ਪ੍ਰਧਾਨ ਮੰਤਰੀ ਦਫਤਰ
azadi ka amrit mahotsav

'ਮੇਕ ਇਨ ਇੰਡੀਆ ਫੌਰ ਦ ਵਰਲਡ' ਬਾਰੇ ਬਜਟ-ਉਪਰੰਤ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 03 MAR 2022 1:38PM by PIB Chandigarh

ਨਮਸਕਾਰ! 

ਇਸ ਬਜਟ ਵਿੱਚ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਨੂੰ ਲੈ ਕੇ ਜੋ ਫ਼ੈਸਲੇ ਲਏ ਗਏ ਹਨ, ਉਹ ਸਾਡੀ ਇੰਡਸਟ੍ਰੀ ਅਤੇ ਇਕੌਨਮੀ, ਦੋਨਾਂ ਦੇ ਲਈ ਕਾਫ਼ੀ ਮਹੱਤਵਪੂਰਨ ਹਨ। ਮੇਕ ਇਨ ਇੰਡੀਆ ਅਭਿਯਾਨ ਅੱਜ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਵੀ ਹੈ ਅਤੇ ਇਹ ਸਾਨੂੰ ਦੁਨੀਆ ਵਿੱਚ ਆਪਣੀ ਸਮਰੱਥਾ ਦਿਖਾਉਣ ਦਾ ਵੀ ਅਵਸਰ ਦਿੰਦਾ ਹੈ। ਅਗਰ ਕਿਸੇ ਦੇਸ਼ ਤੋਂ Raw Material ਬਾਹਰ ਜਾਵੇ ਅਤੇ ਉਹ ਉਸੇ ਤੋਂ ਬਣੇ Manufactured Goods ਨੂੰ import ਕਰੇ, ਇਹ ਸਥਿਤੀ ਕਿਸੇ ਵੀ ਦੇਸ਼ ਦੇ ਲਈ ਘਾਟੇ ਦਾ ਸੌਦਾ ਹੋਵੇਗਾ। ਦੂਸਰੀ ਤਰਫ਼, ਭਾਰਤ ਜੈਸਾ ਵਿਸ਼ਾਲ ਦੇਸ਼, ਸਿਰਫ਼ ਇੱਕ ਬਜ਼ਾਰ ਬਣ ਕੇ ਰਹਿ ਜਾਵੇ ਤਾਂ ਭਾਰਤ ਕਦੇ ਵੀ ਨਾ ਪ੍ਰਗਤੀ ਕਰ ਪਾਵੇਗਾ, ਨਾ ਸਾਡੀ ਯੁਵਾ ਪੀੜ੍ਹੀ ਨੂੰ ਅਵਸਰ ਦੇ ਪਾਵੇਗਾ।

ਇਹ ਆਲਮੀ ਮਹਾਮਾਰੀ ਦੇ ਦੌਰ ਵਿੱਚ ਅਸੀਂ ਦੇਖ ਰਹੇ ਹਾਂ, ਕਿ ਕਿਸ ਤਰ੍ਹਾਂ ਵਿਸ਼ਵ ਵਿੱਚ ਸਪਲਾਈ-ਚੇਨ ਤਹਿਸ-ਨਹਿਸ ਹੋਈ ਹੈ ਅਤੇ ਇਨ੍ਹੀਂ ਦਿਨੀਂ ਤਾਂ ਅਸੀਂ ਵਿਸ਼ੇਸ਼ ਤੌਰ ’ਤੇ ਦੇਖ ਰਹੇ ਹਾਂ ਕਿ ਸਪਲਾਈ ਚੇਨ ਦੇ ਵਿਸ਼ੇ ਨੇ ਕਿਵੇਂ ਪੂਰੀ ਦੁਨੀਆ ਦੀ ਇਕੌਨਮੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਅਸੀਂ ਇਹ ਸਾਰੀਆਂ Negative ਬਾਤਾਂ ਨੂੰ ਸਾਹਮਣੇ ਦੇਖਦੇ ਹਾਂ, ਤਾਂ ਜਰਾ ਇਸ ਦੇ ਦੂਸਰੇ ਪਹਿਲੂ ਦੇਖੀਏ,  ਇਸ ਦੇ ਪ੍ਰਕਾਸ਼ ਵਿੱਚ ਵੀ ਸਾਨੂੰ ਲਗੇਗਾ ਕਿ ਇਤਨਾ ਬੜਾ ਸੰਕਟ ਜਦੋਂ ਸਾਹਮਣੇ ਹੁੰਦਾ ਹੈ, ਅਤੇ ਕਦੇ ਵੀ ਸਥਿ‍ਤੀਆਂ ਬਦਲਦੀਆਂ ਹਨ ਤਾਂ Make In India ਦੀ ਜ਼ਰੂਰਤ, ਪਹਿਲਾਂ ਤੋਂ ਜ਼ਿਆਦਾ ਹੋ ਜਾਂਦੀ ਹੈ।  ਦੂਸਰੀ ਤਰਫ਼ ਅਗਰ ਅਸੀਂ ਦੇਖੀਏ, ਕੀ ਕੋਈ Positive ਬਾਤਾਂ ਹਨ ਜੋ ਸਾਨੂੰ Make in India ਦੇ ਲਈ ਪ੍ਰੇਰਿਤ ਕਰਦੀਆਂ ਹਨ।

ਅਵਸਰ ਨੂੰ ਅਸੀਂ ਢੂੰਡ ਪਾਉਂਦੇ ਹਾਂ ਕੀ? ਤੁਸੀਂ ਦੇਖੋ, ਜਿਸ ਦੇਸ਼ ਦੇ ਪਾਸ ਇਤਨੀ ਬੜੀ ਮਾਤਰਾ ਵਿੱਚ ਯੁਵਾ ਪੀੜ੍ਹੀ ਹੋਵੇ, ਨੌਜਵਾਨ ਹੋਣ, ਜਿਸ ਦੇਸ਼ ਦੇ ਲੋਕਾਂ ਦੇ ਟੈਲੰਟ ਦੇ ਵਿਸ਼ੇ ਵਿੱਚ ਦੁਨੀਆ ਵਿੱਚ ਕੋਈ question mark ਨਾ ਹੋਵੇ, ਜ਼ਰੂਰਤ ਦੇ ਅਨੁਸਾਰ Skilled manpower ਨੂੰ develop ਕਰਨਾ,  Demographic Dividend ਅਤੇ ਦੁਨੀਆ ਅੱਜ democratic values ਦੀ ਤਰਫ਼ ਬਹੁਤ ਤਾਕੀਦ ਅਤੇ ਆਸ਼ਾ ਭਰੀ ਨਜ਼ਰ ਨਾਲ ਦੇਖ ਰਹੀ ਹੈ। ਯਾਨੀ ਆਪਣੇ ਆਪ ਵਿੱਚ ਇਹ ਐਸਾ ਸੰਪੁਟ ਹੈ, ਇੱਕ ਅਜਿਹੀਆਂ ਚੀਜ਼ਾਂ ਸਾਡੇ ਪਾਸ ਹਨ, ਜਿਸ ਨੂੰ ਲੈ ਕੇ ਅਸੀਂ ਇੱਕ ਬੜੇ ਸੁਪਨੇ ਦੇਖ ਸਕਦੇ ਹਾਂ।  ਇਸ ਦੇ ਨਾਲ-ਨਾਲ, ਅਥਾਹ ਪ੍ਰਾਕ੍ਰਤਿਕ ਸੰਪਦਾ ਦੇ ਅਸੀਂ ਧਨੀ ਹਾਂ। ਸਾਨੂੰ ਇਸ ਦਾ ਭਰਪੂਰ ਇਸਤੇਮਾਲ Make in India ਦੇ ਲਈ ਕਰਨਾ ਹੀ ਚਾਹੀਦਾ ਹੈ।

Friends, 

ਅੱਜ ਦੁਨੀਆ ਭਾਰਤ ਨੂੰ manufacturing power-house ਦੇ ਰੂਪ ਵਿੱਚ ਦੇਖ ਰਹੀ ਹੈ। ਸਾਡਾ manufacturing sector ਸਾਡੀ GDP ਦਾ 15 ਪਰਸੈਂਟ ਹੈ, ਲੇਕਿਨ, ‘ਮੇਕ ਇਨ ਇੰਡੀਆ’ ਦੇ ਸਾਹਮਣੇ infinite possibilities ਹਨ। ਸਾਨੂੰ ਭਾਰਤ ਵਿੱਚ ਇੱਕ robust manufacturing base build ਕਰਨ ਦੇ ਲਈ ਪੂਰੀ ਤਾਕਤ ਨਾਲ ਕੰਮ ਕਰਨਾ ਚਾਹੀਦਾ ਹੈ। ਚਾਹੇ ਕੇਂਦਰ ਸਰਕਾਰ ਹੋਵੇ, ਰਾਜ ਸਰਕਾਰ ਹੋਵੇ, ਸਥਾਨਕ ਰਾਜ ਸਰਕਾਰ ਦੇ ਨਿਯਮ ਹੋਣ, private partnership ਹੋਵੇ, corporate house ਹੋਵੇ, ਅਸੀਂ ਸਭ ਦੇਸ਼ ਦੇ ਲਈ ਮਿਲ ਕੇ ਕਿਵੇਂ ਕੰਮ ਕਰੀਏ। ਦੇਸ਼ ਵਿੱਚ ਅੱਜ ਜਿਸ ਦੀ ਜ਼ਰੂਰਤ ਹੈ, ਜਿਸ ਦੀ ਜ਼ਰੂਰਤ ਵਧ ਰਹੀ ਹੈ, ਉਸ ਵਿੱਚ ਸਾਨੂੰ Make In India ਨੂੰ ਹੁਲਾਰਾ ਦੇਣਾ ਹੈ।  ਹੁਣ ਦੋ ਚੀਜ਼ਾਂ ਹਨ, ਇੱਕ export ਨੂੰ ਧਿਆਨ ਵਿੱਚ ਰੱਖ ਕੇ ਸੋਚਣਾ, ਦੂਸਰਾ ਭਾਰਤ ਦੀ requirement ਨੂੰ ਪੂਰਾ ਕਰਨ ਦੇ ਲਈ ਸੋਚਣਾ। 

ਚਲੋ ਮੰਨ ਲਓ, ਅਸੀਂ ਦੁਨੀਆ ਵਿੱਚ competitive ਨਹੀਂ ਬਣ ਪਾ ਰਹੇ ਹਾਂ, ਲੇਕਿਨ ਭਾਰਤ ਦੀਆਂ ਜ਼ਰੂਰਤਾਂ ਵਿੱਚ ਅਸੀਂ ਵੈਸਾ quality material ਦੇਈਏ, ਤਾਕਿ ਭਾਰਤ ਨੂੰ ਲੋਕਾਂ ਨੂੰ ਬਾਹਰ ਦੇਖਣਾ ਨਾ ਪਵੇ। ਇਹ ਤਾਂ ਅਸੀਂ ਕਰ ਹੀ ਸਕਦੇ ਹਾਂ। ਦੂਸਰੀ ਬਾਤ ਹੈ, ਇੱਕ ਵਾਰ ਮੈਂ ਲਾਲ ਕਿਲੇ ਤੋਂ ਕਿਹਾ ਸੀ,  zero defect, zero effect, ਸਾਡਾ ਪ੍ਰੋਡਕਟ ਰੱਤੀ ਭਰ ਵੀ ਡਿਫੈਕਟ ਵਾਲਾ ਨਹੀਂ ਹੋਣਾ ਚਾਹੀਦਾ ਹੈ,  competitive world ਵਿੱਚ quality matter ਕਰਦੀ ਹੈ। ਅਤੇ ਦੂਸਰਾ, ਅੱਜ ਦੁਨੀਆ environment conscious ਹੈ, ਤਾਂ zero effect environment ਉੱਪਰ zero effect, ਇਹ ਦੋ ਐਸੇ ਮੰਤਰ ਹਨ, ਜਿਸ ਨੂੰ ਅਸੀਂ ਦੁਨੀਆ ਵਿੱਚ quality ਦੇ ਕਾਰਨ ਅਤੇ ਗਲੋਬਲ ਵਾਰਮਿੰਗ ਦੇ ਸਾਹਮਣੇ ਚੁਣੌਤੀਆਂ ਨੂੰ ਨਿਪਟਣ ਦੇ ਰਸਤੇ ਦੇ ਕਾਰਨ ਸਵੀਕਾਰ ਕਰ ਸਕਦੇ ਹਾਂ। ਉਸੇ ਪ੍ਰਕਾਰ ਨਾਲ ਅੱਜ ਜਿਸ ਪ੍ਰਕਾਰ ਨਾਲ technology ਬਦਲੀ ਹੈ, ਜਿਸ ਪ੍ਰਕਾਰ ਨਾਲ communication world ਵਿੱਚ ਜ਼ਬਰਦਸਤ revolution ਆਇਆ ਹੈ।

ਹੁਣ ਜਿਵੇਂ ਸੈਮੀਕੰਡਕਟਰ, ਹੁਣ ਸੈਮੀਕੰਡਕਟਰ ਦੇ ਖੇਤਰ ਵਿੱਚ ਹੁਣ ਸਾਡੇ ਲਈ ਆਤਮਨਿਰਭਰ ਬਣੇ ਬਿਨਾ ਕੋਈ ਚਾਰਾ ਹੀ ਨਹੀਂ ਹੈ। Make In India ਦੇ ਲਈ ਮੈਂ ਮੰਨਦਾ ਹਾਂ, ਇੱਕ ਨਵਾਂ ਖੇਤਰ, ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਸਾਨੂੰ ਇਹ ਦੂਰ ਦਾ ਦੇਖਣਾ ਚਾਹੀਦਾ ਹੈ। ਸਾਥ-ਸਾਥ ਸਾਡੀ ਜ਼ਰੂਰਤ ਵੀ ਹੈ। ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਸੋਚੋ, ਤਾਂ ਇਸ ’ਤੇ ਸਾਡਾ ਧਿਆਨ ਹੋਣਾ ਹੋਰ ਜ਼ਿਆਦਾ ਜ਼ਰੂਰੀ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ EV, Electric Vehicles ਦੇ ਖੇਤਰ ਵਿੱਚ ਲੋਕਾਂ ਦਾ ਆਕਰਸ਼ਣ ਵੀ ਬਣ ਰਿਹਾ ਹੈ, environment ਦੇ ਉਦੇਸ਼ ਤੋਂ ਵੀ ਬਣ ਰਿਹਾ ਹੈ ਅਤੇ ਇਸ ਦੀ ਡਿਮਾਂਡ ਵੀ ਵਧ ਰਹੀ ਹੈ।

