ਇਸਪਾਤ ਮੰਤਰਾਲਾ
ਰਫ ਡਾਇਮੰਡ ਦੀ ਨਿਲਾਮੀ ਵਿੱਚ ਐੱਨਐੱਮਡੀਸੀ ਨੇ ਆਪਣੀ ਚਮਕ ਬਿਖੇਰੀ
Posted On:
10 MAR 2022 12:02PM by PIB Chandigarh
ਇਸਪਾਤ ਮੰਤਰਾਲੇ ਦੇ ਤਹਿਤ ਇੱਕ ਸੀਪੀਐੱਸਈ ਅਤੇ ਦੇਸ਼ ਦੇ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਕ ਰਾਸ਼ਟਰੀ ਮਿਨਰਲ ਵਿਕਾਸ ਨਿਗਮ ਲਿਮਿਟਿਡ (ਐੱਨਐੱਮਡੀਸੀ) ਨੇ ਮੱਧ ਪ੍ਰਦੇਸ਼ ਰਾਜ ਵਿੱਚ ਸਥਿਤ ਆਪਣੀ ਪੰਨਾ ਹੀਰਾ ਮਾਈਨਿੰਗ ਵਿੱਚੋਂ ਕੱਢੇ ਗਏ ਰਫ ਡਾਇਮੰਡ ਦੀ ਵਿਕਰੀ ਲਈ ਈ-ਨਿਲਾਮੀ ਆਯੋਜਿਤ ਕੀਤੀ। ਇਸ ਈ-ਨੀਲਾਮੀ ਦੇ ਦੌਰਾਨ ਸੂਰਤ, ਮੁੰਬਈ ਅਤੇ ਪੰਨਾ ਦੇ ਹੀਰਾ ਵਪਾਰੀਆਂ ਤੋਂ ਜਬਰਦਸਤ ਪ੍ਰਕਿਰਿਆ ਮਿਲੀ ਹੈ। ਦਸੰਬਰ 2020 ਤੋਂ ਪਹਿਲਾ ਕੱਢੇ ਗਏ ਲਗਭਗ 8337 ਕੈਰੇਟ ਦੇ ਰਫ ਡਾਇਮੰਡ ਨਿਲਾਮੀ ਲਈ ਪੇਸ਼ ਕੀਤੇ ਗਏ ਸਨ ਅਤੇ ਇਨ੍ਹਾਂ ਲਈ ਲਗਭਗ 100% ਮਾਤਰਾ ਵਿੱਚ ਸਫਲ ਬੋਲੀਆ ਪ੍ਰਾਪਤ ਹੋਈਆ ਹਨ।
ਮਝਗਵਾਂ-ਪੰਨਾ ਵਿੱਚ ਐੱਨਐੱਮਡੀਸੀ ਦੀ ਹੀਰਾ ਮਾਈਨਿੰਗ ਪ੍ਰੋਜੈਕਟ ਦੇਸ਼ ਦੀ ਇੱਕ ਮਾਤਰ ਮਸ਼ੀਨੀਕਰਨ ਹੀਰੇ ਦੀ ਖਾਨ ਹੈ। ਇਹ ਖਾਨ ਪ੍ਰੋਜੈਕਟ ਸਥਾਨ ਕੱਚਾ ਲੋਹ ਪ੍ਰੋਸੈੱਸਿੰਗ ਪਲਾਂਟ ਦੀਆਂ ਸੁਵਿਧਾਵਾਂ ਨਾਲ ਸਜਾਇਆ ਹੈ ਜਿਸ ਵਿੱਚ ਹੇਵੀ ਮੀਡੀਆ ਸੇਪਰੇਸ਼ਨ ਯੂਨਿਟ, ਹੀਰੇ ਦੇ ਵੱਖ ਕਰਨ ਲਈ ਐਕਸਰੇ ਸਾਰਟਰ ਅਤੇ ਉਤਪੰਨ ਰਹਿੰਦ-ਖੂੰਹਦ ਲਈ ਨਿਪਟਾਣ ਪ੍ਰਣਾਲੀ ਵੀ ਸ਼ਾਮਲ ਹੈ।
ਐੱਨਐੱਮਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਐੱਨਐੱਮਡੀਸੀ ਛੇ ਦਹਾਕਿਆ ਤੋਂ ਅਧਿਕ ਸਮੇਂ ਤੋਂ ਮਾਈਨਿੰਗ ਦੇ ਖੇਤਰ ਵਿੱਚ ਸਰਗਰਮ ਹੈ। ਉਨ੍ਹਾਂ ਨੇ ਕਿਹਾ ਕਿ ਅਤਿਆਧੁਨਿਕ ਟੈਕਨੋਲੋਜੀ ਅਤੇ ਵਿਲੱਖਣ ਅਨੁਭਵ ਦੇ ਨਾਲ ਇਹ ਕੰਪਨੀ ਇੱਕ ਏਸੀ ਇਕਾਈ ਬਣ ਗਈ ਹੈ ਜੋ ਦੇਸ਼ ਲਈ ਵਧੀ ਹੋਈ ਉਤਪਾਦਨ ਸਮਰੱਥਾ ਦੇ ਨਾਲ ਮਾਈਨਿੰਗ ਦੇ ਆਸਪਾਸ ਦੇ ਲੋਕਾਂ ਦੀ ਵਾਤਾਵਰਣ ਸੁਰੱਖਿਆ ਅਤੇ ਰੱਖਿਆ ਨੂੰ ਸੰਤੁਲਿਤ ਕਰਦੀ ਹੈ।
ਸਾਨੂੰ ਹਾਲ ਹੀ ਵਿੱਚ ਸੂਰਤ ਵਿੱਚ ਆਯੋਜਿਤ ਹੀਰੇ ਦੀ ਨਿਲਾਮੀ ਵਿੱਚ ਜਬਰਦਸਤ ਪ੍ਰਤਿਕਿਰਿਆ ਮਿਲੀ ਜਿੱਥੇ ਲਗਭਗ 100% ਮਾਤਰਾ ਵਿੱਚ ਹੀਰਾ ਵਪਾਰੀਆਂ ਨੂੰ ਟੈਂਡਰ ਪ੍ਰਾਪਤ ਹੋਏ। ਮੱਧ ਪ੍ਰਦੇਸ਼ ਦੇ ਪੰਨਾ ਵਿੱਚ ਐੱਨਐੱਮਡੀਸੀ ਦੀ ਆਪਣੀ ਹੀਰੇ ਦੀ ਮਾਈਨਿੰਗ ਹੈ ਜੋ ਭਾਰਤ ਦਾ ਇੱਕਮਾਤਰ ਅਜਿਹਾ ਰਾਜ ਹੈ ਜਿੱਥੇ ‘ਤੇ ਸਾਡੇ ਦੇਸ਼ ਦੇ ਕੁਲ ਹੀਰਾ ਸੰਸਾਧਨ ਦੀ 90% ਹਿੱਸੇਦਾਰੀ ਹੈ। 84,000 ਕੈਰੇਟ ਪ੍ਰਤੀ ਸਾਲ ਦੀ ਉਤਪਾਦਨ ਸਮਰੱਥਾ ਦੇ ਨਾਲ ਰਾਜ ਵਿੱਚ ਐੱਨਐੱਮਡੀਸੀ ਦੀ ਮੌਜੂਦਗੀ ਦੇਸ਼ ਦੀ ਵਧਦੀ ਅਰਥਵਿਵਸਥਾ ਦੇ ਪ੍ਰਤੀ ਉਸ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
*******
ਐੱਮਵੀ/ਏਕੇਐੱਨ/ਐੱਸਕੇ
(Release ID: 1804854)
Visitor Counter : 194