ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਵਿਸ਼ੇਸ਼ ਨਾਗਰਿਕ ਉਡਾਣਾਂ ਦੁਆਰਾ ਅੱਜ 1300 ਤੋਂ ਅਧਿਕ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ
ਵਿਸ਼ੇਸ਼ ਉਡਾਣਾਂ ਦੁਆਰਾ ਹੁਣ ਤੱਕ 17 ਹਜ਼ਾਰ 4 ਸੌ ਤੋਂ ਅਧਿਕ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ
Posted On:
07 MAR 2022 5:28PM by PIB Chandigarh
ਭਾਰਤੀ ਨਾਗਰਿਕਾਂ ਦੇ ਬਚਾਅ ਅਤੇ ਰਾਹਤ ਦੇ ਲਈ, 'ਅਪਰੇਸ਼ਨ ਗੰਗਾ' ਦੇ ਤਹਿਤ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ 7 ਵਿਸ਼ੇਸ਼ ਨਾਗਰਿਕ ਉਡਾਣਾਂ ਦੁਆਰਾ ਅੱਜ 1314 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ, 22 ਫਰਵਰੀ, 2022 ਨੂੰ ਵਿਸ਼ੇਸ਼ ਉਡਾਣਾਂ ਦੇ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 17 ਹਜ਼ਾਰ 4 ਸੌ ਤੋਂ ਅਧਿਕ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। 73 ਵਿਸ਼ੇਸ਼ ਨਾਗਰਿਕ ਉਡਾਣਾਂ ਦੁਆਰਾ ਵਾਪਸ ਲਿਆਂਦੇ ਗਏ ਭਾਰਤੀਆਂ ਦੀ ਸੰਖਿਆ 15,206 ਹੋ ਗਈ ਹੈ। 201 ਭਾਰਤੀਆਂ ਦੇ ਨਾਲ ਇੱਕ ਸੀ-17 ਆਈਏਐੱਫ ਦੀ ਉਡਾਣ ਦੇ ਅੱਜ ਸ਼ਾਮ ਤੱਕ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ, ਅਪਰੇਸ਼ਨ ਗੰਗਾ ਦੇ ਹਿੱਸੇ ਵਜੋਂ ਆਈਏਐੱਫ ਦੁਆਰਾ 10 ਉਡਾਣਾਂ ਦੇ ਜ਼ਰੀਏ 2056 ਯਾਤਰੀ ਵਾਪਸ ਲਿਆਂਦੇ ਗਏ ਸਨ।
ਅੱਜ ਦੀਆਂ ਵਿਸ਼ੇਸ਼ ਸਿਵਲ ਉਡਾਣਾਂ ਵਿੱਚੋਂ 4 ਨਵੀਂ ਦਿੱਲੀ ਆਈਆਂ ਹਨ, ਜਦਕਿ 2 ਮੁੰਬਈ ਪਹੁੰਚੀਆਂ ਹਨ। ਇੱਕ ਉਡਾਣ ਦੀ ਦੇਰ ਸ਼ਾਮ ਤੱਕ ਆਉਣ ਦੀ ਉਮੀਦ ਹੈ। ਬੁਡਾਪੈਸਟ ਤੋਂ 5 ਉਡਾਣਾਂ ਅਤੇ ਬੁਖਾਰੈਸਟ ਅਤੇ ਸੁਸੇਵਾ ਤੋਂ ਇੱਕ-ਇੱਕ ਉਡਾਣ ਆਈ ਹੈ।
ਕੱਲ੍ਹ, ਸੁਸੇਵਾ ਤੋਂ 2 ਵਿਸ਼ੇਸ਼ ਸਿਵਲ ਉਡਾਣਾਂ ਦੇ ਚਲਣ ਦੀ ਉਮੀਦ ਹੈ, ਜਿਸ ਨਾਲ 400 ਤੋਂ ਅਧਿਕ ਭਾਰਤੀਆਂ ਨੂੰ ਸਵਦੇਸ਼ ਵਾਪਸ ਲਿਆਂਦਾ ਜਾਵੇਗਾ।
****
ਵਾਈਬੀ
(Release ID: 1803734)
Visitor Counter : 154