ਪ੍ਰਧਾਨ ਮੰਤਰੀ ਦਫਤਰ

ਜਨ ਔਸ਼ਧੀ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਬਾਤਚੀਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 07 MAR 2022 3:06PM by PIB Chandigarh

ਨਮਸਕਾਰ!

ਮੈਨੂੰ ਅੱਜ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਵਿੱਚ ਕਈ ਲੋਕਾਂ ਨਾਲ ਬਾਤ ਕਰਨ ਦਾ ਮੌਕਾ ਮਿਲਿਆ, ਬਹੁਤ ਸੰਤੋਸ਼ ਹੋਇਆ। ਸਰਕਾਰ ਦੇ ਪ੍ਰਯਾਸਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਲਈ ਜੋ ਲੋਕ ਇਸ ਅਭਿਯਾਨ ਵਿੱਚ ਜੁਟੇ ਹਨ, ਮੈਂ ਉਨ੍ਹਾਂ ਸਭ ਦਾ ਆਭਾਰ ਵਿਅਕਤ ਕਰਦਾ ਹਾਂ। ਤੁਹਾਡੇ ਵਿੱਚੋਂ ਕੁਝ ਸਾਥੀਆਂ ਨੂੰ ਅੱਜ ਸਨਮਾਨਿਤ ਕਰਨ ਦਾ ਸੁਭਾਗ  ਸਰਕਾਰ ਨੂੰ ਮਿਲਿਆ ਹੈ। ਆਪ ਸਭ ਨੂੰ ਜਨ-ਔਸ਼ਧੀ  ਦਿਵਸ ਦੀਆਂ ਵੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਜਨ-ਔਸ਼ਧੀ ਕੇਂਦਰ ਤਨ ਨੂੰ ਔਸ਼ਧੀ ਦਿੰਦੇ ਹਨ, ਮਨ ਦੀ ਚਿੰਤਾ ਨੂੰ ਘੱਟ ਕਰਨ ਵਾਲੀ ਵੀ ਔਸ਼ਧੀਆਂ ਹਨ ਅਤੇ ਧਨ ਨੂੰ ਬਚਾ ਕੇ ਜਨ-ਜਨ ਨੂੰ ਰਾਹਤ ਦੇਣ ਵਾਲਾ ਕੰਮ ਵੀ ਇਸ ਵਿੱਚ ਹੋ ਰਿਹਾ ਹੈ। ਦਵਾਈ ਦਾ ਪਰਚਾ ਹੱਥ ਵਿੱਚ ਆਉਣ ਦੇ ਬਾਅਦ ਲੋਕਾਂ ਦੇ ਮਨ ਵਿੱਚ ਜੋ ਆਸ਼ੰਕਾ ਹੁੰਦੀ ਸੀ ਕਿ, ਪਤਾ ਨਹੀਂ ਕਿਤਨਾ ਪੈਸਾ ਦਵਾਈ ਖਰੀਦਣ ਵਿੱਚ ਖਰਚ ਹੋਵੇਗਾ, ਉਹ ਚਿੰਤਾ ਘੱਟ ਹੋਈ ਹੈ। ਅਗਰ ਅਸੀਂ ਇਸੇ ਵਿੱਤੀ ਵਰ੍ਹੇ ਦੇ ਅੰਕੜਿਆਂ ਨੂੰ ਦੇਖੀਏ, ਤਾਂ ਜਨ-ਔਸ਼ਧੀ ਕੇਂਦਰਾਂ ਦੇ ਜ਼ਰੀਏ 800  ਕਰੋੜ ਤੋਂ ਜ਼ਿਆਦਾ ਦੀਆਂ ਦਵਾਈਆਂ ਵਿਕੀਆਂ ਹਨ।

