ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਸੀਪੀਆਰ ਦੀ ਟ੍ਰੇਨਿੰਗ ਦੇਣ ਦੇ ਲਈ ਸਕੂਲਾਂ, ਸਥਾਨਕ ਬਾਡੀਆਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਨਿਯਮਿਤ ਕੈਂਪ ਆਯੋਜਿਤ ਕਰਨ ਦੀ ਬੇਨਤੀ ਕੀਤੀ
ਮੈਡੀਕਲ ਵਿਦਿਆਰਥੀਆਂ ਨੂੰ ਸੀਪੀਆਰ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਆਸ-ਪਾਸ ਦੇ ਸਕੂਲਾਂ ਅਤੇ ਪਿੰਡਾਂ ਦਾ ਦੌਰਾ ਕਰਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ
ਸਮੇਂ ’ਤੇ ਕਾਰਡੀਓਪਲਮੋਨਰੀ ਰਿਸਸੀਟੇਸ਼ਨ (ਸੀਪੀਆਰ) ਅਨੇਕਾਂ ਲੋਕਾਂ ਦੀ ਜਾਨ ਬਚਾ ਸਕਦਾ ਹੈ: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਵਿਜੇਵਾੜਾ ਵਿੱਚ ਕਾਰਡੀਓਪਲਮੋਨਰੀ ਰਿਸਸੀਟੇਸ਼ਨ (ਸੀਪੀਆਰ) ਬਾਰੇ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਵਿੱਚ ਸੰਬੋਧਨ ਕੀਤਾ
Posted On:
02 MAR 2022 1:39PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਾਰਡੀਓਪਲਮੋਨਰੀ ਰਿਸਸੀਟੇਸ਼ਨ (ਸੀਪੀਆਰ)ਬਾਰੇ ਲੋਕਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਅੱਜ ਸਕੂਲਾਂ, ਸਥਾਨਕ ਬਾਡੀਆਂ, ਪੰਚਾਇਤਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਨੂੰ ਨਿਯਮਿਤ ਕੈਂਪ ਆਯੋਜਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸੀਪੀਆਰ ਟ੍ਰੇਨਿੰਗ ਹਾਈ ਸਕੂਲ ਜਾਂ ਕਾਲਜ ਦੇ ਕੋਰਸ ਦਾ ਹਿੱਸਾ ਹੋਣਾ ਚਾਹੀਦਾ ਹੈ ਤਾਕਿ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਇਸ ਜੀਵਨ ਰੱਖਿਅਕ ਪ੍ਰਕਿਰਿਆ ਤੋਂ ਜਾਣੂ ਹੋ ਸਕਣ।
