ਭਾਰਤ ਚੋਣ ਕਮਿਸ਼ਨ
azadi ka amrit mahotsav

ਗੋਆ, ਮਣੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ, 2022 ਅਤੇ ਅਸਾਮ ਦੇ 99-ਮਾਜੁਲੀ ਏਸੀ ਲਈ ਉਪਚੋਣ - ਵੋਟਾਂ ਦੀ ਗਿਣਤੀ

Posted On: 09 MAR 2022 8:13PM by PIB Chandigarh

ਗੋਆਮਣੀਪੁਰਪੰਜਾਬਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀਆਂ 690 ਏਸੀ ਅਤੇ ਅਸਾਮ ਦੀ 99-ਮਾਜੁਲੀ ਏਸੀ ਲਈ ਉਪ-ਚੋਣਾਂ ਦੇ ਸਬੰਧ ਵਿੱਚ 10.03.2022 (ਵੀਰਵਾਰ) ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਕੁੱਲ ਮਿਲਾ ਕੇ 671 ਕਾਊਂਟਿੰਗ ਅਬਜ਼ਰਵਰ, 130 ਪੁਲਿਸ ਅਬਜ਼ਰਵਰ ਅਤੇ 10 ਸਪੈਸ਼ਲ ਆਬਜ਼ਰਵਰ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਦਾਨ 'ਤੇ ਹੋਣਗੇ। ਕਮਿਸ਼ਨ ਨੇ ਗਿਣਤੀ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਦੋ ਵਿਸ਼ੇਸ਼ ਅਧਿਕਾਰੀ- ਮੁੱਖ ਚੋਣ ਅਧਿਕਾਰੀ ਦਿੱਲੀ ਨੂੰ ਮੇਰਠ ਅਤੇ ਮੁੱਖ ਚੋਣ ਅਧਿਕਾਰੀ ਬਿਹਾਰ ਨੂੰ ਵਾਰਾਣਸੀ ਵਿੱਚ ਤੈਨਾਤ ਕੀਤਾ ਹੈ।

(2) ਸਾਰੇ ਗਿਣਤੀ ਕੇਂਦਰਾਂ 'ਤੇ ਵਿਸਤ੍ਰਿਤ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਾਰੇ ਸਟਰਾਂਗ ਰੂਮਜਿੱਥੇ ਪੋਲਡ ਈਵੀਐੱਮ ਰੱਖੇ ਗਏ ਹਨਕੇਂਦਰੀ ਹਥਿਆਰਬੰਦ ਬਲਾਂ ਦੁਆਰਾ ਸੰਚਾਲਿਤ ਅੰਦਰੂਨੀ ਘੇਰਾਬੰਦੀ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਦੇ ਅਧੀਨ ਹਨ। ਸਬੰਧਿਤ ਉਮੀਦਵਾਰ 24x7 ਦੀ ਸੀਸੀਟੀਵੀ ਕਵਰੇਜ ਰਾਹੀਂ ਸਟਰਾਂਗ ਰੂਮ ਦੇ ਪ੍ਰਬੰਧਾਂ ਨੂੰ ਦੇਖ ਰਹੇ ਹਨ।

(3) ਚੋਣਾਂ ਵਾਲੇ ਰਾਜਾਂ ਵਿੱਚਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਯਕੀਨੀ ਬਣਾਉਣ ਲਈ ਗਿਣਤੀ ਹਾਲਾਂ ਦੇ ਆਲੇ-ਦੁਆਲੇ ਧਾਰਾ 144 ਸੀਆਰਪੀਸੀ ਲਾਗੂ ਕਰ ਦਿੱਤੀ ਹੈ ਤਾਂ ਕਿ ਅਮਨ-ਸ਼ਾਂਤੀ ਨੂੰ ਭੰਗ ਨਾ ਕੀਤਾ ਜਾਵੇ।

(4) ਰਾਜਨੀਤਿਕ ਪਾਰਟੀਆਂ/ਉਮੀਦਵਾਰ ਚੋਣਾਂ ਦੌਰਾਨ ਈਵੀਐੱਮ ਤੈਨਾਤੀ ਨਾਲ ਸਬੰਧਿਤ ਹਰੇਕ ਪੜਾਅ ਵਿੱਚ ਸ਼ਾਮਲ ਹੁੰਦੇ ਹਨਜਿਸ ਵਿੱਚ ਹੇਠ ਲਿਖਤ ਸ਼ਾਮਲ ਹਨ:

