ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ, ਇੰਡੀਆ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਐਲਰਜੀ ਅਤੇ ਇਨਫੈਕਸ਼ੀਅਸ ਡਿਜ਼ੀਜ਼ਸ, ਨੈਸ਼ਨਲ ਇੰਸਟੀਟਿਊਟ ਆਵ੍ ਹੈਲਥ, ਡਿਪਾਰਟਮੈਂਟ ਆਵ੍ ਹੈਲਥ ਐਂਡ ਹਿਊਮਨ ਸਰਵਿਸਿਜ਼, ਯੂਐੱਸਏ ਦਰਮਿਆਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 09 MAR 2022 1:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਐਲਰਜੀ ਅਤੇ ਇਨਫੈਕਸ਼ੀਅਸ ਡਿਜ਼ੀਜ਼ਸ (ਐੱਨਆਈਏਆਈਡੀ)ਨੈਸ਼ਨਲ ਇੰਸਟੀਟਿਊਟ ਆਵ੍ ਹੈਲਥ ਆਵ੍ ਡਿਪਾਰਟਮੈਂਟ ਆਵ੍ ਹੈਲਥ ਐਂਡ ਹਿਊਮਨ ਸਰਵਿਸਿਜ਼ ਯੂਐੱਸਏ ਦੇ ਦਰਮਿਆਨ ਸਤੰਬਰ 2021 ਵਿੱਚ ਹਸਤਾਖਰ ਕੀਤੇ ਗਏ ਅਤੇ ਭਾਰਤ ਸਰਕਾਰ ਦੀ ਦੂਜੀ ਅਨੁਸੂਚੀ (ਕਾਰੋਬਾਰ ਦਾ ਲੈਣ-ਦੇਣ) ਨਿਯਮ 1961 ਦੇ ਨਿਯਮ 7(ਡੀ)(i) ਦੇ ਅਨੁਸਾਰ ਇੱਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ।

ਸਹਿਮਤੀ ਪੱਤਰ ਦੇ ਉਦੇਸ਼:

ਸਹਿਯੋਗ ਮੁੱਖ ਤੌਰ 'ਤੇ ਚੇਨਈਭਾਰਤ ਵਿੱਚ ਆਈਸੀਐੱਮਆਰ ਦੇ ਨੈਸ਼ਨਲ ਇੰਸਟੀਟਿਊਟ ਫੌਰ ਰਿਸਰਚ ਔਨ ਟਿਊਬਰਕਲੋਸਿਸ (ਐੱਨਆਈਆਰਟੀ) ਵਿੱਚ ਟ੍ਰੌਪੀਕਲ ਛੂਤ ਅਤੇ ਐਲਰਜੀ ਵਾਲੀਆਂ ਬਿਮਾਰੀਆਂ ਦੀ ਰੋਕਥਾਮਨਿਦਾਨ ਅਤੇ ਇਲਾਜ ਲਈ ਤਕਨੀਕਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏਵਿਗਿਆਨਕ ਖੇਤਰ ਵਿੱਚ ਕੀਤਾ ਜਾਵੇਗਾਜਿਸ ਵਿੱਚ ਬੇਸਿਕਟ੍ਰਾਂਸਲੇਸ਼ਨਲ ਅਤੇ ਅਪਲਾਈਡ ਇਨੋਵੇਟਿਵ ਰਿਸਰਚਮਹਾਮਾਰੀ ਵਿਗਿਆਨਚਿਕਿਤਸਾਅਣੂ ਜੀਵ ਵਿਗਿਆਨਮੈਡੀਕਲ ਕੀਟ ਵਿਗਿਆਨਪਰਜੀਵੀ ਵਿਗਿਆਨਇਮਿਊਨੋਲੋਜੀਮੈਡੀਸਿਨਮਾਈਕ੍ਰੋਬਾਇਓਲੌਜੀ ਅਤੇ ਵਾਇਰੋਲੌਜੀ ਸ਼ਾਮਲ ਹਨਪਰ ਇਹ ਸਹਿਯੋਗ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹੈ।

ਸਹਿਯੋਗ 'ਤੇ ਧਿਆਨ ਕੇਂਦ੍ਰਿਤ ਕੀਤੇ ਜਾਣ ਵਿੱਚ ਤਪਦਿਕ (ਟੀਬੀ)ਪਰਜੀਵੀ ਲਾਗਐੱਚਆਈਵੀ/ਏਡਸਐਲਰਜੀ ਸਬੰਧੀ ਬਿਮਾਰੀਆਂਇਮਿਊਨ ਸਿਸਟਮ ਦੀਆਂ ਬਿਮਾਰੀਆਂਹੋਰ ਉੱਭਰ ਰਹੇ ਅਤੇ ਦੁਬਾਰਾ-ਉਭਰ ਰਹੇ ਜਰਾਸੀਮਅਤੇ ਸਾਂਝੀ ਵਿਗਿਆਨਕ ਦਿਲਚਸਪੀ ਵਾਲੀਆਂ ਹੋਰ ਬਿਮਾਰੀਆਂ ਸ਼ਾਮਲ ਹਨ।