ਸਵਰਣ ਭਾਰਤ ਟ੍ਰਸਟ, ਵਿਜੇਵਾੜਾ ਵਿੱਚ ਆਯੋਜਿਤ ਇੱਕ ਜਾਗਰੂਕਤਾ ਪ੍ਰੋਗਰਾਮ ਵਿੱਚ ਸੰਬੋਧਨ ਕਰਦੇ ਹੋਏ ਉਪ-ਰਾਸ਼ਟਰਪਤੀ ਨੇ ਇਨ੍ਹਾਂ ਜੀਵਨ ਰੱਖਿਅਕ ਤਕਨੀਕਾਂ ਨੂੰ ਜਾਣਨ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਇੰਡੀਅਨ ਰਿਸਸੀਟੇਸ਼ਨ ਕੌਂਸਲ ਫੈੱਡਰੇਸ਼ਨ (ਆਈਆਰਸੀਐੱਫ) ਦੇ ਡਾਕਟਰਾਂ ਦੁਆਰਾ ਸੀਪੀਆਰ ਅਤੇ ਏਈਡੀ (ਆਟੋਮੇਟਿਡ ਐਕਸਟ੍ਰਨਲ ਡਿਫਾਈਬ੍ਰਿਲੇਟਰ) ਦੀ ਵਰਤੋਂ ਬਾਰੇ ਇੱਕ ਪ੍ਰਦਰਸ਼ਨ ਦਿੱਤਾ ਗਿਆ। ਸ਼੍ਰੀ ਨਾਇਡੂ ਨੇ ਬੇਸਿਕ ਲਾਈਫ਼ ਸਪੋਰਟ, ਕੰਪ੍ਰਹੈਂਸਿਵ ਕਾਰਡੀਅਕ ਲਾਈਫ ਸਪੋਰਟ ਅਤੇ ਪੀਡੀਆਟ੍ਰਿਕ ਅਡਵਾਂਸ ਲਾਈਫ ਸਪੋਰਟ ਕੋਰਸਾਂ ਵਿੱਚ ਟ੍ਰੇਨਿੰਗ ਦੇਣ ਦੇ ਯਤਨਾਂ ਦੇ ਲਈ ਆਈਆਰਸੀਐੱਫ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨਾਲ ਸੀਪੀਆਰ ਅਤੇ ਏਈਡੀ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਆਸ-ਪਾਸ ਦੇ ਸਕੂਲਾਂ ਅਤੇ ਪਿੰਡਾਂ ਦਾ ਦੌਰਾ ਕਰਨ ਦੀ ਬੇਨਤੀ ਕੀਤੀ। ਸ਼੍ਰੀ ਨਾਇਡੂ ਨੇ ਕਿਹਾ ਕਿ ਜਿੱਥੇ ਮੈਡੀਕਲ ਸਹਾਇਤਾ ਤੁਰੰਤ ਉਪਲਬਧ ਨਹੀਂ ਹੈ ਉੱਥੇ ਆਪਾਤ ਸਥਿਤੀ ਦੇ ਸਮੇਂ ਸੀਪੀਆਰ ਕਰਨ ਨਾਲ ਜੀਵਨ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।
ਸ਼੍ਰੀ ਨਾਇਡੂ ਨੇ ਇਹ ਸੁਝਾਅ ਦਿੱਤਾ ਕਿ ਨਿਜੀ ਸੰਸਥਾਨਾਂ, ਅਪਾਰਟਮੈਂਟ ਕੰਪਲੈਕਸਾਂ ਅਤੇ ਨਿਵਾਸੀ ਕਲਿਆਣ ਸੰਗਠਨਾਂ ਨੂੰ ਇੱਕ ਏਈਡੀ ਉਪਕਰਣ ਤਿਆਰ ਰੱਖਣਾ ਚਾਹੀਦਾ ਹੈ ਅਤੇ ਆਪਣੇ ਮੈਂਬਰਾਂ ਨੂੰ ਸੀਪੀਆਰ ਦੀ ਤਕਨੀਕ ਬਾਰੇਟ੍ਰੇਨਿੰਗ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਸੀਪੀਆਰ ਕਿਵੇਂ ਕੀਤਾ ਜਾਂਦਾ ਹੈ, ਤਾਂ ਉਹ ਕਈ ਲੋਕਾਂ ਦੀ ਜਾਨ ਬਚਾ ਸਕਦੇ ਹਨ।
ਇਸ ਮੌਕੇ ’ਤੇ ਸ਼੍ਰੀ ਮੰਡਲੀ ਬੁੱਧ ਪ੍ਰਸਾਦ, ਆਂਧਰ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ, ਡਾ. ਚਡਾਲਵਾੜਾ ਨਾਗੇਸ਼ਵਰ ਰਾਓ, ਪ੍ਰਧਾਨ, ਸਿਧਾਰਥ ਅਕਾਦਮੀ, ਸ਼੍ਰੀ ਐੱਸ. ਸੀ. ਚੱਕਰ ਰਾਓ, ਪ੍ਰਧਾਨ, ਇੰਡੀਅਨ ਰਿਸਸੀਟੇਸ਼ਨ ਕੌਂਸਲ ਫੈੱਡਰੇਸ਼ਨ, ਆਈਆਰਸੀਐੱਫ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸੀ।
*****
ਐੱਮਐੱਸ/ ਆਰਕੇ
(Release ID: 1802548)
Visitor Counter : 177