ਵਿਦੇਸ਼ ਮੰਤਰਾਲਾ

ਯੂਕ੍ਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲਿਆਉਣ ਦੇ ਲਈ “ਅਪਰੇਸ਼ਨ ਗੰਗਾ” ਦੇ ਹਿੱਸੇ ਦੇ ਰੂਪ ਵਿੱਚ 182 ਭਾਰਤੀ ਨਾਗਰਿਕਾਂ ਨੂੰ ਲੈ ਕੇ 7ਵੀਂ ਉਡਾਨ ਮੁੰਬਈ ਪਹੁੰਚੀ


ਕੇਂਦਰੀ ਮੰਤਰੀ ਸ਼੍ਰੀ ਨਾਰਾਯਣ ਰਾਣੇ ਨੇ ਉੱਥੋਂ ਲਿਆਂਦੇ ਗਏ ਲੋਕਾਂ ਦਾ ਸੁਆਗਤ ਕੀਤਾ, ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਯੂਕ੍ਰੇਨ ਨਾਲ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਪ੍ਰਤੀਬੱਧ ਹੈ

Posted On: 01 MAR 2022 11:16AM by PIB Chandigarh

 

ਯੂਕ੍ਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲਿਆਉਣ ਦੇ ਲਈ ਭਾਰਤ ਸਰਕਾਰ ਦੇ ਅਪਰੇਸ਼ਨ ਗੰਗਾ ਦੇ ਹਿੱਸੇ ਦੇ ਰੂਪ ਵਿੱਚ 7ਵੀਂ ਉਡਾਨ ਦੁਆਰਾ ਯੂਕ੍ਰੇਨ ਤੋਂ 182 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈੱਸ ਦੀ ਵਿਸ਼ੇਸ਼ ਉਡਾਨ ਅੱਜ ਸਵੇਰੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਕੇਂਦਰੀ ਸੂਖਮ, ਲਘੁ ਅਤੇ ਮੱਧ ਉੱਦਮ ਮੰਤਰੀ ਸ਼੍ਰੀ ਨਾਰਾਯਣ ਰਾਣੇ ਨੇ ਹਵਾਈ ਅੱਡੇ ‘ਤੇ ਉੱਥੋਂ ਲਿਆਂਦੇ ਗਏ ਲੋਕਾਂ ਦਾ ਸੁਆਗਤ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਸਨ।

ਸ਼੍ਰੀ ਨਾਰਾਯਣ ਰਾਣੇ ਨੇ ਕਿਹਾ ਕਿ ਸਰਕਾਰ ਯੂਕ੍ਰੇਨ ਤੋਂ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਯੂਕ੍ਰੇਨ ਵਿੱਚ ਉਨ੍ਹਾਂ ਦੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਵੀ ਜਲਦ ਹੀ ਸੁਰੱਖਿਅਤ ਤੌਰ ‘ਤੇ ਕੱਢ ਕੇ ਲਿਆਂਦਾ ਜਾਵੇਗਾ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਯੁੱਧਗ੍ਰਸਤ ਖੇਤਰਾਂ ਤੋਂ ਵਾਪਸ ਆਉਣ ਦੇ ਬਾਅਦ ਵਿਦਿਆਰਥੀ ਘਬਰਾਹਟ ਮਹਿਸੂਸ ਕਰ ਰਹੇ ਸਨ ਤੇ ਚਿੰਤਿਤ ਸਨ ਅਤੇ ਮੰਤਰੀ ਜੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਪਹੁੰਚਾਉਣ ਦੇ ਲਈ ਸਭ ਜ਼ਰੂਰੀ ਸਹਾਇਤਾ ਸੰਬੰਧਿਤ ਰਾਜਾਂ ਦੁਆਰਾ ਪ੍ਰਦਾਨ ਕੀਤੀ ਜਾਏਗੀ।

ਮਾਤ੍ਰਭੂਮੀ ਤੱਕ ਪਹੁੰਚ ਕੇ ਅਤੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਵਿਦਿਆਰਥੀਆਂ ਨੇ ਸਰਕਾਰ ਦੇ ਪ੍ਰਤੀ ਆਭਾਰ ਜਤਾਇਆ। ਵਿਭਿੰਨ ਰਾਜ ਸਰਕਾਰਾਂ ਨੇ ਵਿਦਿਆਰਥੀਆਂ ਦੀ ਸੁਵਿਧਾ ਦੇ ਲਈ ਮੁੰਬਈ ਹਵਾਈ ਅੱਡੇ ‘ਤੇ ਇੱਕ ਹੈਲਪਡੈਸਕ ਸਥਾਪਿਤ ਕੀਤਾ ਹੈ।

ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਨ ਨੇ ਹੇਨਰੀ ਕੋਂਡਾ ਅੰਤਰਰਾਸ਼ਟਰੀ ਹਵਾਈ ਅੱਡਾ, ਬੁਖਾਰੇਸਟ ਤੋਂ ਸੋਮਵਾਰ ਨੂੰ ਰਾਤ 11.10 ਵਜੇ (ਆਈਐੱਸਟੀ) ਉਡਾਨ ਭਰੀ ਸੀ ਅਤੇ ਕੁਵੈਤ ਵਿੱਚ ਈਂਧਣ ਭਰਨ ਦੇ ਲਈ ਥੋੜੀ ਦੇਰ ਰੁਕਣ ਦੇ ਬਾਅਦ ਅੱਜ ਸਵੇਰੇ 7.05 ਵਜੇ ਮੁੰਬਈ ਪਹੁੰਚੀ। ਇਹ ਸੁਰੱਖਿਅਤ ਨਿਕਾਸੀ ਦੇ “ਅਪਰੇਸ਼ਨ ਗੰਗਾ” ਮਿਸ਼ਨ ਦੇ ਤਹਿਤ ਸੰਚਾਲਿਤ 7ਵੀਂ ਉਡਾਨ ਸੀ।

ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ, ਇੰਡੀਗੋ ਅਤੇ ਸਪਾਈਸਜੇਟ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਦਿੱਲੀ ਅਤੇ ਮੁੰਬਈ ਦੇ ਲਈ ਕਈ ਉਡਾਨਾਂ ਸੰਚਾਲਿਤ ਕਰਨ ਵਾਲੇ ਅਪਰੇਸ਼ਨ ਗੰਗਾ ਮਿਸ਼ਨ ਵਿੱਚ ਸ਼ਾਮਲ ਹੋ ਗਏ ਹਨ।

************

 ਡੀਜੇਐੱਮ/ਸੀਵਾਈ



(Release ID: 1802475) Visitor Counter : 146