ਕਿਰਤ ਤੇ ਰੋਜ਼ਗਾਰ ਮੰਤਰਾਲਾ
ਕੇਂਦਰੀ ਕਿਰਤ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਦੇ ਲਈ ਵਿਸ਼ੇਸ਼ ਅਭਿਯਾਨ ਚਲਾਉਣ ਦੇ ਸੰਬੰਧ ਵਿੱਚ ਈਪੀਐੱਫਓ ਅਤੇ ਈਐੱਸਆਈਸੀ ਦੀ ਸ਼ਲਾਘਾ ਕੀਤੀ
ਭਾਰਤ ਸਰਕਾਰ ਨੇ ਸਿਰਫ ਕਾਰਜਸਥਲਾਂ ਅਤੇ ਕੰਮ ਚੁਣਨ ਵਿੱਚ ਸਮਾਨਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ, ਬਲਕਿ ਸਹੀ ਕੰਮ ਚੁਣਨ ਦੀ ਸੁਤੰਤਰਤਾ ਤੇ ਸੁਰੱਖਿਅਤ ਸਿਹਤ ਦੇ ਲਈ ਬਰਾਬਰ ਆਜ਼ਾਦੀ ਦੇ ਲਈ ਵੀ ਪ੍ਰਤੀਬੱਧ ਹੈ: ਸ਼੍ਰੀ ਯਾਦਵ
ਕਿਰਤ ਮੰਤਰਾਲੇ ਨੇ ਈਪੀਐੱਫਓ ਅਤੇ ਈਐੱਸਆਈਸੀ ਦੁਆਰਾ ਮਹਿਲਾਵਾਂ ਦੇ ਸਾਰੇ ਦਾਅਵਿਆਂ ਦਾ ਸਮਾਸ਼ੋਧਨ ਤੇ ਮਹਿਲਾ ਸਸ਼ਕਤੀਕਰਨ ਡੈਸਕ ਦੀ ਸ਼ੁਰੂਆਤ ਕਰਕੇ ਮਹਿਲਾ ਦਿਵਸ ਮਨਾਇਆ
Posted On:
09 MAR 2022 11:09AM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਵੀ ਆਇਆ, ਜਿਸ ਦੇ ਤਹਿਤ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਦੋ ਮੁੱਖ ਤੱਤਾਂ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਅਤੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਡਾਇਰੈਕਟੋਰੇਟ ਜਨਰਲ ਆਵ੍ ਮਾਈਨਿੰਗ ਸਕਿਊਰਿਟੀ (ਡੀਜੀਐੱਮਐੱਸ) ਦੇ ਨਾਲ ਕਈ ਮਹਿਲਾ-ਅਨੁਕੂਲ ਉਪਾਅ ਕੀਤੇ ਹਨ। ਇਨ੍ਹਾਂ ਵਿੱਚ ਮਹਿਲਾਵਾਂ ਦੁਆਰਾ ਦਾਇਰ ਸਾਰੇ ਦਾਅਵਿਆਂ ਦੇ ਸਮਾਸ਼ੋਧਨ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਇਸ ਦੇ ਇਲਾਵਾ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਨ-ਸਟੋਪ ਸੇਵਾ ਸਪਲਾਈ ਵਾਲੀ ਆਪਣੀ ਤਰ੍ਹਾਂ ਦੀ ਪਹਿਲੀ “ਮਹਿਲਾ ਸਸ਼ਕਤੀਕਰਣ ਡੈਸਕ” ਦੀ ਸ਼ੁਰੂਆਤ ਵੀ ਕੀਤੀ।