ਇਸ ਦਾ ਮਤਲਬ ਇਹ ਹੋਇਆ ਕਿ , ਕੇਵਲ ਇਸੇ ਸਾਲ ਜਨ-ਔਸ਼ਧੀ ਕੇਂਦਰਾਂ ਦੇ ਜ਼ਰੀਏ ਗ਼ਰੀਬ ਅਤੇ ਮੱਧ ਵਰਗ ਦੇ ਕਰੀਬ 5 ਹਜ਼ਾਰ ਕਰੋੜ ਬਚੇ ਹਨ। ਅਤੇ ਜੈਸਾ ਹੁਣ ਤੁਸੀਂ ਵੀਡੀਓ ਵਿੱਚ ਦੇਖਿਆ ਹੁਣ ਤੱਕ ਸਭ ਮਿਲਾ ਕੇ 13 ਹਜ਼ਾਰ ਕਰੋੜ ਰੁਪਿਆ ਬਚਿਆ ਹੈ। ਤਾਂ ਪਿਛਲੀ ਬੱਚਤ ਤੋਂ ਜ਼ਿਆਦਾ ਬੱਚਤ ਹੋ ਰਹੀ ਹੈ। ਯਾਨੀ ਕੋਰੋਨਾ ਦੇ ਇਸ ਕਾਲ ਵਿੱਚ ਗ਼ਰੀਬਾਂ ਅਤੇ ਮੱਧ ਵਰਗ ਦੇ ਕਰੀਬ 13 ਹਜ਼ਾਰ ਕਰੋੜ ਰੁਪਏ ਜਨ ਔਸ਼ਧੀ ਕੇਂਦਰਾਂ ਨਾਲ ਬਚਣਾ ਇਹ ਆਪਣੇ-ਆਪ ਵਿੱਚ ਬਹੁਤ ਬੜੀ ਮਦਦ ਹੈ। ਅਤੇ ਸੰਤੋਸ਼ ਦੀ ਬਾਤ ਹੈ ਕਿ ਇਹ ਲਾਭ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਰਿਹਾ ਹੈ।

ਅੱਜ ਦੇਸ਼ ਵਿੱਚ ਸਾਢੇ ਅੱਠ ਹਜ਼ਾਰ ਤੋਂ ਜ਼ਿਆਦਾ ਜਨ-ਔਸ਼ਧੀ ਕੇਂਦਰ ਖੁੱਲ੍ਹੇ ਹਨ। ਇਹ ਕੇਂਦਰ ਹੁਣ  ਕੇਵਲ ਸਰਕਾਰੀ ਸਟੋਰ ਨਹੀਂ, ਬਲਕਿ ਸਾਧਾਰਣ ਮਾਨਵੀ ਦੇ ਲਈ ਸਮਾਧਾਨ ਅਤੇ ਸੁਵਿਧਾ ਦੇ ਕੇਂਦਰ ਬਣ ਰਹੇ ਹਨ। ਮਹਿਲਾਵਾਂ ਦੇ ਲਈ 1 ਰੁਪਏ ਵਿੱਚ ਸੈਨੀਟਰੀ ਨੈਪਕਿਨਸ ਵੀ ਇਨ੍ਹਾਂ ਕੇਂਦਰਾਂ ’ਤੇ ਮਿਲ ਰਹੇ ਹਨ। 21 ਕਰੋੜ ਤੋਂ ਜ਼ਿਆਦਾ ਸੈਨੀਟਰੀ ਨੈਪਨਿਕਸ ਦੀ ਵਿਕਰੀ ਇਹ ਦਿਖਾਉਂਦੀ ਹੈ ਕਿ ਜਨ-ਔਸ਼ਧੀ ਕੇਂਦਰ ਕਿਤਨੀ ਬੜੀ ਸੰਖਿਆ ਵਿੱਚ ਮਹਿਲਾਵਾਂ ਦਾ ਜੀਵਨ ਅਸਾਨ ਕਰ ਰਹੇ ਹਨ।

 

