱਤ ਸਾਲ 2021-22 ਲਈ ਅੰਤਰਿਮ ਲਾਭਅੰਸ਼ ਦੀ ਕੁੱਲ ਭੁਗਤਾਨਯੋਗ ਰਕਮ 1315.90  ਕਰੋੜ ਰੁਪਏ ਬੈਠਦੀ ਹੈ।

ਕੰਪਨੀ ਦੇ ਪ੍ਰਤੀ ਸ਼ੇਅਰ ‘ਤੇ 1.25 ਰੁਪਏ ਦਾ ਅੰਤਰਿਮ ਲਾਭਅੰਸ਼ ਦਿੱਤਾ ਹੈ। ਇਸ ਹਿਸਾਬ ਨਾਲ ਵਿੱਤ ਸਾਲ 2020-21 ਲਈ ਕੁੱਲ ਰਕਮ 1255.63 ਕਰੋੜ ਰੁਪਏ ਬਣਦੀ ਹੈ। ਇਹ ਕੁੱਲ ਰਕਮ 351.58 ਕਰੋੜ ਰੁਪਏ ਦੇ ਹਿਸਾਬ ਨਾਲ 0.35 ਰੁਪਏ ਪ੍ਰਤੀ ਸ਼ੇਅਰ ਦੇ ਅੰਤਿਮ ਲਾਭਅੰਸ਼ ਦੇ ਅਤਿਰਿਕਤ ਹੈ। ਇਸ ਤਰ੍ਹਾਂ, ਵਿੱਤ ਸਾਲ 2020-21 ਲਈ ਪ੍ਰਤੀ ਸ਼ੇਅਰ ‘ਤੇ 1.60 ਰੁਪਏ ਦੇ ਕੁੱਲ ਲਾਭਅੰਸ਼ ਦੇ ਅਧਾਰ ‘ਤੇ 351.58 ਕਰੋੜ ਰੁਪਏ ਦੀ ਕੁੱਲ ਰਕਮ ਜਾਰੀ ਕੀਤੀ ਗਈ।

ਕੇਂਦਰੀ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਪੂੰਜੀ ਨਵੀਨੀਕਰਣ ਬਾਰੇ ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐੱਸ) ਦੀ 27 ਮਈ, 2016 ਦੇ ਦਿਸ਼ਾ-ਨਿਦੇਸ਼ਕਾਂ ਦੇ ਅਨੁਸਾਰ ਸਾਰੇ ਉੱਦਮਾਂ ਨੂੰ ਟੈਕਸ ਦੇ ਬਾਅਦ ਲਾਭ (ਪੀਏਟੀ) ਦੇ 30% ਜਾਂ ਨਿਵਲ ਮੁੱਲ ਦੇ 5% ਦੀ ਦਰ ਨਾਲ ਇਨ੍ਹਾਂ ਵਿੱਚੋਂ ਜੋ ਵੀ ਅਧਿਕ ਹੋਵੇ, ਅਧਿਕਤਮ ਸਲਾਨਾ ਲਾਭਅੰਸ਼ ਦੇਣਾ ਹੈ। ਉਪਰੋਕਤ ਦਿਸ਼ਾ-ਨਿਦੇਸ਼ਕਾਂ ਦੇ ਅਨੁਸਾਰ ਐੱਨਐੱਚਪੀਸੀ ਨੇ ਵਿੱਤ ਸਾਲ 2020-21 ਲਈ ਕੰਪਨੀ ਦੇ ਨੇਟ ਵਰਥ ਦੇ 5.08% ਦੇ ਬਰਾਬਰ, ਯਾਨੀ 1607.21 ਕਰੋੜ ਰੁਪਏ ਦਾ ਕੁੱਲ ਲਾਭਅੰਸ਼ ਦੇ ਦਿੱਤਾ ਹੈ।

ਵਿੱਤ ਸਾਲ 2022 ਦੇ ਸਮਾਪਨ ਦੇ ਨੌ ਮਹੀਨਿਆਂ ਦੇ ਦੌਰਾਨ ਐੱਨਐੱਚਪੀਸੀ ਨੇ 2977.62 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ ਜਦਕਿ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ ਸ਼ੁੱਧ ਲਾਭ 2829.16 ਕਰੋੜ ਰੁਪਏ ਸੀ। ਕੰਪਨੀ ਨੇ ਵਿੱਤ ਸਾਲ 2020-21 ਲਈ 3233.37 ਕਰੋੜ ਰੁਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ ਸੀ।

 

*********

ਐੱਮਵੀ/ਆਈਜੀ


(Release ID: 1805096) Visitor Counter : 173