ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
azadi ka amrit mahotsav

ਸੀਸੀਆਈ ਨੇ ਅਮੇਜ਼ੋਨ ਏਸ਼ੀਆ-ਪੈਸਿਫਿਕ ਰਿਸੋਰਸਿਜ਼ ਪ੍ਰਾਈਵੇਟ ਲਿਮਿਟਿਡ ਦੁਆਰਾ ਪ੍ਰੀਓਨ ਬਿਜ਼ਨਸ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ

Posted On: 10 MAR 2022 11:14AM by PIB Chandigarh

ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਅਮੇਜ਼ੋਨ ਏਸ਼ੀਆ-ਪੈਸਿਫਿਕ ਰਿਸੋਰਸਿਜ਼ ਪ੍ਰਾਈਵੇਟ ਲਿਮਿਟਿਡ ਦੁਆਰਾ ਪ੍ਰੀਓਨ ਬਿਜ਼ਨਸ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ ਹੈ।

ਪ੍ਰਸਤਾਵਿਤ ਸੰਯੋਜਨ, ਅਮੇਜ਼ੋਨ ਏਸ਼ੀਆ-ਪੈਸਿਫਿਕ ਰਿਸੋਰਸਿਜ਼ ਪ੍ਰਾਈਵੇਟ ਲਿਮਿਟਿਡ (ਪ੍ਰਾਪਤਕਰਤਾ) ਦੁਆਰਾ ਪ੍ਰੀਓਨ ਬਿਜ਼ਨਸ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ (ਲਕਸ਼) ਦੇ 76 ਪ੍ਰਤੀਸ਼ਤ ਇਕਵਿਟੀ ਸ਼ੇਅਰਾਂ ਦੀ ਪ੍ਰਸਤਾਵਿਤ ਪ੍ਰਾਪਤੀ ਨਾਲ ਸੰਬੰਧਿਤ ਹੈ।

ਪ੍ਰਾਪਤਕਰਤਾ ਕੰਪਨੀ, ਅਮੇਜ਼ੋਨ.ਕੌਮ, ਇੰਕ (ਏਸੀਆਈ) ਦੀ ਇੱਕ ਅਪ੍ਰਤੱਖ ਪੂਰਣ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ। ਏਸੀਆਈ ਅਮੇਜ਼ੋਨ ਸਮੂਹ ਦੀ ਮੂਲ ਕੰਪਨੀ ਹੈ। ਪ੍ਰਾਪਤਕਰਤਾ ਕੰਪਨੀ ਭਾਰਤ ਵਿੱਚ ਕੋਈ ਬਿਜ਼ਨਸ ਗਤੀਵਿਧੀ ਨਹੀਂ ਕਰਦੀ ਹੈ। ਹਾਲਾਕਿ, ਪ੍ਰਾਪਤਕਰਤਾ ਦੀ ਮੂਲ ਕੰਪਨੀ ਏਸੀਆਈ ਦੀ ਕੁਝ ਅਪ੍ਰਤੱਖ ਸਹਾਇਕ ਕੰਪਨੀਆਂ ਹਨ, ਜਿਹੜੇ ਤਾਂ ਭਾਰਤ ਵਿੱਚ ਰਜਿਸਟਰਡ ਹਨ ਜਾਂ ਭਾਰਤ ਵਿੱਚ ਵਪਾਰ ਕਰ ਰਹੀ ਹੈ।

ਲਕਸ਼ ਕੰਪਨੀ, ਇੱਕ ਭਾਰਤੀ ਦੇ ਸਵਾਮਿਤਵ ਅਤੇ ਕੰਟਰੋਲ ਵਾਲੀ ਕੰਪਨੀ ਹੈ ਅਤੇ ਹੋਬਰ ਮੱਲੋ ਟ੍ਰਸਟ (ਹੋਬਰ ਮੱਲੋ) ਦੁਆਰਾ ਕੰਟਰੋਲ ਹੈ। ਲਕਸ਼ ਦੀ 76 ਪ੍ਰਤੀਸ਼ਤ ਸ਼ੇਅਰ ਪੂੰਜੀ, ਹੋਬਰ ਮੱਲੋ ਦੇ ਕੋਲ ਹੈ। ਪ੍ਰਾਪਤਕਰਤਾ ਕੰਪਨੀ ਦੇ ਕੋਲ ਪਹਿਲਾਂ ਤੋਂ ਹੀ ਲਕਸ਼ ਕੰਪਨੀ ਦੀ ਸੇਅਰ ਪੂੰਜੀ ਦਾ 23 ਪ੍ਰਤੀਸ਼ਤ ਹਿੱਸਾ ਹੈ, ਅਤੇ ਅਮੇਜ਼ੋਨ ਯੂਰੇਸ਼ੀਆ ਹੋਲਡਿੰਗਸ ਐੱਸ.ਏ.ਆਰ.ਐੱਲ ਦੇ ਕੋਲ ਲਕਸ਼ ਕੰਪਨੀ ਦੀ ਸ਼ੇਅਰ ਪੂੰਜੀ ਦਾ 1 ਪ੍ਰਤੀਸ਼ਤ ਹਿੱਸਾ ਹੈ। ਲਕਸ਼ ਕੰਪਨੀ, ਛੋਟੇ ਅਤੇ ਮੱਧ ਵਪਾਰਾਂ (ਐੱਸਐੱਮਬੀਜ਼) ਦੁਆਰਾ ਆਪਣੇ ਔਨਲਾਈਨ ਕਾਰੋਬਾਰ ਨੂੰ ਕੁਸ਼ਲਤਾਪੂਰਵਕ ਚਲਾਉਣ ਵਿੱਚ ਮਦਦ ਕਰਨ ਦੇ ਲਈ ਵਿਭਿੰਨ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ ਸ਼ਾਮਲ ਹਨ, ਡਿਜੀਟਲ ਸੂਚੀ ਤਿਆਰ ਕਰਨਾ, ਵਿਗਿਆਪਨ, ਟਰੇਨਿੰਗ ਅਤੇ ਕੰਸਲਟਿੰਗ, ਸਲਾਹਕਾਰ ਅਤੇ ਵੈਲਿਊ-ਐਡਿਡ ਸਰਵਿਸਿਜ਼, ਡਿਜੀਟਲ ਭੁਗਤਾਨ ਨੂੰ ਅਪਣਾਉਣਾ ਅਤੇ ਹੋਰ ਸਮਰੱਥਾ ਪ੍ਰਦਾਨ ਕਰਨ ਵਾਲੀਆਂ ਸੇਵਾਵਾਂ।

 ਕਲਾਉਡਟੇਲ ਇੰਡੀਆ ਪ੍ਰਾਈਵੇਟ ਲਿਮਿਟਿਡ (ਸੀਟੀ), ਲਕਸ਼ ਕੰਪਨੀ ਦੀ ਪੂਰਣ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ। ਸੀਟੀ, ਭਾਰਤ ਵਿੱਚ ਬੀ2ਸੀ ਖੁਦਰਾ ਵਪਾਰ ਕਰਦੀ ਹੈ ਅਤੇ ਵਰਤਮਾਨ ਵਿੱਚ ਅਮੇਜ਼ੋਨ ਸੇਲਰ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ (ਅਮੇਜ਼ੋਨ ਮਾਰਕਿਟਪਲੇਸ) ਦੁਆਰਾ ਸੰਚਾਲਿਤ ਔਨਲਾਈਨ ਮਾਰਕਿਟਪਲੇਸ www.amazon.in ‘ਤੇ ਗਾਹਕਾਂ ਨੂੰ ਵਿਕ੍ਰੀ ਦੇ ਲਈ ਉਤਪਾਦਾਂ ਦੀ ਪੇਸ਼ਕਸ਼ ਕਰਦੀ ਹੈ। ਸੀਟੀ ਔਨਲਾਈਨ ਅਤੇ ਔਫਲਾਈਨ ਚੈਨਲਾਂ ਦੇ ਮਾਧਿਅਮ ਨਾਲ ਉਤਪਾਦਾਂ ਦਾ ਥੋਕ (ਬੀ2ਬੀ) ਵਪਾਰ ਵੀ ਕਰਦੀ ਹੈ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।

****

ਆਰਐੱਮ/ਕੇਐੱਮਐੱਨ


(Release ID: 1804856) Visitor Counter : 157