ਸਾਥੀਓ,

ਅੰਗਰੇਜ਼ੀ ਵਿੱਚ ਇੱਕ ਕਹਾਵਤ ਹੁੰਦੀ ਹੈ- Money Saved is Money Earned ! ਯਾਨੀ ਜੋ ਪੈਸਾ ਬਚਾਇਆ ਜਾਂਦਾ ਹੈ, ਉਹ ਇੱਕ ਤਰ੍ਹਾਂ ਨਾਲ ਤੁਹਾਡੀ ਆਮਦਨ ਵਿੱਚ ਜੁੜਦਾ ਹੈ। ਇਲਾਜ ਵਿੱਚ ਹੋਣ ਵਾਲਾ ਖਰਚ, ਜਦੋਂ ਬਚਦਾ ਹੈ, ਤਾ ਗ਼ਰੀਬ ਹੋਵੇ ਜਾਂ ਮੱਧ ਵਰਗ, ਉਹੀ ਪੈਸਾ ਦੂਸਰੇ ਕੰਮਾਂ ਵਿੱਚ ਖਰਚ ਕਰ ਪਾਉਂਦਾ ਹੈ।

ਆਯੁਸ਼ਮਾਨ ਭਾਰਤ ਯੋਜਨਾ ਦੇ ਦਾਇਰੇ ਵਿੱਚ ਅੱਜ 50 ਕਰੋੜ ਤੋਂ ਜ਼ਿਆਦਾ ਲੋਕ ਹਨ। ਜਦੋਂ ਇਹ ਯੋਜਨਾ ਸ਼ੁਰੂ ਹੋਈ ਹੈ, ਤਦ ਤੋਂ 3 ਕਰੋੜ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਮਿਲਿਆ ਹੈ। ਅਗਰ ਇਹ ਯੋਜਨਾ ਨਹੀਂ ਹੁੰਦੀ, ਤਾਂ ਸਾਡੇ ਇਨ੍ਹਾਂ ਗ਼ਰੀਬ ਭਾਈ-ਭੈਣਾਂ ਨੂੰ ਕਰੀਬ-ਕਰੀਬ 70 ਹਜ਼ਾਰ ਕਰੋੜ ਰੁਪਏ ਦਾ ਖਰਚ ਕਰਨਾ ਪੈਂਦਾ।

ਜਦੋਂ ਗ਼ਰੀਬਾਂ ਦੀ ਸਰਕਾਰ ਹੁੰਦੀ ਹੈ, ਜਦੋਂ ਮੱਧ ਵਰਗ ਦੇ ਪਰਿਵਾਰਾਂ ਦੀ ਸਰਕਾਰ ਹੁੰਦੀ ਹੈ, ਜਦੋਂ ਨਿਮਨ-ਮੱਧ ਵਰਗ ਦੇ ਪਰਿਵਾਰਾਂ ਦੀ ਸਰਕਾਰ ਹੁੰਦੀ ਹੈ, ਤਾਂ ਸਮਾਜ ਦੀ ਭਲਾਈ ਦੇ ਲਈ ਇਸ ਪ੍ਰਕਾਰ ਦੇ ਕੰਮ ਹੁੰਦੇ ਹਨ। ਸਾਡੀ ਸਰਕਾਰ ਨੇ ਜੋ ਪੀਐੱਮ ਨੈਸ਼ਨਲ ਡਾਇਲਿਸਿਸ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ। ਅੱਜ ਕੱਲ੍ਹ ਕਿਡਨੀ ਨੂੰ ਲੈ ਕੇ ਕਈ ਸਮੱਸਿਆਵਾਂ ਧਿਆਨ ਵਿੱਚ ਆ ਰਹੀਆਂ ਹਨ, ਡਾਇਲਿਸਿਸ ਦੀ ਸੁਵਿਧਾ ਨੂੰ ਲੈ ਕੇ ਧਿਆਨ ਵਿੱਚ ਆਉਂਦੀਆਂ ਹਨ। ਜੋ ਅਸੀਂ ਅਭਿਯਾਨ ਚਲਾਇਆ ਹੈ। ਅੱਜ ਗ਼ਰੀਬਾਂ ਨੇ ਡਾਇਲਿਸਿਸਿ ਸੇਵਾ ਦੇ ਕਰੋੜ ਤੋਂ ਜ਼ਿਆਦਾ ਸੈਸ਼ਨ ਮੁਫ਼ਤ ਕਰਵਾਏ ਹਨ। ਇਸ ਵਜ੍ਹਾ ਨਾਲ ਗ਼ਰੀਬਾਂ ਦੇ ਸਿਰਫ਼ ਡਾਇਲਿਸਿਸ ਦਾ 550 ਕਰੋੜ ਰੁਪਏ ਸਾਡੇ ਇਨ੍ਹਾਂ ਪਰਿਵਾਰਾਂ ਦੇ ਬਚੇ ਹਨ। ਜਦੋਂ ਗ਼ਰੀਬਾਂ ਦੀ ਚਿੰਤਾ ਕਰਨ ਵਾਲੀ ਸਰਕਾਰ ਹੁੰਦੀ ਹੈ, ਤਾਂ ਐਸੇ ਹੀ ਉਨ੍ਹਾਂ ਦੇ ਖਰਚ ਨੂੰ ਬਚਾਉਂਦੀ ਹੈ। ਸਾਡੀ ਸਰਕਾਰ ਨੇ ਕੈਂਸਰ, ਟੀਬੀ ਹੋਵੇ ਜਾਂ ਡਾਇਬਿਟੀਜ਼ ਹੋਵੇ, ਹਿਰਦੇ ਰੋਗ ਹੋਵੇ, ਐਸੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਜ਼ਰੂਰੀ 800 ਤੋਂ ਜ਼ਿਆਦਾ ਦਵਾਈਆਂ ਦੀ ਕੀਮਤ ਨੂੰ ਵੀ ਨਿਯੰਤ੍ਰਿਤ ਕੀਤਾ ਹੈ।