ਕੀ ਭਾਰਤ ਇਸ ਵਿੱਚ innovation ਨਹੀਂ ਕਰ ਸਕਦਾ? Make In India ਦੇ ਤਹਿਤ manufacture ਨਹੀਂ ਕਰ ਸਕਦਾ ਹੈ? ਕੀ ਭਾਰਤ ਦੇ manufactures ਇਸ ਵਿੱਚ ਆਪਣਾ ਲੀਡ ਰੋਲ ਨਹੀਂ ਨਿਭਾ ਸਕਦੇ ਹਨ? ਮੈਂ ਸਮਝਦਾ ਹਾਂ ਕਿ Make In India ਦੀ ਭਾਵਨਾ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਕੁਝ ਵਿਸ਼ੇਸ਼ ਪ੍ਰਕਾਰ ਦੀ ਸਟੀਲ ਦੇ ਲਈ ਵੀ ਭਾਰਤ ਆਯਾਤ ’ਤੇ ਨਿਰਭਰ ਹੈ। ਸਾਡਾ iron ਹੁਣ ਵਿਦੇਸ਼ ਜਾਵੇ ਅਤੇ ਅਸੀਂ ਉਨ੍ਹਾਂ ਦੇਸ਼ਾਂ ਤੋਂ ਇੱਕ quality steel ਦੇ ਲਈ ਅਸੀਂ ਫਿਰ ਤੋਂ import ਕਰੀਏ,  ਹੁਣ ਇਹ ਸਥਿਤੀ ਕੈਸੀ ਸਥਿ‍ਤੀ ਹੈ ਕਿ ਭਈ ਅਸੀਂ ਉਸ iron ore ਤੋਂ ਉਸ ਸਟੀਲ ਨੂੰ ਨਾ ਬਣਾਈਏ ਜੋ ਸਾਡੇ ਦੇਸ਼ ਦੀ ਜ਼ਰੂਰਤ ਹੈ। ਮੈਂ ਸਮਝਦਾ ਹਾਂ ਕਿ ਇਹ ਸਾਡਾ ਕਰਤੱਵ ਵੀ ਬਣਦਾ ਹੈ ਅਤੇ ਮੈਂ ਉਦਯੋਗ ਜਗਤ ਦੇ ਲੋਕਾਂ ਨੂੰ ਤਾਕੀਦ ਕਰਾਂਗਾ ਕਿ ਆਓ ਇਹ ਕੱਚਾ ਮਾਲ iron ore ਨੂੰ ਬਾਹਰ ਵੇਚ-ਵੇਚ ਕੇ ਅਸੀਂ ਕੀ ਦੇਸ਼ ਦਾ ਦੇਵਾਂਗੇ?

ਸਾਥੀਓ, 

ਭਾਰਤੀ ਮੈਨੂਫੈਕਚਰਰਸ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਦੇਸ਼ ਦੀ ਨਿਰਭਰਤਾ ਬਾਹਰ ’ਤੇ ਘੱਟ ਤੋਂ ਘੱਟ ਹੋਵੇ। ਇਸ ਲਈ ਇਸ ਖੇਤਰ ਵਿੱਚ ਵੀ Make In India ਅੱਜ ਸਮੇਂ ਦੀ ਮੰਗ ਹੈ। ਇੱਕ ਹੋਰ ਸੈਕਟਰ ਮੈਡੀਕਲ Equipments ਦਾ ਹੈ। ਬਹੁਤ ਸਾਰੇ ਜ਼ਰੂਰੀ ਮੈਡੀਕਲ Equipments ਅਸੀਂ ਬਾਹਰ ਤੋਂ ਮੰਗਾਉਂਦੇ ਹਾਂ। ਹੁਣ ਕੀ ਅਸੀਂ ਮੈਡੀਕਲ Equipments ਨਹੀਂ ਬਣਾ ਸਕਦੇ ਹਾਂ? ਮੈਂ ਨਹੀਂ ਮੰਨਦਾ ਹਾਂ,  ਕੋਈ ਇਤਨਾ ਕਠਿਨ ਕੰਮ ਹੈ। ਸਾਡੇ ਲੋਕਾਂ ਵਿੱਚ ਇਤਨੀ ਸਮਰੱਥਾ ਹੈ, ਕਰ ਸਕਦੇ ਹਨ। ਅਸੀਂ ਉਸ ’ਤੇ ਜ਼ੋਰ ਦੇ ਸਕਦੇ ਹਾਂ ਕੀ? ਸਾਨੂੰ ਇਹ ਸਮਝਣਾ ਹੀ ਹੋਵੇਗਾ ਕਿ ਕੋਈ ਚੀਜ਼ ਮਾਰਕਿਟ ਵਿੱਚ ਉਪਲਬਧ ਹੋਣਾ, ਮਤਲਬ ਅਸੀਂ ਸੰਤੁਸ਼ਟ ਹੋ ਜਾਈਏ ਕਿ ਭਈ ਲੋਕਾਂ ਦੀ requirement ’ਤੇ ਹੋ ਰਹੀ ਹੈ।

ਬਜ਼ਾਰ ਵਿੱਚ ਚੀਜ਼ਾਂ ਮਿਲ ਰਹੀਆਂ ਹਨ, ਲੇਕਿਨ ਉਹ ਬਾਹਰ ਤੋਂ ਆਈਆਂ ਹੋਈਆਂ ਚੀਜ਼ਾਂ ਹਨ। ਅਤੇ Made In India Product ਜਦੋਂ ਇਹ ਉਪਲਬਧ ਹੋਣ ਅਤੇ ਉਹ ਜਦੋਂ ਉਹ ਦੇਖਣ ਅਤੇ ਉਸ ਦਾ ਮਨ ਕਰਨਾ ਚਾਹੀਦਾ ਹੈ ਕਿ ਭਈ ਬਾਹਰ ਵਾਲੇ ਤੋਂ ਤਾਂ ਸਾਡਾ ਅੱਛਾ ਹੈ, ਸਾਨੂੰ ਇਹ ਲੈਣਾ ਹੈ। ਇਹ ਸਥਿਤੀ ਸਾਨੂੰ ਪੈਦਾ ਕਰਨੀ ਚਾਹੀਦੀ ਹੈ, ਅਤੇ ਇਹ ਫ਼ਰਕ ਨਜ਼ਰ ਆਉਣਾ ਚਾਹੀਦਾ ਹੈ। ਹੁਣ ਦੇਖੋ‍, ਸਾਡੇ ਇੱਥੇ ਇਤਨੇ ਤਿਉਹਾਰ ਹੁੰਦੇ ਹਨ। ਹੋਲੀ ਹੈ, ਗਣੇਸ਼ੋਤਸਵ ਹੈ, ਦੀਵਾਲੀ ਹੈ। ਇਤਨੀਆਂ ਸਾਰੀਆਂ ਚੀਜ਼ਾਂ ਇਨ੍ਹਾਂ ਤਿਉਹਾਰਾਂ ਵਿੱਚ ਬਹੁਤ ਹੀ ਬੜੇ ਸਕੇਲ ’ਤੇ ਉਸ ਦਾ ਇੱਕ ਮਾਰਕਿਟ ਹੁੰਦਾ ਹੈ, ਸਕੇਲ ਬਹੁਤ ਬੜਾ ਹੁੰਦਾ ਹੈ ਅਤੇ ਉਹ ਛੋਟੇ-ਛੋਟੇ ਲੋਕਾਂ ਨੂੰ ਰੋਜ਼ੀ-ਰੋਟੀ ਦਾ ਅਵਸਰ ਦਿੰਦਾ ਹੈ। ਲੇਕਿਨ ਅੱਜ ਉੱਥੇ  ਵੀ ਵਿਦੇਸ਼ੀ ਚੀਜ਼ਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ।