·       ਈਵੀਐੱਮ ਵੇਅਰਹਾਊਸ ਨੂੰ ਖੋਲ੍ਹਣਾ ਅਤੇ ਬੰਦ ਕਰਨਾ

·       ਈਵੀਐੱਮ ਅਤੇ ਵੀਵੀਪੀਏਟੀ ਦੀ ਪਹਿਲੇ ਪੱਧਰ ਦੀ ਜਾਂਚ

·       ਐੱਫਐੱਲਸੀ ਤੋਂ ਬਾਅਦ ਸਿਖਲਾਈ ਅਤੇ ਜਾਗਰੂਕਤਾ ਲਈ ਈਵੀਐੱਮ ਅਤੇ ਵੀਵੀਪੀਏਟੀ ਨੂੰ ਬਾਹਰ ਕੱਢਣਾ।

·       ਈਵੀਐੱਮ ਅਤੇ ਵੀਵੀਪੀਏਟੀ ਦਾ ਬੇਤਰਤੀਬੀਕਰਨ

·       ਈਵੀਐੱਮ ਅਤੇ ਵੀਵੀਪੀਏਟੀ ਦਾ ਚਾਲੂ ਹੋਣਾ

·       ਪੋਲਿੰਗ ਪਾਰਟੀਆਂ ਨਾਲ ਈਵੀਐੱਮ ਅਤੇ ਵੀਵੀਪੀਏਟੀ ਦੀ ਵੰਡ

·       ਚੋਣਾਂ ਵਾਲੇ ਦਿਨ ਮੌਕ ਪੋਲ ਅਤੇ ਅਸਲ ਪੋਲ

·       ਪੋਲਿੰਗ ਸਟੇਸ਼ਨਾਂ ਤੋਂ ਕੁਲੈਕਸ਼ਨ ਸੈਂਟਰ ਤੱਕ ਪੋਲਡ ਈਵੀਐੱਮ ਅਤੇ ਵੀਵੀਪੀਏਟੀ ਦੀ ਆਵਾਜਾਈ।

·       ਪੋਲਡ ਈਵੀਐੱਮ ਅਤੇ ਵੀਵੀਪੀਏਟੀ ਦੀ ਸਟੋਰੇਜ

·       ਵੋਟਾਂ ਦੀ ਗਿਣਤੀ

(5) ਹਰੇਕ ਪੜਾਅ 'ਤੇਹਰੇਕ ਈਵੀਐੱਮ ਦਾ ਸੀਰੀਅਲ ਨੰਬਰ (ਪੋਲ ਸਮੇਤ) ਸਿਆਸੀ ਪਾਰਟੀਆਂ/ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ।

(6) ਗਿਣਤੀ ਵਾਲੇ ਦਿਨ ਸਵੇਰੇ 8 ਵਜੇ ਤੋਂ ਪਹਿਲਾਂ ਪ੍ਰਾਪਤ ਹੋਏ ਡਾਕ ਬੈਲਟ ਨੂੰ ਗਿਣਤੀ ਲਈ ਲਿਆ ਜਾਵੇਗਾ।

(7) ਵੋਟਾਂ ਦੀ ਗਿਣਤੀ ਨਾਲ ਸਬੰਧਿਤ ਮਹੱਤਵਪੂਰਨ ਨੁਕਤੇ ਹੇਠ ਲਿਖੇ ਅਨੁਸਾਰ ਹਨ:

·       ਸਵੇਰੇ 08:00 ਵਜੇ ਪੋਸਟਲ ਬੈਲਟ ਲਈ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਇਸ ਦੇ ਮੁਕੰਮਲ ਹੋਣ ਤੱਕ ਜਾਰੀ ਰਹੇਗੀ। ਈਟੀਪੀਬੀਐੱਸ ਅਤੇ ਪੋਸਟਲ ਬੈਲਟ ਦੀ ਗਿਣਤੀ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

·       ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋਣ ਤੋਂ 30 ਮਿੰਟਾਂ ਦੇ ਅੰਤਰਾਲ ਤੋਂ ਬਾਅਦਈਵੀਐੱਮ ਲਈ ਵੋਟਾਂ ਦੀ ਗਿਣਤੀ ਸਵੇਰੇ 08:30 ਵਜੇ ਸ਼ੁਰੂ ਹੋਵੇਗੀ। ਈਸੀਆਈ ਦੀਆਂ ਹਦਾਇਤਾਂ ਮਿਤੀ 18 ਮਈ 2019 ਦੇ ਅਨੁਸਾਰ ਪੋਸਟਲ ਬੈਲਟ ਗਿਣਤੀ ਦੇ ਪੜਾਅ ਦੀ ਪਰਵਾਹ ਕੀਤੇ ਬਿਨਾਂ ਈਵੀਐੱਮ ਦੀ ਗਿਣਤੀ ਜਾਰੀ ਰਹੇਗੀ।

·       ਗਿਣਤੀ ਦੇ ਹਰੇਕ ਗੇੜ ਤੋਂ ਬਾਅਦਇੱਕ ਨਿਰਧਾਰਿਤ ਫਾਰਮੈਟ ਵਿੱਚ ਨਤੀਜੇ ਦੀ ਸਾਰਣੀ ਕੀਤੀ ਜਾਵੇਗੀ। ਇਸ 'ਤੇ ਆਰਓ ਅਤੇ ਅਬਜ਼ਰਵਰ ਦੁਆਰਾ ਦਸਤਖਤ ਕੀਤੇ ਜਾਣਗੇ ਅਤੇ ਇੱਕ ਕਾਪੀ ਉਮੀਦਵਾਰਾਂ ਨਾਲ ਸਾਂਝੀ ਕੀਤੀ ਜਾਵੇਗੀ। ਰਾਊਂਡ-ਵਾਰ ਨਤੀਜੇ ਦੇ ਐਲਾਨ ਤੋਂ ਬਾਅਦਮੌਜੂਦਾ ਹਦਾਇਤਾਂ ਅਨੁਸਾਰ ਅਗਲੇ ਗੇੜ ਦੀ ਗਿਣਤੀ ਕੀਤੀ ਜਾਵੇਗੀ।

·       ਪੋਸਟਲ ਬੈਲਟ ਦਾ ਨਤੀਜਾ ਵੀ ਉਮੀਦਵਾਰਾਂ ਦੇ ਏਜੰਟਾਂ ਦੇ ਹਸਤਾਖਰ ਪ੍ਰਾਪਤ ਕਰਨ ਤੋਂ ਬਾਅਦ ਨਿਰਧਾਰਿਤ ਫਾਰਮੈਟ ਵਿੱਚ ਸਾਂਝਾ ਕੀਤਾ ਜਾਵੇਗਾ।

·       8 ਅਪ੍ਰੈਲ, 2019 ਨੂੰਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੇਹਿੱਸੇਦਾਰਾਂ ਦੀ ਵਧੇਰੇ ਸੰਤੁਸ਼ਟੀ ਦੇ ਹਿੱਤ ਵਿੱਚਪ੍ਰਤੀ ਵਿਧਾਨ ਸਭਾ ਹਲਕੇ ਦੇ ਮੌਜੂਦਾ 1 ਪੋਲਿੰਗ ਸਟੇਸ਼ਨ ਤੋਂ ਈਵੀਐੱਮ ਗਿਣਤੀ ਨਾਲ ਮੇਲਣ ਲਈ ਵੀਵੀਪੀਏਟੀ ਸਲਿੱਪਾਂ ਦੀ ਗਿਣਤੀ ਦੇ ਨਮੂਨੇ ਦੇ ਆਕਾਰ ਨੂੰ ਪ੍ਰਤੀ ਵਿਧਾਨ ਸਭਾ ਚੋਣ ਖੇਤਰ ਜਾਂ ਖੰਡ ਲਈ 5 ਪੋਲਿੰਗ ਸਟੇਸ਼ਨਾਂ ਤੱਕ ਵਧਾ ਦਿੱਤਾ ਹੈ। ਇਸ ਫੈਸਲੇ ਦੀ ਸਮੀਖਿਆ ਨੂੰ ਵੀ 7 ਮਈ, 2019 ਨੂੰ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ। ਭਾਰਤ ਚੋਣ ਕਮਿਸ਼ਨ ਵੱਲੋਂ ਹਰ ਚੋਣ ਦੌਰਾਨ ਮਾਨਯੋਗ ਸੁਪਰੀਮ ਕੋਰਟ ਦੇ ਉਪਰੋਕਤ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

·       ਆਰਓ ਐਂਨਕੋਰ (ENCORE) ਵਿੱਚ ਦੌਰ ਅਨੁਸਾਰ ਨਤੀਜਿਆਂ ਦੀ ਐਂਟਰੀ ਕਰੇਗਾਜੋ ਈਸੀਆਈ ਦੀ ਨਤੀਜਾ ਵੈੱਬਸਾਈਟ (https://results.eci.gov.in) 'ਤੇ ਪ੍ਰਦਰਸ਼ਿਤ ਕੀਤੇ ਜਾਣਗੇ।

·       ਜੇਕਰ ਜਿੱਤ ਦਾ ਫ਼ਰਕ ਗਿਣਤੀ ਦੇ ਸਮੇਂ ਅਵੈਧ ਵਜੋਂ ਰੱਦ ਕੀਤੇ ਗਏ ਡਾਕ ਬੈਲਟ ਪੇਪਰਾਂ ਦੀ ਗਿਣਤੀ ਤੋਂ ਘੱਟ ਹੈਤਾਂ 18 ਮਈ 2019 ਦੀ ਈਸੀਆਈ ਹਦਾਇਤਾਂ ਅਨੁਸਾਰ ਨਤੀਜਾ ਘੋਸ਼ਿਤ ਕਰਨ ਤੋਂ ਪਹਿਲਾਂ ਸਾਰੇ ਰੱਦ ਕੀਤੇ ਗਏ ਡਾਕ ਬੈਲਟ ਪੇਪਰਾਂ ਦੀ ਆਰਓ ਦੁਆਰਾ ਲਾਜ਼ਮੀ ਤੌਰ 'ਤੇ ਦੁਬਾਰਾ ਤਸਦੀਕ ਕੀਤੀ ਜਾਵੇਗੀ। ਜਦ ਵੀਅਜਿਹੀ ਮੁੜ-ਤਸਦੀਕ ਕੀਤੀ ਜਾਂਦੀ ਹੈਤਾਂ 21 ਜਨਵਰੀ 2009 ਦੀਆਂ ਈਸੀਆਈ ਹਦਾਇਤਾਂ ਅਨੁਸਾਰ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਦੀ ਹੈ।

8.  ਕਮਿਸ਼ਨ ਨੇ ਸਮੇਂ-ਸਮੇਂ 'ਤੇ ਵੋਟਾਂ ਦੀ ਗਿਣਤੀ ਨਾਲ ਸਬੰਧਿਤ ਵਿਸਤ੍ਰਿਤ ਹਦਾਇਤਾਂ ਜਾਰੀ ਕੀਤੀਆਂ ਹਨਜੋ ਗੋਆਮਣੀਪੁਰਪੰਜਾਬਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ ਅਤੇ ਅਸਾਮ ਦੇ 99 - ਮਾਜੂਲੀ ਏਸੀ ਦੀਆਂ ਜ਼ਿਮਨੀ ਚੋਣਾਂ ਦੇ ਸਬੰਧ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਵੀ ਲਾਗੂ ਹੋਣਗੀਆਂ।

9.  ਰੁਝਾਨਾਂ ਦੇ ਦੌਰ-ਵਾਰ ਪ੍ਰਸਾਰ ਲਈ ਹਰੇਕ ਗਿਣਤੀ ਸਥਾਨ 'ਤੇ ਮੀਡੀਆ ਸੈਂਟਰ ਸਥਾਪਿਤ ਕੀਤਾ ਗਿਆ ਹੈ। ਮੀਡੀਆ ਪਾਸ ਵੀ ਜਾਰੀ ਕੀਤੇ ਗਏ ਹਨ।

10. ਗਿਣਤੀ ਹਾਲ ਦੇ ਅੰਦਰ ਸਿਰਫ਼ ਅਧਿਕਾਰਤ ਵਿਅਕਤੀਆਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

11. ਰੁਝਾਨ ਅਤੇ ਨਤੀਜੇ 10.03.2022 ਨੂੰ ਸਵੇਰੇ 8.00 ਵਜੇ ਤੋਂ ਬਾਅਦਸੂਚਨਾ ਦੇ ਪ੍ਰਸਾਰ ਲਈ ਸਾਰੇ ਗਿਣਤੀ ਕੇਂਦਰਾਂ ਤੋਂ ਇਲਾਵਾ ਹੇਠਾਂ ਦਿੱਤੇ ਮਾਧਿਅਮਾਂ 'ਤੇ ਉਪਲਬਧ ਹੋਣਗੇ:

1.    ਨਤੀਜੇ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ (https://results.eci.gov.in) 'ਤੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਮੌਜੂਦਾ ਦੌਰ ਅਨੁਸਾਰ ਰੁਝਾਨਾਂ ਅਤੇ ਹਰੇਕ ਹਲਕੇ ਦੇ ਨਤੀਜੇ ਨੂੰ ਪ੍ਰਦਰਸ਼ਿਤ ਕਰਨ ਲਈ ਸਮੇਂ-ਸਮੇਂ 'ਤੇ ਅੱਪਡੇਟ ਕੀਤੇ ਜਾਂਦੇ ਹਨ।

2.    ਰੁਝਾਨ ਅਤੇ ਨਤੀਜੇ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲਬਧ "ਵੋਟਰ ਹੈਲਪਲਾਈਨ ਐਪ" ਮੋਬਾਈਲ ਐਪ ਰਾਹੀਂ ਵੀ ਪਹੁੰਚਯੋਗ ਹਨ।

 

ਵੈੱਬਸਾਈਟ/ਮੋਬਾਈਲ ਐਪ ਰਿਟਰਨਿੰਗ ਅਫਸਰਾਂ ਦੁਆਰਾ ਭਰੀ ਗਈ ਜਾਣਕਾਰੀ ਨੂੰ ਸਿਸਟਮ ਵਿੱਚ ਸਬੰਧਿਤ ਗਿਣਤੀ ਕੇਂਦਰਾਂ ਤੋਂ ਪ੍ਰਦਰਸ਼ਿਤ ਕਰੇਗੀ। ਚੋਣ ਕਮਿਸ਼ਨ ਰਿਟਰਨਿੰਗ ਅਫਸਰਾਂ ਦੁਆਰਾ ਉਨ੍ਹਾਂ ਦੇ ਸਬੰਧਿਤ ਗਿਣਤੀ ਕੇਂਦਰਾਂ ਤੋਂ ਸਿਸਟਮ ਵਿੱਚ ਭਰੀ ਗਈ ਜਾਣਕਾਰੀ ਨੂੰ ਪ੍ਰਦਰਸ਼ਿਤ ਕਰੇਗਾ। ਹਰੇਕ ਏਸੀ ਲਈ ਅੰਤਿਮ ਡੇਟਾ ਫਾਰਮ 20 ਵਿੱਚ ਹੀ ਸਾਂਝਾ ਕੀਤਾ ਜਾਵੇਗਾ।"

 

12. ਈਵੀਐੱਮਜ਼ ਆਦਿ ਨਾਲ ਸਬੰਧਿਤ ਕੁਝ ਅਫਵਾਹਾਂ ਸਾਹਮਣੇ ਆਈਆਂ ਹਨਜੋ ਕਿ ਪੋਲਡ ਈਵੀਐੱਮਜ਼ ਨਾਲ ਪੂਰੀ ਤਰ੍ਹਾਂ ਗ਼ੈਰ-ਸਬੰਧਿਤ ਹਨ ਅਤੇ ਪ੍ਰੋਟੋਕੋਲ ਦੀ ਮਾਮੂਲੀ ਉਲੰਘਣਾ ਦੇ ਹਰੇਕ ਮਾਮਲੇ ਵਿੱਚਕਮਿਸ਼ਨ ਦੁਆਰਾ ਸਬੰਧਿਤ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ ਹੈ।

13. ਕਿਸੇ ਵੀ ਵਿਅਕਤੀ ਨੂੰ ਅਫਵਾਹ ਫੈਲਾਉਣ ਜਾਂ ਗਲਤ ਜਾਣਕਾਰੀ ਫੈਲਾਉਣ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਹੈ। ਕਮਿਸ਼ਨ ਨੇ ਸੀਈਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਹੈ ਕਿ ਅਜਿਹੇ ਬਦਮਾਸ਼ਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

14. ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਕਮਿਸ਼ਨ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਸਮੇਤ ਸਾਰੇ ਸਬੰਧਿਤਾਂ ਤੋਂ ਪੂਰਨ ਸਹਿਯੋਗ ਦੀ ਉਮੀਦ ਕਰਦਾ ਹੈ।

 

 

 ******

ਆਰਪੀ


(Release ID: 1804641) Visitor Counter : 208