ਪ੍ਰੋਗਰਾਮ ਦਾ ਆਯੋਜਨ ਕੱਲ੍ਹ ਸੰਯੁਕਤ ਤੌਰ ‘ਤੇ ਈਪੀਐੱਫਓ, ਈਐੱਸਆਈਸੀ ਅਤੇ ਡੀਜੀਐੱਮਐੱਸ ਨੇ ਕੀਤਾ ਸੀ, ਜਿਸ ਦਾ ਵਿਸ਼ਾ-ਵਸਤੂ “ਵੈਲਿਊ ਐਂਡ ਐਂਪਾਵਰ ਦੀ ਵਿਮੇਨ ਵਰਕਫੋਰਸ” ਸੀ। ਇਸ ਵਿੱਚ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ, ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਕਿਰਤ ਤੇ ਰੋਜ਼ਗਾਰ ਸਕੱਤਰ ਸ਼੍ਰੀ ਸੁਨੀਲ ਬਰਥਵਾਲ, ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਸ਼੍ਰੀਮਤੀ ਨੀਲਮ ਸ਼ਮੀ ਰਾਵ, ਈਐੱਸਆਈਸੀ ਦੇ ਡਾਇਰੈਕਟਰ ਜਨਰਲ ਸ਼੍ਰੀ ਐੱਸਐੱਸ ਭਾਟੀਆ ਸਹਿਤ ਹੋਰ ਲੋਕਾਂ ਨੇ ਸ਼ਿਰਕਤ ਕੀਤੀ।
ਸ਼੍ਰੀ ਭੂਪੇਂਦਰ ਯਾਦਵ ਨੇ ਇਸ ਅਵਸਰ ‘ਤੇ ਬੋਲਦੇ ਹੋਏ ਕਿਰਤ ਮੰਤਰਾਲੇ ਦੇ ਦੋ ਪ੍ਰਮੁੱਖ ਘਟਕਾਂ ਈਪੀਐੱਫਓ ਅਤੇ ਈਐੱਸਆਈਸੀ ਦੁਆਰਾ ਕੀਤੀ ਗਈ ਅਭਿਨਵ ਪਹਿਲਾਂ ਦੀ ਸ਼ਲਾਘਾ ਕੀਤੀ। ਇਹ ਦੋਵੇਂ ਸੰਗਠਨ ਸਰਕਾਰ ਦੇ ਨਾਗਰਿਕ ਕੇਂਦ੍ਰਿਤ ਪੱਖ ਹਨ। ਉਨ੍ਹਾਂ ਨੇ ਕਿਹਾ, “ਈਪੀਐੱਫਓ ਵਿਸ਼ਵਾਸ ਦਾ ਪ੍ਰਤੀਕ ਹੈ, ਉੱਥੇ ਹੀ ਈਐੱਸਆਈਸੀ ਸੇਵਾਵਾਂ ਦੇ ਮਾਧਿਅਮ ਨਾਲ ਸਨਮਾਨ ਵਿਅਕਤ ਕਰਦਾ ਹੈ।” ਉਨ੍ਹਾਂ ਨੇ ਮਹਿਲਾ ਦਿਵਸ ਮਨਾਉਣ ਦੇ ਲਈ ਅਭਿਨਵ ਸੇਵਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਈਪੀਐੱਫਓ ਤੇ ਈਐੱਸਆਈਸੀ ਦੁਆਰਾ ਸਾਰੀਆਂ ਮਹਿਲਾਵਾਂ ਦੇ ਦਾਅਵਿਆਂ ਦਾ ਸਮਾਸ਼ੋਧਨ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨਾ ਸਿਰਫ ਕਾਰਜਸਥਲਾਂ ਅਤੇ ਕੰਮ ਚੁਣਨ ਵਿੱਚ ਸਮਾਨਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ, ਬਲਕਿ ਸਹੀ ਕੰਮ ਚੁਣਨ ਦੀ ਸੁਤੰਤਰਤਾ ਤੇ ਸੁਰੱਖਿਅਤ ਸਿਹਤ ਦੇ ਲਈ ਬਰਾਬਰ ਆਜ਼ਾਦੀ ਦੇ ਲਈ ਵੀ ਕਟਿਬੱਧ ਹੈ। ਸਕੱਤਰ ਸ਼੍ਰੀ ਸੁਨੀਲ ਬਰਥਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਦਾ ਵੱਡਾ ਟੀਚਾ ਇਹ ਹੈ ਕਿ ਆਪਣੀ ਆਬਾਦੀ ਦੇ ਅਨੁਰੂਪ ਕਾਰਜਸਥਲਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਕੀਤਾ ਜਾਵੇ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਕ੍ਰਮ ਵਿੱਚ ਈਪੀਐੱਫਓ ਨੇ 75 ਲੱਖ ਈ-ਨਾਮਾਂਕਨ ਦਾ ਟੀਚਾ ਰੱਖਿਆ ਹੈ। ਸੰਗਠਨ ਨੇ ਮਹਿਲਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਅਭਿਯਾਨ ਵੀ ਚਲਾਇਆ ਹੈ ਕਿ ਮਹਿਲਾ ਕਾਰਜਬਲ ਆਪਣੇ ਈ-ਨਾਮਾਂਕਨ ਫਾਈਲ ਕਰਨ। ਈਪੀਐੱਫਓ ਨੇ 92 ਲੱਖ ਦਾ ਆਂਕੜਾ ਹਾਸਲ ਕਰ ਕੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ 70 ਲੱਖ ਲੋਕਾਂ ਨੇ ਮਹਿਲਾਵਾਂ ਨੂੰ ਆਪਣਾ ਵਾਰਿਸ ਨਾਮਾਂਕਿਤ ਕੀਤਾ ਹੈ। ਇਸ ਤਰ੍ਹਾਂ ਜੀਵਨ ਸਾਥੀਆਂ, ਬੇਟੀਆਂ ਅਤੇ ਮਾਤਾਵਾਂ ਨੂੰ ਵਾਰਿਸ ਬਣਾਇਆ ਗਿਆ।
ਸਪਤਾਹ ਭਰ ਚਲਣ ਵਾਲੇ ਵਿਸ਼ੇਸ਼ ਅਭਿਯਾਨ ਨੂੰ ਮਹਿਲਾ ਮੈਂਬਰਾਂ ਦੇ ਈ-ਨਾਮਾਂਕਨ ਵਿੱਚ ਤੇਜ਼ੀ ਲਿਆਉਣ ਦੇ ਪ੍ਰਯਤਨ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਤਹਿਤ ਪ੍ਰਤਿਸ਼ਠਾਨਾਂ ਨੇ ਮਹਿਲਾ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਈਪੀਐੱਫਓ ਦੇ ਫੀਲਡ ਦਫਤਰਾਂ ਦੇ ਵਿਸ਼ੇਸ਼ ਕੈਂਪਾਂ ਦੇ ਜ਼ਰੀਏ ਉਨ੍ਹਾਂ ਤੱਕ ਪਹੁੰਚ ਬਣਾਈ। ਇਸ ਦੇ ਜਵਾਬ ਵਿੱਚ 10415 ਪ੍ਰਤਿਸ਼ਠਾਨਾਂ ਨੇ ਆਪਣੇ ਮਹਿਲਾ ਕਾਰਜਬਲ ਦੁਆਰਾ ਸ਼ਤ-ਪ੍ਰਤੀਸ਼ਤ ਈ-ਨਾਮਾਂਕਨ ਦਰਜ ਕੀਤਾ। ਦੇਸ਼ ਦੇ 100 ਸਰਵਉੱਚ ਪ੍ਰਤਿਸ਼ਠਾਨਾਂ ਤੋਂ ਕੁੱਲ ਸੱਤ ਲੱਖ ਈ-ਨਾਮਾਂਕਨ ਮਹਿਲਾ ਮੈਂਬਰਾਂ ਦੁਆਰਾ ਕੀਤੇ ਗਏ।