ਹੁਣ ਇਹ ਪਹਿਲਾਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਡਿਮਾਂਡ ਨੂੰ ਸਾਡੇ ਲੋਕਲ ਮੈਨੂਫੈਕਚਰਰਸ ਪੂਰਾ ਕਰਦੇ ਸਨ ਅਤੇ ਬਹੁਤ ਅੱਛੇ ਢੰਗ ਨਾਲ ਕਰਦੇ ਸਨ। ਹੁਣ ਸਮਾਂ ਬਦਲਦੇ ਹੋਏ ਉਸ ਦੀਆਂ ਚੀਜ਼ਾਂ ਨੂੰ ਬਦਲਣਾ ਚਾਹੀਦਾ ਹੈ, ਪੁਰਾਣੇ ਢੱਰੇ ਵਿੱਚ ਅਸੀਂ ਨਹੀਂ ਰਹਿ ਸਕਦੇ ਹਾਂ। ਅਤੇ ਮੈਂ ਚਾਹੁੰਦਾ ਹਾਂ ਕਿ ਉਸ ਵਿੱਚ ਤੁਹਾਨੂੰ ਲੀਡ ਲੈਣੀ ਚਾਹੀਦੀ ਹੈ ਅਤੇ ਜਦੋਂ ਮੈਂ ਬਹੁਤ ਵੋਕਲ ਫੌਰ ਲੋਕਲ ਦੇ ਲਈ ਬੋਲਦਾ ਰਹਿੰਦਾ ਹਾਂ ਤਾਂ ਮੈਂ ਦੇਖ ਰਿਹਾ ਹਾਂ ਕਿ ਕੁਝ ਲੋਕਾਂ ਨੂੰ ਲਗਦਾ ਹੈ ਕਿ ਦੀਵਾਲੀ ਦੇ ਦੀਵੇ, ਇਹ ਖਰੀਦਣਾ ਮਤਲਬ ਵੋਕਲ ਫੌਰ ਲੋਕਲ ਹੋ ਗਿਆ।

ਨਹੀਂ ਭਾਈ, ਇਹ ਮੈਂ ਦੀਵਾਲੀ ਦੇ ਦੀਵਿਆਂ ਦੇ ਲਈ ਨਹੀਂ ਕਹਿ ਰਿਹਾ ਹਾਂ। ਐਸੀਆਂ ਬਹੁਤ ਸਾਰੀਆਂ ਚੀਜ਼ਾਂ ਹਨ,  ਥੋੜ੍ਹਾ ਨਜ਼ਰ ਦੌੜਾਓ। ਮੈਂ ਇੱਕ ਛੋਟਾ ਜਿਹਾ ਵਿਸ਼ਾ ਇੱਕ ਦਿਨ ਰੱਖਿਆ ਸੀ, ਤੁਸੀਂ ਵੀ ਜੋ ਮੇਰੇ ਸੈਮੀਨਾਰ ਵਿੱਚ ਹੋ ਨਾ, ਇੱਕ ਕੰਮ ਕਰੋ, ਤੁਸੀਂ ਆਪਣੇ ਬੱਚਿਆਂ ਦੇ ਨਾਲ ਬੈਠੋ, ਆਪਣੇ ਘਰ ਵਿੱਚ ਸਵੇਰ ਤੋਂ ਸ਼ਾਮ ਤੱਕ ਜਿਨ੍ਹਾਂ ਚੀਜਾਂ ਦਾ ਉਪਯੋਗ ਕਰਦੇ ਹੋ, ਉਸ ਵਿੱਚ ਕਿੰਨੀਆਂ ਚੀਜ਼ਾਂ ਹਨ ਜੋ ਤੁਸੀਂ ਭਾਰਤ ਦੀਆਂ ਉਪਯੋਗ ਨਹੀਂ ਕਰਦੇ ਹੋ ਅਤੇ ਲਾਜ਼ਮੀ ਰੂਪ ਨਾਲ ਵਿਦੇਸ਼ੀ ਲੈਣੀਆਂ ਹੀ ਪੈਣਗੀਆਂ, ਉਸ ਨੂੰ ਅਲੱਗ ਕਰੋ। ਅਤੇ ਫਿਰ ਦੇਖੋ, ਤੁਸੀਂ ਵੀ ਚੌਂਕ ਜਾਓਗੇ ਕਿ ਅਸੀਂ ਕੀ ਕਰ ਰਹੇ ਹਾਂ। ਅਤੇ ਇਸ ਲਈ ਮੈਂ ਜੋ ਮੈਨੂਫੈਕਚਰਰਸ ਹਨ, ਉਨ੍ਹਾਂ ਨੂੰ ਵੀ ਮੈਂ onboard ਲਿਆਉਣਾ ਚਾਹੁੰਦਾ ਹਾਂ।

ਸਾਥੀਓ, 

ਇੱਕ ਹੋਰ ਵਿਸ਼ਾ ਹੈ ਭਾਰਤ ਵਿੱਚ ਬਣੇ ਪ੍ਰੋਡਕਟਸ ਦੀ ਬ੍ਰੈਂਡਿੰਗ ਦਾ। ਹੁਣ ਮੈਂ ਤਾਂ ਦੇਖ ਰਿਹਾ ਹਾਂ, ਸਾਡੀਆਂ ਕੰਪਨੀਆਂ ਆਪਣੇ ਪ੍ਰੋਡਕਟ ਦੀ ਬਹੁਤ ਸਾਰੀ advertisement ਦਿੰਦੇ ਹਨ, ਕਿਸੇ ਇੱਕ advertisement ਵਿੱਚ ਦਬਾਅ ਨਾਲ ਵੋਕਲ ਫੌਰ ਲੋਕਲ ਦੀ ਬਾਤ ਨਹੀਂ ਬੋਲਦੇ ਹਨ। Make In India ਦੀ ਬਾਤ ਨਹੀਂ ਬੋਲਦੇ ਹਨ। ਤੁਸੀਂ ਆਪਣੀ advertisement ਕਰਦੇ ਹੋ, ਤਾਂ ਨਾਲ-ਨਾਲ ਇਸ ਨੂੰ ਵੀ ਬੋਲੋ ਨਾ, ਕੀ ਜਾਂਦਾ ਹੈ ਤੁਹਾਡਾ? ਤੁਹਾਡਾ ਤਾਂ ਮਾਲ ਵਿਕਣ ਵਾਲਾ ਹੈ ਅਤੇ ਇਸ ਨੂੰ ਦੇਸ਼ ਵਿੱਚ ਅੱਜ ਵੀ ਦੇਸ਼ ਦੇ ਪ੍ਰਤੀ ਭਾਵਨਾ ਰੱਖਣ ਵਾਲਾ ਇੱਕ ਬਹੁਤ ਬੜਾ ਸਮੁਦਾਇ ਹੈ, ਜੋ ਇਸ ਵਿਸ਼ੇ ਵਿੱਚ consciously ਪ੍ਰਯਤਨ ਕਰਦਾ ਹੈ। ਲੇਕਿਨ ਤੁਸੀਂ ਉਸ ਨੂੰ encourage ਕਰਨ ਦੇ ਲਈ ਇੱਕ ਵਪਾਰਕ ਰਣਨੀਤੀ ਦੇ ਨਾਤੇ ਤਾਂ ਸੋਚੋ।