ਸਰਕਾਰ ਨੇ ਇਹ ਵੀ ਸੁਨਿਸ਼ਚਿਤ ਕੀਤਾ ਹੈ ਕਿ ਸਟੰਟ ਲਗਾਉਣ ਅਤੇ Knee Implant ਦੀ ਕੀਮਤ ਵੀ ਨਿਯੰਤ੍ਰਿਤ ਰਹੇ। ਇਨ੍ਹਾਂ ਫ਼ੈਸਲਿਆਂ ਨਾਲ ਗ਼ਰੀਬਾਂ ਦੇ ਕਰੀਬ-ਕਰੀਬ 13 ਹਜ਼ਾਰ ਕਰੋੜ ਰੁਪਏ ਬਚ ਪਾਏ ਹਨ। ਜਦੋਂ ਗ਼ਰੀਬਾਂ ਅਤੇ ਮੱਧ ਵਰਗ ਦੇ ਹਿਤਾਂ ਬਾਰੇ ਸੋਚਣ ਵਾਲੀ ਸਰਕਾਰ ਹੁੰਦੀ ਹੈ, ਤਾਂ ਸਰਕਾਰ ਦੇ ਇਹ ਫ਼ੈਸਲੇ ਜਨ-ਸਾਧਾਰਣ ਨੂੰ ਲਾਭ ਕਰਦੇ ਹਨ, ਅਤੇ ਜਨ-ਸਾਧਾਰਣ ਵੀ ਇੱਕ ਪ੍ਰਕਾਰ ਨਾਲ ਇਨ੍ਹਾਂ ਯੋਜਨਾਵਾਂ ਦਾ Ambassador ਬਣ ਜਾਂਦਾ ਹੈ।