ਚੇਨੱਈ ਜੋਨ ਦੇ ਕੋਲ ਸਭ ਤੋਂ ਜ਼ਿਆਦਾ ਦਾਅਵੇ ਆਏ ਅਤੇ ਈਪੀਐੱਫ ਓ ਆਰਓ ਕੋਯੰਬਟੂਰ ਨੇ ਜ਼ਿਆਦਾਤਰ ਦਾਅਵਿਆਂ ਦਾ ਸਮਾਸ਼ੋਧਨ ਕੀਤਾ। ਇਨ੍ਹਾਂ ਵਿੱਚੋਂ ਸੱਤ ਲੱਖ ਈ-ਨਾਮਾਂਕਨ, ਤੇਲੰਗਾਨਾ ਜੋਨ ਦਾ ਹਿੱਸਾ 44 ਪ੍ਰਤੀਸ਼ਤ ਰਿਹਾ। ਈਪੀਐੱਫਓ ਨਿਜ਼ਾਮਾਬਾਦ, ਜੋ ਤੇਲੰਗਾਨਾ ਜੋਨ ਨਾਲ ਜੁੜਿਆ ਦਫਤਰ ਹੈ ਅਤੇ ਬੀੜੀ ਪ੍ਰਤਿਸ਼ਠਾਨਾਂ ਦਾ ਕੰਮ ਦੇਖਦਾ ਹੈ, ਉਸ ਨੇ ਦਾਇਰ ਕੀਤੇ ਗਏ ਈ-ਨਾਮਾਂਕਨਾਂ ਦੇ 39 ਪ੍ਰਤੀਸ਼ਤ ਦਾਅਵਿਆਂ ਦਾ ਸਮਾਸ਼ੋਧਨ ਕੀਤਾ। ਇਨ੍ਹਾਂ ਦਫਤਰਾਂ ਨੂੰ ਵਿਸ਼ੇਸ਼ ਸ਼ਲਾਘਾ ਪੁਰਸਕਾਰ ਦਿੱਤੇ ਗਏ।
ਇੱਕ-ਦੂਸਰੇ ਅਭਿਯਾਨ ਵਿੱਚ ਪੰਜ ਮਾਰਚ, 2022 ਤੱਕ ਮਹਿਲਾਵਾਂ ਦੇ ਸਾਰੇ ਦਾਅਵਿਆਂ ਦਾ ਸਮਾਸ਼ੋਧਨ ਕਰਨ ਦਾ ਟੀਚਾ ਰੱਖਿਆ ਗਿਆ ਸੀ। ਮਾਰਚ ਵਿੱਚ ਇਹ ਪਹਿਲ ਪੂਰੀ ਹੋ ਜਾਵੇਗੀ। ਹੁਣ ਤੱਕ 144069 ਮਹਿਲਾ ਦਾਅਵਿਆਂ ਦਾ ਸਮਾਸ਼ੋਧਨ ਕੀਤਾ ਗਿਆ, ਜੋ 638 ਕਰੋੜ ਰੁਪਏ ਅਨੁਮਾਨਤ ਹੈ। ਇਹ ਕੰਮ ਸਪਤਾਹ ਭਰ ਵਿੱਚ ਪੂਰਾ ਕੀਤਾ ਗਿਆ। ਪਿਛਲੇ ਵਰ੍ਹੇ 2021 ਵਿੱਚ, ਈਪੀਐੱਫਓ ਨੇ ਦਿੱਲੀ ਦੇ ਆਪਣੇ ਇੱਕ ਦਫਤਰ ਵਿੱਚ ਮਹਿਲਾ ਮੈਂਬਰਾਂ ਦੇ ਦਾਅਵਿਆਂ ਦੇ ਸਮਾਸ਼ੋਧਨ ਨੂੰ ਪ੍ਰਾਯੋਗਿਕ ਤੌਰ ‘ਤੇ ਕੀਤਾ ਸੀ। ਇਸ ਨੂੰ ਹੁਣ ਈਪੀਐੱਫਓ ਦੇ ਸਾਰੇ ਦਫਤਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜੋ ਮਹਿਲਾ ਦਿਵਸ 2022 ਦੇ ਸਮਾਰੋਹ ਦੇ ਪ੍ਰਤੀਕ ਦੇ ਰੂਪ ਵਿੱਚ ਹੈ। ਇਹ ਮਹਿਲਾ ਸਸ਼ਕਤੀਕਰਣ ਦਾ ਉਦਾਹਰਣ ਵੀ ਹੈ।