ਤੁਸੀਂ ਤੁਹਾਡੀ ਕੰਪਨੀ ਜੋ ਪ੍ਰੋਡਕਟ ਬਣਾਉਂਦੀ ਹੈ, ਉਸ ਨੂੰ ਲੈ ਕੇ ਤੁਸੀਂ ਖ਼ੁਦ ਵੀ ਗਰਵ (ਮਾਣ) ਕਰੋ ਅਤੇ ਲੋਕਾਂ ਨੂੰ ਵੀ ਗਰਵ (ਮਾਣ) ਕਰਨ ਦੇ ਲਈ ਪ੍ਰੇਰਿਤ ਕਰੋ। ਤੁਹਾਡੀ ਮਿਹਨਤ ਨਿਕੰਮੀ ਨਹੀਂ ਹੈ,  ਤੁਹਾਡੀਆਂ ਬਹੁਤ ਅੱਛੀਆਂ ਚੀਜ਼ਾਂ ਹਨ। ਲੇਕਿਨ ਹਿੰਮਤ ਦੇ ਨਾਲ ਤੁਸੀਂ ਆਓ, ਲੋਕਾਂ ਨੂੰ ਦੱਸੋ ਕਿ ਸਾਡੇ ਦੇਸ਼,  ਸਾਡੀ ਮਿੱਟੀ ਦੀ ਚੀਜ਼ ਹੈ। ਸਾਡੇ ਲੋਕਾਂ ਦੇ ਪਸੀਨੇ ਦੀ ਮਹਿਕ ਹੈ, ਉਨ੍ਹਾਂ ਨੂੰ ਭਾਵਾਤਮਕ ਰੂਪ ਨਾਲ ਜੋ‍ੜੋ। ਅਤੇ ਮੈਂ ਚਾਹੁੰਦਾ ਹਾਂ ਇਸ ਦੇ ਲਈ ਇੱਕ common ਬ੍ਰੈਂਡਿੰਗ ’ਤੇ ਵੀ ਸੋਚਿਆ ਜਾ ਸਕਦਾ ਹੈ।  ਸਰਕਾਰ ਅਤੇ ਪ੍ਰਾਈਵੇਟ ਪਾਰਟੀ ਮਿਲ ਕੇ ਅਸੀਂ ਇੱਕ ਅੱਛੀ ਜਿਹੀ ਚੀਜ਼ develop ਕਰ ਸਕਦੇ ਹਾਂ।

ਸਾਥੀਓ, 

ਸਾਡੇ ਪ੍ਰਾਈਵੇਟ ਸੈਕਟਰ ਨੂੰ ਆਪਣੇ Products ਦੇ ਲਈ destinations ਵੀ ਖੋਜਣੇ ਹੋਣਗੇ। ਸਾਨੂੰ R&D ’ਤੇ ਆਪਣਾ ਇੰਵੈਸਟਮੈਂਟ ਵਧਾਉਣਾ ਹੈ ਅਤੇ product portfolio ਨੂੰ diversify ਕਰਨ ਦੇ ਲਈ upgradation ’ਤੇ ਵੀ ਜ਼ੋਰ ਦੇਣਾ ਹੋਵੇਗਾ। ਹੁਣ ਜਿਵੇਂ ਤੁਹਾਨੂੰ ਇਹ ਪਤਾ ਹੈ ਕਿ ਸਾਲ 2023 ਨੂੰ ਵਿਸ਼ਵ ਭਰ ਵਿੱਚ International Year of Millets ਦੇ ਤੌਰ ’ਤੇ ਮਨਾਇਆ ਜਾਵੇਗਾ। ਹੁਣ ਸੁਭਾਵਿਕ ਹੈ ਲੋਕਾਂ ਦਾ ਆਕਰਸ਼ਣ Millets ਦੀ ਤਰਫ਼ ਵਧਣ ਵਾਲਾ ਹੈ। ਕੀ ਭਾਰਤ ਦੇ Millets ਦੁਨੀਆ ਦੇ dining table ’ਤੇ ਥੋੜ੍ਹਾ ਬਹੁਤ ਪਹੁੰਚੇ, ਇਹ ਸੁਪਨਾ ਹਿੰਦੁਸਤਾਨੀ ਦਾ ਨਹੀਂ ਹੋਣਾ ਚਾਹੀਦਾ ਹੈ?

ਸਾਡਾ ਛੋਟਾ ਕਿਸਾਨ ਸਾਨੂੰ ਕਿਤਨਾ ਅਸ਼ੀਰਵਾਦ ਦੇਵੇਗਾ। ਅਤੇ ਉਸ ਦੇ ਲਈ ਉਸ ਦੇਸ਼ ਦੇ ਜੋ test ਹਨ,  ਉਸ ਪ੍ਰਕਾਰ ਨਾਲ ਸਾਡੇ Millets ਨੂੰ ਦਿਖਣਾ, ਕਿਸ ਪ੍ਰਕਾਰ ਨਾਲ ਸਾਡੇ Millets ਨੂੰ ਉੱਥੇ ਪੰਹੁਚਾਉਣਾ,  ਇਹ ਕੰਮ ਅਸੀਂ ਕਰ ਸਕਦੇ ਹਾਂ ਅਤੇ ਮੈਨੂੰ ਲਗਦਾ ਹੈ ਕਿ ਇਸ ਨੂੰ ਸਾਨੂੰ ਕਰਨਾ ਚਾਹੀਦਾ ਹੈ। ਤੁਸੀਂ ਜ਼ਰੂਰ ਇਸ ਵਿੱਚ ਸਫ਼ਲ ਹੋ ਸਕਦੇ ਹੋ। ਦੁਨੀਆ ਦੇ ਬਜ਼ਾਰਾਂ ਨੂੰ ਸਟਡੀ ਕਰਕੇ, ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਸ਼ਨ ਅਤੇ ਪੈਕੇਜਿੰਗ ਦੇ ਲਈ ਸਾਨੂੰ ਆਪਣੀਆਂ ਮਿੱਲਾਂ ਨੂੰ ਹੁਣੇ ਤੋਂ ਹੀ ਤਿਆਰ ਕਰਨਾ ਚਾਹੀਦਾ ਹੈ।  ਮਾਇਨਿੰਗ, ਕੋਲ, ਡਿਫੈਂਸ ਇਹ ਐਸੇ ਸੈਕਟਰਾਂ ਦੇ ਖੁੱਲਣ ਨਾਲ ਵੀ ਕਾਫ਼ੀ ਨਵੀਆਂ ਸੰਭਾਵਨਾਵਾਂ ਵਧੀਆਂ ਹਨ। ਕੀ ਅਸੀਂ ਹੁਣੇ ਤੋਂ ਇਨ੍ਹਾਂ ਸੈਕਟਰਸ ਦੇ ਦੁਆਰਾ ਹੋਣ ਵਾਲੇ ਐਕਸਪੋਰਟ ਦੇ ਲਈ ਕੋਈ ਰਣਨੀਤੀ ਬਣਾ ਸਕਦੇ ਹਾਂ। ਤੁਹਾਨੂੰ ਗਲੋਬਲ standards ਵੀ maintain ਕਰਨੇ ਹੋਣਗੇ, ਅਤੇ globally compete ਵੀ ਕਰਨਾ ਹੋਵੇਗਾ।