ਸਾਥੀਓ,

ਕੋਰੋਨਾ ਦੇ ਇਸ ਸਮੇਂ ਵਿੱਚ ਦੁਨੀਆ ਦੇ ਬੜੇ-ਬੜੇ ਦੇਸ਼ਾਂ ਵਿੱਚ ਉੱਥੋਂ ਦੇ ਨਾਗਰਿਕਾਂ ਨੂੰ ਇੱਕ-ਇੱਕ ਵੈਕਸੀਨ ਦੇ ਹਜ਼ਾਰਾਂ ਰੁਪਏ ਦੇਣੇ ਪਏ ਹਨ। ਲੇਕਿਨ ਭਾਰਤ ਵਿੱਚ ਅਸੀਂ ਪਹਿਲੇ ਦਿਨ ਤੋਂ ਕੋਸ਼ਿਸ਼ ਕੀਤੀ, ਕਿ ਗ਼ਰੀਬਾਂ ਨੂੰ ਵੈਕਸੀਨ ਦੇ ਲਈ, ਹਿੰਦੁਸਤਾਨ ਦੇ ਇੱਕ ਵੀ ਨਾਗਰਿਕ ਨੂੰ ਵੈਕਸੀਨ ਦੇ ਲਈ ਕੋਈ ਖਰਚਾ ਨਾ ਕਰਨਾ ਪਵੇ। ਅਤੇ ਅੱਜ ਦੇਸ਼ ਵਿੱਚ ਮੁਫ਼ਤ ਵੈਕਸੀਨ ਦਾ ਇਹ ਅਭਿਯਾਨ ਸਫ਼ਲਤਾਪੂਰਵਕ ਚਲਾਇਆ ਹੈ ਅਤੇ ਸਾਡੀ ਸਰਕਾਰ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਇਸ ਵਿੱਚ ਖਰਚ ਕਰ ਚੁੱਕੀ ਹੈ ਕਿਉਂਕਿ ਸਾਡੇ ਦੇਸ਼ ਦਾ ਨਾਗਰਿਕ ਸਵਸਥ (ਤੰਦਰੁਸਤ) ਰਹੇ।

ਤੁਸੀਂ ਦੇਖਿਆ ਹੋਵੇਗਾ, ਹੁਣ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਇੱਕ ਹੋਰ ਬੜਾ ਫ਼ੈਸਲਾ ਕੀਤਾ ਹੈ, ਜਿਸ ਦਾ ਬੜਾ ਲਾਭ ਗ਼ਰੀਬ ਅਤੇ ਮੱਧ ਵਰਗ ਦੇ ਬੱਚਿਆਂ ਨੂੰ ਮਿਲੇਗਾ। ਅਸੀਂ ਤੈਅ ਕੀਤਾ ਹੈ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਅੱਧੀਆਂ ਸੀਟਾਂ ’ਤੇ ਸਰਕਾਰੀ ਮੈਡੀਕਲ ਕਾਲਜ ਦੇ ਬਰਾਬਰ ਹੀ ਫੀਸ ਲਗੇਗੀ, ਉਸ ਤੋਂ ਜ਼ਿਆਦਾ ਪੈਸੇ ਫੀਸ ਦੇ ਨਹੀਂ ਲੈ ਸਕਦੇ ਹਨ। ਇਸ ਨਾਲ ਗ਼ਰੀਬਾਂ ਅਤੇ ਮੱਧ ਵਰਗ ਦੇ ਬੱਚਿਆਂ ਦੇ ਕਰੀਬ-ਕਰੀਬ ਢਾਈ ਹਜ਼ਾਰ ਕਰੋੜ ਰੁਪਏ ਬਚਣਗੇ। ਇਤਨਾ ਹੀ ਨਹੀਂ, ਉਹ ਆਪਣੀ ਮਾਤ੍ਰਭਾਸ਼ਾ ਵਿੱਚ ਮੈਡੀਕਲ ਐਜੂਕੇਸ਼ਨ ਕਰ ਸਕਣ, ਟੈਕਨੀਕਲ ਐਜੂਕੇਸ਼ਨ ਲੈ ਸਕਣ, ਇਸ ਦੇ ਕਾਰਨ ਗ਼ਰੀਬ ਦਾ ਬੱਚਾ, ਮੱਧ ਵਰਗ ਦਾ ਬੱਚਾ ਵੀ, ਨਿਮਨ-ਮੱਧ ਵਰਗ ਦਾ ਬੱਚਾ ਵੀ, ਜਿਸ ਦੇ ਬੱਚੇ ਸਕੂਲ ਵਿੱਚ ਅੰਗਰੇਜੀ ਵਿੱਚ ਨਹੀਂ ਪੜ੍ਹੇ ਹਨ, ਉਹ ਬੱਚੇ ਵੀ ਹੁਣ ਡਾਕਟਰ ਬਣ ਸਕਦੇ ਹਨ।