 ਵਿੱਤੀ ਪ੍ਰਭਾਵ:

ਸੰਯੁਕਤ ਰਾਜ ਅਮਰੀਕਾ ਸਰਕਾਰ ਅਤੇ ਭਾਰਤ ਗਣਰਾਜ ਦੀ ਸਰਕਾਰ ਸੰਸਾਧਨਾਂ ਦੀ ਉਪਲਬਧਤਾ ਦੇ ਅਧਾਰ 'ਤੇ ਇਸ ਸਹਿਮਤੀ ਪੱਤਰ ਦੇ ਤਹਿਤ ਗਤੀਵਿਧੀਆਂ ਲਈ ਵਿੱਤਪੋਸ਼ਣ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ। ਪਾਰਟੀਆਂ ਵਿਅਕਤੀਗਤ ਪ੍ਰੋਜੈਕਟਾਂ ਦੀ ਸਹਾਇਤਾ ਕਰਨ ਲਈ ਲੋੜੀਂਦੇ ਅਤੇ ਆਮ ਅਤੇ ਪਰੰਪਰਾਗਤ ਪ੍ਰਥਾ ਦੇ ਅਨੁਸਾਰ ਸਰਕਾਰੀਗ਼ੈਰ-ਸਰਕਾਰੀਪ੍ਰਾਈਵੇਟ ਸੈਕਟਰਫਾਊਂਡੇਸ਼ਨਅਤੇ ਹੋਰ ਸਰੋਤਾਂ ਤੋਂ ਅਤਿਰਿਕਤ ਫੰਡਿੰਗ ਅਤੇ ਸਰਗਰਮ ਭਾਗੀਦਾਰੀ ਦੀ ਮੰਗ ਕਰ ਸਕਦੀਆਂ ਹਨ। ਪਾਰਟੀਆਂ ਸਾਂਝੇ ਤੌਰ 'ਤੇ ਪ੍ਰਵਾਨਿਤਸਹਿਯੋਗੀ ਖੋਜ ਪ੍ਰੋਜੈਕਟਾਂ ਅਤੇ ਸਬੰਧਿਤ ਗਤੀਵਿਧੀਆਂ ਦੇ ਵਿਅਕਤੀਗਤਪ੍ਰਵਾਨਿਤ ਬਜਟ ਦੇ ਅਧਾਰ 'ਤੇ ਫੰਡ ਖ਼ਰਚ ਕਰ ਸਕਦੀਆਂ ਹਨ।

ਇਸ ਸਹਿਮਤੀ ਪੱਤਰ (ਐੱਮਓਯੂ) ਦੇ ਅਨੁਸਾਰ ਸਾਰੀਆਂ ਗਤੀਵਿਧੀਆਂ ਸਬੰਧਿਤ ਪਾਰਟੀਆਂ ਦੇ ਦੇਸ਼ਾਂ ਵਿੱਚ ਲਾਗੂ ਕਾਨੂੰਨਾਂਨਿਯਮਾਂਪ੍ਰਕਿਰਿਆਵਾਂਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀਆਂ ਜਾਣਗੀਆਂ ਅਤੇ ਕਰਮਚਾਰੀਆਂਸੰਸਾਧਨਾਂ ਅਤੇ ਨਿਯਤ ਫੰਡਾਂ ਦੀ ਉਪਲਬਧਤਾ ਦੇ ਅਧੀਨ ਹੋਣਗੀਆਂ।

ਰੋਜ਼ਗਾਰ ਉਤਪਤੀ:

ਭਾਰਤੀ ਵਿਗਿਆਨੀਆਂ/ਖੋਜਕਾਰਾਂ/ਵਿਦਿਆਰਥੀਆਂ ਨੂੰ ਇਕਰਾਰਨਾਮੇ/ਪ੍ਰੋਜੈਕਟ ਮੋਡ 'ਤੇ ਨਿਯੁਕਤ ਕਰਨ ਦੀ ਗੁੰਜਾਇਸ਼ਲਾਗੂ ਨਿਯਮਾਂ ਦੇ ਅਨੁਸਾਰਆਈਸੀਈਆਰ ਪ੍ਰੋਗਰਾਮ ਤੋਂ ਪੈਦਾ ਹੋਏ ਸਹਿਯੋਗੀ ਖੋਜ ਪ੍ਰੋਜੈਕਟਾਂ ਦੇ ਤਹਿਤਉਨ੍ਹਾਂ ਨੂੰ ਟੀਬੀ ਅਤੇ ਹੋਰ ਬਿਮਾਰੀਆਂ ਦੇ ਖੇਤਰਾਂ ਵਿੱਚ ਵਿਭਿੰਨ ਤਕਨੀਕਾਂ/ਕੌਸ਼ਲ ਵਿਕਾਸ ਅਤੇ ਸਮਰੱਥਾ ਨਿਰਮਾਣ ਬਾਰੇ ਸਿੱਖਣ ਵਿੱਚ ਮਦਦ ਕਰੇਗੀ। 