ਸਾਥੀਓ,       

ਇਸ ਬਜਟ ਵਿੱਚ credit facilitation and technology upgradation ਦੇ ਜ਼ਰੀਏ MSMEs ਨੂੰ ਮਜ਼ਬੂਤ ਕਰਨ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਸਰਕਾਰ ਨੇ MSMEs ਦੇ ਲਈ 6 ਹਜ਼ਾਰ ਕਰੋੜ ਰੁਪਏ ਦਾ RAMP program ਵੀ announce ਕੀਤਾ ਹੈ। ਬਜਟ ਵਿੱਚ ਲਾਰਜ ਇੰਡਸਟ੍ਰੀ ਅਤੇ MSMEs ਦੇ ਲਈ, ਕਿਸਾਨਾਂ ਦੇ ਲਈ, ਨਵੇਂ ਰੇਲਵੇ ਲੌਜਿਸਟਿਕਸ ਪ੍ਰੋਡਕਟਸ develop ਕਰਨ ’ਤੇ ਵੀ ਧਿਆਨ ਦਿੱਤਾ ਗਿਆ ਹੈ। ਪੋਸਟਲ ਅਤੇ ਰੇਲਵੇ ਨੈਟਵਰਕ ਦੇ ਇੰਟੀਗ੍ਰੇਸ਼ਨ ਨਾਲ small enterprises ਅਤੇ remote areas ਵਿੱਚ connectivity ਦੀਆਂ ਦਿੱਕਤਾਂ ਦਾ ਸਮਾਧਾਨ ਹੋਵੇਗਾ। ਸਾਨੂੰ ਇਸ ਖੇਤਰ ਵਿੱਚ innovative products ਵਿਕਸਿਤ ਕਰਨੇ ਹਨ ਅਤੇ ਇਸ ਵਿੱਚ ਵੀ ਤੁਹਾਡਾ ਸਰਗਰਮ ਯੋਗਦਾਨ ਜ਼ਰੂਰੀ ਹੋਵੇਗਾ। Regional manufacturing ecosystem ਨੂੰ promote ਕਰਨ ਦੇ ਲਈ PM-ਡਿਵਾਈਨ scheme ਬਜਟ ਦਾ ਇੱਕ ਹਿੱਸਾ ਵੀ ਹੈ ਜੋ ਵਿਸ਼ੇਸ਼ ਕਰਕੇ ਨੌਰਥ-ਈਸਟ ਦੇ ਲਈ ਹੈ। 

ਲੇਕਿਨ ਇਸ ਕਲਪਨਾ ਨੂੰ ਅਸੀਂ ਦੇਸ਼ ਦੇ ਅਲੱਗ-ਅਲੱਗ region ਵਿੱਚ ਅਲੱਗ-ਅਲੱਗ ਤਰੀਕੇ ਨਾਲ ਇਸ ਦਾ ਵੀ ਇੱਕ ਮਾਡਲ develop ਕਰ ਸਕਦੇ ਹਾਂ। Special Economic Zone Act ਵਿੱਚ reform ਨਾਲ ਸਾਡੇ export ਨੂੰ ਕਾਫੀ ਬੂਸਟ ਮਿਲੇਗਾ, ਅਤੇ ਮੇਕ ਇਨ ਇੰਡੀਆ ਦੀ ਤਾਕਤ ਵਧੇਗੀ। ਐਕਸਪੋਰਟ ਨੂੰ ਵਧਾਉਣ ਦੇ ਲਈ ਅਸੀਂ ਆਪਣੇ ਵਰਤਮਾਨ SEZ ਦੀ ਕਾਰਜਪ੍ਰਣਾਲੀ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਕਰ ਸਕਦੇ ਹਾਂ, ਇਸ ਬਾਰੇ ਤੁਹਾਡੇ ਸੁਝਾਅ ਅਹਿਮ ਹੋਣਗੇ। 

Friends,

ਇੰਡਸਟ੍ਰੀ ਨੂੰ ਨਾਲ ਲੈ ਕੇ ਇੱਕ ਦੇ ਬਾਅਦ ਇੱਕ ਜੋ ਲਗਾਤਾਰ reforms  ਹੋਏ ਹਨ, ਉਸ ਦਾ ਪ੍ਰਭਾਵ ਵੀ ਦਿਖਾਈ ਦੇ ਰਿਹਾ ਹੈ। ਉਦਹਾਰਣ ਦੇ ਤੌਰ ’ਤੇ, Large scale electronics manufacturing ਦੇ ਲਈ PLI ਨੂੰ ਲੈ ਲਓ, ਦਸੰਬਰ 2021 ਤੱਕ ਟਾਰਗੇਟ ਸੇਗਮੈਂਟ ਵਿੱਚ ਅਸੀਂ 1 ਲੱਖ ਕਰੋੜ ਰੁਪਏ ਦੇ ਪ੍ਰੋਡਕਸ਼ਨ ਨੂੰ ਵੀ ਪਾਰ ਕਰ ਚੁੱਕੇ ਹਾਂ। ਸਾਡੀਆਂ ਕਈ PLI ਸਕੀਮਸ ਇਸ ਸਮੇਂ implementation ਦੇ ਬਹੁਤ ਅਹਿਮ ਪੜਾਅ ਵਿੱਚ ਹਨ। ਤੁਹਾਡੇ ਸੁਝਾਅ implementation ਨੂੰ ਗਤੀ ਦੇਣ ਵਿੱਚ ਸਹਾਇਕ ਹੋਣਗੇ।

ਸਾਥੀਓ,

ਭਾਰਤ ਦੀ manufacturing journey ਵਿੱਚ Compliance burden ਬਹੁਤ ਬੜੇ ਸਪੀਡ ਬ੍ਰੇਕਰ ਰਹੇ ਹਨ। ਪਿਛਲੇ ਸਾਲ ਹੀ ਅਸੀਂ 25 ਹਜ਼ਾਰ ਤੋਂ ਜ਼ਿਆਦਾ compliances ਨੂੰ ਖਤਮ ਕੀਤਾ ਹੈ, licences ਦੇ auto renewal ਦੀ ਵਿਵਸਥਾ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ, digitization ਨਾਲ ਵੀ ਅੱਜ regulatory framework ਵਿੱਚ ਸਪੀਡ ਅਤੇ ਟ੍ਰਾਂਸਪੇਰੈਂਸੀ  ਆ ਰਹੀ ਹੈ। ਕੰਪਨੀ ਸੈੱਟਅੱਪ ਕਰਨ ਦੇ ਲਈ ਕੌਮਨ Spice ਫਾਰਮ ਤੋਂ ਲੈ ਕੇ National Single Window System ਤੱਕ, ਹੁਣ ਹਰ ਸਟੈੱਪ ’ਤੇ ਤੁਸੀਂ ਸਾਡੀ Development Friendly approach ਨੂੰ ਮਹਿਸੂਸ ਕਰ ਰਹੇ ਹੋਂ। 