ਈਪੀਐੱਫਓ ਨੋਇਡਾ ਨੇ ਲਘੁ, ਮੱਧ ਅਤੇ ਵੱਡੇ ਪ੍ਰਤਿਸ਼ਠਾਨਾਂ ਦੇ ਤਿੰਨ ਵਰਗਾਂ ਵਿੱਚ ਅਲੱਗ-ਅਲੱਗ ਕੁੱਲ ਈ-ਨਾਮਾਂਕਨਾਂ ਦੇ ਸਮਾਸ਼ੋਧਨ ਵਿੱਚ ਪੁਰਸਕਾਰ ਹਾਸਲ ਕੀਤਾ। ਲਘੁ ਸ਼੍ਰੇਣੀ ਵਿੱਚ ਉਹ ਪ੍ਰਤਿਸ਼ਠਾਨ ਆਉਂਦੇ ਹਨ, ਜਿਨ੍ਹਾਂ ਦੀ ਮੈਂਬਰ ਸੰਖਿਆ 100-200 ਹੈ, ਮੱਧ ਸ਼੍ਰੇਣੀ ਵਿੱਚ 201 ਦੇ ਉੱਪਰ ਅਤੇ ਵੱਡੇ ਪ੍ਰਤਿਸ਼ਠਾਨਾਂ ਵਿੱਚ 500 ਜਾਂ ਉਸ ਤੋਂ ਵੱਧ ਮੈਂਬਰ ਹੁੰਦੇ ਹਨ। ਦੋ ਪ੍ਰਤਿਸ਼ਠਾਨ, ਮੈਨਪਾਵਰ ਗਰੁੱਪ ਸਰਵਿਸਿਜ਼ ਪ੍ਰਾਇਵੇਟ ਦਿੱਲੀ ਲਿਮਿਟਿਡ ਅਤੇ ਮੈਸਰਸ ਯੂਫਲੈਕਸ ਪ੍ਰਾਇਵੇਟ ਲਿਮਿਟਿਡ ਨੋਇਡਾ ਦੇਸ਼ ਦੇ 75 ਸਰਵਉੱਚ ਪ੍ਰਤਿਸ਼ਠਾਨਾਂ ਵਿੱਚ ਹਨ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਈ-ਨਾਮਾਂਕਨ ਫਾਈਲ ਕੀਤੇ। ਇਨ੍ਹਾਂ ਸਾਰੇ 75 ਪ੍ਰਤਿਸ਼ਠਾਨਾਂ ਨੂੰ ਵਿਸ਼ੇਸ਼ ਜ਼ਿਕਰ ਪੁਰਸਕਾਰ ਦਿੱਤੇ ਗਏ।
ਮੰਤਰੀ ਮਹੋਦਯ ਨੇ ਵਰਚੁਅਲ ਮਾਧਿਅਮ ਨਾਲ ਚੇਨੱਈ, ਬੰਗਲੁਰੂ, ਕੋਲਕਾਤਾ, ਦਿੱਲੀ ਅਤੇ ਮੁੰਬਈ ਵਿੱਚ “ਮਹਿਲਾ ਸਸ਼ਕਤੀਕਰਣ ਡੈਸਕ” ਦੀ ਸ਼ੁਰੂਆਤ ਕੀਤੀ. ਜੋ ਈਪੀਐੱਫਓ ਦੇ ਨਾਲ ਮਹਿਲਾ ਹਿਤਧਾਰਕਾਂ ਦਰਮਿਆਨ ਗੱਲਬਾਤ ਕਰੇਗਾ।
ਮੰਤਰੀ ਮਹੋਦਯ ਨੇ ਈਐੱਸਆਈਸੀ ਦੀ ਤਿੰਨ ਮਹਿਲਾ ਕੋਰੋਨਾ ਯੋਧਿਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਹਨ, ਜਿਨ੍ਹਾਂ ਦੇ ਨਾਮ ਡਾ. ਜੈਸ਼੍ਰੀ ਸ਼ਿਵ ਕੁਮਾਰ ਭਾਲੇ, ਆਂਧਰਾ ਪ੍ਰਦੇਸ਼; ਸ਼੍ਰੀਮਤੀ ਉਮਾ ਗੋਪੀਨਾਥ, ਮੈਡੀਕਲ ਅਫਸਰ, ਕੇਕੇ ਨਗਰ; ਅਤੇ ਸ਼੍ਰੀਮਤੀ ਮੀਨਾਕਸ਼ੀ, ਈਐੱਸਆਈਸੀ ਹਸਪਤਾਲਾਂ ਦੀ ਪੈਰਾਮੈਡੀਕਲ ਸਟਾਫ ਹਨ। ਉਨ੍ਹਾਂ ਨੇ ਭਾਰਤ ਵਿੱਚ ਪਹਿਲੀ ਬਾਰ ਚਾਰ ਮਹਿਲਾ ਮਾਇਨ ਵਰਕਰ ਦਾ ਵੀ ਅਭਿਨੰਦਨ ਕੀਤਾ, ਜਿਨ੍ਹਾਂ ਦੇ ਨਾਮ ਅਰੁਣਾ ਨਾਰਾਯਣ ਸੰਕਤਾਲਾ ਅਤੇ ਬਿਪਾਸ਼ਾ ਬਿਸਵਾਸ (ਓਪਨ-ਕਾਸਟ ਖਾਨ) ਅਤੇ ਸੰਧਿਆ ਰਸਕਤਾਲਾ ਅਤੇ ਯੋਗੇਸ਼ਵਰੀ ਰਾਣੇ (ਅੰਡਰਗ੍ਰਾਉਂਡ ਮਾਇਨਸ) ਹਨ।
************
ਆਰਕੇਜੀ/ਆਈਜੀ
(Release ID: 1804868)