ਪਿਛੋਕੜ:

ਭਾਰਤ-ਅਮਰੀਕਾ ਸੰਯੁਕਤ ਬਿਆਨ 'ਤੇ ਮੂਲ ਰੂਪ ਵਿੱਚ 2003 ਵਿੱਚ ਚੇਨਈ ਵਿੱਚ ਇੰਟਰਨੈਸ਼ਨਲ ਸੈਂਟਰ ਫੌਰ ਐਕਸੀਲੈਂਸ ਇਨ ਰਿਸਰਚ (ਆਈਸੀਈਆਰ) ਦੀ ਸਥਾਪਨਾ ਲਈ ਹਸਤਾਖਰ ਕੀਤੇ ਗਏ ਸਨ। ਇਸ ਨੂੰ 2008 ਵਿੱਚ ਅੱਗੇ ਵਧਾਇਆ ਗਿਆ ਹੈ ਅਤੇ 2017 ਵਿੱਚ ਦੁਬਾਰਾ ਨਵਿਆਇਆ ਗਿਆ ਹੈ ਅਤੇ ਹੁਣ ਸਹਿਮਤੀ ਪੱਤਰ (ਐੱਮਓਯੂ) ਵਜੋਂ ਨਵਿਆਇਆ ਗਿਆ ਹੈ। ਆਈਸੀਈਆਰ ਚੇਨਈ ਵਿੱਚ ਸਥਿਤ ਹੈ ਅਤੇ ਐੱਨਆਈਏਆਈਡੀ ਅਤੇ ਆਈਸੀਐੱਮਆਰ ਦੇ ਨੈਸ਼ਨਲ ਇੰਸਟੀਟਿਊਟ ਫੌਰ ਰਿਸਰਚ ਔਨ ਟਿਊਬਰਕਲੋਸਿਸ (ਐੱਨਆਈਆਰਟੀ) ਦਰਮਿਆਨ ਇੱਕ ਪਾਰਟਨਰਸ਼ਿਪ ਹੈ। ਇਸ ਸਹਿਯੋਗ ਨੇ 13 ਤੋਂ ਵੱਧ ਕਲੀਨਿਕਲ ਪ੍ਰੋਟੋਕੋਲਾਂ ਦਾ ਸਮਰਥਨ ਕੀਤਾ ਹੈਹੈਲਮਿੰਥ ਇਨਫੈਕਸ਼ਨਾਂ ਦੀ ਇਮਿਊਨੋਲੋਜੀ ਦੀ ਮੁਢਲੀ ਸਮਝ ਵਿਕਸਿਤ ਕਰਨ ਵਿੱਚ ਮਦਦ ਕੀਤੀ ਹੈ।

ਟੀਬੀ ਪ੍ਰਤੀ ਪ੍ਰਤੀਰੋਧਕ ਪ੍ਰਤੀਕਿਰਿਆ 'ਤੇ ਡਾਇਬੀਟੀਜ਼ ਮਲੇਟਸ ਦੇ ਪ੍ਰਭਾਵਾਂ ਨੂੰ ਵਿਸਤ੍ਰਿਤ ਕੀਤਾ ਹੈਕੁਪੋਸ਼ਣ ਅਤੇ ਟੀਬੀ ਨੂੰ ਸਮਝਣ ਲਈ ਕਈ ਅਧਿਐਨ ਕੀਤੇ ਹਨਇਮਿਊਨ ਪ੍ਰਤੀਕਿਰਿਆ 'ਤੇ ਹੈਲਮਿੰਥ ਇਨਫੈਕਸ਼ਨਸਾਰਸ-ਸੀਓਓਵੀ-2 (SARS-CooV-2) ਸੀਰੋਪੋਜ਼ਿਟਿਵਿਟੀ ਦੇ ਪ੍ਰਭਾਵ ਆਦਿ ਦਾ ਅਧਿਐਨ ਕਰਨ ਲਈ ਇੱਕ ਪਾਇਲਟ ਅਧਿਐਨ ਸ਼ੁਰੂ ਕੀਤਾ ਹੈ।

 ************

 

ਡੀਐੱਸ

 



(Release ID: 1804502) Visitor Counter : 109