Friends,

ਸਾਨੂੰ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ collaboration ਚਾਹੀਦੀ ਹੈ, ਇਨੋਵੇਸ਼ਨ ਚਾਹੀਦੀ ਹੈ, ਅਤੇ research based futuristic approach ਚਾਹੀਦੀ ਹੈ। ਮੈਨੂੰ ਪੂਰਾ ਭਰੋਸਾ ਹੈ, ਅਸੀਂ ਇਸ ਵੈਬੀਨਾਰ ਵਿੱਚ ਜੋ ਮੰਥਨ ਹੋਵੇਗਾ, ਉਸ ਨਾਲ ਮੇਕ ਇਨ ਇੰਡੀਆ ਦੇ ਮਿਸ਼ਨ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਮੈਂ ਤੁਹਾਡੇ ਸਭ ਦੇ ਸਾਹਮਣੇ ਇਹ ਤਾਕੀਦ ਕਰਾਂਗਾ। ਦੇਖੋ ਇਹ ਵੈਬੀਨਾਰ ਇੱਕ ਲੋਕਤੰਤਰ ਦਾ ਇੱਕ ਉਹ ਰੂਪ ਹੈ, ਜੋ ਸ਼ਾਇਦ ਹੀ ਬਹੁਤ ਘੱਟ ਲੋਕਾਂ ਦਾ ਧਿਆਨ ਇਸ ਦੀ ਤਰਫ਼ ਗਿਆ ਹੈ। ਜਨ ਪ੍ਰਤੀਨਿਧੀ ਬਜਟ ਦੀ ਚਰਚਾ ਕਰਨ ਅਤੇ ਬਜਟ ਨੂੰ ਅੱਗੇ ਵਧਾਉਣ। ਸਰਕਾਰੀ ਬਾਬੂ ਅਤੇ ਪੌਲੀਟਿਕਲ ਲੀਡਰਸ਼ਿਪ ਬਜਟ  ਦੇ ਅਧਾਰ ’ਤੇ ਪ੍ਰੋਗਰਾਮ ਬਣਾਉਣ।  

ਪਹਿਲੀ ਵਾਰ ਮੈਂ ਬਜਟ ਪ੍ਰਸਤੁਤ ਕਰਨ ਦੇ ਬਾਅਦ ਇੱਕ ਅਪ੍ਰੈਲ ਤੋਂ ਪਹਿਲਾਂ ਦੋ ਮਹੀਨੇ ਦਾ ਸਮਾਂ ਮਿਲ ਰਿਹਾ ਹੈ, ਉਸ ਵਿੱਚ ਬਜਟ ਦੇ ਹਰ ਪ੍ਰਾਵਧਾਨ ਦੀ ਚਰਚਾ ਸਟੇਕਹੋਲਡਰ ਨਾਲ ਕਰ ਰਿਹਾ ਹਾ। ਤੁਹਾਡੇ ਤੋਂ ਮੈਂ ਸੁਝਾਅ ਲੈ ਰਿਹਾ ਹਾਂ, ਤੁਹਾਡੀ ਭਾਗੀਦਾਰੀ ਚਾਹੁੰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ implement ਕਰਦੇ ਸਮੇਂ full stop, comma ਇੱਧਰ-ਉੱਧਰ ਹੋ ਜਾਂਦਾ ਹੈ ਜੋ ਫਾਈਲਾਂ 6-6 ਮਹੀਨੇ ਘੁੰਮਦੀਆਂ ਰਹਿੰਦੀਆਂ ਹਨ। ਮੈਂ ਉਸ ਸਮੇਂ ਨੂੰ ਬਚਾਉਣਾ ਚਾਹੁੰਦਾ ਹਾਂ। ਤੁਹਾਨੂੰ ਪਤਾ ਹੈ ਕਿਉਂਕਿ ਤੁਸੀਂ ਉਸ ਖੇਤਰ ਵਿੱਚ ਕੰਮ ਕਰ ਰਹੇ ਹੋ। ਤੁਹਾਨੂੰ ਪਤਾ ਹੈ ਕਿ ਬਜਟ ਹੈ। ਕੁਝ ਬਜਟ ਦੀ ਲਾਈਟ ਵਿੱਚ ਐਸਾ ਕਰਾਂਗੇ ਤਾਂ ਇਤਨਾ ਫਾਇਦਾ ਹੋਵੇਗਾ, ਐਸਾ ਕਰਾਂਗੇ ਉਤਨਾ ਫਾਇਦਾ ਹੋਵੇਗਾ। 

ਤੁਸੀਂ ਅੱਛੇ alternate practical ਸੁਝਾਅ ਦੇ ਸਕਦੇ ਹੋ। ਅੱਜ ਅਸੀਂ ਬਜਟ ਕੈਸਾ ਹੋਵੇ, ਇਸ ਦੀ ਚਰਚਾ ਨਹੀਂ ਕਰ ਰਹੇ ਹਾਂ। ਅੱਜ ਅਸੀਂ ਬਜਟ ਨੂੰ ਕਿਵੇਂ ਲਾਗੂ ਕਰੀਏ, ਇਸ ਦੀ ਚਰਚਾ ਕਰ ਰਹੇ ਹਾਂ। ਜ਼ਿਆਦਾ ਤੋਂ ਜ਼ਿਆਦਾ ਸਰਲਤਾ ਹੋਵੇ, ਜ਼ਿਆਦਾ ਤੋਂ ਜ਼ਿਆਦਾ  outcome ਹੋਵੇ, ਜ਼ਿਆਦਾ ਤੋਂ  ਜ਼ਿਆਦਾ effective ਹੋਵੇ, ਇਸ ਲਕਸ਼ ਨੂੰ ਲੈ ਕੇ ਸਾਡੀ ਇਹ ਚਰਚਾ ਕੇਂਦ੍ਰਿਤ ਰਹੇਗੀ। ਸਰਕਾਰ ਦੀ ਤਰਫੋਂ ਅਸੀਂ ਤੁਹਾਨੂੰ ਗਿਆਨ ਦੇਣ ਦੇ ਲਈ ਇਹ ਵੈਬੀਨਾਰ ਨਹੀਂ ਹੈ। ਇਹ ਵੈਬੀਨਾਰ ਤੁਹਾਡੇ ਤੋਂ ਸਿੱਖਣ ਦੇ ਲਈ ਹੈ। ਤੁਹਾਡੇ ਤੋਂ ਸਮਝਣ ਦੇ ਲਈ ਹੈ ਅਤੇ ਇਸ ਲਈ ਸਰਕਾਰ ਦੀ ਪੂਰੀ ਵਿਵਸਥਾ ਤੁਹਾਨੂੰ ਸੁਣਨ ਦੇ ਲਈ ਬੈਠੀ ਹੋਈ ਹੈ। ਅਤੇ ਉਸੇ ਅਧਾਰ ’ਤੇ ਅਸੀਂ ਇੱਕ ਅਪ੍ਰੈਲ ਤੋਂ ਸਾਡੇ ਬਜਟ ਨੂੰ ਕਿਵੇਂ ਅੱਛੇ ਤਰੀਕੇ ਨਾਲ ਲਾਗੂ ਕਰੀਏ, ਇਹ ਅਸੀਂ ਸੋਚਣਾ ਹੈ। 

