ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ "ਇਨੋਵੇਸ਼ਨ ਦੇ ਜ਼ਰੀਏ ਇੰਡੀਆ@2047 ਦੀ ਕਲਪਨਾ" ਵਿਸ਼ੇ 'ਤੇ 3-ਦਿਨਾ ਵਿਚਾਰ-ਗੋਸ਼ਠੀ ਦਾ ਉਦਘਾਟਨ ਕਰਨਗੇ

Posted On: 06 MAR 2022 4:55PM by PIB Chandigarh

ਚੇਨਈ ਵਿੱਚ 07 ਮਾਰਚ ਤੋਂ ਲੈ ਕੇ 09 ਮਾਰਚ, 2022 ਤੱਕ “ਇਨੋਵੇਸ਼ਨ ਦੇ ਜ਼ਰੀਏ ਇੰਡੀਆ@2047 ਦੀ ਕਲਪਨਾ” ਵਿਸ਼ੇ ’ਤੇ ਤਿੰਨ ਦਿਨਾਂ ਵਿਚਾਰ-ਗੋਸ਼ਠੀ” ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚਾਰ-ਗੋਸ਼ਠੀ ਦਾ ਆਯੋਜਨ ਆਈਆਈਟੀ, ਮਦਰਾਸ ਦੇ ਸਹਿਯੋਗ ਨਾਲ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਆਈਆਈਟੀਐੱਮ ਰਿਸਰਚ, ਪਾਰਕ, ਚੇਨਈ ਵਿੱਚ ਕੀਤਾ ਜਾ ਰਿਹਾ ਹੈ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ 08 ਮਾਰਚ 2022 ਨੂੰ ਇਸ ਵਿਚਾਰ-ਗੋਸ਼ਠੀ ਦਾ ਉਦਘਾਟਨ ਕਰਨਗੇ।

ਉਦਘਾਟਨੀ ਸ਼ੈਸਨ ਦੇ ਦੌਰਾਨ ਆਈਆਈਟੀ, ਮਦਰਾਸ ਦੇ ਡਾਇਰੈਕਟਰ, ਪ੍ਰੋਫੈਸਰ ਵੀ. ਕਾਮਕੋਟੀ ਸੁਆਗਤੀ ਭਾਸ਼ਣ ਦੇਣਗੇ। ਸ਼੍ਰੀ ਵੀ ਸ੍ਰੀਨਿਵਾਸ, ਸਕੱਤਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਭਾਰਤ ਸਰਕਾਰ ਵੀ ਇਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਵਿੱਚ ਭਾਰਤ ਵਿੱਚ ਈ-ਗਵਰਨੈਂਸ ਇਨੀਸ਼ੀਏਟਿਵਸ ’ਤੇ ਡੀਏਆਰਐਂਡਪੀਜੀ ਦੁਆਰਾ ਬਣਾਈ ਗਈ ਇੱਕ ਫਿਲਮ ਦਿਖਾਈ ਜਾਵੇਗੀ। ਉਦਘਾਟਨੀ ਸ਼ੈਸਨ ਦੇ ਦੌਰਾਨ ਆਈਆਈਟੀ, ਮਦਰਾਸ ਦੇ ਸੀਨੀਅਰ ਪ੍ਰੋਫੈਸਰ ਅਸ਼ੋਕ ਝੁਨਝੁਨਵਾਲਾ ਧੰਨਵਾਦ ਪੇਸ਼ ਕਰਨਗੇ।

ਇਸ ਪਰਿਚਰਚਾ ਦਾ ਉਦੇਸ਼ “ਮਿਨੀਮਮ ਗਵਰਨਮੈਂਟ, ਮੈਕਸੀਮਸ ਗਵਰਨੈਂਸ” ਜਿਹੇ ਨੀਤੀਗਤ ਉਦੇਸ਼ਾਂ ਦੇ ਨਾਲ ਨਵੀਂ ਪੀੜ੍ਹੀ ਦੇ ਸੁਧਾਰਾਂ ਅਤੇ ਇਨੋਵੇਸ਼ਨਾਂ ਨੂੰ ਅੱਗੇ ਵਧਾਉਣ ਵਾਲੀ ਡਿਜੀਟਲ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਸਰਕਾਰ ਅਤੇ ਆਮ ਨਾਗਰਿਕਾਂ ਨੂੰ ਇਕੱਠਾ ਲਿਆਉਣ ਦਾ ਪ੍ਰਯਤਨ ਕਰਨਾ ਹੈ, ਜਿਸ ਵਿੱਚ ਸਰਕਾਰੀ ਪ੍ਰਕਿਰਿਆ ਦੀ ਰੀ-ਇੰਜੀਨੀਅਰਿੰਗ, ਈ-ਸੇਵਾਵਾਂ ਤੱਕ  ਵਿਆਪਕ ਪਹੁੰਚ, ਡਿਜੀਟਲ ਪਹਿਲਾਂ ਨੂੰ ਜ਼ਿਲ੍ਹਾ ਪੱਧਰ ’ਤੇ ਉਤਕ੍ਰਿਸ਼ਟ ਬਣਾਉਣਾ, ਉੱਭਰਦੀਆਂ ਟੈਕਨੋਲੋਜੀਆਂ ਨੂੰ ਉਤਕ੍ਰਿਸ਼ਟਤਾ ਦੇ ਨਾਲ ਅਪਣਾਉਣਾ ਅਤੇ ਆਈਸੀਟੀ ਪ੍ਰਬੰਧਨ ਦਾ ਉਪਯੋਗ ਕਰਨਾ ਸ਼ਾਮਲ ਹੈ।