ਭਾਈਓ ਅਤੇ ਭੈਣੋਂ,

ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਹੈਲਥ ਇਨਫ੍ਰਾਸਟ੍ਰਕਚਰ ਨੂੰ ਨਿਰੰਤਰ ਮਜ਼ਬੂਤ ਕਰ ਰਹੀ ਹੈ। ਆਜ਼ਾਦੀ ਦੇ ਬਾਅਦ ਇਤਨੇ ਦਹਾਕਿਆਂ ਤੱਕ ਦੇਸ਼ ਵਿੱਚ ਕੇਵਲ ਇੱਕ ਹੀ ਏਮਜ ਸੀ, ਲੇਕਿਨ ਅੱਜ ਦੇਸ਼ ਵਿੱਚ 22 ਏਮਸ ਹਨ। ਸਾਡਾ ਲਕਸ਼, ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਦਾ ਹੈ। ਦੇਸ਼ ਦੇ ਮੈਡੀਕਲ ਸੰਸਥਾਨਾਂ ਤੋਂ ਹੁਣ ਹਰ ਸਾਲ ਡੇਢ ਲੱਖ ਨਵੇਂ ਡਾਕਟਰਸ ਨਿਕਲ ਕੇ ਆ ਰਹੇ ਹਨ, ਜੋ ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਸੁਲਭਤਾ ਦੀ ਬਹੁਤ ਬੜੀ ਤਾਕਤ ਬਣਨ ਵਾਲੇ ਹਨ।

ਦੇਸ਼ਭਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਹਜ਼ਾਰਾਂ wellness centres ਵੀ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪ੍ਰਯਾਸਾਂ ਦੇ ਨਾਲ ਹੀ ਕੋਸ਼ਿਸ਼ ਇਹ ਵੀ ਹੈ ਕਿ ਸਾਡੇ ਨਾਗਰਿਕਾਂ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਹੀ ਨਾ ਪਵੇ। ਯੋਗ ਦਾ ਪ੍ਰਸਾਰ ਹੋਵੇ, ਜੀਵਨਸ਼ੈਲੀ ਵਿੱਚ ਆਯੁਸ਼ ਦਾ ਸਮਾਵੇਸ਼ ਹੋਵੇ, ਫਿਟ ਇੰਡੀਆ ਅਤੇ ਖੋਲੋ ਇੰਡੀਆ ਮੂਵਮੈਂਟ ਹੋਵੇ, ਅੱਜ ਇੱਹ ਸਾਡੇ ਸਵਸਥ ਭਾਰਤ ਅਭਿਯਾਨ ਦਾ ਪ੍ਰਮੁੱਖ ਹਿੱਸਾ ਹਨ।

ਭਾਈਓ ਅਤੇ ਭੈਣੋਂ,

‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਔਰ ਸਬਕਾ ਪ੍ਰਯਾਸ’ ਦੇ ਮੰਤਰ ’ਤੇ ਅੱਗੇ ਵਧ ਰਹੇ ਭਾਰਤ ਵਿੱਚ ਸਭ ਦੇ ਜੀਵਨ ਨੂੰ ਸਮਾਨ ਸਨਮਾਨ ਮਿਲੇ। ਮੈਨੂੰ ਵਿਸ਼ਵਾਸ ਹੈ, ਸਾਡੇ ਜਨ-ਔਸ਼ਧੀ ਕੇਂਦਰ ਵੀ ਇਸੇ ਸੰਕਲਪ ਦੇ ਨਾਲ ਅੱਗੇ ਵੀ ਸਮਾਜ ਨੂੰ ਤਾਕਤ ਦਿੰਦੇ ਰਹਿਣਗੇ। ਆਪ ਸਭ ਨੂੰ ਇੱਕ ਵਾਰ ਫਿਰ ਤੋਂ ਬਹੁਤ –ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

*****

ਡੀਐੱਸ/ਐੱਸਟੀ/ਐੱਨਐੱਸ



(Release ID: 1803633) Visitor Counter : 153