ਮੈਂ ਕੁਝ ਉਦਯੋਗ ਜਗਤ ਦੇ ਲੋਕਾਂ ਨੂੰ ਤਾਕੀਦ ਕਰਾਂਗਾ , ਤੁਸੀਂ ਕੀ ਚੁਣੌਤੀ ਲੈ ਸਕਦੇ ਹੋ ਕੀ ਕਿ ਸਾਡੇ ਦੇਸ਼ ਵਿੱਚ ਫਲਾਣੀ ਚੀਜ਼ ਇੰਪੋਰਟ ਹੁੰਦੀ ਹੈ। ਮੈਂ ਇੱਕ ਸਾਲ ਦੇ ਅੰਦਰ-ਅੰਦਰ ਐਸੀ ਸਥਿਤੀ ਪੈਦਾ ਕਰਾਂਗਾ ਕਿ ਇਸ ਦੇਸ਼ ਨੂੰ ਫਲਾਣੀ ਚੀਜ਼ ਕਦੇ ਵੀ ਇੰਪੋਰਟ ਨਹੀਂ ਕਰਨੀ ਪਵੇਗੀ। ਮੈਂ ਦੇਸ਼ ਦੇ 100 ਆਈਟਮ ਇੰਪੋਰਟ ਹੁੰਦੇ ਹਨ, ਤਾਂ 2 ਆਈਟਮ ਘਟ ਕਰਨ ਦਾ ਕੰਮ ਮੈਂ ਕਰਾਂਗਾ। ਕੋਈ ਕਹੇਗਾ, ਤਿੰਨ ਆਈਟਮ ਮੈਂ ਕਰ ਦੇਵਾਂਗਾ। ਇਸ ਤਰ੍ਹਾਂ ਪੂਰੀ ਤਰ੍ਹਾਂ ਭਾਰਤ ਦੇ Make In India ਨੂੰ ਮੈਂ ਕਰ ਦੇਵਾਂਗਾ। ਸਾਡਾ ਸੁਪਨਾ ਹੋਣਾ ਚਾਹੀਦਾ ਹੈ। ਮੈਂ ਇੱਕ ਕਿਸਾਨ ਨੂੰ ਜਾਣਦਾ ਹਾਂ, ਉਸ ਕਿਸਾਨ ਨੇ ਤੈਅ ਕੀਤਾ ਕਿ 5 ਸਟਾਰ ਹੋਟਲ ਵਿੱਚ ਜੋ ਸਬਜ਼ੀ ਆਉਂਦੀ ਹੈ।

ਉਸ ਨੇ ਤੈਅ ਕੀਤਾ ਕਿ ਉਹ ਉਸ ਸਬਜ਼ੀ ਨੂੰ 5 ਸਟਾਰ ਹੋਟਲ ਵਿੱਚ ਜਿਸ ਨੂੰ ਛੋਟਾ ਟਮਾਟਰ ਚਾਹੀਦਾ ਹੈ, ਛੋਟਾ ਪਿਆਜ਼ ਚਾਹੀਦਾ ਹੈ, ਛੋਟੇ ਕੌਰਨ ਚਾਹੀਦੇ ਹਨ, ਬੋਲਿਆ ਮੈਂ ਇਸ ਦਾ ਬਣਾਵਾਂਗਾ, ਲੇਕਿਨ ਇਹ ਮੇਰੇ ਦੇਸ਼ ਵਿੱਚ ਬਣਿਆ ਹੋਵੇ। ਮੈਂ ਇਹ ਦੇਖਿਆ ਕਿ ਉਹ ਪੜ੍ਹਿਆ-ਲਿਖਿਆ ਕਿਸਾਨ ਨਹੀਂ ਸੀ, ਉਸ ਨੇ ਮਿਹਨਤ ਕੀਤੀ, ਉਸ ਨੇ ਲੋਕਾਂ ਦੀ ਮਦਦ ਲਈ ਅਤੇ ਉਸ ਨੇ ਉਹ ਚੀਜ਼ਾਂ ਦਿੱਤੀਆਂ ਕਿ ਹਿੰਦੁਸਤਾਨ ਦੇ 5 ਸਟਾਰ ਦੇ ਹੋਟਲਾਂ ਨੇ ਉਸ ਤੋਂ ਲੈਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਵੀ ਪੈਸਿਆਂ ਵਿੱਚ ਫਾਇਦਾ ਹੋਇਆ, ਦੇਸ਼ ਨੂੰ ਵੀ ਫਾਇਦਾ ਹੋਇਆ। ਤਾਂ ਇਹ ਕੰਮ ਮੇਰੇ ਉਦਯੋਗ ਜਗਤ ਦੇ ਲੋਕ ਨਹੀਂ ਕਰ ਸਕਦੇ ਹਨ ਕੀ?

ਮੈਂ ਤੁਹਾਨੂੰ ਤਾਕੀਦ ਕਰਾਂਗਾ ਇਹ ਅਤੇ ਇਸ ਦੇਸ਼ ਦਾ ਤੁਹਾਡੇ ’ਤੇ ਹੱਕ ਹੈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਭਾਰਤ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਡਾ ਉਦਯੋਗ ਮਜ਼ਬੂਤ ਹੋਵੇ, ਇਹ ਅਸੀਂ ਚਾਹੁੰਦੇ ਹਾਂ। ਤੁਹਾਡੇ ਪ੍ਰੋਡੈਕਟ ਦੁਨੀਆ ਭਰ ਵਿੱਚ ਇੱਜ਼ਤ ਕਮਾਉਣ, ਇਹ ਅਸੀਂ ਚਾਹੁੰਦੇ ਹਾਂ। ਅਤੇ ਇਸ ਲਈ ਅਸੀਂ ਮਿਲ ਕੇ ਤੈਅ ਕਰੀਏ, ਮਿਲ ਬੈਠ ਕੇ ਅੱਗੇ ਵਧੀਏ। ਇਸ ਲਈ ਮੈਂ ਤੁਹਾਨੂੰ ਸੱਦਾ ਦਿੱਤਾ ਹੈ। ਤੁਸੀਂ ਸਮਾਂ ਦਿੱਤਾ ਹੈ, ਦਿਨ ਭਰ ਇਹ ਸਮਾਂ ਜ਼ਿਆਦਾ fruitful ਹੋਵੇ, ਇਹੀ ਮੇਰੀ ਉਮੀਦ ਰਹੇਗੀ। ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

*****

 

ਡੀਐੱਸ/ਐੱਸਟੀ/ਏਵੀ


(Release ID: 1802749) Visitor Counter : 185