ਭਾਰਤ ਸਰਕਾਰ ਦੁਆਰਾ ਟਾਈਮਲਾਈਨ ਅਤੇ ਮਾਈਲਸਟੋਨ ਦੇ ਨਾਲ ਇਸ ਦਹਾਕੇ ਦੇ ਦੀਰਘਕਾਲੀ ਲਕਸ਼ਾਂ ਅਤੇ ਸਬੰਧਿਤ ਅਲਪਕਾਲੀ ਪਰਿਭਾਸ਼ਿਤ ਪਰਿਣਾਮਾਂ ਦੀ ਪਹਿਚਾਣ ਕਰਨ ਦੇ ਲਈ “ਵਿਜ਼ਨ ਇੰਡੀਆ@2047” ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਜ਼ਨ ਨੂੰ ਵਰਤਮਾਨ ਸੰਸਥਾਗਤ ਸੰਰਚਨਾਵਾਂ ਨੂੰ ਰੋਕੇ ਬਿਨਾ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਪਰਿਕਲਪਿਤ ਵਿਜ਼ਨ ਦੀ ਪ੍ਰਾਪਤੀ ਦੇ ਲਈ ਉਪਯੁਕਤ ਸੰਰਚਨਾਤਮਕ ਅਤੇ ਸੰਸਥਾਗਤ  ਸੁਧਾਰਾਂ ਦੇ ਲਈ ਸੁਝਾਅ ਪ੍ਰਦਾਨ ਕੀਤਾ ਜਾ ਰਿਹਾ ਹੈ।

ਲਗਭਗ 200 ਪ੍ਰਤੀਭਾਗੀਆਂ ਦੀ ਚੋਣ ਕੇਂਦਰੀ ਅਤੇ ਸੈੱਲ ਟੀਮਾਂ ਦੇ ਲਈ ਕੀਤੀ ਗਈ ਹੈ, ਜਿਸ ਵਿੱਚ ਇੱਕ ਆਈਏਐੱਸ ਅਧਿਕਾਰੀ, ਇੱਕ ਯੁਵਾ ਫੈਕਲਟੀ ਮੈਂਬਰ ਅਤੇ ਇੱਕ ਯੁਵਾ ਉੱਦਮੀ ਸ਼ਾਮਲ ਹੋਣਗੇ ਜੋ ਕਿ ਵਿਚਾਰ-ਵਟਾਂਦਰੇ ਦੇ ਲਈ ਇਕੱਠੇ ਬੈਠਣਗੇ। ਇਸ ਤਰ੍ਹਾਂ ਦੇ 10 ਸੈੱਲ ਹੋਣਗੇ।  4 ਮੈਂਬਰੀ ਕੇਂਦਰੀ ਟੀਮ ਪਰਿਚਰਚਾ ਦੇ ਦੌਰਾਨ ਉਸ ਦੇ ਬਾਅਦ ਵੀਹ ਵਰ੍ਹਿਆਂ ਦੇ ਲਈ ਬੁਨਿਆਦੀ ਥਿੰਕ ਟੈਂਕ ਹੋਵੇਗਾ ਜੋ ਇਹ ਪਤਾ  ਲਗਾਏਗਾ ਕਿ ਭਾਰਤ ਦੇਸ਼ ਨੂੰ ਕਿਸ ਪ੍ਰਕਾਰ ਨਾਲ ਅੱਗੇ ਵਧਾਇਆ ਜਾਵੇ।

ਹਰੇਕ ਸੈੱਲ ਨੂੰ ਬੁਨਿਆਦੀ ਸੰਰਚਨਾ, ਊਰਜਾ, ਪਾਣੀ, ਖੇਤੀਬਾੜੀ, ਸਿੱਖਿਆ, ਸਿਹਤ, ਸ਼ਹਿਰੀ ਆਵਾਸ ਆਦਿ ਨਾਲ ਸਬੰਧਿਤ 10 ਅਲੱਗ-ਅਲੱਗ ਵਿਸ਼ਿਆਂ ਵਾਲੀਆਂ ਸਮੱਸਿਆਵਾਂ ਸੌਂਪੀਆਂ ਜਾਣਗੀਆਂ, ਜਿਸ ਦਾ ਸਾਹਮਣਾ ਭਾਰਤ ਕਰ ਰਿਹਾ ਹੈ ਅਤੇ ਜਿੱਥੇ ਅਗਲੇ 25 ਵਰ੍ਹਿਆਂ ਵਿੱਚ ਬਹੁਤ ਵਿਕਾਸ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦਾ ਸਮੁੱਚਾ ਵਿਸ਼ਾ ‘ਡਿਜੀਟਲ ਗਵਰਨੈਂਸ ਵਿੱਚ ਇਨੋਵੇਸ਼ਨ’ ਹੋਵੇਗਾ।

 

 <><><><><>

ਐੱਸਐੱਨਸੀ/ਆਰਆਰ


(Release ID: 1803742) Visitor Counter : 143