ਭਾਰਤ ਚੋਣ ਕਮਿਸ਼ਨ
ਵਿਜੈ-ਯਾਤਰਾਵਾਂ ਦੇ ਸਬੰਧੀ ਦਿਸ਼ਾ-ਨਿਰਦੇਸ਼
Posted On:
10 MAR 2022 12:45PM by PIB Chandigarh
ਭਾਰਤੀ ਚੋਣ ਕਮਿਸ਼ਨ ਨੇ 8 ਜਨਵਰੀ 2022 ਨੂੰ ਗੋਆ, ਮਣੀਪੁਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਦਾ ਐਲਾਨ ਕੀਤਾ ਸੀ। ਚੋਣਾਂ ਦੇ ਐਲਾਨ ਦੇ ਨਾਲ, ਕਮਿਸ਼ਨ ਨੇ ਕੋਵਿਡ ਦੇ ਦੌਰਾਨ ਵਿਜੈ-ਯਾਤਰਾਵਾਂ ਸਮੇਤ ਚੋਣ ਦੇ ਵਿਭਿੰਨ ਪਹਿਲੂਆਂ ਨੂੰ ਨਿਯਮਿਤ ਕਰਨ ਦੇ ਲਈ ਸੰਸ਼ੋਧਿਤ ਵਿਆਪਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ। ਚੋਣ ਦੀ ਮਿਆਦ ਦੇ ਦੌਰਾਨ ਜਿਵੇਂ-ਜਿਵੇਂ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਇਆ, ਕਮਿਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਸਲਾਹ-ਮਸ਼ਵਰੇ ਨਾਲ, ਚੋਣ ਪ੍ਰਚਾਰ ਨਾਲ ਸਬੰਧਿਤ ਨਿਯਮਾਂ ਵਿੱਚ ਹੌਲ਼ੀ-ਹੌਲ਼ੀ ਢਿੱਲ ਦਿੱਤੀ।
ਇਨ੍ਹਾਂ ਚੋਣਾਂ ਵਾਲੇ ਰਾਜਾਂ ਵਿੱਚ ਕੋਵਿਡ-19 ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ, ਕਮਿਸ਼ਨ ਨੇ ਮਤਗਣਨਾ ਦੇ ਦੌਰਾਨ ਅਤੇ ਬਾਅਦ ਦੀਆਂ ਵਿਜੈ-ਯਾਤਰਾਵਾਂ ਨਾਲ ਸਬੰਧਿਤ ਦਿਸ਼ਾ-ਨਿਰਦੇਸਾਂ ਵਿੱਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਵਿਜੈ-ਯਾਤਾਰਾਵਾਂ ’ਤੇ ਲਗੀ ਪੂਰਨ ਪਾਬੰਦੀ ਨੂੰ ਵਾਪਸ ਲੈ ਲਿਆ ਹੈ। ਹਾਲਾਂਕਿ, ਇਹ ਛੂਟ, ਐੱਸਡੀਐੱਮਏ ਦੇ ਮੌਜੂਦਾ ਨਿਰਦੇਸ਼ਾਂ ਅਤੇ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਲਗਾਏ ਗਏ ਇਹਤਿਆਤੀ ਉਪਾਵਾਂ ਦੇ ਅਧੀਨ ਹੋਵੇਗੀ।
****
ਆਰਪੀ
(Release ID: 1804752)
Visitor Counter : 216