ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 6 ਮਾਰਚ ਨੂੰ ਪੁਣੇ ਦਾ ਦੌਰਾ ਕਰਨਗੇ ਅਤੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ
ਇਹ ਪ੍ਰੋਜੈਕਟ ਪੁਣੇ ਵਿੱਚ ਸ਼ਹਿਰੀ ਆਵਾਜਾਈ ਲਈ ਵਿਸ਼ਵ ਪੱਧਰ ਦਾ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ; ਇਸ ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 2016 ਰੱਖਿਆ ਸੀ
ਪ੍ਰਧਾਨ ਮੰਤਰੀ ਪੁਣੇ ਮਿਊਂਸਪਲ ਕਾਰਪੋਰੇਸ਼ਨ ਕੰਪਲੈਕਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸਿੰਬਾਇਓਸਿਸ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੁਰੂਆਤ ਕਰਨਗੇ
Posted On:
05 MAR 2022 12:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਮਾਰਚ 2022 ਨੂੰ ਪੁਣੇ ਦਾ ਦੌਰਾ ਕਰਨਗੇ ਅਤੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਉਹ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਸਵੇਰੇ ਕਰੀਬ 11 ਵਜੇ, ਪੁਣੇ ਨਗਰ ਨਿਗਮ ਪਰਿਸਰ ਵਿੱਚ ਸ਼੍ਰੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪ੍ਰਤਿਮਾ ਦਾ ਉਦਘਾਟਨ ਕਰਨਗੇ। ਇਹ ਪ੍ਰਤਿਮਾ 1850 ਕਿਲੋਗ੍ਰਾਮ ਗਨ ਮੈਟਲ ਨਾਲ ਬਣੀ ਹੈ ਅਤੇ ਤਕਰੀਬਨ 9.5 ਫੁੱਟ ਉੱਚੀ ਹੈ।
ਪ੍ਰਧਾਨ ਮੰਤਰੀ ਸਵੇਰੇ ਕਰੀਬ ਸਾਢੇ 11 ਵਜੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਪੁਣੇ ਵਿੱਚ ਸ਼ਹਿਰੀ ਮੋਬਿਲਿਟੀ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਇੱਕ ਪ੍ਰਯਤਨ ਹੈ। ਪ੍ਰੋਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਦੁਆਰਾ 24 ਦਸੰਬਰ 2016 ਨੂੰ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਕੁੱਲ 32.2 ਕਿਲੋਮੀਟਰ ਲੰਬੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ 12 ਕਿਲੋਮੀਟਰ ਹਿੱਸੇ ਦਾ ਉਦਘਾਟਨ ਕਰਨਗੇ। ਪੂਰਾ ਪ੍ਰੋਜੈਕਟ 11,400 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਉਹ ਗਰਵਾਰੇ ਮੈਟਰੋ ਸਟੇਸ਼ਨ 'ਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ ਅਤੇ ਮੁਆਇਨਾ ਵੀ ਕਰਨਗੇ ਅਤੇ ਉੱਥੋਂ ਆਨੰਦਨਗਰ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਕਰਨਗੇ।
ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਮੂਲਾ-ਮੁਥਾ ਨਦੀ ਪ੍ਰੋਜੈਕਟਾਂ ਦੇ ਕਾਇਆਕਲਪ ਅਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਨੀਂਹ ਪੱਥਰ ਵੀ ਰੱਖਣਗੇ। 1080 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਦੀ ਦੇ 9 ਕਿਲੋਮੀਟਰ ਹਿੱਸੇ ਦਾ ਕਾਇਆਕਲਪ ਕੀਤਾ ਜਾਵੇਗਾ। ਇਸ ਵਿੱਚ ਨਦੀ ਦੇ ਕਿਨਾਰਿਆਂ ਦੀ ਸੁਰੱਖਿਆ, ਇੰਟਰਸੈਪਟਰ ਸੀਵਰੇਜ ਨੈੱਟਵਰਕ, ਪਬਲਿਕ ਸੁਵਿਧਾਵਾਂ, ਬੋਟਿੰਗ ਗਤੀਵਿਧੀ ਆਦਿ ਜਿਹੇ ਕੰਮ ਸ਼ਾਮਲ ਹੋਣਗੇ। ਮੂਲਾ-ਮੁਥਾ ਨਦੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਲਾ ਪ੍ਰੋਜੈਕਟ 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ "ਇੱਕ ਸ਼ਹਿਰ ਇੱਕ ਅਪਰੇਟਰ" ਦੀ ਧਾਰਨਾ 'ਤੇ ਲਾਗੂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਤਕਰੀਬਨ 400 ਐੱਮਐੱਲਡੀ ਦੀ ਸਮਿਲਿਤ ਸਮਰੱਥਾ ਵਾਲੇ ਕੁੱਲ 11 ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਏ ਜਾਣਗੇ। ਪ੍ਰਧਾਨ ਮੰਤਰੀ 100 ਈ-ਬੱਸਾਂ ਅਤੇ ਬਨੇਰ ਵਿਖੇ ਬਣਾਏ ਗਏ ਈ-ਬੱਸ ਡਿਪੂ ਨੂੰ ਵੀ ਲਾਂਚ ਕਰਨਗੇ।
ਪ੍ਰਧਾਨ ਮੰਤਰੀ ਬਾਲੇਵਾੜੀ, ਪੁਣੇ ਵਿਖੇ ਬਣੀ ਆਰ ਕੇ ਲਕਸ਼ਮਣ ਆਰਟ ਗੈਲਰੀ-ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਮਿਊਜ਼ੀਅਮ ਦਾ ਮੁੱਖ ਆਕਰਸ਼ਣ ਮਾਲਗੁੜੀ ਪਿੰਡ 'ਤੇ ਅਧਾਰਿਤ ਇੱਕ ਲਘੂ ਮੋਡਲ ਹੈ ਜਿਸ ਨੂੰ ਆਡੀਓ-ਵਿਜ਼ੂਅਲ ਇਫੈਕਟਸ ਦੇ ਜ਼ਰੀਏ ਜੀਵੰਤ ਬਣਾਇਆ ਜਾਵੇਗਾ। ਕਾਰਟੂਨਿਸਟ ਆਰ ਕੇ ਲਕਸ਼ਮਣ ਦੁਆਰਾ ਬਣਾਏ ਗਏ ਕਾਰਟੂਨ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤੋਂ ਬਾਅਦ, ਦੁਪਹਿਰ ਤਕਰੀਬਨ 1 ਵੱਜ ਕੇ 45 ਮਿੰਟ ‘ਤੇ, ਪ੍ਰਧਾਨ ਮੰਤਰੀ ਸਿਮਬਾਇਓਸਿਸ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਮਾਰੋਹ ਦੀ ਸ਼ੁਰੂਆਤ ਕਰਨਗੇ।
************
ਡੀਐੱਸ/ਐੱਲਪੀ/ਏਕੇ
(Release ID: 1803181)
Visitor Counter : 191
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam